ਗੁਰੂ ਦੋਖੀ ਅਤੇ ਪੰਥ ਵਿਰੋਧੀ ਨੇ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਸਿਆਸੀ ਲਾਹਾ ਲੈਣ ਲਈ ਸਦਨ ‘ਚ ਪੇਸ਼ ਕੀਤਾ ਬੇਅਦਬੀਆਂ ਖਿਲਾਫ ਅਧੂਰਾ ਬਿੱਲ, ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਸਿੱਖ ਪੰਥ ਦੇ ਨਾਲ-ਨਾਲ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਤੋਂ ਕਿਉਂ ਲੁਕੋ ਕੇ ਪੇਸ਼ ਕੀਤਾ ਬਿੱਲ, ਗੁਰੂ ਦੋਖੀ ਜਵਾਬ ਦੇਵੇ-ਬਿਕਰਮ ਸਿੰਘ ਮਜੀਠੀਆ*

ਕਿਹਾ,ਕੁਝ ਜਾਗਦੀ ਜ਼ਮੀਰ ਵਾਲੇ ਆਪ ਵਿਧਾਇਕਾਂ ਅਤੇ ਮੰਤਰੀਆਂ ਨੇ ਗੁਰੂ ਦੋਖੀ ਭਗਵੰਤ ਦੇ ਪੰਥ ਵਿਰੋਧੀ ਇਰਾਦਿਆਂ ਨੂੰ ਕੀਤਾ ਬੇਨਕਾਬ, ਮੰਤਰੀ ਬਲਜੀਤ ਕੌਰ ਨੇ ਮੰਨਿਆ ਕੀ ਗਲ਼ਤੀ ਹੋ ਗਈ, ਵਿਧਾਇਕ ਜਗਰੂਪ ਸਿੰਘ ਅਤੇ ਕੁਲਵੰਤ ਸਿੰਘ ਨੇ ਮੰਨਿਆ ਕਿ ਕਾਨੂੰਨ ਬਿਨਾਂ ਪੜ੍ਹੇ ਹੀ ਕਰ ਦਿੱਤੇ ਹਸਤਾਖਰ

ਆਪ ਮੰਤਰੀਆਂ ਅਤੇ ਵਿਧਾਇਕਾਂ ਨੂੰ ਕਾਨੂੰਨ ਬਾਰੇ ਨਹੀਂ ਸੀ ਕੋਈ ਜਾਣਕਾਰੀ, ਜਥੇਦਾਰ ਸਾਹਿਬ ਵਲੋਂ “ਕਸਟੋਡੀਅਨ” ਦੀ ਪਰਿਭਾਸ਼ਾ ਪੁੱਛੇ ਜਾਣ ‘ਤੇ ਵੀ ਨਹੀਂ ਦੇ ਸਕੇ ਤਸੱਲੀਬਖਸ਼ ਜਵਾਬ

ਗੁਰੂ ਦੋਖੀ ਭਗਵੰਤ ਅਤੇ ਉਸਦੇ ਗੁੁਰੂ ਦੋਖੀ ਚੇਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਵਿੱਚ ਆਪਣੇ ਪਾਪਾਂ ਦਾ ਘੜਾ ਭੰਨਿਆ ਦੇਖ, ਸੱਚ ਨੂੰ ਦਬਾਉਣ ਲਈ “ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ” ‘ਤੇ ਹੁੰਦੀ ਚਰਚਾ ਦਾ ਲਾਈਵ ਬੰਦ ਕਰਵਾਕੇ ਗੁਰੂ ਦੋਖੀ ਦੇ ਗੁਨਾਹ ‘ਚ ਭਾਗੀਦਾਰ ਬਣੇ

ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਬੈਠੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਅੱਜ ਪ੍ਰਤੱਖ ਦੇਖ ਲਿਆ ਕਿ ਕਿਸ ਤਰਾਂ ਗੁਰੂ ਦੋਖੀ ਮੁੱਖ ਮੰਤਰੀ ਨੇ ਆਪਣੀ ਤਾਕਤ ਅਤੇ ਹੰਕਾਰ ਦੇ ਨਸ਼ੇ ਵਿਚ ਆਪਣੇ ਗੁਨਾਹਾਂ ਦੇ ਪਰਦਾ ਪਾਉਣ ਲਈ ਫਿਰ ਕੀਤੀ ਨੀਚ ਕਰਤੂਤ

ਗੁਰੂ ਦੋਖੀ ਭਗਵੰਤ ਤੇਰੇ ਪਾਪਾਂ ਅਤੇ ਗੁਨਾਹਾਂ ਦਾ ਘੜਾ ਭਰ ਚੁੱਕਿਆ ਹੈ, ਜਿਵੇਂ ਤੂੰ ਹੰਕਾਰ ਵਿਚ ਗੁਰੂ ਵੱਲ ਤੀਰ ਚਲਾਉਣ ਦੀ ਹਿਮਾਕਤ ਕਰ ਰਿਹਾ ਹੈ ਤੇਰੇ ਪਾਪਾਂ ਦੇ ਘੜੇ ਨੂੰ ਹੁਣ ਗੁਰੂ ਸਾਹਿਬ ਦਾ ਤੀਰ ਹੀ ਜਲਦ ਭੰਨੇਗਾ

ਗੁਰੂ ਆਪ ਕਲਾ ਵਰਤਾ ਕੇ ਗੁਰੂ ਦੋਖੀ ਮੁੱਖ ਮੰਤਰੀ ਦੇ ਗੁਨਾਹਾਂ ਉਪਰੋ ਪਰਦਾ ਚੁੱਕ ਕੇ ਉਸਦੇ ਝੂਠ ਨੂੰ ਖੁਦ ਕਰ ਰਹੇ ਹਨ ਸਿੱਖ ਪੰਥ ਅਤੇ ਨਾਨਕ ਨਾਮ ਲੇਵਾ ਸੰਗਤ ਅੱਗੇ ਬੇਪਰਦਾ

ਗੁਰੂ ਦੋਖੀ ਮੁੱਖ ਮੰਤਰੀ ਦੇ ਇਸ਼ਾਰੇ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਕੇ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ” ਬਾਰੇ ਹੋਈ ਇੱਕਤਰਤਾ ਦਾ ਲਾਈਵ ਪ੍ਰਸਾਰਨ ਬੰਦ ਕਰਨ ਵਾਲੇ ਚੈਨਲਾਂ ਦਾ ਬਾਈਕਾਟ ਕੀਤਾ ਜਾਵੇ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੇਸ਼ੀ ਦੌਰਾਨ ਆਮ ਆਦਮੀ ਪਾਰਟੀ ਦੇ ਮੰਤਰੀਆਂ-ਵਿਧਾਇਕਾਂ ਨੇ ਆਪਣੇ ਗੁਰੂ ਦੋਖੀ ਮੁੱਖ ਮੰਤਰੀ ਦੇ ਝੂਠ ਦਾ ਤਖਤ ਸਹਿਬ ‘ਤੇ ਪਰਦਾਫਾਸ਼ ਕਰ ਦਿੱਤਾ l ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਹਿਬ ਦੀ ਹਜ਼ੂਰੀ ‘ਚ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਤੋਂ ਆਪਣਾ ਪਰਦਾਫਾਸ਼ ਹੁੰਦਾ ਦੇਖ ਜ਼ਕਰੀਆ ਖ਼ਾਨ ਦੇ ਵਾਰਿਸ ਗੁਰੂ ਦੋਖੀ ਭਗਵੰਤ ਨੇ ਸੱਚ ‘ਤੇ ਪਰਦਾ ਪਾਉਣ ਅਤੇ ਆਪਣੇ ਗੁਨਾਹਾਂ ਨੂੰ ਲੁਕੋਣ ਲਈ ਨਿਊਜ਼ ਚੈਨਲਾਂ ‘ਤੇ ਲਾਈਵ ਪ੍ਰਸਾਰਨ ਹੀ ਬੰਦ ਕਰਵਾ ਦਿੱਤਾ ਜੌ ਸ਼ਰਮਨਾਕ ਹੈ l
ਉਨ੍ਹਾਂ ਕਿਹਾ ਕਿ ਗੁਰੂ ਦੋਖੀ ਅਤੇ ਪੰਥ ਵਿਰੋਧੀ ਭਗਵੰਤ ਨੇ ਦਿੱਲੀ ਵਾਲਿਆਂ ਦੇ ਇਸ਼ਾਰੇ ‘ਤੇ ਸਿਆਸੀ ਲਾਹਾ ਲੈਣ ਲਈ ਸਦਨ ‘ਚ ਬੇਅਦਬੀਆਂ ਖਿਲਾਫ ਅਧੂਰਾ ਬਿੱਲ ਪੇਸ਼ ਕਰ ਦਿੱਤਾ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ, ਸਿੱਖ ਪੰਥ ਦੇ ਨਾਲ ਨਾਲ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਤੋਂ ਇਹ ਬਿੱਲ ਕਿਉਂ ਲੁਕੋ ਕੇ ਪੇਸ਼ ਕੀਤਾ ਗਿਆ ਗੁਰੂ ਦੋਖੀ ਇਸ ਗੱਲ ਦਾ ਜਵਾਬ ਦੇਵੇ l
ਉਨ੍ਹਾਂ ਕਿਹਾ, ਅੱਜ ਕੁਝ ਜਾਗਦੀ ਜ਼ਮੀਰ ਵਾਲੇ ਆਪ ਵਿਧਾਇਕਾਂ ਅਤੇ ਮੰਤਰੀਆਂ ਨੇ ਗੁਰੂ ਦੋਖੀ ਭਗਵੰਤ ਦੇ ਪੰਥ ਵਿਰੋਧੀ ਇਰਾਦਿਆਂ ਨੂੰ ਬੇਨਕਾਬ ਕਰ ਦਿੱਤਾ ਜਿਸ ਵਿਚ ਮੰਤਰੀ ਬਲਜੀਤ ਕੌਰ ਨੇ ਮੰਨਿਆ ਕਿ ਬਿਨਾਂ ਪੜ੍ਹੇ ਬਿਲ ਉੱਤੇ ਹਸਤਾਖਰ ਕਰਕੇ ਉਹਨਾਂ ਤੋਂ ਗਲ਼ਤੀ ਹੋ ਗਈ ਅਤੇ ਵਿਧਾਇਕ ਜਗਰੂਪ ਸਿੰਘ ਅਤੇ ਕੁਲਵੰਤ ਸਿੰਘ ਨੇ ਮੰਨਿਆ ਕਿ ਕਾਨੂੰਨ ਬਿਨਾਂ ਪੜ੍ਹੇ ਹੀ ਉਹਨਾਂ ਨੇ ਹਸਤਾਖਰ ਕਰ ਦਿੱਤੇ ਜਿਸ ਨਾਲ
ਇਹ ਗੱਲ ਸਾਫ ਹੋ ਗਈ ਕਿ ਇਹ ਬਿੱਲ ਦਿੱਲੀ ਵਾਲਿਆਂ ਦੇ ਇਸ਼ਾਰੇ ‘ਤੇ ਗੁਰੂ ਦੋਖੀ ਵਲੋਂ ਸਿੱਖ ਪੰਥ ਖਿਲਾਫ ਵੱਡੀ ਸਾਜਿਸ਼ ਰਚੀ ਗਈ ਸੀ ਜਿਸਦਾ ਅੱਜ ਪਰਦਾਫਾਸ਼ ਹੋ ਗਿਆ ਹੈ l*
ਉਨ੍ਹਾਂ ਕਿਹਾ ਕਿ ਹੁਣ ਇਹ ਗੱਲ ਵੀ ਸਾਫ਼ ਹੋ ਚੁੱਕੀ ਹੈ ਕਿ ਆਪ ਮੰਤਰੀਆਂ ਅਤੇ ਵਿਧਾਇਕਾਂ ਨੂੰ ਕਾਨੂੰਨ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ ਅਤੇ ਜਥੇਦਾਰ ਸਾਹਿਬ ਵਲੋਂ “ਕਸਟੋਡੀਅਨ” ਦੀ ਪਰਿਭਾਸ਼ਾ ਪੁੱਛੇ ਜਾਣ ‘ਤੇ ਵੀ ਵਿਧਾਇਕ ਅਤੇ ਮੰਤਰੀ ਕੋਈ ਤਸੱਲਬਖਸ਼ ਜਵਾਬ ਨਹੀਂ ਦੇ ਸਕੇ l
ਉਨ੍ਹਾਂ ਕਿਹਾ ਕਿ ਗੁਰੂ ਦੋਖੀ ਭਗਵੰਤ ਅਤੇ ਉਸਦੇ ਗੁੁਰੂ ਦੋਖੀ ਚੇਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਵਿੱਚ ਆਪਣੇ ਪਾਪਾਂ ਦਾ ਘੜਾ ਭੰਨਿਆ ਦੇਖ ਸੱਚ ਨੂੰ ਦਬਾਉਣ ਲਈ “ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ” ‘ਤੇ ਹੁੰਦੀ ਚਰਚਾ ਦਾ ਲਾਈਵ ਬੰਦ ਕਰਵਾਕੇ ਗੁਰੂ ਦੋਖੀ ਦੇ ਗੁਨਾਹ ਚ ਭਾਗੀਦਾਰ ਬਣ ਗਏ ਹਨ l
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਬੈਠੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਅੱਜ ਪ੍ਰਤੱਖ ਦੇਖ ਲਿਆ ਕਿ ਕਿਸ ਤਰਾਂ ਗੁਰੂ ਦੋਖੀ ਮੁੱਖ ਮੰਤਰੀ ਨੇ ਆਪਣੀ ਤਾਕਤ ਅਤੇ ਹੰਕਾਰ ਦੇ ਨਸ਼ੇ ਵਿਚਆਪਣੇ ਗੁਨਾਹਾਂ ਦੇ ਪਰਦਾ ਪਾਉਣ ਲਈ ਫਿਰ ਨੀਚ ਕਰਤੂਤ ਕੀਤੀ ਹੈ l
ਸ੍ਰ ਮਜੀਠੀਆ ਨੇ ਕਿਹਾ ਕਿ ਗੁਰੂ ਦੋਖੀ ਭਗਵੰਤ ਤੇਰੇ ਪਾਪਾਂ ਅਤੇ ਗੁਨਾਹਾਂ ਦਾ ਘੜਾ ਭਰ ਚੁੱਕਿਆ ਹੈ, ਜਿਵੇਂ ਤੂੰ ਹੰਕਾਰ ਵਿਚ ਗੁਰੂ ਵੱਲ ਤੀਰ ਚਲਾਉਣ ਦੀ ਹਿਮਾਕਤ ਕਰ ਰਿਹਾ ਹੈ ਤੇਰੇ ਪਾਪਾਂ ਦੇ ਘੜੇ ਨੂੰ ਹੁਣ ਗੁਰੂ ਸਾਹਿਬ ਦਾ ਤੀਰ ਹੀ ਜਦਲ ਭੰਨੇਗਾ l
ਉਨ੍ਹਾਂ ਕਿਹਾ ਕਿ ਗੁਰੂ ਆਪ ਕਲਾ ਵਰਤਾ ਕੇ ਗੁਰੂ ਦੋਖੀ ਮੁੱਖ ਮੰਤਰੀ ਦੇ ਗੁਨਾਹਾਂ ਉਪਰੋ ਪਰਦਾ ਚੁੱਕ ਕੇ ਉਸਦੇ ਝੂਠ ਨੂੰ ਸਿੱਖ ਪੰਥ ਅਤੇ ਨਾਨਕ ਨਾਮ ਲੇਵਾ ਸੰਗਤ ਅੱਗੇ ਬੇਪਰਦਾ ਕਰ ਰਿਹਾ ਹੈ l
ਉਨ੍ਹਾਂ ਕਿਹਾ ਕਿ ਗੁਰੂ ਦੋਖੀ ਮੁੱਖ ਮੰਤਰੀ ਦੇ ਇਸ਼ਾਰੇ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਕੇ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ” ਬਾਰੇ ਹੋਈ ਇੱਕਤਰਤਾ ਦਾ ਲਾਈਵ ਪ੍ਰਸਾਰਨ ਬੰਦ ਕਰਨ ਵਾਲੇ ਚੈਨਲਾਂ ਦਾ ਸਾਰੀ ਨਾਨਕ ਨਾਮ ਲੇਵਾ ਸੰਗਤ, ਸਿੱਖ ਸੰਗਤ ਅਤੇ ਹੋਰਨਾਂ ਨੂੰ ਬਾਈਕਾਟ ਕਰਨਾ ਚਾਹੀਦਾ ਹੈ ਜਿੰਨਾ ਗੁਰੂ ਦੋਖੀ ਮੁੱਖ ਮੰਤਰੀ ਦੇ ਇਸ਼ਾਰੇ ‘ਤੇ ਹਮੇਸ਼ਾ ਵਿਰੋਧੀਆਂ ਦੀ ਆਵਾਜ਼ ਦਬਾਈ ਅਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਥਕ ਕਾਰਵਾਈ ਵੀ ਸਿੱਖ ਸੰਗਤ ਤੋਂ ਲੁਕਾਉਣ ਦੀ ਨਾਪਾਕ ਕੋਸ਼ਿਸ਼ ਕੀਤੀ ਗਈ, ਜਿਸਦੀ ਮੌਕੇ ਤੇ ਹੀ ਜਥੇਦਾਰ ਸਾਹਿਬ ਵਲੋਂ ਨਿਖੇਧੀ ਕਰਦਿਆਂ। ਇਸਨੂੰ ਸੇਂਸਰਸ਼ਿਪ ਕਰਾਰ ਦਿੱਤਾ ਗਿਆ ਅਤੇ ਨਾਲ ਹੀ ਸਰਕਾਰ ਦੇ ਮੰਤਰੀਆਂ ਨੂੰ ਕਿਹਾ ਗਿਆ ਕਿ ਫੋਨ ਕਰਕੇ ਚੈਨਲਾਂ ਉੱਤੇ ਕਾਰਵਾਈ ਦਾ ਲਾਈਵ ਪ੍ਰਸਾਰਨ ਸ਼ੁਰੂ ਕਰਵਾਇਆ ਜਾਵੇ। ਪਰ ਹੰਕਾਰੀ ਮੁੱਖ ਮੰਤਰੀ ਤੋਂ ਡਰਦਿਆਂ ਕਿਸੇ ਨੇ ਜੁਰਤ ਨਹੀਂ ਕੀਤੀ ਕਿ ਉਸ ਖਿਲਾਫ ਆਵਾਜ਼ ਚੁੱਕ ਸਕਣ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਮੀਡੀਆ ਦੀ ਆਜ਼ਾਦੀ ਦਾ ਗਲਾ ਘੁੱਟਣਾ ਨਹੀਂ, ਸਗੋਂ ਸਿੱਖ ਕੌਮ ਦੀ ਸਰਵਉੱਚ ਸੰਸਥਾ ਦੀ ਮਰਿਆਦਾ ਨੂੰ ਸਿੱਧਾ ਚੈਲੇਂਜ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਤਖ਼ਤ ਦੀ ਸਰਵਉਚਤਾ ਦਾ ਗਈ ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
ਡੱਬੀ
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬੀਬਾ ਗਨੀਵ ਕੌਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਬਿਲ ਪਾਸ ਕਰਨ ਵੇਲੇ ਵਿਧਾਨ ਸਭਾ ਵਿੱਚ ਨਾ ਜਾਣ ਬਾਰੇ ਪੁੱਛੇ ਜਾਣ ‘ਤੇ ਜਵਾਬ ਦਿੰਦਿਆਂ ਕਿਹਾ ਕਿ ਇਸ ਬਿੱਲ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨਗੀ ਨਾ ਹੋਣ ਦੇ ਬਾਵਜੂਦ ਪਾਸ ਕੀਤਾ ਜਾ ਰਿਹਾ ਸੀ ਜਿਸ ਦੇ ਚਲਦੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਉਹ ਸਦਨ ‘ਚ ਨਹੀਂ ਗਏ ਅਤੇ ਦੂਜਾ ਵਿਧਾਨ ਸਭਾ ਦੇ ਸਦਨ ਅੰਦਰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਵਿਧਾਇਕਾਂ
, ਮੰਤਰੀਆਂ ਵਲੋਂ ਔਰਤਾਂ ਦਾ ਇਸ ਕਦਰ ਨਿਰਾਦਰ ਕੀਤਾ ਜਾਂਦਾ ਹੈ ਅਤੇ ਬੋਲਣ ਦਾ ਮੌਕਾ ਤੱਕ ਨਹੀਂ ਦਿੱਤਾ ਜਾਂਦਾ ਜਿਸਦੇ ਚਲਦੇ ਉਨ੍ਹਾਂ ਗੈਰ ਹਾਜ਼ਿਰ ਰਹਿਕੇ ਆਪਣਾ ਰੋਸ ਜਤਾਉਣਾ ਸਹੀ ਸਮਝਿਆ l

×