ਫਿਟ ਇੰਡੀਆ ਮੂਵਮੈਂਟ ਦੀ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ, ਚੰਡੀਗੜ੍ਹ ਪ੍ਰਸ਼ਾਸਨ ਦੇ ਖੇਡ ਵਿਭਾਗ ਨੇ ਸੇਵਾ ਪਖਵਾੜਾ 2025 ਦੇ ਤਹਿਤ ਸੀਨੀਅਰ ਸਿਟੀਜ਼ਨਾਂ ਨੂੰ ਫਿਟਨਸ ਦੇ ਲਈ ਪ੍ਰੋਤਸਾਹਿਤ ਕਰਨ ਲਈ ਇੱਕ ਵਿਸ਼ੇਸ਼ ਪਹਿਲ ਕੀਤੀ ਹੈ। ਇਸ ਯੋਜਨਾ ਦੇ ਤਹਿਤ, 60 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨ ਸਿਰਫ਼ ₹999 ਵਿੱਚ ਸਪੋਰਟਸ ਕੰਪਲੈਕਸ ਦੀ ਇੱਕ ਸਾਲ ਦੀ ਮੈਂਬਰਸ਼ਿਪ ਪ੍ਰਾਪਤ ਕਰਨ ਸਕਣਗੇ। ਨਾਮਾਂਕਣ ਪ੍ਰਕਿਰਿਆ ਚੰਡੀਗੜ੍ਹ ਖੇਡ ਵਿਭਾਗ ਦੇ ਅਧਿਕਾਰਿਤ ਔਨਲਾਇਨ ਪੋਰਟਲ (www.sportsdeptt.chd.gov.in) ਦੇ ਜ਼ਰੀਏ ਕੀਤੀ ਜਾਵੇਗੀ।

ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ, ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ, “ਇਹ ਰਿਆਇਤੀ ਮੈਂਬਰਸ਼ਿਪ ਸਾਡੇ ਪ੍ਰਸ਼ਾਸਨ ਦੀ ਸੀਨੀਅਰ ਸਿਟੀਜ਼ਨਾਂ ਦੀ ਸਿਹਤ, ਖੁਸ਼ੀ ਅਤੇ ਤੰਦਰੁਸਤੀ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਸਾਡਾ ਵਿਸ਼ਵਾਸ ਹੈ ਕਿ ਇੱਕ ਸਰਗਰਮ ਜੀਵਨ ਹੀ ਬੁਢਾਪੇ ਵਿੱਚ ਗਰਿਮਾ ਦਾ ਅਧਾਰ ਹੈ, ਅਤੇ ਅਸੀਂ ਬਜ਼ੁਰਗਾਂ ਨੂੰ ਸਸਤੀਆਂ ਦਰਾਂ ‘ਤੇ ਸੁਵਿਧਾਵਾਂ ਉਪਲਬਧ ਕਰਵਾਉਣ ਦੇ ਲਈ ਸੰਕਲਪਬੱਧ ਹਾਂ। ਇਹ ਪਹਿਲ ਨਾ ਕੇਵਲ ਫਿਟਨਸ ਨੂੰ ਹੁਲਾਰਾ ਦੇਵੇਗੀ ਬਲਕਿ ਸਮੁਦਾਇਕ ਜੁੜਾਅ ਅਤੇ ਸਮਾਜਿਕ ਭਾਗੀਦਾਰੀ ਨੂੰ ਵੀ ਪ੍ਰੋਤਸਾਹਿਤ ਕਰੇਗੀ।”

ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ, ਸ਼੍ਰੀ ਰਾਜੀਵ ਵਰਮਾ ਨੇ ਇਸ ਯੋਜਨਾ ਦੀ ਸਮਾਵੇਸ਼ਤਾ ‘ਤੇ ਪ੍ਰਕਾਸ਼ ਪਾਉਂਦੇ ਹੋਏ, ਕਿਹਾ, “ਸਾਡੇ ਸੀਨੀਅਰ ਸਿਟੀਜ਼ਨਾਂ ਨੇ ਸਮਾਜ ਦੀ ਸੇਵਾ ਵਿੱਚ ਆਪਣਾ ਪੂਰਾ ਜੀਵਨ ਸਮਰਪਿਤ ਕੀਤਾ ਹੈ ਅਤੇ ਹੁਣ ਇਹ ਸਾਡੀ ਜ਼ਿੰਮੇਦਾਰੀ ਹੈ ਕਿ ਉਨ੍ਹਾਂ ਦੇ ਸੁਨਹਿਰੀ ਸਾਲ ਅਰਾਮ ਅਤੇ ਊਰਜਾ ਦੇ ਨਾਲ ਬੀਤਣ। ਸ਼ਹਿਰ ਦੇ ਖੇਡ ਕੰਪਲੈਕਸ ਉਨ੍ਹਾਂ ਨੂੰ ਇਤਨੀ ਮਾਮੂਲੀ ਫੀਸ ‘ਤੇ ਉਪਲਬਧ ਕਰਵਾ ਕੇ, ਅਸੀਂ ਸੁਲਭਤਾ, ਸਮਾਵੇਸ਼ ਅਤੇ ਸਨਮਾਨਜਨਕ ਬਿਰਧ ਅਵਸਥਾ ਸੁਨਿਸ਼ਚਿਤ ਕਰ ਰਹੇ ਹਾਂ।”

ਵਰਤਮਾਨ ਵਿੱਚ ਚੰਡੀਗੜ੍ਹ ਵਿੱਚ 21 ਅਤਿ-ਆਧੁਨਿਕ ਖੇਡ ਕੰਪਲੈਕਸ ਹਨ, ਜਿਨ੍ਹਾਂ ਵਿੱਚ 40 ਤੋਂ ਅਧਿਕ ਖੇਡਾਂ ਦੀਆਂ ਸੁਵਿਧਾਵਾਂ ਉਪਲਬਧ ਹਨ। ਪ੍ਰਕਿਰਿਆ ਨੂੰ ਸਰਲ ਅਤੇ ਸਹਿਜ ਬਣਾਉਣ ਦੇ ਲਈ, ਸੀਨੀਅਰ ਨਾਗਰਿਕ ਅਧਿਕਾਰਿਤ ਔਨਲਾਇਨ ਪੋਰਟਲ ਦੇ ਜ਼ਰੀਏ ਰਜਿਸਟ੍ਰੇਸ਼ਨ ਕਰ ਸਕਣਗੇ। ਬਿਨੈਕਾਰਾਂ ਨੂੰ ਉਮਰ ਦਾ ਪ੍ਰਮਾਣ (ਜਿਵੇਂ ਕਿ ਪੈਨ ਕਾਰਡ/ਵੋਟਰ ਆਈਡੀ/ਡ੍ਰਾਇਵਿੰਗ ਲਾਇਸੈਂਸ, ਆਦਿ), ਰੀਸੈਂਟ (ਹਾਲ ਹੀ ਦੀ) ਪਾਸਪੋਰਟ ਸਾਇਜ਼ ਫੋਟੋ, ਅਤੇ ਭਰੇ ਹੋਏ ਅਰਜ਼ੀ ਫਾਰਮ ਜਮ੍ਹਾਂ ਕਰਵਾਉਣੇ ਹੋਣਗੇ।

ਸੇਵਾ ਪਖਵਾੜਾ ਪਹਿਲ ਦਾ ਉਦੇਸ਼ ਫਿਟਨਸ ਨੂੰ ਸਮੁਦਾਇਕ ਭਾਵਨਾ ਨਾਲ ਜੋੜਨਾ ਹੈ, ਜਿਸ ਨਾਲ ਚੰਡੀਗੜ੍ਹ ਨੂੰ ਸੀਨੀਅਰ ਸਿਟੀਜ਼ਨ-ਅਨੁਕੂਲ ਪ੍ਰੋਗਰਾਮਾਂ ਦੇ ਲਈ ਇੱਕ ਮਾਡਲ ਸ਼ਹਿਰ ਬਣਾਇਆ ਜਾ ਸਕੇ। ਇਸ ਯੋਜਨਾ ਦੀ ਸ਼ੁਰੂਆਤ ਦੇ ਨਾਲ, ਪ੍ਰਸ਼ਾਸਨ ਆਪਣੇ ਉਸ ਸੰਕਲਪ ਨੂੰ ਦੁਹਰਾਉਂਦਾ ਹੈ ਕਿ ਜਿਨ੍ਹਾਂ ਨੇ ਜੀਵਨ ਭਰ ਸਮਾਜ ਨੂੰ ਯੋਗਦਾਨ ਦਿੱਤਾ ਹੈ, ਉਨ੍ਹਾਂ ਦੇ ਸੁਨਹਿਰੀ ਵਰ੍ਹਿਆਂ ਨੂੰ ਤੰਦਰੁਸਤ ਅਤੇ ਤਸੱਲੀਬਖਸ਼ ਬਣਾਇਆ ਜਾਵੇਗਾ।

×