ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ), ਚੰਡੀਗੜ੍ਹ ਵਿਖੇ ਇੱਕ ਨਵੇਂ ਲੜਕਿਆਂ ਦੇ ਹੋਸਟਲ ਦਾ ਨੀਂਹ ਪੱਥਰ ਰੱਖਿਆ। ਇਸ ਅਵਸਰ ‘ਤੇ ਇੰਜੀਨੀਅਰਿੰਗ ਸਕੱਤਰ ਸੁਸ਼੍ਰੀ ਪ੍ਰੇਰਣਾ ਪੁਰੀ, ਆਈਏਐੱਸ; ਡਾਇਰੈਕਟਰ ਤਕਨੀਕੀ ਸਿੱਖਿਆ ਸੁਸ਼੍ਰੀ ਪਾਲਿਕਾ ਅਰੋੜਾ, ਪੀਸੀਐੱਸ; ਪੰਜਾਬ ਇੰਜੀਨੀਅਰਿੰਗ ਕਾਲਜ ਦੇ ਡਾਇਰੈਕਟਰ ਪ੍ਰੋਫੈਸਰ ਰਾਜੇਸ਼ ਕੁਮਾਰ ਭਾਟੀਆ; ਯੂ.ਟੀ. ਚੰਡੀਗੜ੍ਹ ਦੇ ਮੁੱਖ ਇੰਜੀਨੀਅਰ ਸ਼੍ਰੀ ਸੀ.ਬੀ. ਓਝਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਹੋਰ ਸੀਨੀਅਰ ਅਧਿਕਾਰੀ ਉਪਸਥਿਤ ਰਹੇ।
ਪੰਜਾਬ ਇੰਜੀਨੀਅਰਿੰਗ ਕਾਲਜ ਵਿੱਚ ਵਿਦਿਆਰਥੀਆਂ ਲਈ ਆਵਾਸ ਦੀ ਵਧਦੀ ਜ਼ਰੂਰਤ ਅਤੇ ਸੰਸਥਾ ਦੇ ਰਿਹਾਇਸ਼ੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ) ਕੈਂਪਸ ਵਿੱਚ ਇੱਕ ਨਵੇਂ ਲੜਕਿਆਂ ਦੇ ਹੋਸਟਲ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਲਗਭਗ 17 ਕਰੋੜ ਦੀ ਅਨੁਮਾਨਿਤ ਲਾਗਤ ਨਾਲ ਬਣਾਏ ਜਾਣ ਵਾਲਾ ਇਹ ਪ੍ਰੋਜੈਕਟ ਵਿਦਿਆਰਥੀਆਂ ਨੂੰ ਆਧੁਨਿਕ, ਸੁਰੱਖਿਅਤ ਅਤੇ ਸੁਵਿਧਾਜਨਕ ਰਿਹਾਇਸ਼ੀ ਸੁਵਿਧਾਵਾਂ ਉਪਲਬਧ ਕਰਵਾਉਣ ਦੇ ਉਦੇਸ਼ ਸ਼ੁਰੂ ਕੀਤਾ ਗਿਆ ਹੈ।
ਪ੍ਰਸਤਾਵਿਤ ਹੋਸਟਲ ਭਵਨ ਵਿੱਚ ਗਰਾਊਂਡ ਫਲੋਰ ਸਹਿਤ ਛੇ ਮੰਜ਼ਿਲਾਂ (ਜੀ+6) ਦਾ ਹੋਵੇਗਾ ਅਤੇ ਇਸ ਦਾ ਕੁੱਲ ਨਿਰਮਿਤ ਖੇਤਰਫਲ 78,400 ਵਰਗ ਫੁੱਟ ਹੋਵੇਗਾ। ਇਸ ਵਿੱਚ 103 ਟ੍ਰਿਪਲ-ਸ਼ੇਅਰਿੰਗ ਰੂਮ ਹੋਣਗੇ, ਜਿਨ੍ਹਾਂ ਵਿੱਚ 309 ਵਿਦਿਆਰਥੀਆਂ ਦੇ ਰਹਿਣ ਦੀ ਵਿਵਸਥਾ ਹੋਵੇਗੀ। ਇਸ ਤੋਂ ਇਲਾਵਾ ਹੋਸਟਲ ਵਿੱਚ ਦੋ ਗੈਸਟ ਰੂਮ ਅਤੇ ਇੱਕ ਵਾਰਡਨ ਰੂਮ ਵੀ ਬਣਾਇਆ ਜਾਵੇਗਾ, ਜਿਸ ਨਾਲ ਪ੍ਰਸ਼ਾਸਨਿਕ ਵਿਵਸਥਾ ਅਤੇ ਸੈਲਾਨੀਆਂ ਦੇ ਠਹਿਰਣ ਦੀ ਸੁਵਿਧਾ ਸੁਨਿਸ਼ਚਿਤ ਹੋ ਸਕੇ।
ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ) ਵਿਖੇ ਨਿਰਮਾਣ ਅਧੀਨ ਦੋਵੇਂ ਨਵੇਂ ਹੋਸਟਲ ਪ੍ਰੋਜੈਕਟਾਂ ਦੇ ਪੂਰਾ ਹੋਣ ‘ਤੇ ਸੰਸਥਾ ਦੀ ਕੁੱਲ ਹੋਸਟਲ ਰਿਹਾਇਸ਼ ਸਮਰੱਥਾ 2,178 ਤੋਂ ਵਧ ਕੇ 2,906 ਵਿਦਿਆਰਥੀਆਂ ਦੀ ਹੋ ਜਾਵੇਗੀ, ਅਰਥਾਤ 728 ਅਤਿਰਿਕਤ ਵਿਦਿਆਰਥੀਆਂ ਨੂੰ ਆਵਾਸ ਉਪਲਬਧ ਹੋ ਸਕੇਗਾ। ਨਵੇਂ ਐਲਾਨੇ ਗਏ ਲੜਕਿਆਂ ਦੇ ਹੋਸਟਲ ਪ੍ਰੋਜੈਕਟ ਨੂੰ 18 ਮਹੀਨਿਆਂ ਵਿੱਚ ਪੂਰਾ ਕਰਨ ਦਾ ਲਕਸ਼ ਨਿਰਧਾਰਿਤ ਕੀਤਾ ਗਿਆ ਹੈ।
ਇਹ ਨਵਾਂ ਹੋਸਟਲ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਰਿਹਾਇਸ਼ੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਵਿਦਿਆਰਥੀਆਂ ਨੂੰ ਬਿਹਤਰ ਰਹਿਣ ਦੀਆਂ ਸੁਵਿਧਾਵਾਂ ਉਪਲਬਧ ਕਰਵਾ ਕੇ ਉਨ੍ਹਾਂ ਦੀਆਂ ਅਕਾਦਮਿਕ ਗਤੀਵਿਧੀਆਂ ਲਈ ਅਧਿਕ ਅਨੁਕੂਲ ਵਾਤਾਵਰਣ ਪ੍ਰਦਾਨ ਕਰੇਗਾ। ਇਹ ਪ੍ਰੋਜੈਕਟ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਉਚੇਰੀ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਲਈ ਬਿਹਤਰ ਸੁਵਿਧਾਵਾਂ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ।
