ਚੰਡੀਗੜ੍ਹ, 17 ਮਾਰਚ, 2026: ਚੰਡੀਗੜ੍ਹ ਪ੍ਰਸ਼ਾਸਨ ਦੇ ਤਹਿਤ ਕਾਰਜਰਤ ਚੰਡੀਗੜ੍ਹ ਰਿਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨੋਲੋਜੀ ਪ੍ਰਮੋਸ਼ਨ ਸੋਸਾਇਟੀ (ਕ੍ਰੈਸਟ-ਸੀਆਰਈਐੱਸਟੀ/CREST) ਨੂੰ ਹੈਦਰਾਬਾਦ ਵਿੱਚ ਆਯੋਜਿਤ ਦੂਜੇ ਨੈਸ਼ਨਲ ਮੋਬਿਲਿਟੀ ਅਵਾਰਡਸ ਸਮਿਟ 2026 ਵਿੱਚ “ਮੋਸਟ ਈਵੀ-ਰੈਡੀ ਸਿਟੀ – ਪਾਲਿਸੀ ਐਂਡ ਇਨਫ੍ਰਾਸਟ੍ਰਕਚਰ ਲੀਡਰਸ਼ਿਪ” ਦੇ ਪ੍ਰਤਿਸ਼ਠਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇਹ ਸਮਿਟ ਦਾ ਆਯੋਜਨ ਤੇਲੰਗਾਨਾ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਦੁਆਰਾ ਈਐੱਲਈਟੀਐੱਸ (ELETS) ਟੈਕਨੋ ਮੀਡੀਆ ਦੇ ਸਹਿਯੋਗ ਨਾਲ ਕੀਤਾ ਗਿਆ, ਜਿਸ ਵਿੱਚ ਦੇਸ਼ ਭਰ ਦੇ ਨੀਤੀ-ਨਿਰਮਾਤਾਵਾਂ, ਉਦਯੋਗ ਮਾਹਰਾਂ ਅਤੇ ਹਿਤਧਾਰਕਾਂ ਨੇ ਟਿਕਾਊ ਗਤੀਸ਼ੀਲਤਾ (ਸਸਟੇਨੇਬਲ ਮੋਬਿਲਿਟੀ) ਵਿੱਚ ਇਨੋਵੇਸ਼ਨਾਂ ਅਤੇ ਪ੍ਰਗਤੀ ‘ਤੇ ਵਿਚਾਰ-ਵਟਾਂਦਰਾ ਕੀਤਾ।
ਹੈਦਰਾਬਾਦ ਵਿੱਚ ਆਯੋਜਿਤ ਇਸ ਸਮਾਗਮ ਵਿੱਚ ਤੇਲੰਗਾਨਾ ਸਰਕਾਰ ਦੇ ਕਮਿਸ਼ਨਰ, ਟ੍ਰਾਂਸਪੋਰਟ ਵਿਭਾਗ ਨੇ ਕ੍ਰੈਸਟ (CREST) ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ, ਜੋ ਚੰਡੀਗੜ੍ਹ ਦੁਆਰਾ ਇਲੈਕਟ੍ਰਿਕ ਮੋਬਿਲਿਟੀ ਨੂੰ ਹੁਲਾਰਾ ਦੇਣ ਦੇ ਉਤਕ੍ਰਿਸ਼ਟ ਪ੍ਰਯਾਸਾਂ ਦੀ ਮਾਨਤਾ ਹੈ।
ਚੰਡੀਗੜ੍ਹ ਪਹਿਲਾਂ ਹੀ ਈਵੀ (EV) ਖੇਤਰ ਵਿੱਚ ਮੋਹਰੀ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾ ਚੁੱਕਿਆ ਹੈ। ਇਸ ਤੋਂ ਪਹਿਲਾਂ, ਇਸ ਨੂੰ ਦਿੱਲੀ ਵਿੱਚ ਆਯੋਜਿਤ ਮੋਟਰਿੰਗ ਵਰਲਡ ਗ੍ਰੀਨ ਮੋਬਿਲਿਟੀ ਅਵਾਰਡਸ 2025 ਵਿੱਚ “Best Union Territory for EV – Overall” ਲਈ ਗੋਲਡ ਅਵਾਰਡ ਪ੍ਰਾਪਤ ਹੋਇਆ ਸੀ। ਇਹ ਨਵੀਂ ਉਪਲਬਧੀ ਚੰਡੀਗੜ੍ਹ ਦੀ ਸਸਟੇਨੇਬਲ ਮੋਬਿਲਿਟੀ ਵਿੱਚ ਮੋਹਰੀ ਸਥਿਤੀ ਨੂੰ ਹੋਰ ਮਜ਼ਬੂਤ ਕਰਦੀ ਹੈ।
ਇਹ ਸਨਮਾਨ ਚੰਡੀਗੜ੍ਹ ਦੀ ਦੂਰਦਰਸ਼ੀ ਅਤੇ ਪ੍ਰਗਤੀਸ਼ੀਲ ਸੋਚ ਨੂੰ ਦਰਸਾਉਂਦਾ ਹੈ, ਜਿਸ ਵਿੱਚ ਮਜ਼ਬੂਤ ਨੀਤੀਗਤ ਢਾਂਚਾ, ਆਕਰਸ਼ਕ ਪ੍ਰੋਤਸਾਹਨ ਯੋਜਨਾਵਾਂ ਅਤੇ ਮਜ਼ਬੂਤ ਈਵੀ (EV) ਚਾਰਜਿੰਗ ਇਨਫ੍ਰਾਸਟ੍ਰਕਚਰ ਦਾ ਵਿਕਾਸ ਸ਼ਾਮਲ ਹੈ। ਕ੍ਰੈਸਟ (CREST) ਨੇ ਸ਼ਹਿਰ ਦੀ ਈਵੀ (EV) ਨੀਤੀ ਦੇ ਪ੍ਰਭਾਵੀ ਲਾਗੂਕਰਨ, ਕਲੀਨ ਟ੍ਰਾਂਸਪੋਰਟੇਸ਼ਨ ਨੂੰ ਹੁਲਾਰਾ ਦੇਣ ਅਤੇ ਵਿਭਿੰਨ ਖੇਤਰਾਂ ਵਿੱਚ ਈਵੀ (EV) ਅਪਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਹਾਲ ਹੀ ਦੇ ਵਰ੍ਹਿਆਂ ਵਿੱਚ, ਚੰਡੀਗੜ੍ਹ ਨੇ ਰਣਨੀਤਕ ਪਹਿਲਾਂ, ਵਿਆਪਕ ਚਾਰਜਿੰਗ ਨੈੱਟਵਰਕ, ਅਤੇ ਨਾਗਰਿਕ-ਕੇਂਦ੍ਰਿਤ ਪ੍ਰੋਤਸਾਹਨਾਂ ਦੇ ਜ਼ਰੀਏ ਇੱਕ ਮਜ਼ਬੂਤ ਈਵੀ (EV) ਈਕੋਸਿਸਟਮ ਵਿਕਸਿਤ ਕੀਤਾ ਹੈ। ਸ਼ਹਿਰ ਦੇ ਏਕੀਕ੍ਰਿਤ ਅਤੇ ਟਿਕਾਊ ਵਿਕਾਸ-ਅਧਾਰਿਤ ਦ੍ਰਿਸ਼ਟੀਕੋਣ ਇਸ ਨੂੰ ਦੇਸ਼ ਦੇ ਹੋਰ ਸ਼ਹਿਰੀ ਖੇਤਰਾਂ ਲਈ ਇੱਕ ਆਦਰਸ਼ ਮਾਡਲ ਬਣਾਉਂਦਾ ਹੈ।
ਚੰਡੀਗੜ੍ਹ ਪ੍ਰਸ਼ਾਸਨ ਇਲੈਕਟ੍ਰਿਕ ਮੋਬਿਲਿਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਕਾਰਬਨ ਨਿਕਾਸ ਨੂੰ ਘਟਾਉਣ ਅਤੇ ਟਿਕਾਊ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਭਾਰਤ ਦੇ ਵਿਆਪਕ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਉਣ ਲਈ ਆਪਣੀ ਪ੍ਰਤੀਬੱਧਤਾ ਦੁਹਰਾਉਂਦਾ ਹੈ।