1984 ਅਤੇ ਬਾਅਦ ਦੇ ਦਹਾਕੇ ਦੇ ਸਮੂਹ ਸ਼ਹੀਦਾਂ ਅਤੇ ਕੌਮ ਦੇ ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਲਈ ਭਲਕੇ ਮਿਤੀ 14 ਜੁਲਾਈ 2026 ਨੂੰ ਸੰਧਿਆ ਵੇਲੇ 6 ਵਜੇ ਦਰਿਆ ਦੇ ਕੰਢੇ ਹਰੀਕੇ ਪੱਤਣ (ਨੇੜੇ ਗੁਰਦੁਆਰਾ ਨਾਨਕਸਰ) ਵਿਖੇ ਅਰਦਾਸ ਸਮਾਗਮ ਹੋਵੇਗਾ। ਸ੍ਰੀ ਅੰਮ੍ਰਿਤਸਰ ਤੋਂ ਪ੍ਰੈੱਸ ਮੀਡੀਆ ਦੇ ਇਸ ਸਮਾਗਮ ਦੀ ਕਵਰੇਜ ਵਾਸਤੇ ਜਾਣ ਆਉਣ ਲਈ ਭਲਕੇ ਬਾਅਦ ਦੁਪਹਿਰ 3:30 ਵਜੇ ਮਾਤਾ ਭਾਗ ਕੌਰ ਨਿਵਾਸ (ਰਾਮ ਤਲਾਈ ਚੌਕ) ਜੀ.ਟੀ. ਰੋਡ ਸ੍ਰੀ ਅੰਮ੍ਰਿਤਸਰ ਤੋਂ ਵਿਸ਼ੇਸ਼ ਬੱਸ ਰਵਾਨਾ ਹੋਵੇਗੀ। ਆਪ ਨੇ ਸਮੇਂ ਸਿਰ ਪੁੱਜ ਕੇ ਇਸ ਸੁਵਿਧਾ ਦਾ ਲਾਭ ਲੈਣਾ ਤੇ ਕਵਰੇਜ ਕਰਨ ਦੀ ਖੇਚਲ ਕਰਨੀ ਜੀ।
ਧੰਨਵਾਦ ਸਹਿਤ,
ਜਸਕਰਨ ਸਿੰਘ, 9876689930

