ਕੇਜਰੀਵਾਲ, ਗੁਰੂ ਦੋਖੀ ਭਗਵੰਤ: ਦਿੱਲੀ ‘ਚ ਲੋਕਤੰਤਰ ਦਾ ਨਾਟਕ, ਪੰਜਾਬ ‘ਚ ਡਾਂਗਾਂ ਦਾ ਰਾਜ” ਬਿਕਰਮ ਸਿੰਘ ਮਜੀਠੀਆ

by | Jul 24, 2026 | breaking news, daily | 0 comments

ਮਨੀਸ਼ ਸਿਸੋਦੀਆ ਦਾ ਵੱਡਾ ਝੂਠ: ਬਾਬਾ ਫਰੀਦ ‘ਚ 28 ਬਲੂਟੂਥ ਫੜੇ, ਫਿਰ ਵੀ ਬੋਲੇ ‘ਪੰਜਾਬ ‘ਚ ਪੇਪਰ ਲੀਕ ਨਹੀਂ

ਭਗਵੰਤ ਮਾਨ ਦਾ ਪੰਜਾਬ ਮਾਡਲ: ਸਕੂਲ ਬੈਗ ‘ਤੇ ਸ਼ਰਾਬੀ ਦੀ ਫੋਟੋ, ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ” ਹੁਣ ਸਿਰਫ ਸ਼ਰਾਬ ਦੇ ਠੇਕੇ ਅਤੇ ਪਊਏ ਉੱਪਰ ਲਾਓ ਗੁਰੂ ਦੋਖੀ ਦੀ ਫੋਟੋ ਬਿਕਰਮ ਸਿੰਘ ਮਜੀਠੀਆ

4 ਸਾਲ AAP ਰਾਜ: ਮੂੰਹ ‘ਤੇ ਮਾਡਲ, ਹੱਥ ‘ਚ ਡੰਡਾ, ਜੇਬ ‘ਚ ਬਲੂਟੂਥ

ਪਹਿਲਾਂ ਦਿੱਲੀ ਮਾਡਲ ਫੇਰ ਪੰਜਾਬ ਮਾਡਲ ਦੋਨੋਂ ਫੇਲ, ਹੁਣ ਗੁਰੂ ਦੋਖੀ ਭਗਵੰਤ ਅਤੇ ਕੇਜਰੀਵਾਲ ਲਾਹੌਰ ਮਾਡਲ ਬਨਾਉਣ,ਬਿਕਰਮ ਮਜੀਠੀਆ

ਦਿੱਲੀ ਬੈਠੇ ਆਮ ਆਦਮੀ ਪਾਰਟੀ ਉਰਫ ਰੰਗੀਲੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਫਿਰ ਆਪਣਾ ਅਸਲੀ ਚਿਹਰਾ ਦਿਖਾਇਆ। ਉਹ ਦਿੱਲੀ ਵਿੱਚ ਜਾ ਕੇ ਕਹਿ ਰਿਹਾ ਹੈ ਕਿ “ਕੇਂਦਰ ਸਰਕਾਰ ਵਿਦਿਆਰਥੀਆਂ ‘ਤੇ ਲਾਠੀ ਚਾਰਜ ਕਰ ਰਹੀ ਹੈ”। ਪਰ ਪੰਜਾਬ ਦੀ ਧਰਤੀ ‘ਤੇ ਉਸਦੀ ਖੁਦ ਦੀ ਸਰਕਾਰ ਰੋਜ਼ ਦਿਹਾੜੀ ਦਾਰਾ ,ਕਿਸਾਨਾਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਸਾਡੀਆਂ ਧੀਆਂ-ਭੈਣਾਂ ‘ਤੇ ਲਾਠੀ ਚਾਰਜ ਕਰ ਰਹੀ ਹੈ। ਕੱਲ੍ਹ ਹੀ ਬਰਨਾਲਾ ਵਿੱਚ ਸਫਾਈ ਕਰਮਚਾਰੀਆਂ ਅਤੇ ਔਰਤਾਂ ‘ਤੇ ਪੰਜਾਬ ਪੁਲਿਸ ਦੇ ਮਰਦ ਮੁਲਾਜਮਾਂ ਅਤੇ ਅਧਿਕਾਰੀ ਨੇ ਬੇਰਹਿਮੀ ਨਾਲ ਡਾਂਗਾਂ ਵਰਸਾਈਆਂ। ਹੱਕ ਮੰਗਣ ‘ਤੇ ਮੁਲਾਜ਼ਮ ਨੂੰ ਟਾਵਰ ‘ਤੇ ਚੜ੍ਹਨਾ ਪੈਂਦਾ ਹੈ, ਨੌਜਵਾਨਾਂ ਦੀ ਪੱਗ ਲਾਈ ਜਾਂਦੀ ਹੈ ਅਤੇ ਮਾਵਾਂ-ਭੈਣਾਂ ਦੀ ਚੁੰਨੀ ਲਾਈ ਜਾਂਦੀ ਹੈ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਤੋਂ ਵੱਡਾ ਗੁਰੂ ਦੋਖੀ ਅਤੇ ਝੂਠਾ ਇਸ ਧਰਤੀ ‘ਤੇ ਕੋਈ ਨਹੀਂ ਜੰਮਿਆ ਜਿਸਦੇ ਰਾਜ ਵਿਚ ਇਹ ਸਾਰਾ ਵਿਰਤਾਂਤ ਵਾਪਰ ਰਿਹਾ ਹੈ ਉਹਨਾਂ ਕਿਹਾ ਕਿ ਚਾਹੇ ਬੇਰੋਜਗਾਰ ਲਾਇਨਮੈਨ ਹੋਣ,ਮਨਰੇਗਾ ਦੇ ਮੁਲਾਜ਼ਮ ਹੋਣ ਚਾਹੇ ਹੋਣ ਸਫਾਈ ਮੁਲਾਜਮ ਹਰ ਇਕ ਉਪਰ ਡਾਂਗ ਫੇਰੀ ਜਾ ਰਹੀ ਹੈ ਅਤੇ ਦਿੱਲੀ ਜਾਕੇ ਡਾਂਗ ਫੇਰਨ ਦੀ ਨਿੰਦਾ ਕਰਦੇ ਹਨ ਇਹਨਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਦੋਗਲੀਆਂ ਦਾ ਖਿਤਾਬ ਦੇਣਾ ਚਾਹੀਦਾ।

ਬਿਕਰਮ ਮਜੀਠੀਆ ਨੇ ਅੱਗੇ ਕਿਹਾ ਕਿ ਪੇਪਰ ਲੀਕ ਦੇ ਮਾਮਲੇ ‘ਤੇ ਲੈਕਚਰ ਦੇਣ ਵਾਲੇ ਕੇਜਰੀਵਾਲ ਅਤੇ ਉਸਦੇ ਸਾਥੀ ਮਨੀਸ਼ ਸਿਸੋਦੀਆ ਪਹਿਲਾਂ ਆਪਣੇ ਘਰ ਪੰਜਾਬ ਵਿੱਚ ਝਾਤੀ ਮਾਰਨ। ਉਹਨਾਂ ਕਿਹਾ ਕਿ ਨੀਟ ਦੇ ਪੇਪਰ ਵਿੱਚ ਧਾਂਦਲੀ ਨਹੀਂ ਹੋਣੀ ਚਾਹੀਦੀ ਸੀ ਅਤੇ ਬੱਚਿਆਂ ਨੂੰ ਉਹਨਾਂ ਦਾ ਅਸਲ ਹੱਕ ਮਿਲਣਾ ਚਾਹੀਦਾ ਸੀ ਲੇਕਿਨ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਸੋਦੀਆ ਦੱਸਣ ਪੰਜਾਬ ਵਿੱਚ 19 ਜੁਲਾਈ 2026 ਨੂੰ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਹੋਈ 454 ਫਾਰਮਾਸਿਸਟ ਦੀ ਭਰਤੀ ਵਿੱਚ ਵੱਡੀ ਧਾਂਦਲੀ ਸਾਹਮਣੇ ਆਈ ਸੀ ਕਿ ਨਹੀਂ। ਇਸ ਪ੍ਰੀਖਿਆ ਵਿੱਚ 28 ਤੋਂ 30 ਉਮੀਦਵਾਰ ਬਲੂਟੂਥ ਡਿਵਾਈਸਾਂ, ਪੈਨ ਕੈਮਰੇ ਅਤੇ ਵਾਇਰਲੈੱਸ ਸੈੱਟਾਂ ਨਾਲ ਨਕਲ ਕਰਦੇ ਰੰਗੇ ਹੱਥੀਂ ਫੜੇ ਗਏ। ਪੁਲਿਸ ਨੇ 7 ਮੁੱਖ ਸਾਜ਼ਿਸ਼ਕਰਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਲੱਖਾਂ ਰੁਪਏ ਦੇ ਲੈਣ-ਦੇਣ ਦਾ ਖੁਲਾਸਾ ਵੀ ਹੋਇਆ ਹੈ। ਪੰਜਾਬ ਦਾ ਹਰੇਕ ਬੱਚਾ, ਹਰ ਮਾਪਾ ਅਤੇ ਹਰ ਨੌਜਵਾਨ ਜਾਣਦਾ ਹੈ ਕਿ ਇਹ ਪੇਪਰ ਲੀਕ ਹੋਇਆ ਹੈ। ਪਰ ਸਵਾਲ ਇਹ ਹੈ ਕਿ ਸਾਰੀ ਸੱਚਾਈ, ਸਾਰੇ ਸਬੂਤ ਅਤੇ ਸਾਰੀਆਂ ਗ੍ਰਿਫ਼ਤਾਰੀਆਂ ਦੇ ਬਾਵਜੂਦ ਵੀ ਦਿੱਲੀ ਵਿੱਚ ਮਨੀਸ਼ ਸਿਸੋਦੀਆ ਝੂਠ ਕਿਉਂ ਬੋਲ ਰਿਹਾ ਹੈ? ਧਰਨੇ ਵਿੱਚ ਖੜ੍ਹ ਕੇ ਉਹ ਬੇਸ਼ਰਮੀ ਨਾਲ ਕਹਿ ਰਿਹਾ ਹੈ ਕਿ “ਪੰਜਾਬ ਵਿੱਚ ਤਾਂ ਕਦੇ ਕੋਈ ਪੇਪਰ ਲੀਕ ਹੀ ਨਹੀਂ ਹੋਇਆ”। ਮਨੀਸ਼ ਸਿਸੋਦੀਆ ਦੇ ਇਸ ਝੂਠ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਹ “ਸਾਮ-ਦਾਮ-ਦੰਡ-ਭੇਦ” ਦੀ ਨੀਤੀ ‘ਤੇ ਕੰਮ ਕਰਦਾ ਹੈ ਅਤੇ ਵਿਦਿਆਰਥੀਆਂ ਨੂੰ ਭੜਕਾਉਣ ਲਈ ਜਾਣ ਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।

ਜਦੋਂ ਪੰਜਾਬ ਵਿੱਚ ਕਿਸਾਨਾਂ, ਮੁਲਾਜ਼ਮਾਂ, ਖੇਤ ਮਜ਼ਦੂਰਾਂ ਅਤੇ ਨੌਕਰੀ ਮੰਗਣ ਵਾਲੇ ਨੌਜਵਾਨਾਂ ‘ਤੇ ਡਾਂਗਾਂ ਫੇਰੀਆਂ ਜਾਂਦੀਆਂ ਹਨ ਤਾਂ ਅਰਵਿੰਦ ਕੇਜਰੀਵਾਲ ਦਿੱਲੀ ਜਾ ਕੇ ਲੋਕਤੰਤਰ ਦੇ ਲੰਬੇ-ਲੰਬੇ ਭਾਸ਼ਣ ਦਿੰਦਾ ਹੈ। ਉਹਨਾਂ ਕਿਹਾ ਕਿ ਟਾਂਡਾ ਦਾ ਐਸ ਐਚ ਓ ਜੋਂ FBI ਤੋਂ ਵਾਂਟਿਡ ਹੈ, ਜਿਸਦੇ ਖਿਲਾਫ ਅਮਰੀਕਾ ਵਿੱਚ ਕੇਸ ਲੰਬਿਤ ਹੈ, ਉਸ ਉਪਰ ਮਾਮਲਾ ਇਸ ਲਈ ਦਰਜ ਕੀਤਾ ਗਿਆ ਕਿ ਇਸਨੂੰ ਅਮਰੀਕਾ ਦੀ ਏਜੇਂਸੀ ਨਾ ਕਿ ਜਾਵੇ ਉਥੇ ਜਾਕੇ ਇਸ ਮਾਮਲੇ ਦੀ ਨਿਰਪੱਖ ਜਾਂਚ ਹੋ ਗਈ ਤਾਂ ਆਮ ਆਦਮੀ ਪਾਰਟੀ ਦੇ ਕਈ ਮੰਤਰੀਆਂ ਅਤੇ ਲੀਡਰਾਂ ਦੇ ਗੈਂਗਸਟਰਾਂ ਨਾਲ ਸਬੰਧ ਬੇਨਕਾਬ ਹੋ ਜਾਣਗੇ। ਇਸ ਲਈ ਇਹ ਲੋਕ ਪੰਜਾਬ ਦੇ ਲੋਕਾਂ ਨੂੰ ਲੁੱਟ ਵੀ ਰਹੇ ਹਨ ਅਤੇ ਕੁੱਟ ਵੀ ਰਹੇ ਹਨ ਅਤੇ ਮੁਜਰਮਾਂ ਨੂੰ ਬਚਾ ਰਹੇ ਹਨ।

ਉਹਨਾਂ ਕਿਹਾ ਕਿ ਗੁਰੂ ਦੋਖੀ ਭਗਵੰਤ ਮਾਨ ਦੇ “ਪੰਜਾਬ ਮਾਡਲ” ਦੀ ਹਕੀਕਤ ਵੀ ਹੁਣ ਸਾਰਿਆਂ ਸਾਹਮਣੇ ਹੈ। ਵੱਡੇ ਸੂਬਿਆਂ ਦੀ ਲੇਟੈਸਟ ਸਰਵੇ ਰਿਪੋਰਟ ਵਿੱਚ ਪੰਜਾਬ ਸਿੱਖਿਆ ਅਤੇ ਵਿਕਾਸ ਦੇ ਹਰ ਮਾਪਦੰਡ ‘ਤੇ ਸਭ ਤੋਂ ਆਖਰੀ ਨੰਬਰ ‘ਤੇ ਹੈ। ਸਕੂਲਾਂ ਵਿੱਚ ਪ੍ਰਿੰਸੀਪਲ ਅਤੇ ਅਧਿਆਪਕ ਨਹੀਂ ਹਨ। ਪਰ ਭਗਵੰਤ ਮਾਨ ਸਰਕਾਰ ਸਕੂਲਾਂ ਦੇ ਬੱਚਿਆਂ ਦੇ ਬੈਗਾਂ ‘ਤੇ ਆਪਣੀ ਫੋਟੋ ਛਪਵਾ ਰਹੀ ਹੈ। ਜਿਹੜਾ ਮੁੱਖ ਮੰਤਰੀ ਆਪ ਨਿੱਤ ਦਾ ਸ਼ਰਾਬੀ ਹੈ, ਉਸਦੀ ਫੋਟੋ ਸ਼ਰਾਬ ਦੇ ਠੇਕਿਆਂ ਅਤੇ ਪਉਆਂ ‘ਤੇ ਲਗਵਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਇਕ ਮਾਂ ਜਦੋਂ ਆਪਣੇ ਬੱਚੇ ਨੂੰ ਸਕੂਲ ਭੇਜਗੀ ਤਾਂ ਕਿ ਸੋਚੇਗੀ ਕਿ ਇਕ ਸ਼ਰਾਬੀ ਦੀ ਫੋਟੋ ਵਾਲਾ ਬੈਗ ਉਸਦਾ ਬੱਚਾ ਲੈਕੇ ਜਾ ਰਿਹਾ ਹੈ ਜਿਸਦਾ ਬੱਚੇ ਉਪਰ ਕੀ ਪ੍ਰਭਾਵ ਪਵੇਗਾ ਕਿ ਮਾਂ ਚਾਹੇਗੀ ਕਿ ਉਸਦੇ ਬੱਚੇ ਉਪਰ ਇਸਦਾ ਮਾਨਸਿਕ ਪਰਭਾਵ ਪਵੇ।ਉਹਨਾਂ ਕਿਹਾ ਕਿ ਤੀਰਥ ਯਾਤਰਾ ਦੀਆਂ ਬੱਸਾਂ ਅੰਦਰੋਂ ਖਾਲੀ ਹਨ ਪਰ ਬਾਹਰੋਂ ਭਗਵੰਤ ਮਾਨ ਦੀਆਂ ਵੱਡੀਆਂ-ਵੱਡੀਆਂ ਫੋਟੋਆਂ ਲੱਗੀਆਂ ਹੋਈਆਂ ਹਨ। ਇਹ ਹੈ ਭਗਵੰਤ ਮਾਨ ਦੀ “ਸਿੱਖਿਆ ਕ੍ਰਾਂਤੀ” ਅਤੇ “ਪੰਜਾਬ ਮਾਡਲ”। ਪਹਿਲਾਂ ਇਹ ਲੋਕ “ਦਿੱਲੀ ਮਾਡਲ” ਦੀ ਗੱਲ ਕਰਦੇ ਸਨ, ਜਦੋਂ ਦਿੱਲੀ ਤੋਂ ਭੱਜੇ ਤਾਂ “ਪੰਜਾਬ ਮਾਡਲ” ਲੈ ਆਏ। ਹੁਣ ਜਦੋਂ ਪੰਜਾਬ ਤੋਂ ਵੀ ਭੱਜਣਗੇ ਤਾਂ “ਲਾਹੌਰ ਮਾਡਲ” ਦੀ ਗੱਲ ਕਰਨਗੇ। ਲੋਕਾਂ ਦੀ ਬੁੱਧੀ ਨਾਲ ਖੇਡਣਾ ਇਹਨਾਂ ਦਾ ਪੁਰਾਣਾ ਧੰਦਾ ਹੈ।

ਅੱਜ ਪੰਜਾਬ ਵਿੱਚ AAP ਦੇ 4 ਸਾਲ ਦੇ ਰਾਜ ਤੋਂ ਬਾਅਦ ਹਰ ਵਰਗ ਦੁਖੀ ਅਤੇ ਪ੍ਰੇਸ਼ਾਨ ਹੈ। ਮੁਲਾਜ਼ਮਾਂ ਦਾ DA ਬਕਾਇਆ ਪਿਆ ਹੈ, ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਬਣਦਾ ਰੇਟ ਨਹੀਂ ਮਿਲ ਰਿਹਾ, ਨੌਜਵਾਨ ਨੌਕਰੀਆਂ ਲਈ ਭਟਕ ਰਹੇ ਹਨ, ਵਪਾਰੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਅਤੇ ਖੇਤ ਮਜ਼ਦੂਰਾਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ। ਇਸ ਸਰਕਾਰ ਨੇ ਪ੍ਰਚਾਰ ਦੇ ਨਾਂ ‘ਤੇ ਪੰਜਾਬ ਦੇ ਸਿਸਟਮ ਦੀ ਜੋ ਗਿਰਾਵਟ ਕੀਤੀ ਹੈ, ਅਜਿਹੀ ਬੇਸ਼ਰਮੀ ਪੰਜਾਬ ਦੇ ਇਤਿਹਾਸ ਵਿੱਚ ਕਦੇ ਨਹੀਂ ਦੇਖੀ ਗਈ।

ਉਹਨਾਂ ਕਿਹਾ ਕਿ ਉਹ ਅਤੇ ਸ਼੍ਰੋਮਣੀ ਅਕਾਲੀ ਦਲ ਇਸਦੀ ਸਖ਼ਤ ਸ਼ਬਦਾਂ ਵਿੱਚ ਮੰਗ ਕਰਦੇ ਹਨ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਪੇਪਰ ਲੀਕ ਮਾਮਲੇ ਦੀ ਤੁਰੰਤ CBI ਜਾਂਚ ਕਰਵਾਈ ਜਾਵੇ ਅਤੇ ਇਸ ਨਕਲ ਮਾਫੀਆ ਨੂੰ ਸਰਪਰਸਤੀ ਦੇਣ ਵਾਲੇ ਜ਼ਿੰਮੇਵਾਰ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਜਾਵੇ। ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਮਨੀਸ਼ ਸਿਸੋਦੀਆ ਪੰਜਾਬ ਦੇ ਨੌਜਵਾਨਾਂ ਤੋਂ ਜਨਤਕ ਮਾਫੀ ਮੰਗਣ। ਜੇ ਇਹ ਲੋਕ ਮਾਫੀ ਨਹੀਂ ਮੰਗਦੇ ਤਾਂ ਪੰਜਾਬ ਦਾ ਨੌਜਵਾਨ 2027 ਦੀਆਂ ਚੋਣਾਂ ਵਿੱਚ ਇਹਨਾਂ ਦਾ ਹਿਸਾਬ ਵੋਟਾਂ ਨਾਲ ਲਵੇਗਾ ਅਤੇ ਅਕਾਲੀ ਦਲ ਦੀ ਸਰਕਾਰ ਬਣਨ ਤੇ ਉਸਦੀ ਜਾਂਚ ਕਰਵਾਕੇ ਜਿੰਮੇਵਾਰ ਲੋਕਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Share News
ਕਾਰੋਬਾਰ ਖ਼ਬਰਾਂ

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...

ਸੁਪਰੀਮ ਕੋਰਟ ਦੀ ਫਟਕਾਰ ਤੇ ਘਿਰੀ ਮਾਨ ਸਰਕਾਰ, ਡਰੱਗ ਨੈੱਟਵਰਕ ਨਾਲ ਨਜਿੱਠਣ ਵਿੱਚ ਅਸਫਲ ਰਹੀ ‘ਆਪ’ ਸਰਕਾਰ: ਪਰਗਟ ਸਿੰਘ

'ਨਸ਼ਿਆਂ ਵਿਰੁੱਧ ਜੰਗ' ਸਿਰਫ਼ ਇਸ਼ਤਿਹਾਰੀ ਮੁਹਿੰਮ, ਜ਼ਮੀਨ 'ਤੇ ਡਰੱਗ ਮਾਫੀਆ ਦਾ ਬੋਲਬਾਲਾ ਪਰਗਟ ਨੇ ਕਿਹਾ - ਪੰਜਾਬ ਉਨ੍ਹਾਂ ਲੋਕਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ ਜਿਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ 'ਬਰਬਾਦੀ ਦੇ ਕੰਢੇ' 'ਤੇ ਲਿਆ ਖੜਾ ਕੀਤਾ ਚੰਡੀਗੜ੍ਹ, 8 ਮਈ, 2026 ਪੰਜਾਬ ਵਿੱਚ ਵਧ ਰਹੇ ਡਰੱਗ ਸੰਕਟ 'ਤੇ ਸੁਪਰੀਮ ਕੋਰਟ ਦੀਆਂ...