ਸਿਹਤ ਵਿਭਾਗ, ਯੂ.ਟੀ. ਚੰਡੀਗੜ੍ਹ ਦੁਆਰਾ ਪਲਸ ਪੋਲੀਓ ਮੁਹਿੰਮ ਦੇ ਤਹਿਤ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਰੋਧੀ ਖੁਰਾਕ ਪਿਲਾਉਣ ਦੀ ਗਤੀਵਿਧੀ ਦੂਸਰੇ ਦਿਨ ਵੀ ਜਾਰੀ ਰਹੀ। ਇਸ ਮੁਹਿੰਮ ਦਾ ਉਦੇਸ਼ ਪੰਜ ਵਰ੍ਹਿਆਂ ਤੋਂ ਘੱਟ ਉਮਰ ਦੇ ਹਰੇਕ ਬੱਚੇ ਨੂੰ ਪੋਲੀਓ ਤੋਂ ਸੁਰੱਖਿਅਤ ਕਰਨਾ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਨੇ ਸ਼ਹਿਰ ਭਰ ਦੇ 1,35,670 ਘਰਾਂ ਦਾ ਦੌਰਾ ਕੀਤਾ ਅਤੇ 0 ਤੋਂ 5 ਵਰ੍ਹੇ ਉਮਰ ਵਰਗ ਦੇ 26,150 ਬੱਚਿਆਂ ਨੂੰ ਓਰਲ ਪੋਲੀਓ ਵੈਕਸੀਨ ਦੀ ਖੁਰਾਕ ਪਿਲਾਈ। ਇਸ ਦੌਰਾਨ ਮਾਪਿਆਂ ਅਤੇ ਦੇਖਭਾਲ਼ ਕਰਨ ਵਾਲਿਆਂ ਨੂੰ ਨਿਯਮਿਤ ਟੀਕਾਕਰਣ ਦੇ ਮਹੱਤਵ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਇਹ ਸੁਨਿਸ਼ਚਿਤ ਕਰਨ ਦਾ ਸੰਦੇਸ਼ ਦਿੱਤਾ ਗਿਆ ਕਿ ਕੋਈ ਵੀ ਪਾਤਰ ਬੱਚਾ ਟੀਕਾਕਰਣ ਤੋਂ ਵੰਚਿਤ ਨਾ ਰਹੇ।

28 ਜੂਨ 2026 ਨੂੰ ਆਯੋਜਿਤ “ਤਾਰੇ ਜ਼ਮੀਨ ਪਰ” ਪਹਿਲ ਦੇ ਤਹਿਤ ਉਨ੍ਹਾਂ ਬੱਚਿਆਂ ਤੱਕ ਪਹੁੰਚਣ ਲਈ ਰਾਤ ਨੂੰ ਵਿਸ਼ੇਸ਼ ਟੀਕਾਕਰਣ ਮੁਹਿੰਮ ਚਲਾਈ ਗਈ, ਜੋ ਨਿਯਮਿਤ ਸਮੇਂ ਦੇ ਦੌਰਾਨ ਟੀਕਾਕਰਣ ਤੋਂ ਵੰਚਿਤ ਰਹਿ ਗਏ ਸਨ। ਇਸ ਵਿਸ਼ੇਸ਼ ਮੁਹਿੰਮ ਦੇ ਤਹਿਤ ਬੱਸ ਸਟੈਂਡ, ਰੇਲਵੇ ਸਟੇਸ਼ਨ, ਟ੍ਰੈਫਿਕ ਲਾਇਟਾਂ, ਨਿਰਮਾਣ ਸਥਲਾਂ ਅਤੇ ਹੋਰ ਸਥਾਨਾਂ ‘ਤੇ, ਜਿੱਥੇ ਪ੍ਰਵਾਸੀ ਅਤੇ ਯਾਤਰਾ ਕਰ ਰਹੇ ਪਰਿਵਾਰ ਮੌਜੂਦ ਸਨ, ਕੁੱਲ 134 ਬੱਚਿਆਂ ਨੂੰ ਪੋਲੀਓ ਰੋਧੀ ਖੁਰਾਕ ਪਿਲਾਈ ਗਈ।

ਸਿਹਤ ਵਿਭਾਗ ਨੇ ਸਾਰੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਲਸ ਪੋਲੀਓ ਮੁਹਿੰਮ ਦੇ ਦੌਰਾਨ ਫੀਲਡ ਟੀਮਾਂ ਨਾਲ ਪੂਰਨ ਸਹਿਯੋਗ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਦੀ ਹਰੇਕ ਪਾਤਰ ਬੱਚੇ ਨੂੰ ਜੀਵਨ-ਰੱਖਿਅਕ ਪੋਲੀਓ ਵੈਕਸੀਨ ਜ਼ਰੂਰ ਮਿਲੇ।

×