ਆਲ ਇੰਡੀਆ ਸਿਵਲ ਸਰਵਿਸਿਜ਼ ਵੇਟਲਿਫਟਿੰਗ ਅਤੇ ਪਾਵਰਲਿਫਟਿੰਗ ਟੂਰਨਾਮੈਂਟ 2025-26 (ਪੁਰਸ਼ ਅਤੇ ਮਹਿਲਾ), ਜੋ ਕਿ ਖੇਡ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਕੇਂਦਰੀ ਸਿਵਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ (ਸੀਸੀਐੱਸਸੀਐੱਸਬੀ/CCSCSB), ਨਵੀਂ ਦਿੱਲੀ ਦੀ ਸਰਪ੍ਰਸਤੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਵੇਟਲਿਫਟਿੰਗ ਹਾਲ, ਸਪੋਰਟਸ ਕੰਪਲੈਕਸ, ਸੈਕਟਰ-42, ਚੰਡੀਗੜ੍ਹ ਵਿਖੇ ਸ਼ੁਰੂ ਹੋਇਆ ਅਤੇ 10 ਮਾਰਚ 2026 ਤੱਕ ਜਾਰੀ ਰਹੇਗਾ।

ਅੱਜ ਦੇ ਮੁਕਾਬਲਿਆਂ ਦੌਰਾਨ, ਕਈ ਭਾਰ ਵਰਗਾਂ ਵਿੱਚ ਦਿਲਚਸਪ ਮੁਕਾਬਲੇ ਦੇਖੇ ਗਏ। ਅੱਜ ਹੋਏ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਹਨ:

ਮਹਿਲਾਵਾਂ 53 ਕਿਲੋਗ੍ਰਾਮ
1. ਹਰਸ਼ਦਾ ਐੱਸ. ਗਰੁੜ (ਮਹਾਰਾਸ਼ਟਰ ਸਰਕਾਰ) – 118 ਕਿਲੋਗ੍ਰਾਮ
2. ਪੂਜਾ ਸ਼ਰਮਾ (ਸੀਸੀਐੱਸਸੀਐੱਸਬੀ) – 98 ਕਿਲੋਗ੍ਰਾਮ
3. ਮੰਜੂ ਭੂਆਰੀਆ (ਰਾਏਪੁਰ, ਛੱਤੀਸਗੜ੍ਹ) – 83 ਕਿਲੋਗ੍ਰਾਮ

ਪੁਰਸ਼ 65 ਕਿਲੋਗ੍ਰਾਮ
1. ਸੰਕੇਤ ਐੱਮ. ਸਰਗਰ (ਮਹਾਰਾਸ਼ਟਰ ਸਰਕਾਰ) – 216 ਕਿਲੋਗ੍ਰਾਮ
2. ਕੋਂਡਾਪੱਲੀ ਗੌਰੀਬਾਬੂ (ਆਰਐੱਸਬੀ ਹੈਦਰਾਬਾਦ) – 197 ਕਿਲੋਗ੍ਰਾਮ
3. ਐੱਮ. ਤਮਿਲ ਸੇਲਵਾਨ (ਆਰਐੱਸਬੀ ਚੇਨਈ) – 195 ਕਿਲੋਗ੍ਰਾਮ

ਮਹਿਲਾਵਾਂ 58 ਕਿਲੋਗ੍ਰਾਮ
1. ਭੁਨੇਸ਼ਵਰੀ ਨਿਸ਼ਾਦ (ਰਾਏਪੁਰ, ਛੱਤੀਸਗੜ੍ਹ) – 92 ਕਿਲੋਗ੍ਰਾਮ
2. ਐੱਸ. ਗੁਣੁਵਤੀ (ਪੁਡੂਚੇਰੀ ਸਕੱਤਰੇਤ) – 78 ਕਿਲੋਗ੍ਰਾਮ
3. ਸ਼ਰੂਤੀ ਕੇ. ਤਾਰੇ (ਮਹਾਰਾਸ਼ਟਰ ਸਰਕਾਰ) – 78 ਕਿਲੋਗ੍ਰਾਮ

ਪੁਰਸ਼ 71 ਕਿਲੋਗ੍ਰਾਮ
1. ਵਾਈ. ਸ਼ਿਵ ਕੁਮਾਰ (ਆਰਐੱਸਬੀ ਹੈਦਰਾਬਾਦ) – 234 ਕਿਲੋਗ੍ਰਾਮ
2. ਨੀਰਜ (ਯਮੁਨਾਨਗਰ, ਹਰਿਆਣਾ) – 226 ਕਿਲੋਗ੍ਰਾਮ
3. ਮਿਹਿਰ ਸੋਨੀ (ਆਰਐੱਸਬੀ ਜੈਪੁਰ) – 224 ਕਿਲੋਗ੍ਰਾਮ

ਮਹਿਲਾਵਾਂ 63 ਕਿਲੋਗ੍ਰਾਮ
1. ਉਮਾ ਪਟੇਲ (ਮੱਧ ਪ੍ਰਦੇਸ਼) – 92 ਕਿਲੋਗ੍ਰਾਮ
2. ਅਨੀਤਾ (ਪੰਜਾਬ ਖੇਡ ਵਿਭਾਗ) – 80 ਕਿਲੋਗ੍ਰਾਮ
3. ਮਨੀਸ਼ਾ ਏ. ਸਰੋੜੇ (ਮਹਾਰਾਸ਼ਟਰ ਸਰਕਾਰ) – 73 ਕਿਲੋਗ੍ਰਾਮ

ਮਹਿਲਾਵਾਂ 69 ਕਿਲੋਗ੍ਰਾਮ
1. ਦੀਕਸ਼ਾ ਗਾਇਕਵਾੜ (ਮਹਾਰਾਸ਼ਟਰ ਸਰਕਾਰ) – 120 ਕਿਲੋਗ੍ਰਾਮ
2. ਪੂਜਾ ਅਹਿਲਾਵਤ (ਆਰਐੱਸਬੀ ਚੰਡੀਗੜ੍ਹ) – 105 ਕਿਲੋਗ੍ਰਾਮ
3. ਡੀ. ਸੁਗੰਥੀ (ਪੁਡੂਚੇਰੀ ਸਕੱਤਰੇਤ) – 90 ਕਿਲੋਗ੍ਰਾਮ

ਇਹ ਮੁਕਾਬਲੇ ਆਉਣ ਵਾਲੇ ਦਿਨਾਂ ਵਿੱਚ ਜਾਰੀ ਰਹਿਣਗੇ ਜਿਸ ਵਿੱਚ ਐਥਲੀਟ ਵੇਟਲਿਫਟਿੰਗ ਅਤੇ ਪਾਵਰਲਿਫਟਿੰਗ ਦੀਆਂ ਬਾਕੀ ਸ਼੍ਰੇਣੀਆਂ ਵਿੱਚ ਹਿੱਸਾ ਲੈਣਗੇ।

×