ਚੰਡੀਗੜ੍ਹ, 06 ਮਈ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਜਨਗਣਨਾ ਸਬੰਧੀ ਫਾਰਮਾਂ ਵਿੱਚ ਵਾਲਮੀਕਿ ਅਤੇ ਮਜ਼੍ਹਬੀ ਭਾਈਚਾਰੇ ਲਈ ਗ਼ੈਰ ਸਮਾਜਿਕ ਸ਼ਬਦ ਵਰਤਣ ਸਬੰਧੀ ਪ੍ਰਾਪਤ ਸ਼ਿਕਾਇਤ ਉਤੇ ਕਾਰਵਾਈ ਕਰਦਿਆਂ ਜਨਗਣਨਾ ਆਪਰੇਸ਼ਨ ਵਿਭਾਗ ਪੰਜਾਬ ਦੇ ਡਾਇਰੈਕਟਰ ਅਤੇ ਨੋਡਲ ਅਫ਼ਸਰ ਨੂੰ ਤਲਬ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਵਾਲਮੀਕਿ /ਮਜ਼੍ਹਬੀ ਸਿੱਖ ਸਭਾ ਵਲੋਂ ਵਲੋਂ ਵਲੋਂ ਸ਼ਿਕਾਇਤ ਪ੍ਰਾਪਤ ਹੋਈ ਹੈ ਕਿ ਵਾਲਮੀਕਿ ਅਤੇ ਮਜ਼੍ਹਬੀ ਭਾਈਚਾਰੇ ਲਈ ਗ਼ੈਰ ਸਮਾਜਿਕ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਜਿਸ ਸਬੰਧੀ ਕਮਿਸ਼ਨ ਨੇ ਮਿਤੀ 13-05-2026 ਡਾ.ਨਵਜੋਤ ਖੋਸਾ ਡਾਇਰੈਕਟਰ ਜਨਗਣਨਾ ਆਪ੍ਰੇਸ਼ਨ ਵਿਭਾਗ ਪੰਜਾਬ ਅਤੇ ਜਨਗਣਨਾ ਆਪ੍ਰੇਸ਼ਨ ਵਿਭਾਗ ਪੰਜਾਬ ਦੇ ਨੋਡਲ ਅਫ਼ਸਰ ਮਨਜੀਤ ਸਿੰਘ ਬਰਾੜ ਨੂੰ ਕਮਿਸ਼ਨ ਦਫਤਰ ਵਿਖੇ ਨਿੱਜੀ ਪੱਧਰ ‘ਤੇ ਤਲਬ ਕੀਤਾ ਗਿਆ ਹੈ।