ਸਟੇਟ ਟੀਬੀ ਯੂਨਿਟ ਅਤੇ ਸਿਹਤ ਵਿਭਾਗ, ਯੂਟੀ ਚੰਡੀਗੜ੍ਹ ਵੱਲੋਂ ਅੱਜ ਮੌਲੀ ਜੱਗਰਾਂ ਡਿਸਪੈਂਸਰੀ ਵਿਖੇ ਇੱਕ ਵਿਸ਼ੇਸ਼ ਟੀਬੀ-ਐੱਚਆਈਵੀ ਸਹਿਯੋਗਾਤਮਕ ਜਾਂਚ ਕੈਂਪ ਆਯੋਜਿਤ ਕੀਤਾ ਗਿਆ।
ਕੈਂਪ ਦਾ ਉਦਘਾਟਨ ਚੰਡੀਗੜ੍ਹ ਤੋਂ ਸਾਂਸਦ, ਸ਼੍ਰੀ ਮਨੀਸ਼ ਤਿਵਾਰੀ ਨੇ ਕੀਤਾ। ਇਸ ਅਵਸਰ ‘ਤੇ ਸ਼੍ਰੀ ਹਰਮਿੰਦਰ ਸਿੰਘ ਲੱਕੀ ਵੀ ਉਪਸਥਿਤ ਰਹੇ।
ਆਪਣੇ ਸੰਬੋਧਨ ਵਿੱਚ ਸ਼੍ਰੀ ਮਨੀਸ਼ ਤਿਵਾਰੀ ਨੇ ਤਪਦਿਕ (ਟੀਬੀ/TB) ਅਤੇ ਐੱਚਆਈਵੀ ਦੀ ਸਮੇਂ ‘ਤੇ ਜਾਂਚ ਅਤੇ ਇਲਾਜ ਦੇ ਮਹੱਤਵ ‘ਤੇ ਬਲ ਦਿੱਤਾ। ਉਨ੍ਹਾਂ ਨੇ ਸਿਹਤ ਵਿਭਾਗ ਅਤੇ ਚੰਡੀਗੜ੍ਹ ਸਟੇਟ ਏਡਸ ਕੰਟਰੋਲ ਸੋਸਾਇਟੀ (ਸੀਐੱਸਏਸੀਐੱਸ/CSACS) ਦੁਆਰਾ ਸਮੁਦਾਇ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਅਤੇ ਜਨ-ਜਾਗਰੂਕਤਾ ਵਧਾਉਣ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।
ਸਿਹਤ ਵਿਭਾਗ, ਯੂਟੀ ਚੰਡੀਗੜ੍ਹ ਦੇ ਮੈਡੀਕਲ ਸੁਪਰਡੈਂਟ-ਅਤੇ-ਜੁਆਇੰਟ ਡਾਇਰੈਕਟਰ ਅਤੇ ਪ੍ਰੋਜੈਕਟ ਡਾਇਰੈਕਟਰ, ਚੰਡੀਗੜ੍ਹ ਸਟੇਟ ਏਡਸ ਕੰਟਰੋਲ ਸੋਸਾਇਟੀ (ਸੀਐੱਸਏਸੀਐੱਸ/CSACS) ਡਾ. ਸਦਭਾਵਨਾ ਪੰਡਿਤ ਨੇ
ਬ੍ਰੇਕ ਫ੍ਰੀ ਐਪ ਬਾਰੇ ਜਾਣਕਾਰੀ ਦਿੱਤੀ, ਜੋ ਨੈਸ਼ਨਲ ਏਡਸ ਕੰਟਰੋਲ ਆਰਗੇਨਾਇਜ਼ੇਸ਼ਨ (ਐੱਨਏਸੀਓ/NACO) ਦੁਆਰਾ ਪ੍ਰੋਤਸਾਹਿਤ ਐੱਚਆਈਵੀ ਸਵੈ-ਮੁੱਲਾਂਕਣ ਐਪ ਹੈ। ਉਨ੍ਹਾਂ ਨੇ ਕਿਹਾ ਕਿ ਇਹ ਡਿਜੀਟਲ ਪਹਿਲ ਲੋਕਾਂ ਨੂੰ ਆਪਣੇ ਐੱਚਆਈਵੀ (HIV) ਜੋਖਮ ਦਾ ਗੁਪਤ ਰੂਪ ਵਿੱਚ ਮੁੱਲਾਂਕਣ ਕਰਨ ਅਤੇ ਸਮੇਂ ‘ਤੇ ਟੈਸਟਿੰਗ ਅਤੇ ਇਲਾਜ ਸੇਵਾਵਾਂ ਨਾਲ ਜੁੜਨ ਵਿੱਚ ਸਹਾਇਤਾ ਕਰਦੀ ਹੈ।
ਕੈਂਪ ਵਿੱਚ ਟੀਬੀ ਅਤੇ ਐੱਚਆਈਵੀ (HIV) ਦੀ ਮੁਫ਼ਤ ਸਕ੍ਰੀਨਿੰਗ, ਸਲਾਹ ਸੇਵਾਵਾਂ, ਅਤੇ ਰਾਸ਼ਟਰੀ ਏਡਸ ਅਤੇ ਐੱਸਟੀਆਈ ਕੰਟਰੋਲ ਪ੍ਰੋਗਰਾਮ ਅਤੇ ਰਾਸ਼ਟਰੀ ਟੀਬੀ ਖ਼ਾਤਮਾ ਪ੍ਰੋਗਰਾਮ ਦੇ ਤਹਿਤ ਉਪਲਬਧ ਸੁਵਿਧਾਵਾਂ ਦੀ ਜਾਣਕਾਰੀ ਪ੍ਰਦਾਨ ਕੀਤੀ ਗਈ। ਸਿਹਤ ਮਾਹਰਾਂ ਅਤੇ ਸਲਾਹਕਾਰਾਂ ਨੇ ਲੋਕਾਂ ਨਾਲ ਬਿਨਾ ਕਿਸੇ ਡਰ ਜਾਂ ਸਮਾਜਿਕ ਕਲੰਕ ਦੇ ਸਵੈਇੱਛਾ ਨਾਲ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਟੀਬੀ ਅਤੇ ਐੱਚਆਈਵੀ (HIV) ਦੋਹਾਂ ਦੀ ਜਲਦੀ ਪਹਿਚਾਣ ਨਾਲ ਇਲਾਜ ਦੇ ਬਿਹਤਰ ਪਰਿਣਾਮ ਸੁਨਿਸ਼ਚਿਤ ਹੁੰਦੇ ਹਨ। ਕੈਂਪ ਦਾ ਉਦੇਸ਼ ਜਨ-ਜਾਗਰੂਕਤਾ ਵਧਾਉਣਾ, ਸਵੈ-ਇੱਛੁਕ ਜਾਂਚ ਨੂੰ ਪ੍ਰੋਤਸਾਹਿਤ ਕਰਨਾ ਅਤੇ ਜੋਖਮ ਵਾਲੇ ਵਿਅਕਤੀਆਂ ਨੂੰ ਸਮੇਂ ‘ਤੇ ਰੈਫਰਲ ਅਤੇ ਇਲਾਜ ਸੇਵਾਵਾਂ ਨਾਲ ਜੋੜਨਾ ਸੀ।
ਮੌਲੀ ਜੱਗਰਾਂ ਅਤੇ ਆਸਪਾਸ ਖੇਤਰਾਂ ਤੋਂ ਬੜੀ ਸੰਖਿਆ ਵਿੱਚ ਲੋਕਾਂ ਨੇ ਕੈਂਪ ਵਿੱਚ ਹਿੱਸਾ ਲਿਆ ਅਤੇ ਮੁਫ਼ਤ ਸਕ੍ਰੀਨਿੰਗ ਅਤੇ ਸਲਾਹ ਸੇਵਾਵਾਂ ਦਾ ਲਾਭ ਉਠਾਇਆ।
