ਸਾਲ 2047 ਤੱਕ ਵਿਕਸਿਤ ਰਾਸ਼ਟਰ ਦੇ ਵਿਜਨ ਨੂੰ ਪੂਰਾ ਕਰਨ ਲਈ ਸਿਖਿਆ ਵਿਵਸਥਾ ਕੀਤੀ ਗਈ ਮਜਬੂਤ
ਸੂਬੇ ਵਿੱਚ ਨਵੀਂ ਰਾਸ਼ਟਰੀ ਸਿਖਿਆ ਨੀਤੀ ਨੂੰ ਸਾਲ 2025 ਤੱਕ ਪੂਰੀ ਤਰ੍ਹਾ ਕਰਣਗੇ ਲਾਗੂ
ਨਵੀਂ 10 ਆਈਐਮਟੀ ਕੀਤੀਆਂ ਜਾਣਗੀਆਂ ਸਥਾਪਿਤ, ਲੱਖਾਂ ਨੌਜੁਆਨਾਂ ਨੂੰ ਮਿਲੇਗਾ ਰੁਜ਼ਗਾਰ
ਪਿਛਲੇ ਸਾਢੇ ਦੱਸ ਸਾਲਾਂ ਵਿੱਚ ਬਿਨ੍ਹਾ ਪਰਚੀ-ਬਿਨ੍ਹਾ ਖਰਚੀ ਇੱਕ ਲੱਖ 80 ਹਜਾਰ ਨੌਜੁਆਨਾਂ ਨੂੰ ਮੈਰਿਟ ‘ਤੇ ਦਿੱਤਾ ਗਿਆ ਰੁਜ਼ਗਾਰ
ਸੈਣੀ ਸਮਾਜ ਨੇ ਹਮੇਸ਼ਾ ਕਿਰਤ, ਤਿਆਗ ਅਤੇ ਸੇਵਾ ਨੂੰ ਮੰਨਿਆ ਆਪਣਾ ਧਰਮ
ਮੁੱਖ ਮੰਤਰੀ ਨੇ ਸੈਣੀ ਵਿਦਿਅਕ ਅਦਾਰੇ ਵਿੱਚ ਮਹਾਤਮਾ ਜਯੋਤਿਬਾ ਫੂਲੇ ਸਿਖਿਆ ਸਦਨ ਦਾ ਉਦਘਾਟਨ ਅਤੇ ਸੈਣੀ ਪਬਲਿਕ ਸਕੂਲ ਦੇ ਨਵੇਂ ਭਵਨ ਦਾ ਰੱਖਿਆ ਨੀਂਹ ਪੱਥਰ
ਚੰਡੀਗੜ੍ਹ, 14 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਭਾਰਤ ਨੂੰ ਸਾਲ 2047 ਤੱਕ ਵਿਕਸਿਤ ਰਾਸ਼ਟਰ ਬਨਾਉਣ ਦੇ ਸਪਨੇ ਨੂੰ ਸਾਕਾਰ ਕਰਨ ਲਈ ਸੂਬੇ ਵਿੱਚ ਸਿਖਿਆ ਵਿਵਸਥਾ ਨੂੰ ਮਜਬੂਤ ਕੀਤਾ ਗਿਆ ਹੈ। ਸੂਬਾ ਸਰਕਾਰ ਹਰਿਆਣਾ ਨੂੰ ਸਿਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਨਾਉਣ ਲਈ ਪ੍ਰਤੀਬੱਧ ਹੈ। ਨਵੀਂ ਰਾਸ਼ਟਰੀ ਸਿਖਿਆ ਨੀਤੀ ਨੂੰ ਸੂਬੇ ਵਿੱਚ ਸਾਲ 2025 ਤੱਕ ਪੂਰੀ ਤਰ੍ਹਾ ਲਾਗੂ ਕਰਨ ਦਾ ਟੀਚਾ ਰੱਖਿਆ ਗਿਆ ਹੈ। ਸਰਕਾਰ ਵੱਲੋਂ ਸੂਬੇ ਵਿੱਚ ਨਵੀਂ 10 ਆਈਐਮਟੀ ਸਥਾਪਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਤੋਂ ਸੂਬੇ ਦੇ ਲੱਖਾਂ ਨੌਜੁਆਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ। ਸਰਕਾਰ ਵੱਲੋਂ ਪਿਛਲੇ ਸਾਢੇ ਦੱਸ ਸਾਲ ਦੌਰਾਨ ਬਿਨ੍ਹਾ ਪਰਚੀ-ਬਿਨ੍ਹਾ ਖਰਚੀ ਦੇ ਇੱਕ ਲੱਖ 80 ਹਜਾਰ ਨੌਜੁਆਨਾਂ ਨੂੰ ਮੈਰਿਟ ਆਧਾਰ ‘ਤੇ ਸਰਕਾਰੀ ਰੁਜ਼ਗਾਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਥਾਨਕ ਸੈਣੀ ਵਿਦਿਅਕ ਸੰਸਥਾ ਦੇ 75ਵੇਂ ਸਥਾਪਨਾ ਸਾਲ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਵਿਦਿਅਕ ਸੰਸਥਾ ਦੇ ਸਮਰਪਣ ਭਾਵ ਨਾਲ ਸਿਖਿਆ ਦੇ ਖੇਤਰ ਵਿੱਚ ਦਿੱਤੇ ਜਾ ਰਹੇ ਸ਼ਲਾਘਾਯੋਗ ਯੋਗਦਾਨ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਵਿਦਿਅਕ ਸੰਸਥਾ ਨੇ ਸਮਾਜ ਵਿੱਚ ਸਿਖਿਆ ਦਾ ਚਾਨਣ ਫੈਲਾਉਣ ਦੇ ਗੌਰਵਪੂਰਣ 75 ਸਾਲ ਪੂਰੇ ਕਰ ਲਏ ਹਨ। ਪਿਛਲੀ 10 ਮਈ 1941 ਨੂੰ ਇਸੀ ਸ਼ਹਿਰੀ ਦੀ ਇੱਕ ਚੌਪਾਲ ਵਿੱਚ ਸੈਣੀ ਪ੍ਰਾਈਮਰੀ ਸਕੂਲ ਤੋਂ ਸ਼ੁਰੂ ਹੋਈ ਸੰਸਥਾ ਮਹਾਤਮਾ ਜਯੋਤਿਬਾ ਫੂਲੇ ਦੇ ਕਰਮ ਹੀ ਪੂਜਾ ਹੈ ਦੇ ਸੰਦੇਸ਼ ‘ਤੇ ਚਲਦੇ ਹੋਏ 75 ਸਾਲਾਂ ਬਾਅਦ, ਅੱਜ ਇਹ ਸੋਸਾਇਟੀ ਇੱਕ ਬੋਹੜ ਦਾ ਦਰਖਤ ਬਣ ਚੁੱਕੀ ਹੈ। ਉਨ੍ਹਾਂ ਨੇ ਆਪਣੇ ਸਵੈਛਿੱਕ ਫੰਡ ਤੋਂ ਸੰਸਥਾ ਲਈ 51 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਅਤੇ ਸੈਣੀ ਵਿਦਿਅਕ ਸੰਸਥਾ ਵੱਲੋਂ ਰੱਖੀ ਗਈ ਸਾਰੀ ਚਾਰ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ। ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ ਨੇ ਵਿਦਿਅਕ ਸੰਸਥਾ ਨੂੰ 21 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਮੌਕੇ ‘ਤੇ ਮਹਾਤਮਾ ਜਯੋਤਿਬਾ ਫੂਲੇ ਸਿਖਿਆ ਸਦਨ ਦਾ ਉਦਘਾਟਨ ਅਤੇ ਸੈਣੀ ਪਬਲਿਕ ਸਕੂਲ ਦੇ ਨਵੇਂ ਭਵਨ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਕਿਹਾ ਕਿ ਸਮਾਜਿਕ ਕ੍ਰਾਂਤੀ ਦੇ ਮੋਢੀ ਮਹਾਤਮਾ ਜਯੋਤਿਬਾ ਫੂਲੇ ਤੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਾਵਿਤਰੀ ਬਾਈ ਫੂਲੇ ਸੈਣੀ ਸਮਾਜ ਦੇ ਰਤਨ ਹਨ। ਉਨ੍ਹਾਂ ਨੇ ਮਹਿਲਾ ਸਿਖਿਆ ਦੇ ਖੇਤਰ ਵਿੱਚ ਕੰਮ ਕੀਤਾ ਅਤੇ ਕਮਜ਼ੋਰ ਵਰਗਾਂ ਦੇ ਉਥਾਨ ਲਈ ਜੀਵਨ ਲੜਾਈ ਲੜੀ। ਉਨ੍ਹਾਂ ਨੇ ਕੁੜੀਆਂ ਦੀ ਸਿਖਿਆ, ਵਿਧਵਾ ਵਿਆਹ, ਵਾਂਝੇ ਵਰਗਾਂ ਦੇ ਉਥਾਨ ਲਈ ਲਗਾਤਾਰ ਆਵਾਜ਼ ਬੁਲੰਦ ਕੀਤੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਤਮਾ ਜਯੋਤਿਬਾ ਫੂਲੇ ਵਰਗੇ ਮਹਾਪੁਰਸ਼ਾਂ ਵੱਲੋਂ ਦਿਖਾਏ ਗਏ ਮਾਰਗ ‘ਤੇ ਚਲਦੇ ਹੋਏ ਸਰਕਾਰ ਹਰਿਆਣਾ ਇੱਕ-ਹਰਿਆਣਗੀ ਇੱਕ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਮਹਾਤਮਾ ਜਯੋਤਿਬਾ ਫੂਲੇ ਨੇ ਕਿਹਾ ਸੀ ਕਿ ਸਿਖਿਆ ਹੀ ਵਿਅਕਤੀ ਅਤੇ ਸਮਾਜ ਦਾ ਉਥਾਨ ਕਰ ਸਕਦੀ ਹੈ। ਉਨ੍ਹਾਂ ਨੇ ਆਪਣੀ ਪਤਨੀ ਸਾਵਿਤਰੀ ਬਾਈ ਫੂਲੇ ਦੇ ਨਾਲ ਮਿਲ ਕੇ ਪੁਣੇ ਵਿੱਚ ਭਾਰਤ ਦਾ ਪਹਿਲਾ ਕੁੜੀਆਂ ਦਾ ਸਕੂਲ ਖੋਲਿਆ। ਸਿਖਿਆ ਦੇ ਦੀਵੇ ਨੇ ਹੀ ਨਾਰੀ, ਪਿਛੜੇ ਤੇ ਵਾਂਝੇ ਵਰਗਾਂ ਵਿੱਚ ਆਤਮ ਵਿਸ਼ਵਾਸ ਜਗਾਇਆ। ਮਹਾਰਾਜ ਸੂਰਸੈਨ ਦੇ ਸਮਾਜ ਸੈਣੀ ਸਮਾਜ ਦਾ ਇਤਿਹਾਸ ਪ੍ਰਾਚੀਣ ਅਤੇ ਗੌਰਵਸ਼ਾਲੀ ਰਿਹਾ ਹੈ। ਇਸ ਸਮਾਜ ਨੇ ਹਮੇਸ਼ਾ ਕਿਰਤ, ਤਿਆਗ ਅਤੇ ਸੇਵਾ ਨੂੰ ਆਪਣਾ ਧਰਮ ਮੰਨਿਆ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸੀ ਤਰ੍ਹਾ, ਸੰਤ ਸ੍ਰੀ ਲਿਖਮੀਦਾਸ ਜੀ, ਵਲੱਭਗੜ੍ਹ ਰਿਆਸਤ ਦੇ ਸੇਨਾਪਤੀ ਗੁਲਾਬ ਚੰਦ ਸੈਣੀ, ਬਿਹਾਰ ਵਿੱਚ ਸਮਾਜਿਕ ਕ੍ਰਾਂਤੀ ਦੇ ਸੂਤਰਧਾਰ ਬਾਬੂ ਜਗਦੇਵ ਪ੍ਰਸਾਦ ਕੁਸ਼ਵਾਹਾ ਵਰਗੇ ਸਮਾਜ ਸੇਵਕ, ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਕੁਸ਼ਵਾਹਾ ਵਰਗੇ ਖਿਡਾਰੀ ਅਤੇ ਚੰਡੀਗੜ੍ਹ ਸਥਿਤ ਰਾਕ ਗਾਰਡਨ ਦੇ ਨਿਰਮਾਤਾ ਪਦਮਸ਼੍ਰੀ ਨੇਕ ਚੰਦ ਸੈਣੀ ਜੀ ਵਰਗੇ ਕਲਾਕਾਰ ਵੀ ਇਸੀ ਸਮਾਜ ਦੀ ਦੇਣ ਹਨ। ਸੁਤੰਤਰਤਾ ਅੰਦੋਲਨ ਵਿੱਚ ਵੀ ਸੈਣੀ ਸਮਾਜ ਦਾ ਵੱਡਾ ਯੋਗਦਾਨ ਰਿਹਾ ਹੈ। ਆਜਾਦ ਹਿੰਦ ਫੌਜ ਦੇ ਸੈਨਾਨੀ ਸਰਦਾਰ ਮਹਿੰਗਾ ਸਿੰਘ ਸੇਣੀ ਤੇ ਅਜੀਤ ਸਿੰਘ ਸੈਣੀ ਅਤੇ ਹਰੀ ਸਿੰਘ ਸੈਣੀ ਵਰਗੇ ਸੁਤੰਤਰਤਾ ਸੈਨਾਨੀ ਵੀ ਇਸੀ ਸਮਾਜ ਨੇ ਦਿੱਤੇ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਸਰਵ ਸਿਖਿਆ ਮੁਹਿੰਮ ਦੇ ਤਹਿਤ ਸਾਰੇ ਬੱਚਿਆਂ ਦਾ ਸਕੂਲਾਂ ਵਿੱਚ ਨਾਮਾਂਕਨ ਯਕੀਨੀ ਕੀਤਾ ਗਿਆ ਹੈ। ਸਕੂਲਾਂ ਵਿੱਚ ਡਿਜੀਟਲ ਸਿਖਿਆ, ਸਮਾਰਟ ਕਲਾਸਰੂਮ, ਟੇਬਲੈਟ ਵੰਡ ਅਤੇ ਈ-ਲਰਨਿੰਗ ਨੂੰ ਪ੍ਰੋਤਸਾਹਨ ਦਿੱਤਾ ਗਿਆ ਹੈ। ਬੇਟੀ ਪੜਾਓ-ਬੇਟੀ ਬਚਾਓ ਮੁਹਿੰਮ ਨੂੰ ਲਾਗੂ ਕਰਦੇ ਹੋਏ ਵਿਦਿਆਰਥਣਾਂ ਲਈ ਸੁਰੱਖਿਅਤ ਟ੍ਰਾਂਸਪੋਰਟ, ਸਕਾਲਰਸ਼ਿਪ ਅਤੇ ਸੈਨੀਟੇਸ਼ਨ ਸਹੂਲਤਾਂ ਵਧਾਈ ਗਈਆਂ ਹਨ। ਹਰ ਬਲਾਕ ਵਿੱਚ ਵਧੀਆ ਮਾਡਲ ਸਕੂਲਾਂ ਦੀ ਸਥਾਪਨਾ, ਬੱਚਿਆਂ ਵਿੱਚ ਆਰਟੀਫੀਸ਼ਿਅਲ ਇੰਟੈਲੀਜੈਂਸ, ਕੋਡਿੰਗ ਅਤੇ ਡਿਜੀਟਲ ਸਕਿਲ ਦੀ ਸਿਖਿਆ, ਸਕਿਲ ਵਿਕਾਸ ਪ੍ਰੋਗਰਾਮਾਂ ਨੂੰ ਸਕੂਲ ਪੱਧਰ ਨਾਲ ਜੋੜਨਾ ਅਤੇ ਉੱਚ ਸਿਖਿਆ ਵਿੱਚ ਚੋਜ ਅਤੇ ਇਨੋਵੇਸ਼ਨ ਨੂੰ ਪ੍ਰੋਤਸਾਹਨ ਦੇ ਰਹੇ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੇ ਸਾਰੇ 22 ਜਿਲ੍ਹਿਆਂ ਵਿੱਚ ਅਟੱਲ ਟਿਕਰਿੰਗ ਲੈਬਸ ਸਥਾਪਿਤ ਕੀਤੀਆਂ ਹਨ ਅਤੇ 5 ਹਜਾਰ ਤੋਂ ਵੱਧ ਸਕੂਲਾਂ ਨੁੰ ਵਾਈ-ਫਾਈ ਕਨੈਕਟੀਵਿਟੀ ਦਿੱਤੀ ਗਈ ਹੈ। ਡਿਜੀਟਲ ਸਿਖਿਆ ਨੂੰ ਪ੍ਰੋਤਸਾਹਨ ਦੇਣ ਲਈ 10ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਨੂੰ 5 ਲੱਖ ਟੇਬਲੈਟ, ਲਗਭਗ 40 ਹਜਾਰ ਕਲਾਸਾਂ ਵਿੱਚ ਡਿਜੀਟਲ ਬੋਰਡ ਅਤੇ 1,201 ਆਈਸੀਟੀ ਲੈਬ ਸਥਾਪਿਤ ਕੀਤੀਆ ਹਨ। ਸੂਬੇ ਵਿੱਚ ਬੱਚਿਆਂ ਦੀ ਨੀਂਹ ਮਜਬੂਤ ਕਰਨ ਲਈ ਪਹਿਲੀ ਤੋਂ ਕਲਾਸ ਤਿੰਨ ਤੱਕ ਫੰਕਸ਼ਨਲ ਲਿਟਰੇਸੀ ਅਤੇ ਨਿਯੂਮਰੇਸੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਹਰਿਆਣਾ ਵਿੱਚ ਸਕੂਲਾਂ ਵਿੱਚ ਹੀ ਨੈਸ਼ਨਲ ਸਕਿਲਸ ਕੁਆਲੀਫਿਕੇਸ਼ਨ ਫ੍ਰੇਮਵਰਕ ਰਾਹੀਂ ਬੱਚਿਆਂ ਨੂੰ ਵੱਖ-ਵੱਖ ਸਕਿਲਜ਼ ਵਿੱਚ ਨਿਪੁੰਣ ਬਨਾਉਣ ਦੀ ਵਿਵਸਥਾ ਕੀਤੀ ਹੈ। ਹੁਣ ਤੱਕ 1,001 ਸਕੂਲਾਂ ਵਿੱਚ ਇਹ ਵਿਵਸਥਾ ਕੀਤੀ ਜਾ ਚੁੱਕੀ ਹੈ। ਰਾਜ ਵਿੱਚ 1,420 ਸਰਕਾਰੀ ਮਾਡਲ ਸੰਸਕ੍ਰਿਤ ਪ੍ਰਾਥਮਿਕ ਸਕੂਲ ਬਣਾਏ ਗਏ ਹਨ। ਸੂਬੇ ਵਿੱਚ 218 ਸਰਕਾਰੀ ਮਾਡਲ ਸੰਸਕ੍ਰਿਤ ਸੀਨੀਅਰ ਸੈਕੇਂਡਰੀ ਸਕੂਲ ਸਥਾਪਿਤ ਕੀਤੇ ਹਨ। ਪੀਐਮ. ਸ਼੍ਰੀ ਸਕੂਲ ਯੋਜਨਾ ਤਹਿਤ ਸੂਬੇ ਵਿੱਚ 250 ਪੀਐਮ ਸ਼੍ਰੀ ਸਕੂਲ ਖੋਲੇ ਗਏ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਮੇਧਾਵੀ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਤੋਂ ਇਲਾਵਾ ਅਨੇਕ ਸਕਾਲਰਸ਼ਿਪ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਸੁਪਰ-100 ਪ੍ਰੋਗਰਾਮ ਤਹਿਤ 534 ਬੱਚਿਆਂ ਨੇ ਆਈਆਈਟੀ ਤੇ ਐਨਈਈਟੀ ਵਰਗੀ ਮੁਕਾਬਲੇ ਪ੍ਰੀਖਿਆਵਾਂ ਵਿੱਚ ਸਫਲਤਾ ਹਾਸਲ ਕੀਤੀ ਹੈ। ਸਿਖਿਆ ਰਾਹੀਂ ਸਮਾਜ ਦੇ ਪਿਛੜੇ ਵਰਗ ਦੇ ਲੋਕਾਂ ਨੂੰ ਮਜਬੂਤ ਬਣਾਇਆ ਜਾ ਸਕਦਾ ਹੈ। ਇਸ ਲਈ ਸਰਕਾਰ ਨੇ ਵਿਦਿਅਕ ਸੰਸਥਾਨਾਂ ਅਤੇ ਨੌਕਰੀਆਂ ਵਿੱਚ 27 ਸਿਖਲਾਈ ਰਾਖਵਾਂ ਲਾਗੂ ਕੀਤਾ ਹੈ। ਸਰਕਾਰ ਨੇ ਪਿਛੜੇ ਵਰਗਾਂ ਦੇ 3 ਲੱਖ ਰੁਪਏ ਤੱਕ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਦੇਸ਼ ਵਿੱਚ ਪੜਾਈ ਲਈ 15 ਲੱਖ ਰੁਪਏ ਅਤੇ ਵਿਦੇਸ਼ ਵਿੱਚ ਪੜਾਈ ਲਈ 20 ਲੱਖ ਰੁਪਏ ਤੱਕ ਸਿਖਿਆ ਕਰਜਾ ਸਹੂਲਤ 4 ਫੀਸਦੀ ਸਾਲਾਨਾ ਵਿਆਜ ‘ਤੇ ਦਿੱਤੀ ਜਾਂਦੀ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਇੱਕ ਲੱਖ 80 ਹਜਾਰ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਵਿਦਿਆਰਥੀਆਂ ਦੀ 12ਵੀਂ ਕਲਾਸ ਤੱਕ ਫੀਸ ਮਾਫ ਕੀਤੀ ਗਈ ਹੈ ਅਤੇ ਅਜਿਹੇ ਪਰਿਵਾਰਾਂ ਦੀ ਕੁੜੀਆਂ ਦੀ ਕਾਲਜ ਤੇ ਯੂਨੀਵਰਸਿਟੀ ਦੀ ਫੀਸ ਵੀ ਮਾਫ ਕੀਤੀ ਗਈ ਹੈ। ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੇ 2650 ਬੱਚਿਆਂ ਦਾ ਮਾਨਤਾ ਪ੍ਰਾਪਤ ਨਿਜੀ ਸਕੂਲਾਂ ਵਿੱਚ ਦਾਖਲਾ ਕਰਵਾਇਆ ਗਿਆ ਹੈ। ਫਰੀ ਵਿਦਿਆਰਥੀ ਟ੍ਰਾਂਸਪੋਰਟ ਸੁਰੱਖਿਆ ਯੋਜਨਾ ਤਹਿਤ ਪਹਿਲੀ ਤੋਂ 12ਵੀਂ ਕਾਲਸ ਤੱਕ ਸੂਬੇ ਵਿੱਚ 35 ਹਜਾਰ ਵਿਦਿਆਰਥੀਆਂ ਨੂੰ ਮੁਫਤ ਟ੍ਰਾਂਸਪੋਰਟ ਸਹੂਲਤ ਅਤੇ ਵਿਦਿਆਰਥਣ ਟ੍ਰਾਂਸਪੋਰਟ ਸੁਰੱਖਿਆ ਯੋਜਨਾ ਤਹਿਤ 9ਵੀਂ ਤੋਂ 12ਵੀਂ ਕਲਾਸ ਦੀ 6506 ਵਿਦਿਆਰਥਣਾਂ ਨੂੰ ਫਰੀ ਆਵਾਜਾਈ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸੰਸਥਾ ਦੇ ਮੇਧਾਵੀ ਵਿਦਿਆਰਥੀਆਂ ਅਤੇ ਦਾਨਵੀਰ ਵਿਅਕਤੀ ਨੂੰ ਸਨਮਾਨਿਤ ਕੀਤਾ।
ਇਸ ਮੌਕੇ ‘ਤੇ ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ, ਸਾਬਕਾ ਮੰਤਰੀ ਮਨੀਸ਼ ਕੁਮਾਰ ਗਰੋਵਰ, ਮੇਅਰ ਰਾਮਅਵਤਾਰ ਵਾਲਮਿਕੀ, ਰਾਜ ਸੂਚਨਾ ਕਮਿਸ਼ਨਰ ਕਰਮਵੀਰ ਸੈਣੀ, ਸੈਣੀ ਵਿਦਿਅਕ ਸੰਸਥਾ ਦੇ ਪ੍ਰਧਾਨ ਅਵਨੀਸ਼ ਕੁਮਾਰ ਸੈਣੀ, ਆਲ ਇੰਡੀਆ ਸੈਣੀ ਸਮਾਜ ਦੇ ਚੇਅਰਮੈਨ ਦਿਲਬਾਗ ਸਿੰਘ ਸੇਣੀ, ਏਸ਼ਿਆ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਗੁਲਾਬ ਸਿੰਘ ਸੈਣੀ, ਭਾਜਪਾ ਦੇ ਸੂਬਾ ਪ੍ਰਵਕਤਾ ਜਵਾਹਰ ਸੈਣੀ ਆਦਿ ਮੌਜੂਦ ਰਹੇ।
ਸਲਸਵਿਹ/2025