– ਸੀਬੀਆਈ ਅਤੇ ਈਡੀ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰੇ ਤਾਂ ਅੱਤਿਆਚਾਰ, ਪੰਜਾਬ ਦੀ ਵਿਜੀਲੈਂਸ ਕਾਰਵਾਈ ਕਰੇ ਤਾਂ *ਭਰਿਸ਼ਟਾਚਾਰ ‘ਤੇ ਵਾਰ – ਮਜੀਠੀਆ

– ਕਿਹਾ, ਈਡੀ ਦੀ ਕਾਰਵਾਈ ਨਾਲ ਆਪ ਦੇ ਮਨੀ ਨੈਟਵਰਕ ਦੇ ਮਨੀ ਐਕਸਚੇਂਜਰ ਅਸ਼ੋਕ ਮਿੱਤਲ, ਸੰਜੀਵ ਅਰੋੜਾ ਹੋਏ ਬੇਪਰਦਾ

– ਉੱਚ ਪੱਧਰੀ ਜਾਂਚ ਨਾਲ ਕਰੋੜਾਂ ਰੁਪਏ ਲੈਕੇ ਰਾਜ ਸਭਾ ਸੀਟਾਂ ਦੇਣ ਅਤੇ ਪਾਰਟੀ ਲਈ ਪੈਸਿਆਂ ਦੇ ਲੈਣ-ਦੇਣ ਦਾ ਗੋਰਖਧੰਦਾ ਕਰਨ ਵਾਲੇ ਚੇਹਰੇ ਵੀ ਹੋਣਗੇ ਨੰਗੇ

– ਪੰਜਾਬ ਦੇ ਮੁੱਖ ਸਕੱਤਰ ਕੇ ਏ ਪੀ ਸਿਨਹਾ ਅਤੇ ਉਸਦੇ ਪੁੱਤ ਦੀ ਕਥਿਤ ਮਿਲੀਭੁਗਤ ਦੀ ਵੀ ਹੋਵੇ ਉੱਚ ਪਧਰੀ ਜਾਂਚ

– ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਇਸ ਗੋਰਖ ਧੰਦੇ ਪਿਛਲੇ ਚਿਹਰਿਆਂ ਨੂੰ ਨੰਗਾ ਕਰਕੇ ਪੰਜਾਬ ਦੇ ਇੱਕ ਇੱਕ ਪੈਸੇ ਦਾ ਲਿਆ ਜਾਵੇਗਾ ਹਿਸਾਬ

ਚੰਡੀਗੜ੍ਹ 17 ਅਪ੍ਰੈਲ( ) – ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਨੂੰ ਲੈਕੇ ਦੋਹਰੇ ਮਾਪਦੰਡ ਬੇਨਕਾਬ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਆਕਾ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਸਕੱਤਰ ਕੇ ਏ ਪੀ ਸਿੰਘ ਸਮੇਤ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ ਹੈ l ਉਨ੍ਹਾਂ ਕਿਹਾ ਕਿ ਜੇਕਰ ਸੀਬੀਆਈ ਅਤੇ ਈਡੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰੇ ਤਾਂ ਆਮ ਆਦਮੀ ਪਾਰਟੀ ਸਮੇਤ ਇਸਦੇ ਮੁੱਖ ਮੰਤਰੀ ਇਸਨੂੰ ਅੱਤਿਆਚਾਰ ਦੱਸਕੇ ਦੁਹਾਈ ਪਾਂਦੇ ਦਿਖਾਈ ਦਿੰਦੇ ਹਨ ਅਤੇ ਜਦੋਂ ਪੰਜਾਬ ਦੀ ਵਿਜੀਲੈਂਸ ਆਪਣੇ ਸਿਆਸੀ ਆਕਾ ਦੇ ਇਸ਼ਾਰੇ ਤੇ ਆਪਣੇ ਵਿਰੋਧੀਆਂ ਖਿਲਾਫ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰੇ ਤਾਂ ਉਸਨੂੰ *ਭਰਿਸ਼ਟਾਚਾਰ ‘ਤੇ ਵਾਰ ਦੱਸਿਆ ਜਾਂਦਾ ਹੈ l ਉਨ੍ਹਾਂ ਕਿਹਾ ਕਿ ਹੁਣ ਇਹਨਾਂ ਨਕਲੀ ਇਨਕਲਾਬੀਆਂ ਦੇ ਚੇਹਰੇ ਪੂਰੇ ਪੰਜਾਬ ਅੱਗੇ ਨੰਗੇ ਹੋ ਚੁੱਕੇ ਹਨ ਕਿਉਂਕਿ ਈਡੀ ਦੀ ਕਾਰਵਾਈ ਨਾਲ ਪੰਜਾਬ ਚ ਆਮ ਆਦਮੀ ਪਾਰਟੀ ਦੇ ਮਨੀ ਨੈਟਵਰਕ ਦੇ ਮਨੀ ਐਕਸਚੇਂਜਰ ਬਣੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਅਤੇ ਸੂਬੇ ਦੇ ਮੰਤਰੀ ਸੰਜੀਵ ਅਰੋੜਾ ਬੇਪਰਦਾ ਹੋ ਗਏ ਹਨ l ਉਹਨਾਂ ਕਿਹਾ ਕਿ ਈਡੀ ਦੀ ਇਸ ਕਾਰਵਾਈ ਨਾਲ ਅਸਲ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਭ੍ਰਿਸ਼ਟ ਚਿਹਰੇ ਇੱਕ-ਇੱਕ ਕਰਕੇ ਨੰਗੇ ਹੋਣ ਲੱਗੇ ਹਨ। ਜਿਨਾਂ ਨੇ ਝੂਠੇ ਕੱਟੜ ਇਮਾਨਦਾਰ ਹੋਣ ਦਾ ਨਕਲੀ ਮੁਖੌਟਾ ਪਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਉੱਚ ਪੱਧਰੀ ਜਾਂਚ ਨਾਲ ਕਰੋੜਾਂ ਰੁਪਏ ਲੈਕੇ ਰਾਜ ਸਭਾ ਸੀਟਾਂ ਦੇਣ ਅਤੇ ਪਾਰਟੀ ਲਈ ਪੈਸਿਆਂ ਦੇ ਲੈਣ-ਦੇਣ ਦਾ ਗੋਰਖਧੰਦਾ ਕਰਨ ਵਾਲੇ ਚੇਹਰੇ ਵੀ ਜਲਦ ਨੰਗੇ ਹੋ ਜਾਣਗੇ l ਸ ਮਜੀਠੀਆ ਨੇ ਪੰਜਾਬ ਦੇ ਮੁੱਖ ਸਕੱਤਰ ਕੇ ਏ ਪੀ ਸਿਨਹਾ ਦੀ ਕਥਿਤ ਮਿਲੀਭੁਗਤ ਦੀ ਵੀ ਇਸ ਸਾਰੇ ਮਾਮਲੇ ਵਿਚ ਉੱਚ ਪਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਪਹਿਲਾਂ ਸੰਜੀਵ ਅਰੋੜਾ ਰਾਜ ਸਭਾ ਮੈਂਬਰ ਬਣੇ, ਫਿਰ ਰਾਜਨੀਤੀ ‘ਚ ਆ ਕੇ ਵਿਧਾਇਕ ਬਣ ਗਏ, ਜਿਸ ਮਗਰੋਂ ਉਨ੍ਹਾਂ ਨੂੰ ਮੰਤਰੀ ਬਣਾਕੇ ਵੱਡੇ ਅਤੇ ਮਹੱਤਵਪੂਰਨ ਵਿਭਾਗ ਦਿੱਤੇ ਗਏ ਜਿਸ ਨਾਲ ਪ ਪ੍ਰਭਾਵ ਅਤੇ ਫੈਸਲਿਆਂ ‘ਤੇ ਸਵਾਲ ਖੜੇ ਹੋ ਰਹੇ ਹਨ? ਜਿਸਦਾ ਮੁੱਖ ਮੰਤਰੀ ਅਤੇ ਇਸਦੇ ਦਿੱਲੀ ਵਾਲੇ ਆਕਾ ਕੋਲ ਕੋਈ ਜਵਾਬ ਨਹੀਂ ਹੈ l ਉਨਾਂ ਕਿਹਾ ਕਿ ਮੰਤਰੀ ਸੰਜੀਵ ਅਰੋੜਾ ‘ਤੇ ਵੀ ਦੋਸ਼ ਲਗ ਰਹੇ ਹਨ ਕਿ ਉਹ ਆਮ ਆਦਮੀ ਪਾਰਟੀ ਲਈ ਪੈਸਿਆਂ ਦੇ ਇੰਤਜ਼ਾਮ ਕਰਨ ਵਾਲੇ ਅਤੇ ਪਾਰਟੀ ਲਈ ਖਜ਼ਾਨਚੀ ਵਾਂਗ ਕੰਮ ਕਰਦੇ ਰਹੇ ਹਨ ਅਤੇ ਹੁਣ ਵੀ ਕੰਮ ਜਾਰੀ ਹੈ ਜਿਸਦੇ ਚਲਦੇ ਅਜਿਹੀ ਸ਼ੱਕੀ ਭੂਮਿਕਾ ਨੂੰ ਲੈਕੇ ਕੇਂਦਰੀ ਏਜੰਸੀਆਂ ਹਰਕਤ ਵਿੱਚ ਆਈਆਂ ਹਨ ਪਰ ਹੁਣ ਨਕਲੀ ਕ੍ਰਾਂਤੀਕਾਰੀ ਆਪਣੀ ਆਦਤ ਅਨੁਸਾਰ ਰੌਲਾ ਰੱਪਾ ਪਾਕੇ ਖੁਦ ਨੂੰ ਸਾਫ ਸੁਥਰਾ ਸਾਬਿਤ ਕਰਨ ਦੀ ਕੋਸ਼ਿਸ਼ ਉੱਤੇ ਲੱਗ ਗਏ ਹਨ l ਉਨਾਂ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਦੇ ਮੁੱਖ ਸਕੱਤਰ ਕੇ ਏ ਪੀ ਸਿਨਹਾ ਦੀ ਵੀ ਇਸ ਸਾਰੇ ਮਾਮਲੇ ਚ ਕਥਿਤ ਮਿਲੀਭੁਗਤ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਕਿ ਕੇ ਏ ਪੀ ਸਿਨਹਾ ਇਹਨਾਂ ਦਾ ਮੁੱਖ ਕੋਆਰਡੀਨੇਟਰ ਬਣਕੇ ਕੰਮ ਕਰ ਰਿਹਾ ਹੈ ਅਤੇ ਇਸਤੋਂ ਪਹਿਲਾ ਸ਼ਰਾਬ ਘੁਟਾਲੇ ਵਿੱਚ ਇਸਦੀ ਮੁੱਖ ਭੂਮਿਕਾ ਸਾਹਮਣੇ ਆਈ ਸੀ l ਉਨ੍ਹਾਂ ਮੁੱਖ ਸਕੱਤਰ ਅਤੇ ਇਸਦੇ ਬੇਟੇ ਦੀ ਵੀ ਜਾਂਚ ਕਰਾਉਣ ਦੀ ਮੰਗ ਕੀਤੀ ਤਾਂ ਜੋ ਲੈਣ ਦੇਣ ਮਾਮਲੇ ਵਿਚ ਪਰਦੇ ਚੁੱਕੇ ਜਾਣ ਅਤੇ ਕਾ ਚੇਹਰੇ ਬੇਨਕਾਬ ਹੋ ਸਕਣ । ਸ ਮਜੀਠੀਆ ਨੇ ਦੋਸ਼ ਲਾਇਆ ਕਿ ਮੁੱਖ ਸਕੱਤਰ ਦੀ ਤਰੱਕੀ ਨੂੰ ਉਨ੍ਹਾਂ ਦੀ ਆਰਥਿਕ ਤਾਕਤ, ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨਾਲ ਲੈਣ ਦੇਣ ਵਜੋਂ ਦੇਖਿਆ ਜਾ ਰਿਹਾ ਹੈ ਜਿਸ ਉੱਚ ਪਧਰੀ ਜਾਂਚ ਬੇਹਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਦੋਸ਼ ਇਹ ਵੀ ਲਗਦੇ ਆ ਰਹੇ ਹਨ ਕਿ ਪੰਜਾਬ ਦੇ ਸਰੋਤਾਂ ਖਾਸਕਰ ਸਰਕਾਰੀ ਜ਼ਮੀਨਾਂ ਦੀ ਕਥਿਤ ਖਰੀਦੋ ਫਰੋਖ਼ਤ ਅਤੇ ਪੰਜਾਬੀਆ ਦੇ ਪੈਸੇ ਦਾ ਗਲਤ ਇਸਤੇਮਾਲ ਹੋਇਆ ਹੈ, ਜਿਸ ਨਾਲ ਸਰਕਾਰ ਦੇ ਖਜ਼ਾਨੇ ਨੂੰ ਵੱਡਾ ਨੁਕਸਾਨ ਨਾਲ ਝੱਲਣਾ ਪੈ ਰਿਹਾ ਹੈ। ਸ. ਮਜੀਠੀਆ ਨੇ ਕਿਹਾ ਕਿ ਜ਼ਮੀਨ, ਬਿਜਲੀ ਅਤੇ ਰਿਵੈਨਿਊ ਨਾਲ ਜੁੜੇ ਵਿਭਾਗਾਂ ਨੂੰ ਕਰੋੜਾਂ ਦੇ ਲੈਣ-ਦੇਣ ਅਤੇ ਕੰਟਰੋਲ ਦਾ ਕੇਂਦਰ ਬਣਾਇਆ ਗਿਆ? ਕਿਸ ਤਰ੍ਹਾ ਭੂ ਮਾਫੀਆ ਨਾਲ ਰਲਕੇ ਖੇਡ ਖੇਡੀ ਗਈ? ਜੇਕਰ ਇਹਨਾਂ ਸਾਰੇ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਹੋਵੇ, ਤਾਂ ਘੱਟ ਕੀਮਤ ‘ਤੇ ਹੋਏ ਜਮੀਨਾਂ ਦੇ ਸੌਦੇ ਸਬੰਧੀ ਇੱਕ ਇੱਕ ਵੱਡੇ ਨੈਟਵਰਕ ਨੂੰ ਬੇਨਕਾਬ ਕੀਤਾ ਜਾ ਸਕਦਾ ਹੈ, ਜਿਸ ਨਾਲ ਇਸਦੇ ਪਿੱਛੇ ਦੇ ਕਈ ਵੱਡੇ ਚੇਹਰੇ ਵੀ ਬੇਨਕਾਬ ਹੋਣਗੇ l ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਉੱਚ ਪਧਰੀ ਜਾਂਚ ਨਾਲ ਇਹ ਵੀ ਸਾਹਮਣੇ ਆ ਜਾਵੇਗਾ ਕਿ ਪੰਜਾਬ ਦੇ ਖਜ਼ਾਨੇ ਦੀ ਕਥਿਤ ਲੁੱਟ ਤੋਂ ਅਸਲ ਫਾਇਦਾ ਕਿਸਨੂੰ ਹੋਇਆ ਹੈ ਅਤੇ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਲੁੱਟਿਆ ਹੋਇਆ ਪੈਸਾ ਕਿਸਦੇ ਜਰੀਏ ਪੰਜਾਬ ਜਾਂ ਵਿਦੇਸ਼ਾਂ ਵਿਚ ਪਹੁੰਚਾਇਆ ਗਿਆ ਹੈ l ਉਹਨਾਂ ਕਿਹਾ ਕਿ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਇਸ ਸਾਰੇ ਗੋਰਖ ਧੰਦੇ ਦਾ ਪਰਦਾਫਾਸ਼ ਕਰ ਕੇ ਪਿੱਛੇ ਦੇ ਚਿਹਰਿਆਂ ਨੂੰ ਵੀ ਨੰਗਾ ਕੀਤਾ ਜਾਵੇਗਾ ਅਤੇ ਪੰਜਾਬ ਦੇ ਇੱਕ ਇੱਕ ਪੈਸੇ ਦਾ ਹਿਸਾਬ ਵੀ ਲਿਆ ਜਾਵੇਗਾ।

×