ਕਲਾ ਉਤਸਵ 2025 ਦੇ ਚੌਥੇ ਦਿਨ ਪੀਐੱਮ ਸ਼੍ਰੀ ਜੀਜੀਐੱਮਐੱਸਐੱਸ, ਸੈਕਟਰ 18, ਚੰਡੀਗੜ੍ਹ ਦਾ ਕੈਂਪਸ ਨੂੰ ਰਚਨਾਤਮਕਤਾ ਅਤੇ ਕਲਾਤਮਕ ਪ੍ਰਗਟਾਵੇ ਦੇ ਜੀਵੰਤ ਰੰਗਾਂ ਨਾਲ ਭਰਪੂਰ ਰਿਹਾ। ਅੱਜ ਦੇ ਪ੍ਰੋਗਰਾਮ ਦੇ ਤਹਿਤ ਸਕੂਲ ਕੈਂਪਸ ਵਿੱਚ ਦੋ ਸਥਾਨਾਂ ‘ਤੇ ਇੱਕੋ ਸਮੇਂ ਆਯੋਜਿਤ ਦੋ ਕਲਾ ਰੂਪਾਂ – ਥੀਏਟਰ ਅਤੇ ਵਿਜ਼ੂਅਲ ਆਰਟਸ (ਗਰੁੱਪ) – ਵਿੱਚ ਮੁਕਾਬਲੇ ਹੋਏ।
ਵਿਭਿੰਨ ਸਰਕਾਰੀ, ਪ੍ਰਾਈਵੇਟ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਬਹੁਤ ਉਤਸ਼ਾਹ ਅਤੇ ਊਰਜਾ ਨਾਲ ਹਿੱਸਾ ਲਿਆ। ਆਡੀਟੋਰੀਅਮ ਵਿੱਚ ਸਟੇਜ ਨੇ ਨੌਜਵਾਨ ਕਲਾਕਾਰਾਂ ਨੂੰ ਆਪਣੀ ਅਦਾਕਾਰੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ, ਸਵੈ-ਪ੍ਰਗਟਾਵੇ ਦੀ ਸ਼ਕਤੀ ਨੂੰ ਪਰਖਣ ਅਤੇ ਨਾਟ ਕਲਾ ਦੀਆਂ ਬਰੀਕੀਆਂ ਨੂੰ ਸਮਝਣ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ। ਵਿਦਿਆਰਥੀਆਂ ਨੇ ਸੰਵਾਦ, ਚਿਹਰੇ ਦੇ ਭਾਵ, ਹਾਵ-ਭਾਵ ਅਤੇ ਸਰੀਰਕ ਅਭਿਵਿਅਕਤੀਆਂ ਦੇ ਜ਼ਰੀਏ ਮਨੁੱਖੀ ਭਾਵਨਾਵਾਂ ਦਾ ਸੁੰਦਰ ਪ੍ਰਦਰਸ਼ਨ ਕੀਤਾ। ਥੀਏਟਰ ਸ਼੍ਰੇਣੀ ਪ੍ਰਤੀਯੋਗਿਤਾ ਵਿੱਚ ਕੁੱਲ 20 ਸਕੂਲਾਂ ਦੇ ਵਿਦਿਆਰਥੀਆਂ ਨੇ ਵਿੱਚ ਹਿੱਸਾ ਲਿਆ।
ਵਿਜ਼ੂਅਲ ਆਰਟਸ (ਗਰੁੱਪ) ਸ਼੍ਰੇਣੀ ਵਿੱਚ ਪਰੰਪਰਾਗਤ ਖਿਡੌਣੇ ਅਤੇ ਖੇਡਾਂ / ਸਥਾਨਕ ਸ਼ਿਲਪ ਵਿਸ਼ੇ ‘ਤੇ ਅਧਾਰਿਤ ਕਲਾਕ੍ਰਿਤੀਆਂ ਦੇ ਜ਼ਰੀਏ 25 ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਸੁਸ਼੍ਰੀ ਮਨਜੀਤ ਕੌਰ, ਪ੍ਰਿੰਸੀਪਲ-ਅਤੇ-ਨੋਡਲ ਅਫ਼ਸਰ, ਜੀਜੀਐੱਮਐੱਸਐੱਸਐੱਸ-18 ਦੁਆਰਾ ਜੱਜਾਂ ਦੇ ਵਿਸ਼ੇਸ਼ ਪੈਨਲ ਦੇ ਨਾਲ ਦੀਪ ਜਗਾਉਣ ਨਾਲ ਹੋਈ।
ਥੀਏਟਰ ਮੁਕਾਬਲੇ ਦਾ ਮੁੱਲਾਂਕਣ ਉੱਘੇ ਰੰਗਕਰਮੀਆਂ – ਸ਼੍ਰੀ ਹਰਮਨਪਾਲ ਸਿੰਘ, ਥੀਏਟਰ ਡਾਇਰੈਕਟਰ, ਕਲਾਕਾਰ ਅਤੇ ਫਿਲਮ ਅਦਾਕਾਰ; ਸ਼੍ਰੀ ਅਭਿਸ਼ੇਕ ਸ਼ਰਮਾ, ਅਦਾਕਾਰ ਅਤੇ ਨਿਰਦੇਸ਼ਕ ਜੋ ਕਈ ਸਟੇਜ ਪ੍ਰੋਡਕਸ਼ਨਾਂ ਨਾਲ ਜੁੜੇ ਹੋਏ ਹਨ; ਅਤੇ ਸ਼੍ਰੀ ਰਾਜਾ ਸੁਬਰਾਮਣੀਅਮ, ਸਟੇਜ ਅਤੇ ਫਿਲਮ ਅਦਾਕਾਰ/ਨਿਰਦੇਸ਼ਕ ਅਤੇ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੁਆਰਾ ਯੰਗ ਆਰਟਿਸਟ ਫੈਲੋਸ਼ਿਪ ਦੇ ਪ੍ਰਾਪਤਕਰਤਾ ਦੁਆਰਾ ਕੀਤਾ ਗਿਆ।
ਵਿਜ਼ੂਅਲ ਆਰਟਸ (ਗਰੁੱਪ) ਮੁਕਾਬਲੇ ਦਾ ਮੁੱਲਾਂਕਣ ਪ੍ਰਤਿਸ਼ਠਿਤ ਕਲਾ ਸੰਸਥਾਵਾਂ ਨਾਲ ਜੁੜੇ ਪ੍ਰਸਿੱਧ ਕਲਾਕਾਰਾਂ- ਸ਼੍ਰੀ ਮਦਨ ਲਾਲ, ਸ਼੍ਰੀ ਪ੍ਰਮੋਦ ਆਰੀਆ ਅਤੇ ਸ਼੍ਰੀ ਮਨਮਾਧਾ ਰਾਓ ਦੁਆਰਾ ਕੀਤਾ ਗਿਆ।
ਜੇਤੂਆਂ ਦੀ ਚੋਣ ਸਿੱਖਿਆ ਮੰਤਰਾਲੇ ਅਤੇ ਐੱਨਸੀਈਆਰਟੀ ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਵਿਭਿੰਨ ਮਾਪਦੰਡਾਂ ਦੇ ਅਧਾਰ ‘ਤੇ ਕੀਤੀ ਗਈ।