ਅਦਾਲਤ ਨੇ ਫਿਰ ਖੋਲ੍ਹੀ ਗੁਰੂ ਦੋਖੀ ਭਗਵੰਤ ਮਾਨ ਦੀ ਪੋਲ – ਸਬੂਤ ਨਾ ਦੇ ਸਕੀ ਸਰਕਾਰ, ਪੱਕੀਆਂ ਜ਼ਮਾਨਤਾਂ ਨਾਲ ਸੱਚ ਦੀ ਜਿੱਤ

ਝੂਠੇ ਪਰਚੇ, NSA ਤੇ Arms Act ਵੀ ਨਾ ਰੋਕ ਸਕੇ ਸੱਚ – ਕੋਰਟ ਦੇ ਫ਼ੈਸਲੇ ਨੇ ਗੁਰੂ ਦੋਖੀ ਭਗਵੰਤ ਮਾਨ ਦੀ ਧੱਕੇਸ਼ਾਹੀ ਨੂੰ ਦਿੱਤਾ ਕਰਾਰਾ ਜਵਾਬ

ਕਾਨੂੰਨ ਨਹੀਂ, ਬਦਲਾਖੋਰੀ ਚਲਾ ਰਿਹਾ ਸੀ ਗੁਰੂ ਦੋਖੀ – ਅਦਾਲਤ ਦੇ ਫ਼ੈਸਲੇ ਨਾਲ ਗੁਰੂ ਦੋਖੀ ਭਗਵੰਤ ਮਾਨ ਨੂੰ ਵੱਡਾ ਸਿਆਸੀ ਝਟਕਾ: ਮਜੀਠੀਆ

ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਪੱਕੀ ਜਮਾਨਤ ਮਿਲਣ ਤੇ ਕਿਹਾ ਕਿ ਅੱਜ ਇੱਕ ਵਾਰ ਫਿਰ ਸਾਬਤ ਹੋ ਗਿਆ ਕਿ ਝੂਠ ਦੇ ਪੈਰ ਨਹੀਂ ਹੁੰਦੇ ਅਤੇ ਅਖ਼ੀਰ ਜਿੱਤ ਸੱਚ ਦੀ ਹੀ ਹੁੰਦੀ ਹੈ। ਅੰਮ੍ਰਿਤਸਰ ਦੀ ਮਾਣਯੋਗ ਅਦਾਲਤ ਵੱਲੋਂ ਸਾਡੀਆਂ ਰੈਗੂਲਰ ਜ਼ਮਾਨਤਾਂ ਪੱਕੀਆਂ ਕਰਨ ਦਾ ਫ਼ੈਸਲਾ ਸਿਰਫ਼ ਇੱਕ ਕਾਨੂੰਨੀ ਹੁਕਮ ਨਹੀਂ, ਸਗੋਂ ਗੁਰੂ ਦੋਖੀ ਭਗਵੰਤ ਮਾਨ ਸਰਕਾਰ ਦੀ ਧੱਕੇਸ਼ਾਹੀ, ਸਿਆਸੀ ਬਦਲਾਖੋਰੀ ਅਤੇ ਝੂਠੇ ਪਰਚਿਆਂ ਦੀ ਰਾਜਨੀਤੀ ਉੱਤੇ ਕਰਾਰਾ ਥੱਪੜ ਹੈ।

ਬਿਕਰਮ ਮਜੀਠੀਆ ਨੇ ਅੱਜ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਦਾ ਕੋਟਿ-ਕੋਟਿ ਸ਼ੁਕਰਾਨਾ ਕਰਦਾ ਹਾਂ, ਜਿਨ੍ਹਾਂ ਦੀ ਕਿਰਪਾ ਅਤੇ ਸੰਗਤਾਂ ਦੀਆਂ ਅਰਦਾਸਾਂ ਸਦਕਾ ਸੱਚ ਇੱਕ ਵਾਰ ਫਿਰ ਸਿਰ ਉੱਚਾ ਕਰਕੇ ਖੜ੍ਹਾ ਹੋਇਆ ਹੈ। ਨਾਲ ਹੀ ਅੰਮ੍ਰਿਤਸਰ ਦੀ ਮਾਣਯੋਗ ਜੁਡੀਸ਼ਰੀ ਅਤੇ ਜੱਜ ਸਾਹਿਬਾਨ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਕਾਨੂੰਨ ਅਤੇ ਸੰਵਿਧਾਨ ਅਨੁਸਾਰ ਇਨਸਾਫ਼ ਕੀਤਾ।

ਉਹਨਾਂ ਕਿਹਾ ਕਿ ਗੁਰੂ ਦੋਖੀ ਭਗਵੰਤ ਮਾਨ ਸਰਕਾਰ ਨੇ ਇਸ ਕੇਸ ਨੂੰ ਸਿਆਸੀ ਹਥਿਆਰ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ। ਪਹਿਲਾਂ NSA ਲਗਾਉਣ ਦੀ ਕੋਸ਼ਿਸ਼ ਕੀਤੀ ਗਈ, ਫਿਰ Arms Act ਵਰਗੀਆਂ ਧਾਰਾਵਾਂ ਲਗਾ ਕੇ ਡਰ ਦਾ ਮਾਹੌਲ ਬਣਾਇਆ ਗਿਆ। ਪਰ ਜਦੋਂ ਅਦਾਲਤ ਨੇ ਸਬੂਤ ਮੰਗੇ ਤਾਂ ਸਰਕਾਰ ਇੱਕ ਵੀ ਅਜਿਹੀ ਵੀਡੀਓ ਜਾਂ ਸਬੂਤ ਪੇਸ਼ ਨਹੀਂ ਕਰ ਸਕੀ ਜਿਸ ਨਾਲ ਸਾਬਤ ਹੋਵੇ ਕਿ ਮਜੀਠਾ ਥਾਣੇ ਵਿਚ ਕਿਸੇ ਨੇ ਹਥਿਆਰ ਲਹਿਰਾਇਆ ਜਾਂ ਕਾਨੂੰਨ ਦੀ ਉਲੰਘਣਾ ਕੀਤੀ। ਇਹ ਗੱਲ ਸਾਫ਼ ਕਰਦੀ ਹੈ ਕਿ ਕੇਸ ਕਾਨੂੰਨ ਦੇ ਆਧਾਰ ‘ਤੇ ਨਹੀਂ, ਸਿਆਸੀ ਬਦਲੇ ਦੀ ਨੀਅਤ ਨਾਲ ਬਣਾਇਆ ਗਿਆ ਸੀ।

ਉਹਨਾਂ ਕਿਹਾ ਕਿ ਮਜੀਠਾ ਵਿੱਚ ਜੋਬਨ ਦੀ ਗ੍ਰਿਫ਼ਤਾਰੀ ਨੂੰ ਪਹਿਲਾਂ ਹੀ ਮਾਣਯੋਗ ਹਾਈ ਕੋਰਟ ਗੈਰ-ਕਾਨੂੰਨੀ ਕਰਾਰ ਦੇ ਚੁੱਕੀ ਹੈ। ਇਸ ਦੇ ਬਾਵਜੂਦ ਗੁਰੂ ਦੋਖੀ ਭਗਵੰਤ ਮਾਨ ਨੇ ਇਸ ਮਾਮਲੇ ਨੂੰ ਆਪਣੀਆਂ ਸਿਆਸੀ ਰੈਲੀਆਂ ਵਿੱਚ ਉਠਾ ਕੇ ਇਹ ਸਾਬਤ ਕਰ ਦਿੱਤਾ ਕਿ ਪੁਲਿਸ ਅਤੇ ਪ੍ਰਸ਼ਾਸਨ ਦਾ ਦੁਰਵਰਤੋਂ ਕਰਕੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਅੱਜ ਦਾ ਅਦਾਲਤੀ ਫ਼ੈਸਲਾ ਉਸੇ ਸੱਚ ਉੱਤੇ ਇੱਕ ਹੋਰ ਮੋਹਰ ਹੈ। ਜੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੰਭਵ ਹੋ ਸਕੀ ਹੈ ਹਾਂ।

ਮਜੀਠੀਆ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬ ਪੁਲਿਸ ਦੇ ਕੁਝ ਅਧਿਕਾਰੀ ਸੰਵਿਧਾਨ ਦੀ ਥਾਂ ਸਿਆਸੀ ਹੁਕਮਾਂ ਨੂੰ ਪਹਿਲ ਦੇ ਰਹੇ ਹਨ। ਕਾਨੂੰਨ ਦਾ ਰਾਜ ਉਦੋਂ ਹੀ ਮਜ਼ਬੂਤ ਰਹਿੰਦਾ ਹੈ ਜਦੋਂ ਵਫ਼ਾਦਾਰੀ ਸੰਵਿਧਾਨ ਨਾਲ ਹੋਵੇ, ਨਾ ਕਿ ਸੱਤਾ ਨਾਲ। ਲੋਕਤੰਤਰ ਵਿੱਚ ਪੁਲਿਸ ਦਾ ਕੰਮ ਇਨਸਾਫ਼ ਦੇਣਾ ਹੈ, ਨਾ ਕਿ ਸਰਕਾਰ ਦੀ ਸਿਆਸੀ ਲੜਾਈ ਲੜਨੀ।

ਉਹਨਾਂ ਨੇ ਆਪਣੀ ਸਮੁੱਚੀ ਲੀਗਲ ਟੀਮ—ਐਡਵੋਕੇਟ ਦਮਨਬੀਰ ਸੋਪਤੀ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੈਣੀ ਸਾਹਿਬ, ਕਲੇਰ ਸਾਹਿਬ, ਅਜੇ ਬਰਮਾਨੀ ਜੀ, ਪੁਨੀਤ ਜਖਮੀ ਜੀ, ਦਿਵਸ ਸਿਮਰਨ ਜੀ ਅਤੇ ਐਡਵੋਕੇਟ ਬਿਕਰਮਜੀਤ ਸਿੰਘ ਬਾਠ—ਦਾ ਦਿਲੋਂ ਧੰਨਵਾਦ ਵੀ ਕੀਤਾ । ਐਡਵੋਕੇਟ ਬਾਠ ਉੱਤੇ ਵੀ ਸਿਰਫ਼ ਆਪਣਾ ਫ਼ਰਜ਼ ਨਿਭਾਉਣ ਕਰਕੇ ਝੂਠਾ ਕੇਸ ਦਰਜ ਕਰ ਦਿੱਤਾ ਗਿਆ, ਜੋ ਇਸ ਸਰਕਾਰਗ ਦੀ ਸੋਚ ਨੂੰ ਬੇਨਕਾਬ ਕਰਦਾ ਹੈ।

ਉਹਨਾਂ ਕਿਹਾ ਕਿ ਉਹ ਹਰ ਉਸ ਵਰਕਰ, ਸਮਰਥਕ ਅਤੇ ਸੰਗਤ ਦਾ ਵੀ ਰਿਣੀ ਹਾਂ, ਜਿਸ ਨੇ ਇਸ ਸੰਘਰਸ਼ ਦੌਰਾਨ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਅਤੇ ਅਰਦਾਸਾਂ ਕੀਤੀਆਂ।

ਉਹਨਾਂ ਗੁਰੂ ਦੋਖੀ ਭਗਵੰਤ ਮਾਨ ਨੂੰ ਸਿੱਧਾ ਕਿਹਾ —ਪਰਚੇ ਕਰਵਾ ਕੇ, ਜੇਲ੍ਹਾਂ ਭਰ ਕੇ ਅਤੇ ਸਰਕਾਰੀ ਤੰਤਰ ਦਾ ਦੁਰਵਰਤੋਂ ਕਰਕੇ ਸੱਚ ਨੂੰ ਕਦੇ ਹਰਾਇਆ ਨਹੀਂ ਜਾ ਸਕਦਾ। ਗੁਰੂ ਦੀ ਕਚਹਿਰੀ, ਲੋਕਾਂ ਦੀ ਕਚਹਿਰੀ ਅਤੇ ਅਦਾਲਤ ਦੀ ਕਚਹਿਰੀ ਵਿੱਚ ਅਖ਼ੀਰ ਜਿੱਤ ਸੱਚ ਦੀ ਹੀ ਹੁੰਦੀ ਹੈ। ਅਸੀਂ ਨਾ ਪਹਿਲਾਂ ਡਰੇ ਸੀ, ਨਾ ਅੱਜ ਡਰਦੇ ਹਾਂ ਅਤੇ ਨਾ ਹੀ ਹੱਕ, ਸੱਚ, ਲੋਕਤੰਤਰ ਅਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਤੋਂ ਕਦੇ ਪਿੱਛੇ ਹਟਾਂਗੇ।

×