ਨੈਸ਼ਨਲ ਵੈਕਟਰ ਬੌਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਡਾਇਰੈਕਟੋਰੇਟ, ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ, ਯੂ.ਟੀ. ਚੰਡੀਗੜ੍ਹ ਦੇ ਮਲੇਰੀਆ ਵਿੰਗ ਨੇ ਅੱਜ ਰਾਸ਼ਟਰੀ ਡੇਂਗੂ ਦਿਵਸ-2026 ਮਨਾਇਆ।
ਇਸ ਵਰ੍ਹੇ ਦਾ ਥੀਮ “ਡੇਂਗੂ ਕੰਟਰੋਲ ਲਈ ਸਮੁਦਾਇਕ ਭਾਗੀਦਾਰੀ: ਜਾਂਚ ਕਰੋ, ਸਫ਼ਾਈ ਕਰੋ ਅਤੇ ਢਕੋ” ਰੱਖਿਆ ਗਿਆ ਹੈ।
ਮਾਣਯੋਗ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਦੇ ਕੁਸ਼ਲ ਮਾਰਗਦਰਸ਼ਨ ਅਤੇ ਅਗਵਾਈ ਵਿੱਚ ਸ਼ਹਿਰ ਭਰ ਵਿੱਚ ਨਿਮਨਲਿਖਤ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ:
1. ਡੇਂਗੂ ਦੀ ਰੋਕਥਾਮ ਅਤੇ ਨਿਯੰਤਰਣ ਲਈ ਸਹੁੰ:
ਸਾਰੇ ਏਏਐੱਮਜ਼, ਯੂਏਏਐੱਮਜ਼, ਪੀਐੱਚਡੀਜ਼ (AAMs, UAAMs, PHDs) ਅਤੇ ਸਿਵਲ ਹਸਪਤਾਲਾਂ ਦੀਆਂ ਮਲੇਰੀਆ ਯੂਨਿਟਾਂ ਵਿੱਚ ਸਿਹਤ ਸਟਾਫ਼ ਨੂੰ ਡੇਂਗੂ ਦੀ ਰੋਕਥਾਮ ਅਤੇ ਨਿਯੰਤਰਣ ਹਿਤ ਸਹੁੰ ਚੁਕਾਈ ਗਈ, ਜਿਸ ਵਿੱਚ ਐੱਸਐੱਮਓ/ਐੱਮਓ, ਪੈਰਾ ਮੈਡੀਕਲ ਸਟਾਫ਼ ਅਤੇ ਮਰੀਜ਼ਾਂ ਨੇ ਹਿੱਸਾ ਲਿਆ। ਸਹੁੰ ਚੁੱਕਣ ਸਮੇਂ ਸਮੁਦਾਇ ਵਿੱਚ ਮੱਛਰਾਂ ਦੇ ਪ੍ਰਜਨਨ ਸਰੋਤਾਂ ਨੂੰ ਸਮਾਪਤ ਕਰਨ ਦੇ ਮਹੱਤਵ ‘ਤੇ ਬਲ ਦਿੱਤਾ ਗਿਆ।
ਇਸ ਤੋਂ ਇਲਾਵਾ, ਸਾਰੀਆਂ ਵਿੱਦਿਅਕ ਸੰਸਥਾਵਾਂ ਵਿੱਚ ਸਵੇਰ ਦੀਆਂ ਸਭਾਵਾਂ ਦੇ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੀ ਡੇਂਗੂ ਦੀ ਰੋਕਥਾਮ ਦੀ ਸਹੁੰ ਚੁੱਕੀ।
2. ਜਾਗਰੂਕਤਾ ਰੈਲੀਆਂ:
ਉਨਤਾਲੀ (39) ਮਲੇਰੀਆ ਫੀਲਡ ਯੂਨਿਟਾਂ ਦੁਆਰਾ ਵਿਭਿੰਨ ਜਾਗਰੂਕਤਾ ਰੈਲੀਆਂ ਆਯੋਜਿਤ ਕੀਤੀਆਂ ਗਈਆਂ।
ਮਲੇਰੀਆ ਕਰਮਚਾਰੀਆਂ ਨੇ ਘਰ-ਘਰ ਜਾ ਕੇ ਲੋਕਾਂ ਨੂੰ
ਜਾਗਰੂਕ ਕੀਤਾ ਅਤੇ ਆਈਈਸੀ (IEC) ਸਮੱਗਰੀ ਵੰਡੀ। ਨਾਲ ਹੀ ਮੱਛਰ ਪ੍ਰਜਨਨ ਸਥਲਾਂ ਦੀ ਡੂੰਘਾਈ ਨਾਲ ਜਾਂਚ ਵੀ ਕੀਤੀ ਗਈ।
3. ਜਾਗਰੂਕਤਾ ਵਖਿਆਨ:
ਪਿਛਲੇ ਹਫ਼ਤੇ ਦੇ ਦੌਰਾਨ ਸਿਹਤ ਵਿਭਾਗ ਦੇ ਮਲੇਰੀਆ ਵਿੰਗ ਦੇ ਅਧਿਕਾਰੀਆਂ/ਕਰਮਚਾਰੀਆਂ ਦੁਆਰਾ 82 ਸਕੂਲਾਂ ਵਿੱਚ ਵਖਿਆਨ ਦਿੱਤੇ ਗਏ, ਜਿਨ੍ਹਾਂ ਵਿੱਚ 3,989 ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਦੇ ਉਪਾਵਾਂ ਬਾਰੇ ਜਾਗਰੂਕ ਕੀਤਾ ਗਿਆ।
4. ਘਰ-ਘਰ ਸਰਵੇਖਣ:
ਅੱਜ ਫੀਲਡ ਵਿੱਚ ਮੱਛਰ ਦੇ ਪ੍ਰਜਨਨ ਸਰੋਤਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਮਲੇਰੀਆ ਸਟਾਫ਼ ਦੁਆਰਾ ਕੂਲਰਾਂ, ਓਵਰਹੈੱਡ ਟੈਂਕਾਂ, ਕੰਟੇਨਰਾਂ ਅਤੇ ਟਾਇਰਾਂ ਆਦਿ ਜਿਹੇ ਸਾਧਾਰਣ ਪ੍ਰਜਨਨ ਸਥਲਾਂ ਦਾ ਨਿਰੀਖਣ ਕੀਤਾ ਗਿਆ।
5. ਮੈਗਾਫੋਨ ਅਨਾਊਂਸਮੈਂਟਸ:
ਸੰਵੇਦਨਸ਼ੀਲ ਖੇਤਰਾਂ ਜਿਵੇਂ
ਝੁੱਗੀਆਂ-ਝੌਂਪੜੀਆਂ, ਕਲੋਨੀਆਂ ਅਤੇ ਪਿੰਡਾਂ ਵਿੱਚ ਮੈਗਾਫੋਨ ਦੇ ਜ਼ਰੀਏ ਜਾਗਰੂਕਤਾ ਅਨਾਊਂਸਮੈਂਟਸ ਕੀਤੀਆਂ ਗਈਆਂ।
6. ਵੈਕਟਰ ਨਿਯੰਤਰਣ ਗਤੀਵਿਧੀਆਂ:
ਸ਼ਹਿਰ ਦੇ ਸੰਵੇਦਨਸ਼ੀਲ ਸਥਾਨਾਂ ‘ਤੇ ਵਿਆਪਕ ਪੱਧਰ ‘ਤੇ ਸਪ੍ਰੇਅ ਅਤੇ ਫੌਗਿੰਗ ਕਾਰਜ ਕੀਤੇ ਗਏ।
7. ਵਾਤਾਵਰਣ ਨਿਯੰਤਰਣ ਉਪਾਵਾਂ ਦਾ ਪ੍ਰਚਾਰ:
ਯੂ.ਟੀ. ਵਿੱਚ ਵਿਭਿੰਨ ਸਥਾਨਾਂ ‘ਤੇ ਲਾਰਵਾ ਖਾਣ ਵਾਲੀ ਮੱਛੀ ‘ਗੈਂਬੂਸੀਆ’ ਦੇ ਉਪਯੋਗ ਨੂੰ ਹੁਲਾਰਾ ਦਿੱਤਾ ਗਿਆ ਅਤੇ ਸ਼ਹਿਰ ਦੇ ਵਿਭਿੰਨ ਜਲ ਭੰਡਾਰਾਂ ਵਿੱਚ ਗੈਂਬੂਸੀਆ ਮੱਛੀਆਂ ਵੀ ਛੱਡੀਆਂ ਗਈਆਂ।
8. ਉਪ-ਨਿਯਮਾਂ ਦਾ ਲਾਗੂਕਰਨ:
ਰਾਸ਼ਟਰੀ ਡੇਂਗੂ ਦਿਵਸ ‘ਤੇ ਮੱਛਰਾਂ ਦੇ ਪ੍ਰਜਨਨ ਦੀ ਸਥਿਤੀ ਪਾਏ ਜਾਣ ‘ਤੇ ਡਿਫਾਲਟਰਾਂ ਨੂੰ ਕੁੱਲ 108 ਨੋਟਿਸ, 25 ਕਾਰਨ ਦੱਸੋ ਨੋਟਿਸ ਅਤੇ 9 ਚਲਾਨ ਜਾਰੀ ਕੀਤੇ ਗਏ।
ਗਤੀਵਿਧੀਆਂ ਦਾ ਸੰਖੇਪ ਸਾਰ
ਰਾਸ਼ਟਰੀ ਡੇਂਗੂ ਦਿਵਸ ਦੇ ਅਵਸਰ ‘ਤੇ ਫੀਲਡ ਟੀਮਾਂ ਦੁਆਰਾ ਕੁੱਲ 4,527 ਘਰਾਂ, 8,958 ਕੰਟੇਨਰਾਂ, 963 ਕੂਲਰਾਂ, 3,311 ਓਵਰਹੈੱਡ ਟੈਂਕਾਂ, 521 ਟਾਇਰਾਂ, 524 ਫਰਿੱਜ ਬੈਕ ਟ੍ਰੇਆਂ ਅਤੇ 455 ਪਸ਼ੂਆਂ/ਪੰਛੀਆਂ ਦੇ ਜਲ ਪਾਤਰਾਂ ਦੀ ਜਾਂਚ ਕੀਤੀ ਗਈ।
ਇਸ ਤੋਂ ਇਲਾਵਾ 34 ਰੈਲੀਆਂ ਆਯੋਜਿਤ ਕੀਤੀਆਂ ਗਈਆਂ, 82 ਸਮੂਹ ਵਾਰਤਾਵਾਂ ਆਯੋਜਿਤ ਕੀਤੀਆਂ ਗਈਆਂ ਅਤੇ 87 ਸਥਾਨਾਂ ‘ਤੇ ਵਖਿਆਨ ਦਿੱਤੇ ਗਏ। ਸ਼ਹਿਰ ਦੇ ਵਿਭਿੰਨ ਖੇਤਰਾਂ ਵਿੱਚ ਲਗਭਗ 7,183 ਪੈਂਫਲੇਟ ਵੰਡੇ ਗਏ। ਸੰਵੇਦਨਸ਼ੀਲ ਖੇਤਰਾਂ, ਵਿਸ਼ੇਸ਼ ਕਰਕੇ ਝੁੱਗੀਆਂ-ਝੌਂਪੜੀਆਂ ਅਤੇ ਕਲੋਨੀਆਂ ਵਿੱਚ ਮਾਇਕਿੰਗ ਅਤੇ ਸਥਾਨਕ ਐਲਾਨ ਕੀਤੇ ਗਏ।
ਇਸ ਦੇ ਨਾਲ ਹੀ 47 ਨਿਰਮਾਣ ਸਥਾਨਾਂ ‘ਤੇ ਕਾਰਜਰਤ ਮਜ਼ਦੂਰਾਂ ਨੂੰ ਵੀ ਡੇਂਗੂ ਤੋਂ ਬਚਾਅ ਦੇ ਉਪਾਵਾਂ ਬਾਰੇ ਜਾਗਰੂਕ ਕੀਤਾ ਗਿਆ। ਡੇਂਗੂ ਤੋਂ ਬਚਾਅ ਸਬੰਧੀ ਇਸ਼ਤਿਹਾਰ ਦੋ ਪ੍ਰਮੁੱਖ ਹਿੰਦੀ ਅਤੇ ਦੋ ਅੰਗ੍ਰੇਜ਼ੀ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕੀਤੇ ਗਏ। ਡੇਂਗੂ ਜਾਗਰੂਕਤਾ ਸਬੰਧੀ ਰੇਡੀਓ ਜਿੰਗਲ 92.7 ਬਿਗ ਐੱਫਐੱਮ ਅਤੇ 94.3 ਮਾਈ ਐੱਫਐੱਮ ‘ਤੇ ਪ੍ਰਸਾਰਿਤ ਕੀਤੇ ਗਏ।