ਇਸ ਉਪਰੰਤ ਸੰਗੀਤ ਦੀ ਜਾਣੀ ਪਛਾਣੀ ਹਸਤੀ ਡਾ. ਨਵੇਦਿਤਾ ਸਿਂਘ ਵੱਲੋਂ ਸ਼ਬਦ ਗਾਇਨ ਕੀਤਾ ‘ ਮਨ ਕੀ ਮੰਡਲੀ’ ਦਾ ਗਾਇਨ ਕੀਤਾ ਗਿਆ।
ਇਸ ਤੋਂ ਬਾਅਦ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਹੋਰਾਂ ਆਏ ਸਾਰੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਪਿੱਛਲੇ ਸਾਲ ਕੀਤੇ ਮਹੱਤਵਪੂਰਨ ਕੰਮਾਂ ਦਾ ਵੇਰਵਾ ਸਾਂਝਾ ਕੀਤਾ।ਉਹਨਾਂ ਆਉਣ ਵਾਲੇਂ ਸਮਾਗਮ ਲੜੀ ‘ਸਹੁੰ ਪੰਜਾਬ ਦੀ’ ਬਾਰੇ ਸਰੋਤਿਆਂ ਨਾਲ ਆਪਣੀ ਗੱਲ ਸਾਂਝੀ ਕੀਤੀ।
ਸਮਾਗਮ ਦੇ ਅਗਲੇ ਹਿੱਸੇ ਵਿਚ ਬੋਲਦਿਆਂ ਅੱਜ ਦੇ ਮੁੱਖ ਮਹਿਮਾਨ ਸੱਭਿਆਚਾਰਕ ਮਾਮਲੇ, ਸੈਰ ਸਪਾਟਾ ਤੇ ਪੇਂਡੂ ਵਿਕਾਸ ਪੰਚਾਇਤ ਮੰਤਰੀ ਸ਼੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਕਲਾ ਪਰਿਸ਼ਦ ਨੇ ਮਹੱਤਵਪੂਰਨ ਕੰਮ ਕੀਤੇ ਨੇ, ਉਹਨਾਂ ਕਿਹਾ ਕਿ ਪੰਜਾਬ ਕਲਾ ਪਰਿਸ਼ਦ ਨੇ ਆਪਣੇ ਕੰਮ ਬੜੀ ਜ਼ਿੰਮੇਵਾਰੀ ਨਾਲ ਕੀਤੇ ਨੇ। ਉਹਨਾਂ ਮਹਿੰਦਰ ਸਿੰਘ ਰੰਧਾਵਾ ਦੇ ਜੀਵਨ ਤੇ ਪ੍ਰਾਪਤੀਆਂ ਸਾਂਝੀਆਂ ਕੀਤੀਆਂ।
ਅੱਜ ਦਾ ਮੁੱਖ ਭਾਸ਼ਨ ਉੱਘੇ ਚਿੰਤਕ ਡਾ. ਮਦਨ ਗੋਪਾਲ ਸਿੰਘ ਹੋਰਾਂ ਨੇ ਦਿੱਤਾ। ਉਹਨਾਂ ਨੇ ‘ਅੰਦਰੂਨ ਤੇ ਬਹਿਰੂਨ’ ਸ਼ਹਿਰ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਮੈਂ ‘ਬੇਰੂਨ’ ਸ਼ਹਿਰ ਦਾ ਬਸ਼ਿੰਦਾ ਅੱਜ ਐੱਮ. ਐੱਸ ਰੰਧਾਵਾ ਹੋਰਾਂ ਯਾਦ ਕਰਦਾ ਹਾਂ, ਉਹਨਾਂ ਅਗਾਂਹ ਕਿਹਾ ਸੰਤਾਲੀ ਦਾ ਸਮਾਂ ਦਿੱਲੀ ਲਈ ਬਹੁਤ ਮਾੜਾ ਸੀ।ਪੁਰਜਾ ਪੁਰਜਾ ਹੋਇਆ ਪੰਜਾਬ ਦਿੱਲੀ ਦੇ ਮੁਹਾਣੇ ‘ਤੇ ਖੜ੍ਹਾ ਸੀ ਤੇ ਐੱਮ ਐੱਸ ਰੰਧਾਵਾ ਆਪਣੇ ਹਮਸਾਇਆਂ ਲਈ ਬਹੁੜਿਆ ਤੇ ਦਿੱਲੀ ਦੀ ਫਿਰਕਪ੍ਰਸਤੀ ਨੂੰ ਨੇਸਤਨਾਬੂਦ ਕੀਤਾ।
ਡਾ. ਅਕਾਲ ਅੰਮ੍ਰਿਤ ਕੌਰ ਨੇ ਆਪਣਾ ਪਰਚਾ ਪੰਜਾਬ ਕਲਾ ਪਰਿਸ਼ਦ ਵੱਲੋਂ ਪ੍ਰਦਾਨ ਕੀਤੇ ‘ਪੰਜਾਬ ਰਤਨ’ ਡਾ. ਕਰਮਜੀਤ ਸਿੰਘ ਬਾਰੇ ਪੜ੍ਹਿਆ। ਉਹਨਾਂ ਕਿਹਾ ਕਿ ਡਾ. ਕਰਮਜੀਤ ਹੋਰਾਂ ਨੇ ਚਾਲ਼ੀ ਸਾਲਾਂ ਦੀ ਖੋਜ ਅਤੇ ਅਧਿਅਨ ਕਰਕੇ ਸਿੱਖਿਆ ਨੂੰ ਇਕ ਵੱਡਾ ਮਿਆਰ ਬਖ਼ਸ਼ਿਆ ਹੈ। ਉਹਨਾਂ ਅਗਾਂਹ ਕਿਹਾ ਉਹਨਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ ਮਿਲੇ ਹਨ ਪਰ ਊਹਨਾਂ ਦੀ ਪਛਾਣ ਸਿੱਖਿਆ ਪ੍ਰਤੀ ਸਮਰਪਣ ਹੈ। ਇਸ ਉਪਰੰਤ ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਐੱਸ. ਐੱਸ ਗੋਸਲ, ਉਪ-ਕੁਲਪਤੀ ਖੇਤੀਬੜੀ ਯੂਨੀਵਰਸਿਟੀ, ਲੁਧਿਆਣਾ ਕੀਤੀ, ਉਹਨਾਂ ਡਾ. ਰੰਧਾਵਾ ਤੇ ਡਾ. ਕਰਮਜੀਤ ਸਿੰਘ ਬਾਬਤ ਆਪਣੀ ਗੱਲ ਕੀਤੀ।ਇਸ ਸੈਸ਼ਨ ਦਾ ਸੰਚਾਲਨ ਡਾ. ਯੋਗਰਾਜ ਅੰਗਰੀਸ਼ ਨੇ ਬਾਖੂਬੀ ਕੀਤਾ।
ਦੁਪਹਿਰ ਦੇ ਖਾਣੇ ਤੋਂ ਬਾਅਦ ਡਾ. ਨਿਵੇਦਿਤਾ ਸਿੰਘ ਅਤੇ ਸਾਥੀਆਂ ਵੱਲੋਂ ਪੰਜਾਬ ਦਾ ਵਿਰਾਸਤੀ, ਅਧਾਰਿਤ ਗਾਇਨ ਕੀਤਾ।
ਸਮਾਗਮ ਦੇ ਆਖ਼ਰੀ ਭਾਗ ਵਿਚ ਉੱਘੇ ਫੋਟੋਗ੍ਰਾਫਰ ਦੇਵ ਇੰਦਰ ਵੱਲੋਂ ਲਗਾਈ ਜਾ ਰਹੀ ਪ੍ਰਦਰਸ਼ਨੀ ਦਾ ਉਦਘਾਟਨ
ਦਿਨ ਦੇ ਆਖ਼ਰੀ ਸੈਸ਼ਨ ‘ ਹਰੀ ਕ੍ਰਾਂਤੀ ਤੋਂ ਸਿਰਜਣਾਤਮਕ ਕ੍ਰਾਂਤੀ ਵੱਲ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ‘ਤੇ ਗਵਰਨਰ ਪੰਜਾਬ ਚੰਦ ਕਟਾਰੀਆ ਨੇ ਸ਼ਮੂਲੀਅਤ ਕੀਤੀ ਤੇ ਪ੍ਰਧਾਨਗੀ ਡਾ. ਕਰਮਜੀਤ ਸਿੰਘ ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੀਤੀ।