ਪਟਿਆਲਾ (ਅੱਜ ਮਿਤੀ 05.03.2026)ਨੂੰ ਮਾਣਯੋਗ ਅਦਾਲਤ ਸ਼੍ਰੀਮਤੀ ਨਵਦੀਪ ਕੌਰ ਗਿੱਲ, ਵਧੀਕ ਸ਼ੈਸ਼ਨ ਜੱਜ, ਸ਼ਪੈਸ਼ਲ ਕੋਰਟ ਪਟਿਆਲਾ ਨੇ ਬਲਾਤਕਾਰ ਤੇ ਪੋਸਕੋ ਕਾਨੂੰਨ ‘ਚ ਪਿਛਲੇ ਡੇਢ ਸਾਲ ਤੋਂ ਬੰਦ ਦੋ ਵਿਅਕਤੀਆਂ ਨੂੰ ਅੱਜ ਬਾਇੱਜਤ ਬਰੀ ਕਰ ਦਿੱਤਾ ਹੈ। ਇਸ ਕੇਸ ਦੀ ਪੈਰਵੀ ਕਰਦੇ ਵਕੀਲ ਸਾਹਿਬ ਪਰਮਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਹੁੰਦੇ ਦਸਿਆ ਕਿ ਜਿੰਨਾ ਸੰਗੀਨ ਧਾਰਾ ‘ਚ ਪੁਲਿਸ ਨੇ ਲਰਚਾ ਦਰਜ ਕੀਤਾ, ਉਹ ਮਾਨਯੋਗ ਅਦਾਲਤ ‘ਚ ਝੂਠਾ ਸਾਬਿਤ ਹੋਇਆ ਹੈ। ਉਹਨਾਂ ਕਿਹਾ ਕਿ ਕੇਸ ‘ਚ ਬਣਾਏ ਦੋਸ਼ੀ ਬਿਨਾ ਵਜ੍ਹਾ ਤੋਂ ਹੀ ਡੇਢ ਸਾਲ ਤੋਂ ਜੇਲ ਦੀ ਸਜਾ ਭੁਗਤ ਰਹੇ ਜਦਗੀ ਗਵਾਹ ਗਵਾਹੀ ਦੇ ਕਾਨੂੰਨੀ ਪੈਮਾਨੇ ‘ਤੇ ਖਰੇ ਨਹੀਂ ਉਤਰੇ। ਉਨ੍ਹਾਂ ਕਿਹਾ ਕਿ ਮੈਡੀਕਲ ਰਿਪੋਰਟ ਵਿੱਚ ਵੀ ਸੰਭੋਗ ਹੋਣ ਦਾ ਕੋਈ ਸਬੂਤ ਨਹੀਂ ਸੀ, ਜਿਸ ਕਾਰਨ ਬਲਾਤਲਾਰ ਦਾ ਸਾਰਾ ਪਰਚਾ ਹੀ ਮਨਘੜਤ ਤੇ ਝੂਠ ‘ਤੇ ਅਧਾਰਿਤ ਸੀ ਜੋ ਅੱਜ ਮਾਨਯੋਗ ਅਦਾਲਤ ਨੇ ਝੂਠੇ ਬਣਾਏ ਦੋਸ਼ੀਆਂ ਨੂੰ ਬਾ-ਇੱਜਤ ਬਰੀ ਕਰਕੇ ਨਿਰਦੋਸ਼ ਵਿਅਕਤੀਆਂ ਨੂੰ ਜੇਲ ਦੀ ਨਾਜਾਇਜ ਸਜਾ ਭੁਗਤਣ ‘ਤੇ ਰਾਹਤ ਦਿੱਤੀ ਹੈ ਅਤੇ ਇਸ ਦੇ ਫੈਂਸਲੇ ਨਾਲ ਸਾਰੇ ਪਰਿਵਾਰ ਨੇ ਰਾਹਤ ਦਾ ਸਾਹ ਲਿਆ ਹੈ ਅਤੇ ਇਨਸਾਫ ਦੇ ਮੰਦਿਰ ‘ਚ ਸਾਡੀ ਜਿੱਤ ਹੋਵੇਗੀ।
ਤਾਜ਼ਾ ਪੋਸਟਾਂ
- ਭਾਈ ਬੇਅੰਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ
- ਕਾਂਗਰਸ ਨੇ ਆਪਣੇ ਸ਼ਾਸਨ ਦੌਰਾਨ ਥਾਣਿਆਂ ਵਿੱਚ ਸਿਆਸੀ ਧੌਂਸਬਾਜ਼ੀ ਦਾ ਸੱਭਿਆਚਾਰ ਪੈਦਾ ਕੀਤਾ, ਕਾਨੂੰਨ ਤੋਂ ਉੱਪਰ ਕੋਈ ਨਹੀਂ, ਸੁਖਜਿੰਦਰ ਰੰਧਾਵਾ ਨੂੰ ਇਹ ਸਮਝਣਾ ਚਾਹੀਦਾ ਹੈ: ਅੰਗਦ ਦੀਪ ਸਿੰਘ ਸੋਹਲ
- ਮਾਨਸਾ ਪੁਲਿਸ ਨੇ ਨਸ਼ਾ ਤਸਕਰਾਂ ਨਾਲ ਰਲੇ ਮੁੱਖ ਮੰਤਰੀ ਦੇ ਹੁਕਮਾਂ ’ਤੇ ਨਸ਼ਿਆਂ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਦੀ ਲਾਸ਼ ਧੱਕੇ ਨਾਲ ਚੁੱਕੀ: ਹਰਸਿਮਰਤ ਕੌਰ ਬਾਦਲ
- ਅਕਾਲੀ ਦਲ ਸਰਕਾਰ ਉਦਯੋਗ ਵਾਸਤੇ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਬਿਜਲੀ ਪ੍ਰਦਾਨ ਕਰੇਗੀ: ਸੁਖਬੀਰ ਸਿੰਘ ਬਾਦਲ
- 4 ਨਵੰਬਰ ਦੀ ‘ਇਨਸਾਫ਼ ਰੈਲੀ’ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸੰਗਰੂਰ ਪਹੁੰਚੇ ਪਰਗਟ ਸਿੰਘ, ਰੈਲੀ ਵਾਲੀ ਥਾਂ ਦਾ ਕੀਤਾ ਨਿਰੀਖਣ
Please provide a channel id.


