ਆਪ ਵਿਧਾਇਕ ਕੁਲਦੀਪ ਧਾਲੀਵਾਲ ਅਤੇ ਮੰਤਰੀ ਮੁੰਡੀਆਂ ਦਾ ਗੁਨਾਹ ਹੋਇਆ ਸਾਬਿਤ

ਜੈਲਦਾਰ ਇਨੋਵੇਸ਼ਨ ਦੀ ਟਰਾਲੀ ਚੋਰੀ ਕਰਨ ਵਾਲਿਆਂ ਨੇ ਰਾਤ ਦੇ ਹਨੇਰੇ ‘ਚ ਆਪਣਾ ਗੁਨਾਹ ਕਬੂਲਦੇ ਹੋਏ 6.30 ਲੱਖ ਰੁਪਏ ਕੀਤੇ ਵਾਪਿਸ

ਲੋਕਾਂ ਨੂੰ ਰੁਜ਼ਗਾਰ ਦੇਣ ਵਾਲਿਆਂ ‘ਤੇ ਤਸ਼ੱਦਦ ਅਤੇ ਗੁੰਡਾਗਰਦੀ ਕਰਕੇ ਪ੍ਰੇਸ਼ਾਨ ਕਰਨ ਵਾਲਿਆਂ ਖਿਲਾਫ ਸਬੂਤ ਮਿਲਣ ‘ਤੇ ਕੀ ਮੁੱਖ ਮੰਤਰੀ ਕਰਾਉਣਗੇ ਕਾਰਵਾਈ

– ਆਪ ਦੇ ਗੁੰਡੇ ਵਿਧਾਇਕ ਕੁਲਦੀਪ ਧਾਲੀਵਾਲ ਅਤੇ ਮੰਤਰੀ ਮੁੰਡੀਆਂ ਖਿਲਾਫ ਪਰਚਾ ਦਰਜ ਕਰਕੇ ਕੀਤੀ ਜਾਵੇ ਸਖਤ ਕਾਰਵਾਈ – ਮਜੀਠੀਆ

– ਕਿਹਾ, ਬਾਹਰੋਂ ਨਿਵੇਸ਼ ਆਉਣ ਦੀਆਂ ਗੱਲਾਂ ਕਰਨ ਵਾਲਿਆਂ ਦੇ ਗੁੰਡੇ ਮੰਤਰੀ ਅਤੇ ਵਿਧਾਇਕਾਂ ਦਾ ਪੰਜਾਬ ਵਿਚ ਵਪਾਰ ਕਰਨ ਵਾਲਿਆਂ ਉੱਤੇ ਗੁੰਡਾਗਰਦੀ ਕਰਨ ਦਾ ਚੇਹਰਾ ਹੋਇਆ ਬੇਨਕਾਬ

_ ਪੰਜਾਬ ਦੇ ਲੋਕਾਂ ਨੂੰ ਅਪੀਲ, ਦਿੱਲੀ ਦੇ ਇਸ਼ਾਰੇ ਤੇ ਪੰਜਾਬੀਆਂ ਦੀ ਲੁੱਟ ਖਸੁੱਟ ਕਰਦੀ ਆਪ ਦੀ ਗੁੰਡਾ ਜੁੰਡਲੀ ਅਤੇ ਟਰਾਲੀ ਚੋਰਾਂ ਨੂੰ ਕਰੋ ਪੰਜਾਬ ਤੋਂ ਬਾਹਰ

ਚੰਡੀਗੜ੍ਹ/ ਮਜੀਠਾ 14 ਅਪ੍ਰੈਲ ( ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵਲੋਂ ਟਰਾਲੀ ਚੋਰਾਂ ਦੇ ਕੀਤੇ ਖੁਲਾਸੇ ਮਗਰੋਂ ਹੁਣ ਆਪ ਵਿਧਾਇਕ ਕੁਲਦੀਪ ਧਾਲੀਵਾਲ ਦਾ ਗੁਨਾਹ ਸਾਬਿਤ ਹੋ ਗਿਆ ਹੈ l ਸ. ਮਜੀਠੀਆ ਨੇ ਸਾਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਮੀਡੀਆ ਨੂੰ ਦੱਸਿਆ ਕਿ ਜੋ ਮਸਲਾ ਉਹਨਾਂ ਵੱਲੋਂ ਚੁੱਕਿਆ ਗਿਆ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਗੁੰਡੇ ਵਿਧਾਇਕ ਅਤੇ ਮੰਤਰੀ ਹਰਦੀਪ ਸਿੰਘ ਮੁੰਡੀਆ ਵੱਲੋਂ ਜੈਲਦਾਰ ਇਨੋਵੇਸ਼ਨ ਦੀ ਟਰਾਲੀ ਚੋਰੀ ਕਰਨ ਅਤੇ ਫਿਰ ਉੱਨਾ ਨੂੰ ਪੈਸੇ ਮੰਗਣ ਤੇ ਡਰਾਉਣ ਧਮਕਾਉਣ ਅਤੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ, ਹੁਣ ਉਹਨਾਂ ਟਰਾਲੀ ਚੋਰਾਂ ਨੇ ਰਾਤ ਦੇ ਹਨੇਰੇ ‘ਚ ਆਪਣਾ ਗੁਨਾਹ ਕਬੂਲਦੇ ਹੋਏ 6.30 ਲੱਖ ਰੁਪਏ ਜੈਲਦਾਰ ਇਨੋਵੇਸ਼ਨ ਤੇ ਮਾਲਕਾਂ ਨੂੰ ਵਾਪਸ ਕਰ ਦਿੱਤੇ ਹਨ ਜਿਸ ਨਾਲ ਉਹਨਾਂ ਨੇ ਆਪਣਾ ਗੁਨਾਹ ਖੁਦ ਕਪੂਰ ਦੇ ਹੋਏ ਟਰਾਲੀ ਚੋਰੀ ਦੇ ਮਸਲੇ ਤੋਂ ਖੁਦ ਪੜਦਾ ਚੁੱਕ ਦਿੱਤਾ ਹੈ l ਉਨ੍ਹਾਂ ਕਿਹਾ ਕਿ ਹੁਣ ਇਹ ਗੱਲ ਸਾਫ ਹੋਣ ਜਾਣ ਮਗਰੋਂ ਲੋਕਾਂ ਨੂੰ ਰੁਜ਼ਗਾਰ ਦੇਣ ਵਾਲਿਆਂ ‘ਤੇ ਤਸ਼ੱਦਦ ਅਤੇ ਗੁੰਡਾਗਰਦੀ ਕਰਕੇ ਪ੍ਰੇਸ਼ਾਨ ਕਰਨ ਵਾਲਿਆਂ ਖਿਲਾਫ ਸਬੂਤ ਮਿਲਣ ‘ਤੇ ਕੀ ਮੁੱਖ ਮੰਤਰੀ ਆਪਣੇ ਚਹੇਤੇ ਵਿਧਾਇਕ ਤੇ ਮੰਤਰੀ ਖਿਲਾਫ ਕਾਰਵਾਈ ਕਰਵਾਉਣਗੇ l ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਆਪ ਵਿਧਾਇਕ ਧਾਲੀਵਾਲ ਅਤੇ ਮੰਤਰੀ ਮੰਡੀਆਂ ਇਸ ਮਾਮਲੇ ਤੇ ਪੜਦਾ ਪਾਉਂਦੇ ਹੋਏ ਕਹਿੰਦੇ ਰਹੇ ਹਨ ਕਿ ਕੋਈ ਮਾਮਲਾ ਨਹੀਂ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਖੁਦ ਉਹਨਾਂ ਆਪਣਾ ਗਦਾ ਕਬੂਲ ਕਰਦੇ ਹੋਏ ਪੈਸੇ ਮਾਲਕਾਂ ਨੂੰ ਵਾਪਸ ਕਰ ਦਿੱਤੇ ਜਿਸ ਨਾਲ ਉਹਨਾਂ ਦੇ ਗੁਨਾਹ ਤੋਂ ਖੁਦ ਪੜਦਾ ਚੁੱਕਿਆ ਗਿਆ ਹੈ, ਜਿਸ ਦੇ ਚਲਦੇ ਉਹ ਮੰਗ ਕਰਦੇ ਹਨ ਕਿ ਆਪ ਦੇ ਗੁੰਡੇ ਵਿਧਾਇਕ ਕੁਲਦੀਪ ਧਾਲੀਵਾਲ ਅਤੇ ਮੰਤਰੀ ਮੁੰਡੀਆਂ ਖਿਲਾਫ ਪਰਚਾ ਦਰਜ ਕਰਕੇ ਦੋਵਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ l ਉਹਨਾਂ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਨਿਵੇਸ਼ ਆਉਣ ਦੀਆਂ ਗੱਲਾਂ ਕਰਨ ਵਾਲਿਆਂ ਦੇ ਗੁੰਡੇ ਮੰਤਰੀ ਅਤੇ ਵਿਧਾਇਕਾਂ ਦਾ ਪੰਜਾਬ ਵਿਚ ਵਪਾਰ ਕਰਨ ਵਾਲਿਆਂ ਉੱਤੇ ਗੁੰਡਾਗਰਦੀ ਕਰਨ ਦਾ ਚੇਹਰਾ ਪੂਰੀ ਤਰਹਾਂ ਬੇਨਕਾਬ ਹੋ ਚੁੱਕਿਆ ਹੈ , ਕਿ ਕਿਸ ਤਰ੍ਹਾਂ ਕੁਲਦੀਪ ਧਾਲੀਵਾਲ ਤੇ ਮੁੰਡੀਆਂ ਜੋ ਆਮ ਆਦਮੀ ਪਾਰਟੀ ਦੇ ਵਜ਼ੀਰ ਨੇ ਲੋਕਾਂ ਦੇ ਮਦਦਗਾਰ ਬਣਨ ਦੀ ਜਗ੍ਹਾ ਪੰਜਾਬ ਚ ਕੰਮ ਕਾਰ ਕਰਨ ਵਾਲਿਆਂ ਨੂੰ ਕਿਸ ਤਰ੍ਹਾਂ ਗੁੰਡਾਗਰਦੀ ਕਰਕੇ ਤੰਗ ਪਰੇਸ਼ਾਨ ਕਰ ਰਹੇ ਹਨ l ਉਹਨਾਂ ਕਿਹਾ ਕਿ ਇਸ ਪੀੜਤ ਪਰਿਵਾਰ ਅਤੇ ਇਹਨਾਂ ਦੇ ਬੱਚਿਆਂ ਤੱਕ ਨੂੰ ਵੀ ਇਸ ਗੁੰਡੇ ਵਿਧਾਇਕ ਅਤੇ ਮੰਤਰੀ ਵੱਲੋਂ ਕਰੀਬ ਡੇਢ ਸਾਲ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਜਿਸ ਤਰ੍ਹਾਂ ਉਸ ਤੋਂ ਪਹਿਲਾਂ ਇੱਕ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਗੁੰਡੇ ਵਜ਼ੀਰ ਲਾਲਜੀਤ ਭੁੱਲਰ ਨੇ ਜਿਲਾ ਮੈਨੇਜਰ ਡਾਕਟਰ ਗਗਨਦੀਪ ਧਾਵਾ ਅਤੇ ਉਹਨਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਕੇ ਖੁਦਕੁਸ਼ੀ ਲਈ ਮਜਬੂਰ ਕੀਤਾ ਸੀ l ਇਸ ਪਰਿਵਾਰ ਨੂੰ ਵੀ ਕਦਰ ਪਰੇਸ਼ਾਨ ਕੀਤਾ ਗਿਆ ਕਿ ਬੱਚੇ ਸਕੂਲ ਜਾਣ ਤੋਂ ਡਰਨ ਲੱਗੇ ਅਤੇ ਪਰਿਵਾਰ ਨੂੰ ਆਮ ਆਦਮੀ ਪਾਰਟੀ ਦੇ ਗੁੰਡੇ ਵਿਧਾਇਕ ਅਤੇ ਮੰਤਰੀ ਵੱਲੋਂ ਗੈਂਗਸਟਰਾਂ ਤੱਕ ਤੋਂ ਧਮਕੀਆਂ ਦਵਾਈਆਂ ਗਈਆਂ ਪਰ ਪੂਰੇ ਪੰਜਾਬ ਤੇ ਲੋਕਾਂ ਦੇ ਦਬਾਅ ਹੇਠ ਜਦੋਂ ਇਹ ਗੁੰਡੇ ਮੰਤਰੀ ਤੇ ਵਿਧਾਇਕ ਪੰਜਾਬ ਸਮੇਤ ਦੇਸ਼ ਭਰ ਚ ਟਰਾਲੀ ਚੋਰਾਂ ਦੇ ਨਾਮ ਨਾਲ ਬਦਨਾਮ ਹੋ ਗਏ ਤਾਂ ਮਰਜੀ ਕਰਾਂਗਾ ਚਲਾਕੀ ਵਰਤਦੇ ਹੋਏ ਦੇ ਰਾਤ ਮਾਲਕਾਂ ਨੂੰ ਸਾਢੇ ਛ ਲੱਖ ਰੁਪਏ ਜਮਾਂ ਕਰਵਾ ਗਏ ਪਰ ਅਜਿਹਾ ਕਰਕੇ ਉਹ ਆਪਣੇ ਗੁਨਾਹਾ ਤੋਂ ਫਾਰਗ ਨਹੀਂ ਹੋ ਸਕਦੇ ਸਗੋਂ ਇਹਨਾਂ ਗੁੰਡੇ ਆਪ ਆਗੂਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ , ਕਿਉਂਕਿ ਇਹਨਾਂ ਦੋਵਾਂ ਆਪ ਵਿਧਾਇਕ ਅਤੇ ਮੰਤਰੀ ਨੇ ਇਸ ਬੇਕਸੂਰ ਪਰਿਵਾਰ ਨੂੰ ਡੇਢ ਸਾਲ ਮਾਨਸਿਕ ਤੌਰ ਤੇ ਜੋ ਪੀੜਾ ਦਿੱਤੀ, ਤੰਗ ਪਰੇਸ਼ਾਨ ਕੀਤਾ, ਧਮਕੀਆਂ ਦਵਾਈਆਂ ਅਤੇ ਉਹਨਾਂ ਦਾ ਜੀਉਣਾ ਮੁਸ਼ਕਿਲ ਕਰ ਦਿੱਤਾ l ਤਾਲੀਬਾਨ ਐਂਡ ਹਰਦੀਪ ਸਿੰਘ ਮੁੜ ਕੇ ਪੰਜਾਬ ਦੇ ਲੋਕਾਂ ਤੇ ਕਿਸੇ ਵਪਾਰੀ ਤੇ ਕੰਮ ਕਾਜ ਕਰਨ ਵਾਲੇ ਨਾਲ ਆਪ ਦੇ ਗੁੰਡੇ ਮੰਤਰੀ ਵਿਧਾਇਕ ਤੇ ਆਗੂਆਂ ਵੱਲੋਂ ਅਜਿਹੀ ਕਰਤੂਤ ਕਰਨ ਦੀ ਜੁਰਤ ਨਾ ਕੀਤੀ ਜਾਵੇ ਇਸ ਦੇ ਚਲਦੇ ਇਹਨਾਂ ਨੂੰ ਸਖਤ ਸਜ਼ ਮਿਲਣੀ ਚਾਹੀਦੀ ਹੈ l ਸ. ਮਜੀਠੀਆ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਦਿੱਲੀ ਦੇ ਇਸ਼ਾਰੇ ‘ਤੇ ਪੰਜਾਬੀਆਂ ਦੀ ਲੁੱਟ ਖਸੁੱਟ ਕਰਦੀ ਆਪ ਦੀ ਗੁੰਡਾ ਜੁੰਡਲੀ ਅਤੇ ਟਰਾਲੀ ਚੋਰਾਂ ਨੂੰ ਪੰਜਾਬ ਤੋਂ ਬਾਹਰ ਕਰਕੇ ਆਪਣੇ ਸੂਬੇ ਨੂੰ ਅਜਿਹੇ ਘਿਨਾਉਣੇ ਸਿਆਸੀ ਆਗੂਆਂ ਤੋਂ ਬਚਾਈਏ l

×