*ਜਨ ਸੰਪਰਕ ਵਿਭਾਗ*

*ਚੰਡੀਗੜ੍ਹ ਪ੍ਰਸ਼ਾਸਨ*

*ਪ੍ਰੈੱਸ ਰਿਲੀਜ਼*

ਚੰਡੀਗੜ੍ਹ, 30 ਅਕਤੂਬਰ, 2025: ਵਿਜੀਲੈਂਸ ਜਾਗਰੂਕਤਾ ਹਫ਼ਤਾ-2025 ਦੇ ਤਹਿਤ, ਪੁਲਿਸ ਸਟੇਸ਼ਨ ਵਿਜੀਲੈਂਸ, ਚੰਡੀਗੜ੍ਹ ਨੇ ਅੱਜ ਟ੍ਰੈਫਿਕ ਅਤੇ ਸੁਰੱਖਿਆ ਲਾਇਨਸ, ਸੈਕਟਰ 29; ਸਟੇਟ ਟ੍ਰਾਂਸਪੋਰਟ ਅਥਾਰਿਟੀ, ਸੈਕਟਰ 18; ਸਰਕਾਰੀ ਸਕੂਲ, ਕੈਂਬਾਲਾ; ਅਤੇ ਡੌਨ ਬੋਸਕੋ ਨਵਜੀਵਨ ਸੋਸਾਇਟੀ, ਸੈਕਟਰ 24, ਚੰਡੀਗੜ੍ਹ ਵਿਖੇ ਜਾਗਰੂਕਤਾ ਸਮਾਗਮ ਆਯੋਜਿਤ ਕੀਤੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਲਗਭਗ 250-260 ਅਧਿਕਾਰੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਸੈਸ਼ਨਾਂ ਦੇ ਦੌਰਾਨ, ਵਿਜੀਲੈਂਸ ਸਟਾਫ਼ ਨੇ ਪਬਲਿਕ ਸਰਵਿਸ ਵਿੱਚ ਇਮਾਨਦਾਰੀ ਅਤੇ ਪਾਰਦਰਸ਼ਤਾ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਭਾਸ਼ਣ ਦਿੱਤੇ। ਪ੍ਰਤੀਭਾਗੀਆਂ ਨੂੰ ਵਿਜੀਲੈਂਸ ਦੇ ਸਿਧਾਂਤਾਂ ਦਾ ਪਾਲਨ ਕਰਨ, ਜਨ ਹਿਤ ਖੁਲਾਸਾ ਅਤੇ ਸੂਚਨਾ ਦੇਣ ਵਾਲਿਆਂ ਦੀ ਸੁਰੱਖਿਆ (ਪੀਆਈਡੀਪੀਆਈ/PIDPI) ਦੇ ਪ੍ਰਸਤਾਵ ਦਾ ਅਨੁਪਾਲਨ ਕਰਨ ਅਤੇ ਪੁਲਿਸ ਸਟੇਸ਼ਨ ਵਿਜੀਲੈਂਸ, ਚੰਡੀਗੜ੍ਹ ਵਿਖੇ ਉਪਲਬਧ 24×7 ਵਿਜੀਲੈਂਸ ਹੈਲਪਲਾਇਨ ਦਾ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਜਨ ਸਲਾਹ:

ਜੇਕਰ ਕਿਸੇ ਪ੍ਰਕਾਰ ਦੀ ਰਿਸ਼ਵਤ ਦੀ ਮੰਗ, ਨਾਜਾਇਜ਼ ਲਾਭ ਹਿਤ ਪਰੇਸ਼ਾਨੀ, ਜਾਂ ਭ੍ਰਿਸ਼ਟਾਚਾਰ ਸਬੰਧੀ ਸ਼ਿਕਾਇਤ ਹੋਵੇ, ਤਾਂ ਨਾਗਰਿਕ ਹੇਠ ਲਿਖੇ ਚੈਨਲਾਂ ਦੇ ਜ਼ਰੀਏ ਚੰਡੀਗੜ੍ਹ ਵਿਜੀਲੈਂਸ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ:

1. ਮੋਬਾਈਲ (ਵਟਸਐਪ ਸੁਵਿਧਾ ਸਹਿਤ): 8360817378
2. ਈਮੇਲ: sspvigc.chd@nic.in, vigilance-chd@nic.in

ਪ੍ਰਸ਼ਾਸਨ ਸਾਰੇ ਸ਼ਿਕਾਇਤਕਰਤਾਵਾਂ ਨੂੰ ਪੂਰੀ ਗੋਪਨੀਅਤਾ ਅਤੇ ਸੁਰੱਖਿਆ ਦਾ ਭਰੋਸਾ ਦਿੰਦਾ ਹੈ।

×