ਡਿਪਟੀ ਕਮਿਸ਼ਨਰ-ਅਤੇ-ਪ੍ਰਧਾਨ, ਜ਼ਿਲ੍ਹਾ ਸੈਨਿਕ ਬੋਰਡ (ਜ਼ੈੱਡਐੱਸਬੀ), ਚੰਡੀਗੜ੍ਹ, ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਘਸ ਨੇ ਅੱਜ ਜ਼ਿਲ੍ਹਾ ਸੈਨਿਕ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸਾਬਕਾ ਸੈਨਿਕਾਂ, ਸੇਵਾ ਕਰ ਰਹੇ ਰੱਖਿਆ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਲਿਆਣ ਨਾਲ ਜੁੜੇ ਵਿਭਿੰਨ ਵਿਸ਼ਿਆਂ ਦੀ ਸਮੀਖਿਆ ਕੀਤੀ ਅਤੇ ਕਈ ਨਵੀਆਂ ਕਲਿਆਣਕਾਰੀ ਸਿਫ਼ਾਰਸ਼ਾਂ ‘ਤੇ ਵਿਚਾਰ-ਵਟਾਂਦਰਾ ਕੀਤਾ।
ਮੀਟਿੰਗ ਵਿੱਚ ਪਿਛਲੀ ਬੋਰਡ ਮੀਟਿੰਗ ਦੌਰਾਨ ਲਏ ਗਏ ਨਿਰਣਿਆਂ ‘ਤੇ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਦੱਸਿਆ ਗਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਬਕਾ ਅਗਨੀਵੀਰਾਂ ਲਈ 20% ਹੌਰਿਜ਼ੌਂਟਲ ਰਿਜ਼ਰਵੇਸ਼ਨ ਨੂੰ ਕਾਂਸਟੇਬਲ (ਕਾਰਜਕਾਰੀ ਅਤੇ ਵਾਇਰਲੈੱਸ), ਜੇਲ੍ਹ ਵਾਰਡਨ ਅਤੇ ਫੌਰੈਸਟ ਗਾਰਡ ਦੇ ਪਦਾਂ ‘ਤੇ ਸਿੱਧੀ ਭਰਤੀ ਵਿੱਚ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਸਾਬਕਾ ਅਗਨੀਵੀਰਾਂ ਲਈ ਰੋਜ਼ਗਾਰ ਦੇ ਨਵੇਂ ਅਵਸਰ ਉਪਲਬਧ ਹੋਣਗੇ।
ਮੀਟਿੰਗ ਵਿੱਚ ਸੈਨਿਕ ਰੈਸਟ ਹਾਊਸ, ਚੰਡੀਗੜ੍ਹ ਦੇ ਨਵੀਨੀਕਰਣ ਕਾਰਜ ਦੀ ਵੀ ਸਮੀਖਿਆ ਕੀਤੀ ਗਈ। ਇਸ ਵਾਸਤੇ ਚੰਡੀਗੜ੍ਹ ਪ੍ਰਸ਼ਾਸਨ ਨੇ ₹2.07 ਕਰੋੜ ਮਨਜ਼ੂਰ ਕੀਤੇ ਹਨ।ਨਵੀਨੀਕਰਣ ਕਾਰਜ 5 ਜੂਨ 2026 ਤੋਂ ਸ਼ੁਰੂ ਹੋ ਚੁੱਕਿਆ ਹੈ, ਜਿਸ ਨਾਲ ਚੰਡੀਗੜ੍ਹ ਆਉਣ ਵਾਲੇ ਸੇਵਾਰਤ ਅਤੇ ਸੇਵਾਮੁਕਤ ਰੱਖਿਆ ਕਰਮੀਆਂ ਲਈ ਆਵਾਸ ਅਤੇ ਹੋਰ ਸੁਵਿਧਾਵਾਂ ਵਿੱਚ ਜ਼ਿਕਰਯੋਗ ਸੁਧਾਰ ਹੋਵੇਗਾ।
ਸਾਬਕਾ ਸੈਨਿਕਾਂ ਅਤੇ ਰੱਖਿਆ ਕਰਮੀਆਂ ਦੇ ਕਲਿਆਣ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਬੋਰਡ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਈ ਪ੍ਰਸਤਾਵ ਪ੍ਰਵਾਨਗੀ ਹਿਤ ਭੇਜਣ ਦੀ ਸਿਫ਼ਾਰਸ਼ ਕੀਤੀ। ਇਨ੍ਹਾਂ ਵਿੱਚ ਸੇਵਾ ਦੇ ਦੌਰਾਨ ਮਰ ਜਾਣ ਵਾਲੇ ਅਤੇ “ਫ਼ਿਜ਼ੀਕਲ ਕੈਜੁਅਲਿਟੀ (ਫੈਟਲ)” ਐਲਾਨੇ ਗਏ ਰੱਖਿਆ ਕਰਮੀਆਂ (ਯੁੱਧ ਵਿੱਚ ਮਾਰੇ ਜਾਣ ਨੂੰ ਛੱਡ ਕੇ) ਦੇ ਨਿਕਟਤਮ ਪਰਿਵਾਰਿਕ ਮੈਂਬਰ ਹਥਿਆਰਬੰਦ ਸੈਨਾ ਝੰਡਾ ਦਿਵਸ (ਏਐੱਫਐੱਫਡੀ) ਫੰਡ ਤੋਂ ਇੱਕਮੁਸ਼ਤ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨਾ, ਭਵਿੱਖ ਵਿੱਚ ਬੀਰਤਾ ਅਤੇ ਵਿਸ਼ਿਸ਼ਟ ਸੇਵਾ ਮੈਡਲ ਪ੍ਰਾਪਤਕਰਤਾਵਾਂ ਲਈ ਇੱਕਮੁਸ਼ਤ ਨਕਦ ਪੁਰਸਕਾਰ ਰਾਸ਼ੀ ਵਿੱਚ ਵਾਧਾ ਕਰਨਾ, ਜੂਨ 2009 ਤੋਂ ਪਹਿਲਾਂ ਪ੍ਰਵਾਨਿਤ ਲਾਭ ਪ੍ਰਾਪਤ ਕਰ ਰਹੇ ਬੀਰਤਾ ਪੁਰਸਕਾਰ ਜੇਤੂਆਂ ਦੇ ਮਾਸਿਕ ਭੱਤੇ ਵਿੱਚ 30% ਵਾਧਾ ਅਤੇ ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ (ਆਰਆਈਐੱਮਸੀ) ਦੇ ਸਕਾਲਰਸ਼ਿਪ ਨੂੰ ₹33,000 ਤੋਂ ਵਧਾ ਕੇ ₹50,000 ਪ੍ਰਤੀ ਕੈਡਿਟ ਪ੍ਰਤੀ ਵਰ੍ਹਾ ਕਰਨਾ ਸ਼ਾਮਲ ਹੈ।
ਇਸ ਅਵਸਰ ‘ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪਹਿਲਾਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕਲਿਆਣਕਾਰੀ ਵਿਵਸਥਾ ਨੂੰ ਹੋਰ ਅਧਿਕ ਮਜ਼ਬੂਤ ਕਰਨਗੀਆਂ ਅਤੇ ਦੇਸ਼ ਦੀ ਸੇਵਾ ਵਿੱਚ ਉਨ੍ਹਾਂ ਦੇ ਅਮੁੱਲ ਯੋਗਦਾਨ ਅਤੇ ਬਲੀਦਾਨ ਦਾ ਸਨਮਾਨ ਕਰਨਗੀਆਂ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਚੰਡੀਗੜ੍ਹ ਪ੍ਰਸ਼ਾਸਨ ਇਨ੍ਹਾਂ ਸਿਫ਼ਾਰਸ਼ਾਂ ‘ਤੇ ਸਾਕਾਰਾਤਮਕ ਵਿਚਾਰ ਕਰਦੇ ਹੋਏ ਜਲਦੀ ਨਿਰਣਾ ਲਵੇਗਾ।
ਮੀਟਿੰਗ ਵਿੱਚ ਬ੍ਰਿਗੇਡੀਅਰ ਡੀ.ਐੱਸ. ਢਿੱਲੋਂ (ਸੇਵਾਮੁਕਤ), ਉਪ ਪ੍ਰਧਾਨ, ਜ਼ਿਲ੍ਹਾ ਸੈਨਿਕ ਬੋਰਡ; ਕਰਨਲ ਸ਼ਹਿਜ਼ਾਦਾ ਕੋਹਲੀ, ਕਰਨਲ ਵੈਟਰਨਸ, ਹੈੱਡਕੁਆਰਟਰਸ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ (ਸੁਤੰਤਰ) ਸਬ ਏਰੀਆ; ਲੈਫਟੀਨੈਂਟ ਕਰਨਲ ਆਰ.ਕੇ. ਸਿੰਘ (ਸੇਵਾਮੁਕਤ); ਸ਼੍ਰੀ ਕੇ.ਕੇ. ਸ਼ਾਰਦਾ, ਗ਼ੈਰ-ਸਰਕਾਰੀ ਮੈਂਬਰ ਅਤੇ ਕਰਨਲ ਐੱਚ.ਐੱਸ. ਘੁੰਮਣ (ਸੇਵਾਮੁਕਤ),
ਜ਼ਿਲ੍ਹਾ ਸੈਨਿਕ ਭਲਾਈ ਅਧਿਕਾਰੀ-ਅਤੇ-ਸਕੱਤਰ ਜ਼ਿਲ੍ਹਾ ਸੈਨਿਕ ਬੋਰਡ ਉਪਸਥਿਤ ਰਹੇ।
