ਸ਼੍ਰੀ ਦੀਦਾਰ ਸਿੰਘ ਨੇ ਰਸਮੀ ਤੌਰ ‘ਤੇ 21 ਨਵੰਬਰ, 2025 ਨੂੰ ਉਦਯੋਗਿਕ ਖੇਤਰ, ਫੇਜ਼-2, ਚੰਡੀਗੜ੍ਹ ਵਿਖੇ ਸਥਿਤ ਬੋਰਡ ਦੇ ਦਫ਼ਤਰ ਵਿਖੇ ਅਹੁਦਾ ਸੰਭਾਲ਼ਿਆ। ਚੇਅਰਮੈਨ ਦੇ ਨਾਲ, ਨਿਮਨਲਿਖਤ ਵਿਅਕਤੀਆਂ ਨੂੰ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਸਟੇਟ ਡਾਇਰੈਕਟਰ,ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ/KVIC), ਚੰਡੀਗੜ੍ਹ
* ਸ਼੍ਰੀ ਪਵਨ ਕੁਮਾਰ ਸ਼ਰਮਾ, ਬਲਟਾਣਾ
* ਸ਼੍ਰੀ ਬਲਵਿੰਦਰ ਸਿੰਘ, ਚੰਡੀਗੜ੍ਹ
* ਸ਼੍ਰੀ ਬਲਬੀਰ ਸਿੰਘ ਸਿੱਧੂ, ਚੰਡੀਗੜ੍ਹ
* ਸ਼੍ਰੀ ਕੁਲਬੀਰ ਸਿੰਘ, ਚੰਡੀਗੜ੍ਹ
* ਸ਼੍ਰੀਮਤੀ ਫਰਮਿਲਾ, ਸਾਬਕਾ ਡਿਪਟੀ ਮੇਅਰ, ਚੰਡੀਗੜ੍ਹ
* ਸ਼੍ਰੀਮਤੀ ਨਿਸ਼ਾ ਸ਼ਰਮਾ, ਚੰਡੀਗੜ੍ਹ
ਬੋਰਡ ਨੇ ਕਿਹਾ ਕਿ ਨਵੀਂ ਟੀਮ ਤੋਂ ਉਮੀਦ ਹੈ ਕਿ ਉਹ ਖਾਦੀ ਨੂੰ ਹੁਲਾਰਾ ਦੇਣ ਅਤੇ ਗ੍ਰਾਮ ਉਦਯੋਗਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਨਾਲ ਸਬੰਧਿਤ ਪਹਿਲਾਂ ਨੂੰ ਹੋਰ ਅਧਿਕ ਪ੍ਰਭਾਵੀ ਬਣਾਵੇਗੀ, ਜਿਸ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਵਿੱਚ ਇਨ੍ਹਾਂ ਖੇਤਰਾਂ ਨੂੰ ਨਵੀਂ ਦਿਸ਼ਾ ਅਤੇ ਗਤੀ ਮਿਲੇਗੀ।