*ਬਿਜਲੀ ਮੰਤਰੀ ਨੇ ਅੱਜ ਮੰਨਿਆ ਸਾਡੇ ਤੋ ਪ੍ਰਬੰਧ ਵਿਚ ਢਿੱਲ ਰਹਿ ਗਈ ਗਰਮੀ ‘ਚ ਵਿਲਖ਼ ਰਹੇ ਬੱਚੇ, ਬਜ਼ੁਰਗ, ਪੰਜਾਬ ਵਿੱਚੋਂ ਬੱਤੀ ਗੁੱਲ ਪਰ ਮਹਾਰਾਜਾ ਸਤੋਂਜ਼ ਫੁਲ
*ਮਜੀਠੀਆ ਨੇ ਸਵਾਲ ਉਠਾਇਆ ਮੁੱਖਮੰਤਰੀ ਅਤੇ ਮੰਤਰੀਆਂ ਅਤੇ ਦਿੱਲੀ ਵਾਲਿਆ ਦੀਆ ਕੋਠੀਆ ਵਿਚ ਬਿਜਲੀ 24 ਘੰਟੇ ਲੇਕਿਨ ਪੰਜਾਬੀਆ ਵਾਸਤੇ ਲੰਬੇ ਕੱਟ
ਅਕਾਲੀ ਦਲ ਦੀ ਸਰਕਾਰ ਵੱਲੋਂ ਬਣਾਏ ਬਿਜਲੀ ਸਰਪਲਸ ਸੂਬੇ ਦਾ ਆਪ ਸਰਕਾਰ ਨੇ ਕੱਢਿਆ ਦੀਵਾਲਾ, ਲਗ ਰਹੇ 12-12 ਘੰਟੇ ਦੇ ਲੰਬੇ ਕੱਟ – ਬਿਕਰਮ ਸਿੰਘ ਮਜੀਠੀਆ*
*ਅੱਤ ਦੀ ਗਰਮੀ ‘ਚ ਬਿਜਲੀ ਦੇ ਕੱਟਾਂ ਨਾਲ ਤੜਫ਼ ਰਿਹਾ ਪੰਜਾਬ ਦਾ ਹਰ ਇਨਸਾਨ, ਜਿਹੜਾ ਕਹਿੰਦਾ ਸੀ ਝਮੱਕਾ ਨਹੀਂ ਬਜੇਗਾ ਹੁਣ ਤਾਂ ਬਲਬ ਹੀ ਨਹੀਂ ਬਲ ਰਿਹਾ
*ਬਿਜਲੀ ਮੰਤਰੀ ਨੇ ਅੱਜ ਮੰਨਿਆ ਸਾਡੇ ਤੋ ਪ੍ਰਬੰਧ ਵਿਚ ਢਿੱਲ ਰਹਿ ਗਈ ਗਰਮੀ ‘ਚ ਵਿਲਖ਼ ਰਹੇ ਬੱਚੇ, ਬਜ਼ੁਰਗ, ਪੰਜਾਬ ਵਿੱਚੋਂ ਬੱਤੀ ਗੁੱਲ ਪਰ ਮਹਾਰਾਜਾ ਸਤੋਂਜ਼ ਫੁਲ
ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਅਸਲ ਗੱਦਾਰ ਅਖੀਰ ਤਿੰਨ ਪੰਜਾਬੀ ਐਮ ਪੀ ਹੀ ਕਿਉਂ ਗੱਦਾਰ ?
ਅਮਨ ਅਰੋੜਾ ਭਗਵੰਤ ਮਾਨ ਅਤੇ ਹਰਪਾਲ ਚੀਮਾ,ਲੋਕ ਸਭਾ ਦੇ ਐਮ.ਪੀ. ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਦੱਸਣਗੇ ਗੱਦਾਰ ਸ਼ਬਦ ਦੀ ਉਪਜ ਕਿਸਨੇ ਕੀਤੀ
ਚੰਡੀਗੜ੍ਹ , 27 ਅਪ੍ਰੈਲ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਝਾੜੂ ਸਰਕਾਰ ਵੱਲੋਂ ਬਿਜਲੀ ਬੋਰਡ ਦੇ ਖਰਾਬ ਪ੍ਰਬੰਧ ਅਤੇ ਲੰਬੇ ਪਾਵਰ ਕੱਟਾ ਨੂੰ ਲੈਕੇ ਸੂਬੇ ਦੀ ਆਪ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ ਅਤੇ ਬਿਜਲੀ ਮੰਤਰੀ ਵਲੋਂ ਜੋਂ ਦਾਅਵੇ ਕੀਤੇ ਗਏ ਉਹਨਾਂ ਤੇ ਮਜੀਠੀਆ ਨੇ ਗੰਭੀਰ ਸਵਾਲ ਵੀ ਖੜ੍ਹੇ ਕੀਤੇ ਹੈ l ਉਹਨਾਂ ਕਿਹਾ ਕਿ ਸੂਬੇ ਦੇ ਲੋਕਾ ਨੂੰ ਉਹਨਾਂ ਨੇ ਪਹਿਲਾ ਹੀ ਕਹਿ ਦਿੱਤਾ ਸੀ ਕਿ ਲੰਬੇ ਪਾਵਰ ਕੱਟਾ ਵਾਸਤੇ ਤਿਆਰ ਰਹੋ ਅੱਜ ਉਹੀ ਹਾਲ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਮੰਨੀ ਹੈ ਕਿ ਸਾਡੇ ਤੋ ਪ੍ਰਬੰਧ ਨਹੀਂ ਹੋ ਸਕੇ ਜਦਕਿ ਅਕਾਲੀ ਦਲ ਦੇ ਸਮੇਂ ਪਹਿਲਾ ਹੀ ਪ੍ਰਬੰਧ ਕਰ ਲਏ ਜਾਂਦੇ ਸਨ ।ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੱਲੋਂ ਸੂਬੇ ‘ਚ ਨਵੇਂ ਥਰਮਲ ਪਲਾਂਟ ਲਗਾਕੇ ਸੂਬੇ ਨੂੰ ਬਿਜਲੀ ਸਰਪਲਸ ਬਣਾ ਦਿੱਤਾ ਗਿਆ ਸੀ ਅਤੇ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਗਈ ਸੀ ਜਿਸ ਵਿੱਚ ਖੇਤੀਬਾੜੀ, ਉਦਯੋਗ ਅਤੇ ਆਮ ਲੋਕਾਂ ਨੂੰ ਨਿਰਵਿਘਨ ਸਪਲਾਈ ਮਿਲਦੀ ਰਹੀ ਹੈ ਪਰ ਅਕਾਲੀ ਦਲ ਵਲੋਂ ਬਣਾਏ ਸਰਪਲਜ਼ ਸੂਬੇ ਦਾ ਆਪ ਸਰਕਾਰ ਨੇ ਦੀਵਾਲਾ ਕਢ ਕੇ ਰੱਖ ਦਿੱਤਾ ਹੈ l ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਮੰਗ 13 ਹਜਾਰ ਮੈਗਾਵਾਟ ਤੋ ਕਿਸੇ ਵੀ ਸਮੇਂ ਟੱਪ ਜਾਵੇਗੀ ਉਪਰੋ ਮੌਸਮ ਵਿਭਾਗ ਦੀ ਚਿਤਾਵਨੀ ਤੋਂ ਬਾਅਦ ਪੰਜਾਬ ਵਿੱਚ ਹੀਟਵੇਵ ਸ਼ੁਰੂ ਹੋ ਚੁੱਕੀ ਹੈ ਪਰ ਪੀ ਐਸ ਪੀ ਸੀ ਐਲ ਬਾਹਰੀ ਸਰੋਤਾਂ ਤੋ ਬਿਜਲੀ ਖਰੀਦਣ ਵਿੱਚ ਨਾਕਾਮ ਹੋ ਰਿਹਾ ਹੈ? ਜਦਕਿ ਮੰਤਰੀ ਵਲੋ ਜੋਂ ਅੰਕੜੇ ਵੀ ਦਿਖਾਏ ਗਏ ਉਹ ਵੀ ਲੋਕਾ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਲੇ ਹਨ , ਇਸਦੇ ਨਾਲ ਹੀ ਪੰਜਾਬ ਵਿਚਲੇ ਕਈ ਯੂਨਿਟ ਵੀ ਕਥਿਤ ਤੌਰ ਤੇ ਬੰਦ ਹੋਣ ਦੀਆ ਖਬਰਾਂ ਆ ਰਹੀਆਂ ਹੈ ਬੇਸ਼ੱਕ ਇਹਨਾਂ ਯੂਨਿਟਾਂ ਨੂੰ ਚਾਲੂ ਕਰਨ ਲਈ ਪੂਰੀ ਚਾਰਾਜੋਈ ਵੀ ਕੀਤੀ ਜਾ ਰਹੀ ਹੈ ਲੇਕਿਨ ਆਮ ਪੰਜਾਬੀਆ ਵਿਚ ਇਕ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ l ਉਨਾਂ ਮੰਗ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਸਬੰਧੀ ਅਸਲ ਸੱਚਾਈ ਤੋਂ ਵਾਕਫ ਕਰਵਾਇਆ ਜਾਵੇ ਤਾਂ ਕਿ ਜਿਸ ਤਰ੍ਹਾਂ ਲਗਾਤਾਰ ਗਰਮੀ ਵੱਧ ਰਹੀ ਹੈ ਪੰਜਾਬੀ ਪੀਐਸਪੀਸੀਐਲ ਉੱਤੇ ਡਿਪੈਂਡ ਨਾ ਰਹਿ ਕੇ ਆਪਣਾ ਕੋਈ ਨਾ ਕੋਈ ਇੰਤਜ਼ਾਮ ਕਰ ਸਕਣ l ਉਨਾਂ ਕਿਹਾ ਕਿ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਠੰਡੇ ਦੇਸ਼ ਵਿਚ ਆਪਣੇ ਚਹੇਤਿਆਂ ਨਾਲ ਬੈਠ ਕੇ ਮਹਿੰਗੇ ਹੋਟਲਾਂ ‘ਚ ਅਨੰਦ ਮਾਣਦੇ ਰਹੇ ਪਰ ਪੰਜਾਬ ਦੇ ਲੋਕ ਗਰਮੀ ਵਿੱਚ 12-12 ਘੰਟੇ ਦੇ ਲੰਮੇ ਕੱਟ ਝੱਲਣ ਨੂੰ ਮਜਬੂਰ ਹੋ ਰਹੇ ਹਨ l ਉਹਨਾਂ ਮੁੱਖਮੰਤਰੀ ਨੂੰ ਸਵਾਲ ਕੀਤਾ ਕਿ ਤੁਸੀਂ ਕਹਿੰਦੇ ਸੀ ਪੰਜਾਬ ਪਾਵਰ ਕੱਟ ਫਰੀ ਸੂਬਾ ਬਣ ਗਿਆ ਹੈ ਅਤੇ ਇੱਥੇ ਬਲਬ ਤਾਂ ਹੁਣ ਝਮੱਕਾ ਵੀ ਨਹੀਂ ਮਾਰੇਗਾ ਲੇਕਿਨ ਤੁਸੀਂ ਬਿਜਲੀ ਬੋਰਡ ਦੇ ਹਾਲਾਤ ਇਹ ਕਰ ਦਿੱਤੇ ਹਨ ਕਿ ਬਲਬ ਨੇ ਝਮੱਕਾ ਤਾਂ ਕੀ ਮਾਰਨਾ ਸੀ ਉਹ ਪੂਰੀ ਤਰ੍ਹਾਂ ਬੰਦ ਹੀ ਹੋ ਗਿਆ ਹੈ ਅਤੇ ਨਾ ਹੀ ਪੱਖੇ ਚੱਲ ਰਹੇ ਹਨ ਆਮ ਲੋਕ ਦੱਸੋ ਕਿੱਥੇ ਜਾਣ?ਉਨ੍ਹਾਂ ਕਿਹਾ ਕਿ ਈ.ਡੀ ਪੰਜਾਬ ਵਿੱਚ ਜਿਸ ਤਰ੍ਹਾਂ ਛਾਪੇਮਾਰੀ ਕਰ ਰਹੀ ਹੈ ਉਹ ਪੰਜਾਬ ਦੇ ਬਿਜਲੀ ਮੰਤਰੀ ਵਲੋਂ ਬਿਜਲੀ ਬੋਰਡ ਦੀਆਂ ਜਮੀਨਾਂ ਜਰੀਏ ਮਿਲੀਭੁਗਤ ਨਾਲ ਪੰਜਾਬ ਦੇ ਖਜਾਨੇ ਦੀ ਲੁੱਟ ਕਰਨ ਦੀ ਵੀ ਜਾਂਚ ਕਰਵਾਏ l ਉਨ੍ਹਾਂ ਦੋਸ਼ ਲਿਆ ਕਿ ਬਿਜਲੀ ਬੋਰਡ ਦੀਆਂ ਜਮੀਨਾਂ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਨੂੰ ਵੇਚ ਕੇ ਪੰਜਾਬ ਦੇ ਖਜ਼ਾਨੇ ਨੂੰ ਵੱਡਾ ਚੂਨਾ ਲਾਉਣ ਦੀ ਤਿਆਰੀ ਕਰ ਲਈ ਗਈ ਹੈ ਈ ਡੀ ਨੂੰ ਇਸਦੀ ਜਾਂਚ ਵੀ ਕਰਨੀ ਚਾਹੀਦੀ ਹੈ ਕਿਉਂਕਿ ਬਿਜਲੀ ਮੰਤਰੀ ਇੱਕ ਬਿਲਡਰ ਵੀ ਹਨ ਅਤੇ ਇਸੇ ਮਿਲੀ ਭੁਗਤ ਨਾਲ ਬਿਜਲੀ ਬੋਰਡ ਨੂੰ ਦਾਅ ‘ਤੇ ਲਾਇਆ ਜਾ ਰਿਹਾ ਹੈ ਜਿਸਦੀ ਉੱਚ ਪੱਧਰੀ ਜਾਂਚ ਜਰੂਰੀ ਹੈ l ਉਹਨਾਂ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਸਰਕਾਰ ਸਿਰਫ ਆਪਣੇ ਚਹੇਤਿਆਂ ਨੂੰ ਫਾਇਦਾ ਦੇਣ ਲਈ ਸਰਕਾਰੀ ਜਮੀਨਾਂ ਤੱਕ ਵੇਚਣ ‘ਤੇ ਲੱਗੇ ਹੋਏ ਨੇ ਹਨ ਅਜਿਹੇ ਸੂਬੇ ਵਿੱਚ ਬਾਹਰੋਂ ਨਿਵੇਸ਼ ਅਤੇ ਇੰਡਸਟਰੀ ਕਿਵੇਂ ਆ ਸਕਦੀ ਹੈ l ਉਹਨਾਂ ਕਿਹਾ ਕਿ ਝਾੜੂ ਸਰਕਾਰ ਨੇ ਆਪਣੀਆਂ ਤੇ ਆਪਣੇ ਚਹੇਤਿਆਂ ਦੀਆਂ ਜੇਬਾਂ ਭਰ ਕੇ ਪੰਜਾਬ ਨੂੰ ਕਰਜਾਈ ਕਰ ਦਿੱਤਾ ਹੈ l
ਬਿਕਰਮ ਸਿੰਘ ਮਜੀਠੀਆ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਜਗ੍ਹਾ ਜਗ੍ਹਾ ਤੇ ਗਦਾਰ ਸ਼ਬਦ ਨੂੰ ਲੈ ਕੇ ਮਾਹੌਲ ਬਣਾਇਆ ਜਾ ਰਿਹਾ ਹੈ ਅਤੇ ਰਾਜ ਸਭਾ ਮੈਂਬਰਾਂ ਦੇ ਘਰਾਂ ਦੇ ਬਾਹਰ ਗੱਦਾਰ ਸ਼ਬਦ ਲਿਖਿਆ ਜਾ ਰਿਹਾ ਹੈ ਇਹ ਬਹੁਤ ਹੀ ਮੰਦਭਾਗਾ ਹੈ ਅਤੇ ਸਾਰਾ ਸਰਕਾਰ ਦੀਆਂ ਨਲਾਇਕੀਆਂ ਤੋਂ ਧਿਆਨ ਭਟਕਾਉਣ ਦਾ ਇੱਕ ਵਸੀਲਾ ਬਣਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਜਿੰਨਾ ਖਿਡਾਰੀਆਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਅਤੇ ਉਹਨਾਂ ਵਿੱਚੋਂ ਇੱਕ ਪੰਜਾਬ ਦਾ ਮਾਣ ਹਰਭਜਨ ਸਿੰਘ ਜਿਸ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਵੀ ਦਿੱਤੀ ਅਤੇ ਰਾਜਸਭਾ ਦਾ ਮੈਂਬਰ ਵੀ ਬਣਾਇਆ ਲੇਕਿਨ ਅੱਜ ਉਸ ਨੂੰ ਗੱਦਾਰ ਦੱਸਿਆ ਜਾ ਰਿਹਾ ਹੈ ਉੱਥੇ ਹੀ ਰਜਿੰਦਰ ਗੁਪਤਾ ਅਤੇ ਅਸ਼ੋਕ ਮਿੱਤਲ ਵਰਗੇ ਉਦਯੋਗਪਤੀ ਜਿਨਾਂ ਨੇ ਪੰਜਾਬੀ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਉਹਨਾਂ ਨੂੰ ਗੱਦਾਰ ਦੱਸਣਾ ਕਿੱਥੋਂ ਤੱਕ ਜਾਇਜ਼ ਹੈ ਇਹ ਸਿਰਫ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਦਿਮਾਗ ਦੀ ਸੌੜੀ ਮਾਨਸਿਕਤਾ ਹੈ ਉਹਨਾਂ ਸਵਾਲ ਕੀਤਾ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੱਸਣ ਕਿ ਪੰਜਾਬੀ ਹੀ ਕਿਉਂ ਗੱਦਾਰ ਹਨ ਪੰਜਾਬ ਦੇ ਛੇ ਅਤੇ ਦਿੱਲੀ ਦਾ ਇੱਕ ਐਮਪੀ ਰਾਜ ਸਭਾ ਦਾ ਮੈਂਬਰ ਸੀ ਲੇਕਿਨ ਗਦਾਰ ਸ਼ਬਦ ਪੰਜਾਬ ਦੇ ਤਿੰਨ ਪੰਜਾਬੀ ਮੈਂਬਰ ਪਾਰਲੀਮੈਂਟਾਂ ਦੇ ਘਰਾਂ ਦੇ ਬਾਹਰ ਲਿਖਿਆ ਗਿਆ ਕੀ ਅਜਿਹਾ ਕਰਨਾ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਦਿਮਾਗ ਦੀ ਉਪਜ ਹੈ ਕਿ ਪੰਜਾਬੀਆਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਗੱਦਾਰ ਕਹਿ ਕੇ ਬਦਨਾਮ ਕਰੋ ।ਕੀ ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਇਨ੍ਹਾਂ ਦੇ ਲੋਕ ਸਭਾ ਦੇ ਐਮ.ਪੀ. ਅਤੇ ਵਿੱਤ ਮੰਤਰੀ ਹਰਪਾਲ ਚੀਮਾਂ ਪੰਜਾਬ ਦੇ 3 ਕਰੋੜ ਲੋਕਾਂ ਨੂੰ ਦੱਸਣਗੇ ਕਿ ਅਜਿਹੇ ਸ਼ਰਾਰਤੀ ਸ਼ਬਦਾਂ ਦੀ ਉਪਜ ਉਨ੍ਹਾਂ ਦੇ ਆਪਣੇ ਮੰਨਾਂ ਚੋਂ ਆਏ ਹਨ ਜਾਂ ਦਿੱਲੀ ਤੋਂ ਇੰਪੋਰਟ ਹੋਏ। ਉਹਨਾਂ ਕਿਹਾ ਕਿ ਪੰਜਾਬ ਤੇ ਕੁਝ ਰਹਿਮ ਕਰੋ ਇਸਨੂੰ ਪਹਿਲਾ ਹੀ ਤੁਸੀ ਦੇਸ਼ ਵਿਦੇਸ਼ ਵਿੱਚ ਬਦਨਾਮ ਕਰ ਛੱਡਿਆ ਹੈ। ਉਹਨਾਂ ਕਿਹਾ ਕਿ ਮਾਮਲਾ ਭਾਵੇਂ ਬਰਗਾੜੀ ਦਾ ਹੋਵੇ, ਨਸ਼ਿਆਂ ਦਾ ਹੋਵੇ, ਗੈਗਸਟਰਾਂ ਦਾ ਹੋਵੇ ਜਾਂ ਪੰਜਾਬ ਸਿਰ ਚੜ੍ਹ ਰਹੇ ਦਿਨੋ ਦਿਨ ਕਰਜ਼ੇ ਦਾ? ਹਾਲੇ ਤਾਂ ਲੋਕ ਦਿੱਲੀ ਤੋਂ ਮਿਲੇ 1984 ਦੇ ਜ਼ਖਮਾਂ ਨੂੰ ਨਹੀਂ ਭੁੱਲੇ,ਅਤੇ ਤੁਸੀਂ ਹੋਰ ਹੀ ਨਵੇਂ ਸ਼ਬਦ ਪੰਜਾਬੀਆਂ ਲਈ ਗਦਾਰ ਲੈ ਕੇ ਆ ਗਏ ਹੋ?ਪੰਜਾਬ ਦੇ ਲੋਕ ਇਸ ਬਾਰੇ ਜਾਨਣਾ ਚਾਹੁੰਦੇ ਹਨ ਕਿ ਤੁਸੀਂ ਸਾਡੇ ਪੰਜਾਬੀਆਂ ਦੇ, ਜਿਥੇ ਹਿੰਦੂ, ਸਿੱਖ, ਇਸਾਈ ਅਤੇ ਮੁਸਲਮਾਨ ਵੀ ਮਿਲ ਕੇ ਰਹਿੰਦੇ ਹਨ, ਉਨ੍ਹਾਂ ਦੀ ਸਾਂਝੀਆਂ ਖੁਸ਼ੀਆਂ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜ਼ਹਿਰ ਘੋਲਣਾ ਚਾਹੁੰਦੀ ਹੈ।