ਚੰਡੀਗੜ੍ਹ ਹਾਊਸਿੰਗ ਬੋਰਡ (ਸੀਐੱਚਬੀ/CHB) ਨੇ ਆਪਣੇ ਅਧਿਕਾਰ ਖੇਤਰ ਵਿੱਚ ਆਉਣ ਵਾਲੀਆਂ ਲੀਜ਼ਹੋਲਡ, ਲਾਇਸੈਂਸ, ਹਾਇਰ ਪਰਚੇਜ਼, ਰੈਂਟਲ ਅਤੇ ਟੇਨੈਂਸੀ ਸਕੀਮਾਂ (ਫ੍ਰੀਹੋਲਡ ਜਾਇਦਾਦਾਂ ਨੂੰ ਛੱਡ ਕੇ) ਦੇ ਤਹਿਤ ਅਲਾਟ ਜਾਂ ਟ੍ਰਾਂਸਫਰ ਕੀਤੀਆਂ ਰਿਹਾਇਸ਼ੀ ਅਤੇ ਕਮਰਸ਼ੀਅਲ ਸੰਪਤੀਆਂ ਦੇ ਸਾਰੇ ਅਲਾਟੀਆਂ/ਟ੍ਰਾਂਸਫਰੀਆਂ ਨੂੰ ਸੂਚਿਤ ਕੀਤਾ ਹੈ ਕਿ ਉਹ ਆਪਣੀਆਂ ਸੰਪਤੀਆਂ ਨਾਲ ਸਬੰਧਿਤ ਬਕਾਇਆ ਬਕਾਏ ਦੀ ਔਨਲਾਇਨ ਤਸਦੀਕ ਨਿਮਨਲਿਖਤ ਲਿੰਕ ‘ਤੇ ਜਾ ਕੇ
ਕਰ ਸਕਦੇ ਹਨ :
https://payonline.chb.gov.in/AccountStatement/Show
ਸਾਰੇ ਸਬੰਧਿਤ ਵਿਅਕਤੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਜਾਇਦਾਦਾਂ ਦੇ ਖਾਤਾ ਵਿਵਰਣ (ਅਕਾਊਂਟ ਸਟੇਟਮੈਂਟ) ਦੀ ਜਾਂਚ ਕਰਨ ਅਤੇ ਉਸ ਵਿੱਚ ਦਰਸਾਏ ਬਕਾਏ ਦੀ ਤਸਦੀਕ ਕਰਨ।
ਜੇਕਰ ਪੋਰਟਲ ‘ਤੇ ਦਿਖਾਈ ਗਈ
ਖਾਤਾ ਸਟੇਟਮੈਂਟ ਜਾਂ ਬਕਾਇਆ ਰਕਮ ਵਿੱਚ ਕਿਸੇ ਪ੍ਰਕਾਰ ਦੀ ਤਰੁਟੀ ਜਾਂ ਵਿਸੰਗਤੀ ਪਾਈ ਜਾਂਦੀ ਹੈ, ਤਾਂ ਸਬੰਧਿਤ ਅਲਾਟੀ/ਟ੍ਰਾਂਸਫਰ ਕਰਨ ਵਾਲਾ ਮੂਲ ਭੁਗਤਾਨ ਰਸੀਦਾਂ ਅਤੇ ਹੋਰ ਸਬੰਧਿਤ ਦਸਤਾਵੇਜ਼ਾਂ ਸਹਿਤ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਦਫ਼ਤਰ ਜਾ ਕੇ
ਆਪਣੇ ਖਾਤਿਆਂ ਦਾ ਮਿਲਾਨ (ਰਿਕਾਂਸਿਲਿਏਸ਼ਨ) ਕਰਵਾ ਸਕਦੇ ਹਨ।
ਖਾਤਿਆਂ ਦੇ ਮਿਲਾਨ ਹਿਤ ਨਿਰਧਾਰਿਤ ਸ਼ਡਿਊਲ ਅਨੁਸਾਰ ਇੱਕ ਪਬਲਿਕ ਕੈਂਪ ਆਯੋਜਿਤ ਕੀਤਾ ਜਾਵੇਗਾ।
ਸਾਰੇ ਅਲਾਟੀਆਂ/ਟ੍ਰਾਂਸਫਰ ਕਰਨ ਵਾਲਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਅਵਸਰ ਦਾ ਲਾਭ ਉਠਾਉਂਦੇ ਹੋਏ ਨਿਰਧਾਰਿਤ ਸਮੇਂ ਦੇ ਅੰਦਰ ਆਪਣੇ ਖਾਤਿਆਂ ਵਿੱਚ ਪਾਈ ਜਾਣ ਵਾਲੀ ਕਿਸੇ ਵੀ ਵਿਸੰਗਤੀ ਨੂੰ ਦੂਰ ਕਰਵਾ ਲੈਣ।
ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਨਿਰਧਾਰਿਤ ਸਮੇਂ ਦੀ ਸਮਾਪਤੀ ਤੋਂ ਬਾਅਦ ਚੰਡੀਗੜ੍ਹ ਹਾਊਸਿੰਗ ਬੋਰਡ ਆਪਣੇ ਅਧਿਕਾਰਿਤ ਰਿਕਾਰਡਾਂ ਅਨੁਸਾਰ ਬਕਾਇਆ ਬਕਾਏ ਨੂੰ ਅੰਤਿਮ ਰੂਪ ਦੇਵੇਗਾ ਅਤੇ ਅਜਿਹੇ ਬਕਾਏ ਦੀ ਵਸੂਲੀ ਲਈ ਡਿਮਾਂਡ ਨੋਟਿਸ ਜਾਰੀ ਕੀਤੇ ਜਾਣਗੇ।
ਇਹ ਪ੍ਰੈੱਸ ਨੋਟ ਸਾਰੇ ਸਬੰਧਿਤ ਵਿਅਕਤੀਆਂ ਦੀ ਜਾਣਕਾਰੀ ਅਤੇ ਜ਼ਰੂਰੀ ਕਾਰਵਾਈ ਹਿਤ ਜਾਰੀ ਕੀਤਾ ਜਾਂਦਾ ਹੈ।
