ਮੋਬਾਈਲ ਐਪਲੀਕੇਸ਼ਨ ਦੇ ਮਾਧਿਅਮ ਤੋਂ ਹੀ ਦੇਵੇਗੀ। ਹੁਣ ਸਬਸਿਡੀ ਦੀ ਰਾਸ਼ੀ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਨਹੀਂ ਕੀਤੀ ਜਾਵੇਗੀ। ਇਸ ਪ੍ਰਕਿਰਿਆ ਨੂੰ ਪੂਰਾ ਕਰਵਾਉਣ ਲਈ ਰੋਜ਼ਾਨਾ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਹ ਕੈਂਪ ਉਨ੍ਹਾਂ ਰਾਸ਼ਨ ਕਾਰਡ ਧਾਰਕਾਂ ਲਈ ਹਨ ਜਿਨ੍ਹਾਂ ਨੇ ਅਜੇ ਤੱਕ ਆਪਣੀ ਰਾਸ਼ਨ ਸਬਸਿਡੀ ਨੂੰ ਬੈਂਕ ਖਾਤੇ ਤੋਂ ਪੀਐੱਨਬੀ ਡਿਜੀਟਲ ਰੁਪੀ (PNB Digital Rupee) ਮੋਬਾਈਲ ਐਪਲੀਕੇਸ਼ਨ ਵਿੱਚ ਨਹੀਂ ਬਦਲਾਇਆ ਹੈ। ਜਿਨਾਂ ਖੇਤਰਾਂ ਵਿੱਚ ਅਜੇ ਵੀ ਬੜੀ ਸੰਖਿਆ ਵਿੱਚ ਲਾਭਾਰਥੀਆਂ ਨੇ ਮੋਬਾਈਲ ਐਪ ਡਾਊਨਲੋਡ ਅਤੇ ਕਿਰਿਆਸ਼ੀਲ ਨਹੀਂ ਕੀਤੀ ਹੈ, ਉੱਥੇ ਨਿਮਨਲਿਖਤ ਸਮੁਦਾਇਕ ਕੇਂਦਰਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ:

• ਵਿਕਾਸ ਨਗਰ, ਮੌਲੀ ਜੱਗਰਾਂ (3,100 ਲੰਬਿਤ)
• ਧਨਾਸ (2,100 ਲੰਬਿਤ)
• ਮਲੋਆ (1,900 ਲੰਬਿਤ)
• ਸੈਕਟਰ 25 (500 ਲੰਬਿਤ)
• ਰਾਮਲੀਲਾ ਗ੍ਰਾਉਂਡ, ਬੁੜੈਲ (900 ਲੰਬਿਤ)
• ਸੈਕਟਰ 52/ਕਜਹੇੜੀ (1,100 ਲੰਬਿਤ)
• ਸੈਕਟਰ 56/ਪਲਸੌਰਾ (900 ਲੰਬਿਤ)
• ਰਾਮ ਦਰਬਾਰ (800 ਲੰਬਿਤ)
• ਬਾਪੂ ਧਾਮ ਕਾਲੋਨੀ (800 ਲੰਬਿਤ)
• ਮਨੀਮਾਜਰਾ (ਰਿਮਟ/ਆਰਆਈਐੱਮਟੀ/RIMT ਸਕੂਲ ਦੇ ਪਾਸ) (2,400 ਲੰਬਿਤ) ਜਿਨ੍ਹਾਂ ਲਾਭਰਥੀਆਂ ਨੇ ਆਪਣੀ ਜਾਣਕਾਰੀ ਪਹਿਲਾਂ ਹੀ ਜਮਾਂ ਕਰਵਾ ਦਿੱਤੀ ਹੈ, ਲੇਕਿਨ ਅਜੇ ਤੱਕ ਪੀਐੱਨਬੀ ਡਿਜੀਟਲ ਰੁਪੀ (PNB Digital Rupee) ਮੋਬਾਈਲ ਐਪ ਡਾਊਨਲੋਡ ਅਤੇ ਕਿਰਿਆਸ਼ੀਲ ਨਹੀਂ ਕੀਤੀ ਹੈ, ਉਹ ਆਪਣੇ ਆਧਾਰ ਕਾਰਡ ਅਤੇ ਆਧਾਰ ਨਾਲ ਜੁੜੇ ਮੋਬਾਈਲ ਫ਼ੋਨ ਦੇ ਨਾਲ ਕੈਂਪ ਵਿੱਚ ਆ ਕੇ ਇਹ ਪ੍ਰਕਿਰਿਆ ਪੂਰੀ ਕਰਨ।

ਚੰਡੀਗੜ੍ਹ ਵਿੱਚ 45,000 ਤੋਂ ਅਧਿਕ ਰਾਸ਼ਨ ਕਾਰਡ ਧਾਰਕ ਪਹਿਲਾਂ ਹੀ ਪੀਐੱਨਬੀ ਡਿਜੀਟਲ ਰੁਪੀ (PNB Digital Rupee) ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰ ਚੁੱਕੇ ਹਨ। ਹਾਲਾਂਕਿ, ਲਗਭਗ 30,000 ਲਾਭਾਰਥੀਆਂ, ਵਿਸ਼ੇਸ਼ ਕਰਕੇ ਮਲੋਆ, ਮੌਲੀ ਜੱਗਰਾਂ/ਦੜੀਆ, ਮਨੀਮਾਜਰਾ, ਧਨਾਸ, ਸੇਕਟਰ 25, ਬੁੜੈਲ, ਕਜਹੇੜੀ, ਰਾਮ ਦਰਬਾਰ, ਬਾਪੂ ਧਾਮ ਕਾਲੋਨੀ ਅਤੇ ਸੈਕਟਰ 56/ਪਲਸੌਰਾ ਖੇਤਰਾਂ ਦੇ ਲਾਭਾਰਥੀਆਂ ਨੇ ਅਜੇ ਤੱਕ ਇਹ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ।

ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰਾਸ਼ਨ ਸਬਸਿਡੀ ਪ੍ਰਾਪਤ ਕਰਨ ਲਈ ਪੀਐੱਨਬੀ ਡਿਜੀਟਲ ਰੁਪੀ (PNB Digital Rupee) ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰਨਾ ਅਤੇ ਕਿਰਿਆਸ਼ੀਲ ਕਰਨਾ ਜ਼ਰੂਰੀ ਹੈ। ਜੋ ਲਾਭਾਰਥੀ ਇਹ ਪ੍ਰਕਿਰਿਆ ਪੂਰੀ ਨਹੀਂ ਕਰਨਗੇ, ਉਨ੍ਹਾਂ ਨੂੰ ਰਾਸ਼ਨ ਸਬਸਿਡੀ ਮਿਲਣੀ ਬੰਦ ਹੋ ਸਕਦੀ ਹੈ। ਇਸ ਲਈ ਸਾਰੇ ਲੰਬਿਤ ਲਾਭਾਰਥੀਆਂ ਨੂੰ ਬੇਨਤੀ ਹੈ ਕਿ ਉਹ ਸ਼ੁੱਕਰਵਾਰ, 03.07.2026 ਤੱਕ ਆਪਣੇ ਨਜ਼ਦੀਕੀ ਕੈਂਪ ਵਿੱਚ ਜਾ ਕੇ ਅਪਣੀ ਰਜਿਸਟ੍ਰੇਸ਼ਨ ਜ਼ਰੂਰੀ ਤੌਰ ‘ਤੇ ਪੂਰੀ ਕਰ ਲੈਣ, ਤਾਕਿ ਉਨ੍ਹਾਂ ਦੀ ਖੁਰਾਕ ਸਬਸਿਡੀ ਬਿਨਾ ਕਿਸੇ ਰੁਕਾਵਟ ਦੇ ਮਿਲਦੀ ਰਹੇ।

ਜਿਨ੍ਹਾਂ ਲਾਭਾਰਥੀਆਂ ਨੇ ਆਪਣੀ ਜਾਣਕਾਰੀ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤੀ ਹੈ, ਉਹ ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਤੋਂ ਪੀਐੱਨਬੀ ਡਿਜੀਟਲ ਰੁਪੀ (PNB Digital Rupee) ਮੋਬਾਈਲ ਐਪਲੀਕੇਸ਼ਨ
ਡਾਊਨਲੋਡ ਕਰਕੇ ਘਰ ਬੈਠੇ ਵੀ ਆਪਣੀ ਰਜਿਸਟ੍ਰੇਸ਼ਨ ਪੂਰੀ ਕਰ ਸਕਦੇ ਹਨ।
ਕਿਸੇ ਵੀ ਸਹਾਇਤਾ ਜਾਂ ਜਾਣਕਾਰੀ ਲਈ ਰਾਸ਼ਨ ਕਾਰਡ ਧਾਰਕ ਵਿਭਾਗ ਦੇ ਟੋਲ-ਫ੍ਰੀ ਹੈਲਪਲਾਇਨ ਨੰਬਰ 1800-180-2068 ‘ਤੇ ਸੰਪਰਕ ਕਰ ਸਕਦੇ ਹਨ।

×