ਚੰਡੀਗੜ੍ਹ, 24 ਮਾਰਚ, 2026:
ਮਿਤੀ 23 ਮਾਰਚ, 2026 ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਦੀ ਪ੍ਰਧਾਨਗੀ ਵਿੱਚ ਐੱਲਪੀਜੀ ਸਪਲਾਈ ਦੀ ਸਥਿਤੀ ਦੀ ਸਮੀਖਿਆ ਹਿਤ ਇੱਕ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਹਾਲੀਆ ਆਲਮੀ ਪਰਿਸਥਿਤੀਆਂ ਦੇ ਮੱਦੇਨਜ਼ਰ ਐੱਲਪੀਜੀ ਸਪਲਾਈ ਦਾ ਮੁੱਲਾਂਕਣ ਕੀਤਾ ਗਿਆ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਤੋਂ ਪ੍ਰਾਪਤ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀਜੀਡੀ/CGD) ਨੈੱਟਵਰਕ ਦੇ ਵਿਸਤਾਰ ਸਬੰਧੀ ਸੰਚਾਰ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਮੁੱਖ ਸਕੱਤਰ ਨੇ ਤਾਲਮੇਲ ਨਾਲ ਅਤੇ ਮਿਸ਼ਨ-ਮੋਡ ਵਿੱਚ ਕਾਰਜ ਕਰਨ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ ਸਬੰਧਿਤ ਵਿਭਾਗਾਂ ਅਤੇ ਏਜੰਸੀਆਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ।
ਮੀਟਿੰਗ ਦੇ ਦੌਰਾਨ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀਜੀਡੀ/CGD) ਨਾਲ ਸਬੰਧਿਤ ਅਰਜ਼ੀਆਂ ਦੀ ਤੇਜ਼ੀ ਨਾਲ ਪ੍ਰਵਾਨਗੀ ਅਤੇ ਸ਼ਿਕਾਇਤ ਨਿਵਾਰਣ ਹਿਤ ਰਾਜ-ਪੱਧਰੀ ਅਤੇ ਜ਼ਿਲ੍ਹਾ ਪੱਧਰੀ ਅਧਿਕਾਰ ਪ੍ਰਾਪਤ ਕਮੇਟੀ ਦੇ ਗਠਨ ਕਰਨ ਦਾ ਨਿਰਣਾ ਲਿਆ ਗਿਆ। ਬੁਨਿਆਦੀ ਢਾਂਚੇ ਦੇ ਤੇਜ਼ ਵਿਕਾਸ ਨੂੰ ਸੁਨਿਸ਼ਚਿਤ ਕਰਨ ਲਈ “ਡਿਗ ਐਂਡ ਰਿਸਟੋਰ” ਪ੍ਰਣਾਲੀ ਲਾਗੂ ਕੀਤੀ ਜਾਵੇਗੀ, ਜਿਸ ਦੇ ਤਹਿਤ ਸੀਜੀਡੀ (CGD) ਸੰਸਥਾਵਾਂ ਨੂੰ ਖੁਦਾਈ ਦੇ ਬਾਅਦ ਬਹਾਲੀ ਦੇ ਕਾਰਜ ਕਰਨ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ, ਕਾਰਜਾਂ ਵਿੱਚ ਤੇਜ਼ੀ ਲਿਆਉਣ ਹਿਤ 24 ਘੰਟੇ ਕਾਰਜ ਕਰਨ ਦੀ ਵੀ ਇਜਾਜ਼ਤ ਪ੍ਰਦਾਨ ਕੀਤੀ ਗਈ ਹੈ।
ਤੇਲ ਮਾਰਕਿਟਿੰਗ ਕੰਪਨੀਆਂ ਨੂੰ
ਖੁਰਾਕ ਅਤੇ ਸਪਲਾਈ ਵਿਭਾਗ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਤਾਲਮੇਲ ਸਥਾਪਿਤ ਕਰਕੇ ਐੱਲਪੀਜੀ (LPG) ਕੋਟੇ ਦਾ ਸਖ਼ਤੀ ਨਾਲ ਪਾਲਨ ਸੁਨਿਸ਼ਚਿਤ ਕਰਨ, ਕਿਸੇ ਵੀ ਪ੍ਰਕਾਰ ਦੇ ਦੁਰਉਪਯੋਗ ਨੂੰ ਰੋਕਣ ਅਤੇ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚ ਨਿਰਵਿਘਨ ਸਪਲਾਈ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ।
ਸਾਰੇ ਕਮਰਸ਼ੀਅਲ ਅਤੇ ਉਦਯੋਗਿਕ ਐੱਲਪੀਜੀ (LPG) ਉਪਭੋਗਤਾਵਾਂ ਲਈ ਚੰਡੀਗੜ੍ਹ ਵਿੱਚ ਸਬੰਧਿਤ ਸਿਟੀ ਗੈਸ ਡਿਸਟ੍ਰੀਬਿਊਸ਼ਨ ਇਕਾਈ ਦੇ ਨਾਲ ਪੀਐੱਨਜੀ (PNG) ਲਈ ਅਰਜ਼ੀ ਦੇਣਾ ਜ਼ਰੂਰੀ ਹੋਵੇਗਾ। ਉਨ੍ਹਾਂ ਨੂੰ ਪੀਐੱਨਜੀ (PNG) ਪ੍ਰਾਪਤ ਕਰਨ ਹਿਤ ਜ਼ਰੂਰੀ ਸਾਰੀਆਂ ਤਿਆਰੀਆਂ ਪੂਰੀਆਂ ਕਰਨੀਆਂ ਹੋਣਗੀਆਂ, ਤਦੇ ਉਹ ਕੁੱਲ 50% ਅਲਾਟਮੈਂਟ ਵਿੱਚੋਂ ਕਮਰਸ਼ੀਅਲ ਐੱਲਪੀਜੀ (LPG) ਦੇ ਪਾਤਰ ਹੋਣਗੇ।
ਨਿਵਾਸੀਆਂ ਨੂੰ ਜਿੱਥੇ ਵੀ ਉਪਲਬਧ ਹੋਵੇ, ਪਾਇਪਡ ਨੈਚੁਰਲ ਗੈਸ (ਪੀਐੱਨਜੀ/PNG) ਨੂੰ ਅਪਣਾਉਣ ਲਈ ਪ੍ਰੋਤਸਾਹਿਤ ਕੀਤਾ ਗਿਆ, ਤਾਕਿ
ਐੱਲਪੀਜੀ (LPG) ‘ਤੇ ਨਿਰਭਰਤਾ ਘੱਟ ਕੀਤੀ ਜਾ ਸਕੇ, ਰਸੋਈ ਗੈਸ ਦੀ ਨਿਰੰਤਰ ਅਤੇ ਸੁਰੱਖਿਅਤ ਸਪਲਾਈ ਸੁਨਿਸ਼ਚਿਤ ਹੋਵੇ ਅਤੇ ਇਸ ਦੀਆਂ ਕਿਫ਼ਾਇਤੀ ਅਤੇ ਵਾਤਾਵਰਣ ਅਨੁਕੂਲ ਵਿਸ਼ੇਸ਼ਤਾਵਾਂ ਦਾ ਲਾਭ ਉਠਾਇਆ ਜਾ ਸਕੇ। ਘਰੇਲੂ ਅਤੇ ਕਮਰਸ਼ੀਅਲ ਉਪਭੋਗਤਾਵਾਂ ਨੂੰ ਪੀਐੱਨਜੀ (PNG) ਕਨੈਕਸ਼ਨ ਲਈ ਰਜਿਸਟ੍ਰੇਸ਼ਨ ਕਰਵਾਉਣ ਅਤੇ ਟਿਕਾਊ ਊਰਜਾ ਦੀ ਦਿਸ਼ਾ ਵਿੱਚ ਸਰਗਰਮ ਭਾਗੀਦਾਰ ਕਰਨ ਦੀ ਵੀ ਤਾਕੀਦ ਕੀਤੀ ਗਈ। ਇੱਛੁਕ ਉਪਭੋਗਤਾ ਗ੍ਰਾਹਕ ਸੇਵਾ ਨੰਬਰ 180023355666 ‘ਤੇ ਸੰਪਰਕ ਕਰ ਸਕਦੇ ਹਨ ਜਾਂ ਇੰਡੀਅਨ ਆਇਲ ਅਡਾਨੀ ਗੈਸ (ਆਈਓਏਜੀ/IOAG) ਪ੍ਰਾਈਵੇਟ ਲਿਮਿਟਿਡ ਦੇ ਦਫ਼ਤਰ ਦਾ ਪਤਾ ਪਹਿਲੀ ਮੰਜ਼ਿਲ, ਪਲਾਟ ਨੰਬਰ 16, ਸੈਕਟਰ-22, ਪੰਚਕੂਲਾ ਸਥਿਤ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।
ਮੀਟਿੰਗ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਗ੍ਰਹਿ ਸਕੱਤਰ; ਸਕੱਤਰ, ਖੁਰਾਕ ਅਤੇ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਲੀਗਲ ਮੈਟਰੋਲੋਜੀ; ਵਿਸ਼ੇਸ਼ ਸਕੱਤਰ ਵਿੱਤ; ਡਿਪਟੀ ਕਮਿਸ਼ਨਰ; ਵਿਸ਼ੇਸ਼ ਕਮਿਸ਼ਨਰ, ਨਗਰ ਨਿਗਮ; ਡਾਇਰੈਕਟਰ, ਖੁਰਾਕ ਅਤੇ ਸਪਲਾਈ ਅਤੇ ਉਪਭੋਗਤਾ ਮਾਮਲੇ ਅਤੇ ਲੀਗਲ ਮੈਟਰੋਲੋਜੀ; ਮੁੱਖ ਇੰਜੀਨੀਅਰ; ਜ਼ਿਲ੍ਹਾ ਖੁਰਾਕ ਅਤੇ ਸਪਲਾਈ ਅਧਿਕਾਰੀ ਸ਼ਾਮਲ ਸਨ। ਇਸ ਤੋਂ ਇਲਾਵਾ, ਮੀਟਿੰਗ ਦੇ ਦੌਰਾਨ ਡਿਪਟੀ ਜਨਰਲ ਮੈਨੇਜਰ-ਐੱਲਪੀਜੀ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ; ਡਿਵੀਜ਼ਨਲ ਹੈੱਡ-ਐੱਲਪੀਜੀ, ਇੰਡੀਅਨ ਆਇਲ ਕਾਰਪੋਰੇਸ਼ਨ, ਚੰਡੀਗੜ੍ਹ; ਅਤੇ ਜੀਏ ਹੈੱਡ, ਇੰਡੀਅਨ ਆਇਲ ਅਡਾਨੀ ਗੈਸ ਪ੍ਰਾਈਵੇਟ ਲਿਮਿਟਿਡ ਸ਼ਾਮਲ ਸਨ।