ਬਿਹਤਰ ਬੱਸ ਕਨੈਕਟਿਵਿਟੀ, ਹਾਇਰ ਫ੍ਰੀਕੁਐਂਸੀ ਅਤੇ ਸਮਾਰਟਰ ਟ੍ਰਾਂਸਪੋਰਟ ਪਲੈਨਿੰਗ ‘ਤੇ ਦਿੱਤਾ ਜ਼ੋਰ
ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਮੁੱਖ ਸਕੱਤਰ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ; ਪੰਜਾਬ ਦੇ ਰਾਜਪਾਲ ਦੇ ਐਡੀਸ਼ਨਲ ਮੁੱਖ ਸਕੱਤਰ ਸ਼੍ਰੀ ਵਿਵੇਕ ਪ੍ਰਤਾਪ ਸਿੰਘ; ਵਿੱਤ ਸਕੱਤਰ ਸ਼੍ਰੀ ਦੀਪਰਵਾ ਲਾਕੜਾ; ਗ੍ਰਹਿ ਸਕੱਤਰ ਸ਼੍ਰੀ ਮਨਦੀਪ ਸਿੰਘ ਬਰਾੜ; ਸਟੇਟ ਟ੍ਰਾਂਸਪੋਰਟ ਅਥਾਰਿਟੀ ਦੇ ਸਕੱਤਰ,
ਸ਼੍ਰੀ ਨਿਤੀਸ਼ ਸਿੰਗਲਾ; ਡਾਇਰੈਕਟਰ ਟ੍ਰਾਂਸਪੋਰਟ-ਅਤੇ-ਡਿਵੀਜ਼ਨਲ ਮੈਨੇਜਰ, ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (ਸੀਟੀਯੂ/CTU), ਸ਼੍ਰੀ ਅਵਿਕੇਸ਼ ਗੁਪਤਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚੰਡੀਗੜ੍ਹ ਵਿੱਚ ਪਬਲਿਕ ਟ੍ਰਾਂਸਪੋਰਟ ਅਤੇ ਐਪ-
ਅਧਾਰਿਤ ਟ੍ਰਾਂਸਪੋਰਟ ਐਗਰੀਗੇਟਰ ਸੇਵਾਵਾਂ ਦੀ ਕਾਰਜਪ੍ਰਣਾਲੀ ਦੀ ਸਮੀਖਿਆ ਕੀਤੀ।
ਕੁਸ਼ਲ, ਸੁਲਭ ਅਤੇ ਟਿਕਾਊ ਪਬਲਿਕ ਟ੍ਰਾਂਸਪੋਰਟ ‘ਤੇ ਬਲ ਦਿੰਦੇ ਹੋਏ ਪ੍ਰਸ਼ਾਸਕ ਨੇ ਅਧਿਕਾਰੀਆਂ ਨੂੰ ਉੱਚ-ਮੰਗ ਵਾਲੇ ਰੂਟਾਂ ‘ਤੇ ਬੱਸਾਂ ਦੀ ਬਾਰੰਬਾਰਤਾ ਵਧਾਉਣ, ਘੱਟ-ਮੰਗ ਵਾਲੇ ਰੂਟਾਂ ‘ਤੇ ਸੇਵਾਵਾਂ ਨੂੰ ਤਰਕਸੰਗਤ ਬਣਾਉਣ ਅਤੇ ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਜ਼ੀਰਕਪੁਰ ਅਤੇ ਖਰੜ ਸਹਿਤ ਟ੍ਰਾਇਸਿਟੀ ਖੇਤਰ ਵਿੱਚ ਬਿਹਤਰ ਸੰਪਰਕ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਨਾਲ ਅੰਤਰ-ਰਾਜੀ ਬੱਸ ਸੰਪਰਕ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਯਾਤਰਾ ਸਮੇਂ ਵਿੱਚ ਕਮੀ ਅਤੇ ਬਿਹਤਰ ਰੂਟ ਯੋਜਨਾਬੰਦੀ ਨਾਲ ਅਧਿਕ ਤੋਂ ਅਧਿਕ ਲੋਕ ਪਬਲਿਕ ਟ੍ਰਾਂਸਪੋਰਟ ਦਾ ਉਪਯੋਗ ਕਰਨ ਲਈ ਪ੍ਰੋਤਸਾਹਿਤ ਹੋਣਗੇ।
ਟ੍ਰਾਂਸਪੋਰਟ ਵਿਵਸਥਾ ਦੇ ਆਧੁਨਿਕੀਕਰਣ ਦੀ ਸਮੀਖਿਆ ਕਰਦੇ ਹੋਏ ਸ਼੍ਰੀ ਕਟਾਰੀਆ ਨੇ ਲੋ-ਫਲੋਰ ਅਤੇ ਇਲੈਕਟ੍ਰਿਕ ਬੱਸਾਂ ਦੇ ਬੇੜੇ ਦਾ ਵਿਸਤਾਰ ਕਰਨ ਅਤੇ ਸੰਚਾਲਨ ਦਕਸ਼ਤਾ ਅਤੇ ਜਨ ਸੁਵਿਧਾ ਨੂੰ ਵਧਾਉਣ ਲਈ ਗ੍ਰਿੱਡ-ਅਧਾਰਿਤ ਰੂਟ ਪਲੈਨਿੰਗ ਮਾਡਲ ਦੀ ਵਿਵਹਾਰਕਤਾ ਦਾ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਦੇ ਲਾਗੂਕਰਨ ਦੀ ਵੀ ਸਮੀਖਿਆ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ 100 ਇਲੈਕਟ੍ਰਿਕ ਬੱਸਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 80 ਪਹਿਲਾਂ ਹੀ ਕਾਰਜਸ਼ੀਲ ਹਨ, ਜਦਕਿ ਬੇੜੇ ਨੂੰ ਹੋਰ ਮਜ਼ਬੂਤ ਕਰਨ ਲਈ 328 ਅਤਿਰਿਕਤ ਇਲੈਕਟ੍ਰਿਕ ਬੱਸਾਂ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ।
ਪ੍ਰਸ਼ਾਸਕ ਨੇ ਲੰਬੀ ਦੂਰੀ ਦੇ ਬੱਸ ਰੂਟਾਂ ਦੀ ਸੰਚਾਲਨ ਅਤੇ ਵਿੱਤੀ ਵਿਵਹਾਰਕਤਾ ਦਾ ਵਿਆਪਕ ਮੁੱਲਾਂਕਣ ਕਰਨ ਦੇ ਨਿਰਦੇਸ਼ ਵੀ ਦਿੱਤੇ। ਸੀਟੀਯੂ ਦੀ ਵਿੱਤੀ ਸਥਿਰਤਾ ਨੂੰ ਮਜ਼ਬੂਤ ਬਣਾਉਣ ਲਈ ਉਨ੍ਹਾਂ ਨੇ ਬੱਸਾਂ ਅਤੇ ਟ੍ਰਾਂਸਪੋਰਟ ਬੁਨਿਆਦੀ ਢਾਂਚੇ ‘ਤੇ ਇਸ਼ਤਿਹਾਰਾਂ ਦੇ ਜ਼ਰੀਏ ਗ਼ੈਰ-ਕਿਰਾਇਆ ਮਾਲੀਆ ਵਧਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਨਾਲ ਹੀ ਡਿਜੀਟਲ ਡਿਸਪਲੇ ਬੋਰਡਾਂ, ਭੌਤਿਕ ਬੱਸ ਟਾਇਮਿੰਗ ਚਾਰਟ ਅਤੇ ਕਿਊਆਰ ਕੋਡ-ਅਧਾਰਿਤ ਸੂਚਨਾ ਪ੍ਰਣਾਲੀ ਦੇ ਜ਼ਰੀਏ ਯਾਤਰੀਆਂ ਨੂੰ ਬਿਹਤਰ ਸੂਚਨਾ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਉਨ੍ਹਾਂ ਨੂੰ ਵਰਤਮਾਨ ਵਿੱਚ ਸੰਚਾਲਿਤ ਮਾਸਿਕ ਵਿਦਿਆਰਥੀ, ਸਾਧਾਰਣ ਅਤੇ ਸੈਲਾਨੀ ਬੱਸ ਪਾਸ ਵਿਵਸਥਾ ਦੀ ਜਾਣਕਾਰੀ ਦਿੱਤੀ ਗਈ, ਜਦਕਿ ਕਰਮਚਾਰੀਆਂ ਲਈ ਬੱਸ ਪਾਸ ਸ਼ੁਰੂ ਕਰਨ ਦੇ ਪ੍ਰਸਤਾਵ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਐਪ-ਅਧਾਰਿਤ ਟ੍ਰਾਂਸਪੋਰਟ ਐਗਰੀਗੇਟਰ ਸੇਵਾਵਾਂ ਦੀ ਸਮੀਖਿਆ ਦੇ ਦੌਰਾਨ ਪ੍ਰਸ਼ਾਸਕ ਨੂੰ ਚੰਡੀਗੜ੍ਹ ਪ੍ਰਸ਼ਾਸਨ ਮੋਟਰ ਵ੍ਹੀਕਲ ਐਗਰੀਗੇਟਰ ਨਿਯਮ, 2025 ਦੇ ਤਹਿਤ ਲਾਗੂ ਰੈਗੂਲੇਟਰੀ ਢਾਂਚੇ, ਅਧਿਸੂਚਿਤ ਕਿਰਾਇਆ ਸੰਰਚਨਾ ਅਤੇ ਲਾਗੂਕਰਨ ਦੇ ਉਪਾਵਾਂ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਇੱਕ ਸੁਵਿਵਸਥਿਤ ਅਤੇ ਪ੍ਰਭਾਵੀ ਐਗਰੀਗੇਟਰ ਈਕੋਸਿਸਟਮ, ਐਪ-ਅਧਾਰਿਤ ਟ੍ਰਾਂਸਪੋਰਟ ਐਗਰੀਗੇਟਰ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਟੈਕਸੀ ਡ੍ਰਾਇਵਰਾਂ ਦੇ ਹਿਤਾਂ ਦੀ ਰੱਖਿਆ ਕਰੇ ਅਤੇ ਜਨ ਸੁਰੱਖਿਆ, ਪਾਰਦਰਸ਼ਤਾ ਅਤੇ ਜਨ ਸੁਵਿਧਾ ਸੁਨਿਸ਼ਚਿਤ ਕਰੇ। ਮੀਟਿੰਗ ਵਿੱਚ ਬਾਇਕ ਟੈਕਸੀ ਸੇਵਾਵਾਂ ਲਈ ਪ੍ਰਸਤਾਵਿਤ ਰੈਗੂਲੇਟਰੀ ਢਾਂਚੇ ‘ਤੇ ਵੀ ਵਿਸਤ੍ਰਿਤ ਚਰਚਾ ਕੀਤੀ ਗਈ।
