ਫਰੀਦਕੋਟ: ਜਿਲੇ ਦੇ ਪਿੰਡ ਘੁਗਿਆਣਾ ਦੇ ਵਸਨੀਕ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਨੂੰ ਭਾਰਤ ਸਰਕਾਰ ਦੀ ਮਨਿਸਟਰੀ ਆਫ ਕਲਚਰ (ਸੀ ਸੀ ਆਰ ਟੀ ਦਿੱਲੀ) ਵੱਲੋਂ ਸੀਨੀਅਰ ਰੀਸਰਚ ਫੈਲੋਸ਼ਿਪ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬੀ ਲੋਕ ਧਾਰਾ ਤੇ ਸੱਭਿਆਚਾਰ ਉਤੇ ਕਈ ਮਹੱਤਵਪੂਰਨ ਪੁਸਤਕਾਂ ਦੇ ਲੇਖਕ ਘੁਗਿਆਣਵੀ ਨੂੰ ਇਹ ਫੈਲੋਸ਼ਿਪ ਦੋ ਸਾਲਾਂ ਲਈ ਮਿਲੀ ਹੈ ਅਤੇ ਇਸ ਦੌਰਾਨ ਉਹ ‘ਪੰਜਾਬੀ ਗਾਇਕੀ ਦੇ 125 ਸਾਲ’ ਵਿਸ਼ੇ ਉਤੇ ਕਲਚਰ ਮਨਿਸਟਰੀ ਲਈ ਖੋਜ ਕਾਰਜ ਕਰਦਿਆਂ ਇਕ ਵੱਡੇ ਅਕਾਰ ਦੀ ਪੁਸਤਕ ਲਿਖਣਗੇ, ਜਿਸ ਨੂੰ ਸਭਿਆਚਾਰਕ ਵਿਭਾਗ ਪ੍ਰਕਾਸ਼ਿਤ ਕਰੇਗਾ।’ ਜੱਜ ਦਾ ਅਰਦਲੀ’ ਪੁਸਤਕ ਨਾਲ ਮਸ਼ਹੂਰ ਹੋਏ ਨਿੰਦਰ ਘੁਗਿਆਣਵੀ ਇਸ ਤੋਂ ਪਹਿਲਾਂ ਮਹਾਰਾਸ਼ਟਰ ਦੀ ਕੇਂਦਰੀ ਯੂਨੀਵਰਸਿਟੀ ਵਰਧਾ ਵਿਖੇ ‘ਰਾਈਟਰ ਇਨ ਰੈਜੀਡੈਂਸ’ ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਿਖੇ ‘ਪ੍ਰੋਫੈਸਰ ਆਫ ਪ੍ਰੈਕਟਿਸ’ ਵੀ ਰਹਿ ਚੁੱਕੇ ਹਨ। ਸਿਰਫ ਨੌਂ ਜਮਾਤਾਂ ਪੜੇ ਨਿੰਦਰ ਘੁਗਿਆਣਵੀ ਦੀਆਂ ਰਚੀਆਂ ਸਾਹਿਤਕ ਪੁਸਤਕਾਂ ਉਤੇ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀ ਪੀ ਐਚ ਡੀ ਤੇ ਐਮ ਫਿਲ ਦੀ ਖੋਜ ਕਰ ਚੁੱਕੇ ਹਨ ਅਤੇ ਉਨਾਂ ਦੀਆਂ 6 ਪੁਸਤਕਾਂ ਵੱਖ ਵੱਖ ਯੂਨੀਵਰਸਿਟੀਆਂ ਦੇ ਕੋਰਸਾਂ ਲਈ ਪੜਾਈਆਂ ਜਾ ਰਹੀਆਂ ਹਨ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਪ੍ਰਸਿਧ ਸਾਹਿਤਕਾਰ ਰਾਮ ਸਰੂਪ ਅਣਖੀ ਤੇ ਦਲੀਪ ਕੌਰ ਟਿਵਾਣਾ ਨੇ ਵੀ ਇਸ ਫੈਲੋਸ਼ਿਪ ਉਤੇ ਖੋਜ ਕਾਰਜ ਕੀਤੇ ਸਨ।
ਤਾਜ਼ਾ ਪੋਸਟਾਂ
- ਅੰਮ੍ਰਿਤਸਰ ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਤਸਕਰੀ ਕਰਨ ਵਾਲੇ ਨੈੱਟਵਰਕਾਂ ਨਾਲ ਜੁੜੇ ਪੰਜ ਵਿਅਕਤੀ 13 ਪਿਸਤੌਲਾਂ ਅਤੇ 3.2 ਕਿਲੋ ਹੈਰੋਇਨ ਸਮੇਤ ਕਾਬੂ
- ਅਮਿਤ ਸ਼ਾਹ ਨੂੰ ਪੰਜਾਬ ਨੂੰ ਬਦਨਾਮ ਕਰਨ ਦੀ ਬਜਾਏ ਗੁਜਰਾਤ ਤੋਂ ‘ਨਸ਼ਾ ਮੁਕਤ ਯਾਤਰਾ’ ਸ਼ੁਰੂ ਕਰਨੀ ਚਾਹੀਦੀ ਹੈ: ਆਪ
- ਪਿੰਡ ਘੁਟੀਂਡ ਵਿਖੇ ਐੱਸ.ਸੀ. ਧਰਮਸ਼ਾਲਾ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ
- ਸਿੱਖ ਸੰਸਥਾਵਾਂ ਦੀ ਮਰਿਯਾਦਾ ਨਾਲ ਜੁੜੇ ਮਸਲਿਆਂ ਦੀ ਜਾਂਚ ਕੇਂਦਰੀ ਏਜੰਸੀਆਂ ਨੂੰ ਦੇਣ ਦੀ ਗੱਲ ਕਰਨ
- ਜਲੰਧਰ ‘ਚ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਲੱਗੇ ਪੋਸਟਰ, ਨਸ਼ਿਆਂ, ਪੰਜਾਬ ਦੇ ਪਾਣੀਆਂ ਅਤੇ ਅਕਾਲੀ ਦਲ (ਬਾਦਲ) ਨਾਲ ਭਾਜਪਾ ਦੇ ਗਠਜੋੜ ‘ਤੇ ਪੁੱਛੇ 3 ਸਵਾਲ
Please provide a channel id.


