ਮਜੀਠੀਆ ਵਲੋਂ ਗੁਰੂ ਦੋਖੀ ਮੁੱਖ ਮੰਤਰੀ ਦੇ ਦਫ਼ਤਰ ਤੋਂ ਚੱਲ ਰਹੇ ਭ੍ਰਿਸ਼ਟਾਚਾਰ ਦੇ ਵੱਡੇ ਖੇਡ ਨੂੰ ਲੈਕੇ ਵੱਡੇ ਖੁਲਾਸੇ

by | Aug 13, 2026 | breaking news, daily, politics | 0 comments

ਕੱਟੜ ਇਮਾਨਦਾਰ ਹੋਣ ਦਾ ਦਾਅਵਾ ਕਰਨ ਵਾਲਿਆਂ ਦੀ ਜੁੰਡਲੀ ਨਿਕਲੀ ਕੱਟੜ ਬੇਈਮਾਨ

ਗੁਰੂ ਦੋਖੀ ਮੁੱਖ ਮੰਤਰੀ ਦੇ ਓ.ਐੱਸ.ਡੀ ਘੁੰਮਣ ਅਤੇ ਹੋਏ ਚਹੇਤਿਆਂ ਖਿਲਾਫ ਈਡੀ ਵੱਲੋਂ ਪਰਚਾ ਦਰਜ ਕਰਨ ਲਈ ਕੱਚੇ ਡੀਜੀਪੀ ਨੂੰ ਪੱਤਰ-ਬਿਕਰਮ ਸਿੰਘ ਮਜੀਠੀਆ

ਕਿਹਾ, ਪੁੱਡਾ, ਗਮਾਡਾ, ਗਲਾਡਾ, ਸਰਕਾਰੀ ਅਧਿਕਾਰੀਆਂ ਦੇ ਤਬਾਦਲਿਆਂ, ਨਿਯੁਕਤੀਆਂ, ਅਸਲੇ ਦੇ ਲਾਇਸੈਂਸ ਅਤੇ ਜ਼ਮੀਨੀ ਵਿਵਾਦਾਂ ਸਮੇਤ ਹੋਰ ਸਰਕਾਰੀ ਕੰਮਾਂ ਨੂੰ ਲੈਕੇ ਭ੍ਰਿਸ਼ਟਾਚਾਰ ਕਰਨ ਦੇ ਗੰਭੀਰ ਦੋਸ਼ ਨੂੰ ਲੈਕੇ ਈਡੀ ਨੇ ਲਿਖਿਆ ਪੱਤਰ

ਆਈਪੀਐਸ ਅਤੇ ਆਈਐਸ ਅਧਿਕਾਰੀਆਂ ਦੇ ਜਗਹਾ ਪੈਸੇ ਲੈ ਕੇ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਨਿਯੁਕਤੀਆਂ ਦੇਣ ਦੀ ਗੱਲ ਵੀ ਆਈ ਸਾਹਮਣੇ

ਕੱਚੇ ਡੀਜੀਪੀ ਦੀ ਸ਼ਹਿ ਉੱਤੇ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਵਿੰਗ ਵੱਲੋਂ ਫੋਨ ਅਤੇ ਹੋਰ ਸਬੂਤਾਂ ਨੂੰ ਨਸ਼ਟ ਕਰਨ ਦੀ ਕੀਤੀ ਗਈ ਕੋਸ਼ਿਸ਼

ਦੋਖੀ ਮੁੱਖ ਮੰਤਰੀ ਦੇ ਦੋਸ਼ੀ ਓਐਸਡ ਘੁੰਮਣ ਅਤੇ ਉਸਦੇ ਸਾਥੀਆਂ ਦੀ ਭਰਸ਼ਟਾਚਾਰ ਨੂੰ ਲੈ ਕੇ ਵਟਸਐਪ ਚੈਟ ਵੀ ਕੀਤੀ ਮੀਡੀਆ ਅੱਗੇ ਨਸ਼ਰ

ਕੱਚੇ ਡੀਜੀਪੀ ਵਲੋਂ ਆਪਣੇ ਆਕਾ ਅਤੇ ਉਸਦੇ ਚਹੇਤਿਆਂ ਨੂੰ ਬਚਾਉਣ ਲਈ ਈਡੀ ਦੀ ਚਿੱਠੀ ਤੇ 5 ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ

ਮਾਮਲੇ ਦੀ ਸੀਬੀਆਈ ਨੂੰ ਦਿੱਤੀ ਜਾਵੇ ਜਾਂਚ, ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਨਾਲ ਸਿੱਧੀਆਂ ਤਾਰਾਂ ਜੁੜਨ ਦੇ ਮਿਲਣਗੇ ਪੱਕੇ ਸਬੂਤ

ਮੁੱਖ ਮੰਤਰੀ ਨੂੰ ਮਜੀਠੀਆ ਦੀ ਸਿੱਧੀ ਚੁਣੌਤੀ, ਜੇਕਰ ਜ਼ਰਾ ਵੀ ਇਮਾਨਦਾਰੀ ਦੇ ਤੱਤ ਬਚੇ ਹਨ ਤਾਂ ਖੁਦ ਕਰਵਾਏ ਸੀਬੀਆਈ ਦੀ ਜਾਂਚ, ਹੋ ਜਾਵੇਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ

ਜੇ ਮੈਂ ਈਡੀ ਦਾ ਸਪੋਕਸਮੈਨ ਹਾਂ ਤਾਂ ਹਰਪਾਲ ਚੀਮਾ ਪੰਜਾਬ ਪੁਲਿਸ ਦਾ ਸਪੋਕਸਮੈਨ ਹੈ, ਮੈਂ ਤਾਂ ਚੀਮੇ ਦੇ ਫਾਇਦੇ ਦਾ ਕੰਮ ਕਰ ਰਿਹਾ ਹਾਂ, ਕੀ ਪਤਾ ਦਾਅ ਲੱਗ ਜਾਵੇ, ਫੇਰ ਮੇਰਾ ਧੰਨਵਾਦ ਕਰੇਗਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਵਲੋਂ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਤੋਂ ਚੱਲ ਰਹੇ ਭ੍ਰਿਸ਼ਟਾਚਾਰ ਦੇ ਵੱਡੇ ਖੇਡ ਨੂੰ ਲੈਕੇ ਵੱਡੇ ਖੁਲਾਸੇ* ਕੀਤੇ ਹਨ l ਸ੍ਰ ਮਜੀਠੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ
*ਕੱਟੜ ਇਮਾਨਦਾਰ ਹੋਣ ਦਾ ਦਾਅਵਾ ਕਰਨ ਵਾਲਿਆਂ ਦੀ ਜੁੰਡਲੀ ਕੱਟੜ ਬੇਈਮਾਨ ਨਿਕਲੀ * ਜਿਸਨੂੰ ਅੱਜ ਸਾਰਾ ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀ ਦੇਖ ਰਹੇ ਹਨ।
ਉਨ੍ਹਾਂ ਅੱਜ ਵੱਡਾ ਖੁਲਾਸਾ ਕਰਦਿਆਂ ਦੋਸ਼ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ ਘੁੰਮਣ ਅਤੇ ਹੋਰ ਚਹੇਤਿਆਂ ਖਿਲਾਫ ਈਡੀ( ਇਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਵੱਡੇ ਪੱਧਰ ਤੇ ਭਰਸ਼ਟਾਚਾਰ ਫੈਲਉਣ ਦੇ ਦੋਸ਼ ਹੇਠ ਪਰਚਾ ਦਰਜ ਕਰਨ ਲਈ ਕੱਚੇ ਡੀਜੀਪੀ ਨੂੰ ਪੱਤਰ ਲਿਖਿਆ ਗਿਆ ਹੈ l
ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਦੇ ਤਬਾਦਲਿਆਂ, ਨਿਯੁਕਤੀਆਂ, ਅਸਲੇ ਦੇ ਲਾਇਸੈਂਸ ਅਤੇ ਜ਼ਮੀਨੀ ਵਿਵਾਦਾਂ ਸਮੇਤ ਹੋਰ ਸਰਕਾਰੀ ਕੰਮਾਂ ਨੂੰ ਲੈਕੇ ਭ੍ਰਿਸ਼ਟਾਚਾਰ ਕਰਨ ਦੇ ਗੰਭੀਰ ਦੋਸ਼ ਨੂੰ ਲੈਕੇ ਈਡੀ ਨੇ ਕੱਚੇ ਡੀਜੀਪੀ ਕੌਰ ਯਾਦਵ ਨੂੰ ਚਿੱਠੀ ਲਿਖ ਕੇ ਇਹਨਾਂ ਸਾਰਿਆਂ ਖਿਲਾਫ ਪਰਚਾ ਦਰਜ ਕਰਨ ਲਈ ਕਿਹਾ ਗਿਆ ਹੈ ਪਰ ਕੱਚਾ ਡੀਜੀਪੀ ਗੌਰਵ ਯਾਦਵ ਆਪਣੀ ਕੁਰਸੀ ਬਚਾਉਣ ਲਈ ਆਪਣੇ ਆਕਾ ਭਗਵੰਤ ਮਾਨ ਜੋ ਕਿ ਗ੍ਰਿਹ ਮੰਤਰੀ ਵੀ ਹੈ ਨੂੰ ਬਚਾਉਣ ਦੇ ਯਤਨ ਕਰਦਾ ਹੋਇਆ ਚਿੱਠੀ ਦੱਬ ਕੇ ਬੈਠਾ ਹੈ l ਉਨਾਂ ਕਿਹਾ ਕਿ ਕੱਚੇ ਡੀਜੀਪੀ ਵਲੋਂ ਆਪਣੇ ਆਕਾ ਅਤੇ ਉਸਦੇ ਚਹੇਤਿਆਂ ਨੂੰ ਬਚਾਉਣ ਲਈ ਈਡੀ ਦੀ ਚਿੱਠੀ ਤੇ 5 ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਇਹ ਗੱਲ ਵੀ ਸਾਫ ਹੋ ਗਈ ਕਿ ਕੱਚਾ ਡੀਜੀਪੀ ਭਰਸ਼ਟਾਚਾਰੀਆਂ ਦੀ ਪੁਸਤ ਪਨਾਹੀ ਕਰਕੇ ਖੁਦ ਭ੍ਰਿਸ਼ਟਾਚਾਰ ਦਾ ਹਿੱਸਾ ਬਣ ਰਿਹਾ ਹੈ l
ਉਹਨਾਂ ਮੰਗ ਕਰਦਿਆਂ ਕਿਹਾ ਕਿ *ਮਾਮਲੇ ਦੀ ਜਾਂਚ ਸੀਬੀਆਈ ਨੂੰ ਦਿੱਤੀ ਜਾਵੇ ਕਿਉਂਕਿ ਇਸ ਵੱਡੇ ਭਰਿਸ਼ਟਾਚਾਰ ਦੀਆਂ ਸਿੱਧੀਆਂ ਤਾਰਾਂ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਨਾਲ ਜੁੜਨਗੀਆਂ ਤੇ ਇਸ ਮਾਮਲੇ ਵਿੱਚ ਹੋਰ ਵੀ ਵੱਡੇ ਸਬੂਤ ਸਾਹਮਣੇ ਆਉਣਗੇ * l
ਮੁੱਖ ਮੰਤਰੀ ਨੂੰ ਮਜੀਠੀਆ ਨੇ ਸਿੱਧੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਹਾਡੇ ਵਿੱਚ ਜ਼ਰਾ ਵੀ ਇਮਾਨਦਾਰੀ ਦੇ ਤੱਤ ਬਚੇ ਹਨ ਤਾਂ ਖੁਦ ਏ ਸੀਬੀਆਈ ਦੀ ਜਾਂਚ ਕਰਾਉਣ ਦੇ ਹੁਕਮ ਦਿੱਤੇ ਜਾਣ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇ ਤੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਭਰਿਸ਼ਟਾਚਾਰ ਦੇ ਦਲਦਲ ਵਿੱਚ ਸਰਕਾਰ ਅਤੇ ਤੁਹਾਡੀ ਪਾਰਟੀ ਤੋਂ ਕੌਣ ਕੌਣ ਡੁਬਿਆ ਹੋਇਆ ਹੈ l ਉਨ੍ਹਾਂ ਕਿਹਾ ਕਿ ਗੁਰੂ ਦੋਖੀ ਭਗਵੰਤ ਮਾਨ ਦਾ ਓਐਸਡੀ ਰਾਜਵੀਰ ਘੁੰਮਣ ਹੁਣ ਈਡੀ ਦੇ ਰਾਡਾਰ ’ਤੇ ਆ ਗਿਆ ਹੈ ਜਿਸ ਦੀਆਂ ਤਾਰਾਂ ਸਿੱਧੀਆਂ ਮੁੱਖ ਮੰਤਰੀ ਨਾਲ ਜੁੜਦੀਆਂ ਹਨ ਇਸ ਤੋਂ ਡਰਦੇ ਹੋਏ ਡੀਜੀਪੀ ਆਪਣੇ ਆਕਾ ਨੂੰ ਬਚਾਉਣ ਉਤੇ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਈਡੀ ਨੇ ਪੰਜਾਬ ਦੇ ਡੀਜੀਪੀ ਨੂੰ ਕਿਹਾ ਹੈ ਕਿ ਗੁਰੂ ਦੋਖੀ ਮੁੱਖ ਮੰਤਰੀ ਦਾ ਓਐਸਡੀ ਰਾਜਵੀਰ ਘੁੰਮਣ ਵਲੋਂ ਬਦਲੀਆਂ ਦੇ ਕਰੋੜਾਂ ਲੈਣ, ਸਰਕਾਰੀ ਕੰਮਾਂ ਦੀ ਦਲਾਲੀ ਕਰਨ ਦੀ ਵਾਟਸਐਪ ਚੈੱਟ ਤੇ ਹੋਰ ਵੀ ਸਬੂਤ ਸਾਹਮਣੇ ਆਏ ਹਨ। ਸਰਦਾਰ ਮਜੀਠੀਆ ਵੱਲੋਂ ਮੀਡੀਆ ਅੱਗੇ ਉਪਚੈਟ ਨੂੰ ਵੀ ਨਸ਼ਰ ਕੀਤਾ ਗਿਆ ਜਿਸ ਵਿੱਚ ਓਐਸਡੀ ਘੁੰਮਣ, ਨਿਤਿਨ ਗੁਹਾਲ ਵੀਰ ਦਵਿੰਦਰ ਸਿੰਘ ਜੀ ਤਿੰਨ ਗੋਹਾਲ ਰਾਜਾ ਮਹਾਜਨ ਨਾਗਰਾ ਅਤੇ ਹੋਰ ਕਈਆਂ ਦੇ ਨਾਮ ਸਾਹਮਣੇ ਆਏ ਹਨ l ਇਸ ਚੈਟ ਵਿੱਚ ਕਈ ਆਈਐਸ ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆਏ ਹਨ ਜਿਨਾਂ ਤੋਂ ਸਰਕਾਰੀ ਕੰਮ ਕਰਾਉਣ ਬਦਲੇ ਉਹ ਤਾਂ ਕੈਸ਼ ਲੈਣ ਦੀ ਗੱਲ ਵੀ ਸਾਹਮਣੇ ਆਈ ਹੈ l ਸਰਦਾਰ ਮਜੀਠੀਆ ਨੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਵਿੱਚ ਜਿਸ ਤਰ੍ਹਾਂ ਇੱਕ ਜੂਨੀਅਰ ਪੀਪੀਐਸ ਅਧਿਕਾਰੀ ਨੂੰ ਐਸਐਸਪੀ ਦਾ ਚਾਰਜ ਦਿੱਤਾ ਗਿਆ ਹੈ ਅਤੇ ਇੱਕ ਆਈਪੀਐਸ ਅਧਿਕਾਰੀ ਉਸਦੇ ਅੰਡਰ ਕੰਮ ਕਰ ਰਿਹਾ ਹੈੈ ਅਤੇ ਜੇਕਰ ਇਸ ਨਿਯੁਕਤੀ ਦੀ ਵੀ ਸੀਬੀੀਆਈ ਜਾਂਚ ਕਰਵਾਈ ਜਾਵੇ ਤਾਂ ਰਾਜਵੀਰ ਘੁੰਮਣ ਦਾ ਨਾਮ ਵੀ ਸਾਹਮਣੇ ਆਵੇਗਾ ਕਿ ਕਿੰਨੇ ਪੈਸੇ ਲੈ ਕੇ ਇੱਕ ਜੂਨੀਅਰ ਨੂੰ ਐਸਐਸਪੀ ਲਾਇਆ ਗਿਆ। ਉਹਨਾਂਂ ਗੁਰੂ ਦੋੋਖੀ ਮੁੱਖਮੰਤਰੀ ਤੋਂ ਸਵਾਲ ਕੀਤਾ ਨੂੰ ਰਾਜਵੀਰ ਘੁੰਮਣ ਨੂੰ ਇੰਨੀ ਪਹੁੰਚ ਕਿਸਨੇ ਦਿੱਤੀ?
ਬਦਲੀਆਂ ਦੇ ਕਰੋੜਾਂ ਦਾ ਹਿੱਸਾ ਕਿੱਥੇ ਕਿੱਥੇ ਗਿਆ?
ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਦਫਤਰ ਦੇ ਨਾਲ ਉਸ ਦਾ ਘਰ ਵੀ ਹੁਣ ਭਰਿਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਹੈ। ਜਿਸ ਦਾ ਪਰਦਾਫਾਸ ਸੀਬੀਆਈ ਹੀ ਕਰ ਸਕਦੀ ਹੈ l
ਮ ਜੀਠੀਆ ਨੇ ਇਹ ਵੀ ਕਿਹਾ ਕਿ ਰਾਜਵੀਰ ਘੁੰਮਣ ਮੋਹਰਾ ਹੈ ਪਰ ਅਸਲੀ ਖਿਡਾਰੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਨ ਪਰ ਜਲਦ ਸਭ ਹੀ ਫੜ੍ਹੇ ਜਾਣਗੇ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇਖ ਰਿਹਾ ਹੈ ਕਿ ਕੀ ਹੁਣ ਕੱਚਾ ਡੀਜੀਪੀ ਰਾਜਵੀਰ ਘੁੰਮਣ ਦੇ ਖਿਲਾਫ ਕਾਰਵਾਈ ਕਰਨ ਵਿੱਚ ਕਿੰਨਾ ਦਮ ਦਿਖਾਉਂਦਾ ਹੈ ਅਤੇ ਰਾਜਵੀਰ ਘੁੰਮਣ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਪੰਜਾਬ ਦੇ ਲੋਕਾ ਦਾ ਲੁੱਟਿਆ ਗਿਆ ਪੈਸਾ ਪੰਜਾਬ ਦੇ ਖਜਾਨੇ ਵਿਚ ਜਮਾਂ ਕਰਵਾਉਂਦਾ ਹੈ।
ਡੀਜੀਪੀ ਗੌਰਵ ਯਾਦਵ ਨੂੰ ਈਡੀ ਦਾ ਪੱਤਰ ਚੰਡੀਗੜ੍ਹ ਸਥਿਤ ਇੱਕ ਹਾਊਸਿੰਗ ਸੋਸਾਇਟੀ ਅਤੇ ਉਸਦੇ ਸਹਿਯੋਗੀਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਤਹਿਤ ਜਾਂਚ ਦੇ ਹਿੱਸੇ ਵਜੋਂ ਤਿਆਰ ਕੀਤਾ ਗਿਆ ਸੀ। ਏਜੰਸੀ ਨੇ ਕਿਹਾ ਕਿ 7 ਤੋਂ 10 ਮਈ ਦੇ ਵਿਚਕਾਰ ਕਈ ਥਾਵਾਂ ‘ਤੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ, ਲਗਭਗ 21 ਲੱਖ ਰੁਪਏ ਨਕਦ ਜ਼ਬਤ ਕੀਤੇ ਗਏ ਸਨ। ਈਡੀ ਦੇ ਅਨੁਸਾਰ, ਵਟਸਐਪ ਚੈਟਾਂ ਸਮੇਤ ਡਿਵਾਈਸਾਂ ਤੋਂ ਬਰਾਮਦ ਕੀਤੀ ਗਈ ਸਮੱਗਰੀ ਨੇ ਕਥਿਤ ਤੌਰ ‘ਤੇ ਸਰਕਾਰੀ ਅਧਿਕਾਰੀਆਂ ਦੇ ਤਬਾਦਲਿਆਂ ਅਤੇ ਤਾਇਨਾਤੀਆਂ ਨੂੰ ਪ੍ਰਭਾਵਿਤ ਕਰਨ ਸਭ ਸਾਹਮਣੇ ਆ ਗਿਆ ਹੈ। ਏਜੰਸੀ ਨੇ 2023 ਅਤੇ 2026 ਦੇ ਵਿਚਕਾਰ 20 ਤੋਂ ਵੱਧ ਕਥਿਤ ਮਾਮਲਿਆਂ ਦਾ ਹਵਾਲਾ ਦਿੱਤਾ ਜਿਸ ਵਿੱਚ ਆਈਏਐਸ, ਆਈਪੀਐਸ, ਪੀਸੀਐਸ ਅਤੇ ਡੀਐਸਪੀ-ਰੈਂਕ ਦੇ ਅਧਿਕਾਰੀ ਅਤੇ ਹੋਰ ਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਸੰਬੰਧਿਤ ਤਬਾਦਲੇ ਤੇ ਨਿਯੁਕਤੀਆਂ ਸ਼ਾਮਲ ਸਨ।
ਇਸਦੇ ਇਲਾਵਾ ਈਡੀ ਨੇ ਟੈਂਡਰ ਸ਼ਰਤਾਂ, ਲਾਇਸੈਂਸਿੰਗ ਮਾਮਲਿਆਂ ਅਤੇ ਜ਼ਮੀਨੀ ਲੈਣ-ਦੇਣ ਵਿੱਚ ਦਖਲਅੰਦਾਜ਼ੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਈਡੀ ਵੱਲੋਂ ਕੱਚੇ ਡੀਜੀਪੀ ਨੂੰ ਲਿਖੇ ਪੱਤਰ ਵਿੱਚ ਜ਼ਿਕਰ ਕੀਤੇ ਗਏ ਮਾਮਲਿਆਂ ਵਿੱਚੋਂ ਇੱਕ ਮੁਹਾਲੀ ਵਿੱਚ ਇੱਕ ਪਲਾਟ ਦੇ ਕਥਿਤ ਘੱਟ ਮੁੱਲਾਂਕਣ ਨਾਲ ਸਬੰਧਤ ਹੈ। ਏਜੰਸੀ ਨੇ ਅੱਗੇ ਕਿਹਾ ਕਿ ਕੁਝ ਚੈਟਾਂ ਵਿੱਚ ਕਥਿਤ ਤੌਰ ‘ਤੇ ਲੱਖਾਂ ਵਿੱਚ ਨਕਦ ਭੁਗਤਾਨ ਅਤੇ ਲੈਣ-ਦੇਣ ਦਾ ਹਵਾਲਾ ਵੀ ਸਾਹਮਣੇ ਆਇਆ ਹੈ l ਹਰਪਾਲ ਸਿੰਘ ਚੀਮਾ ਵੱਲੋਂ ਉਨ੍ਹਾਂ ਨੂੰ ਈ ਡੀ ਦਾ ਸਪੋਕਸਮੈਨ ਕਹੇ ਜਾਣ ’ਤੇ ਪਲਟਵਾਰ ਕਰਦਿਆਂ ਮਜੀਠੀਆ ਨੇ ਕਿਹਾ, “ਜੇ ਮੈਂ ਈਡੀ ਦਾ ਸਪੋਕਸਮੈਨ ਹਾਂ ਤਾਂ ਹਰਪਾਲ ਚੀਮਾ ਪੰਜਾਬ ਪੁਲਿਸ ਦਾ ਸਪੋਕਸਮੈਨ ਹੈ। ਮੈਂ ਤਾਂ ਚੀਮੇ ਦੇ ਫਾਇਦੇ ਦਾ ਹੀ ਕੰਮ ਕਰ ਰਿਹਾ ਹਾਂ, ਕੀ ਪਤਾ ਦਾਅ ਲੱਗ ਜਾਵੇ। ਚੀਮਾ ਜੀ, ਮੇਰੇ ’ਤੇ ਸਵਾਲ ਚੁੱਕਣ ਦੀ ਬਜਾਏ ਇਹ ਦੱਸੋ ਕਿ ਈਡੀ ਦੀ ਚਿੱਠੀ ’ਤੇ ਪੰਜਾਬ ਪੁਲਿਸ ਨੇ ਕੀ ਕਾਰਵਾਈ ਕੀਤੀ?”
ਮਜੀਠੀਆ ਨੇ ਕਿਹਾ ਕਿ ਉਨ੍ਹਾਂ ਕੋਲ ਮੌਜੂਦ ਜਾਣਕਾਰੀ ਅਨੁਸਾਰ 7 ਅਗਸਤ ਨੂੰ ਈ ਡੀ ਦੇ ਜਲੰਧਰ ਜ਼ੋਨਲ ਦਫ਼ਤਰ ਵੱਲੋਂ ਡੀਜੀਪੀ ਪੰਜਾਬ ਨੂੰ ਪਚਾ ਦਰਜ ਕਰਨ ਸਬੰਧੀ ਪੱਤਰ ਭੇਜਿਆ ਗਿਆ। ਅੱਜ 12 ਅਗਸਤ ਹੈ ਅਤੇ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਜੇਕਰ ਐੱਫ ਆਈ ਆਰ ਦਰਜ ਨਹੀਂ ਹੋਈ ਤਾਂ ਸਵਾਲ ਸਿੱਧਾ ਪੰਜਾਬ ਸਰਕਾਰ ਅਤੇ ਕੱਚੇ ਡੀਜੀਪੀ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਕਾਰਵਾਈ ਕਿਉਂ ਨਹੀਂ ਹੋਈ?
ਉਨ੍ਹਾਂ ਕਿਹਾ ਕਿ ਈਡੀ ਵੱਲੋਂ ਸਾਹਮਣੇ ਆਏ ਮਾਮਲੇ ਵਿੱਚ ਰਾਜਬੀਰ ਸਿੰਘ ਘੁੰਮਣ, ਨਿਤਿਨ ਗੁਹਾਲ, ਬੀਰ ਦਵਿੰਦਰ ਨਾਗਰਾ ਆਦਿ ਅਤੇ ਹੋਰ ਵਿਅਕਤੀਆਂ ਬਾਰੇ ਗੰਭੀਰ ਦੋਸ਼ਾਂ ਅਤੇ ਸਰਕਾਰੀ ਕੰਮਕਾਜ ਵਿੱਚ ਦਖ਼ਲਅੰਦਾਜ਼ੀ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਅਨੁਸਾਰ ਅਧਿਕਾਰੀਆਂ ਦੀਆਂ ਬਦਲੀਆਂ, ਸਰਕਾਰੀ ਫੈਸਲਿਆਂ ਅਤੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਵਾਉਣ ਸਬੰਧੀ ਕਥਿਤ ਲੈਣ-ਦੇਣ ਦੀਆਂ ਚੈਟਾਂ ਵੀ ਬੇਹੱਦ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ। ਮਜੀਠੀਆ ਨੇ ਕਿਹਾ, “ਇਸ ਮਾਮਲੇ ਵਿੱਚ ਜਿਹੜੀਆਂ ਚੈਟਾਂ ਸਾਹਮਣੇ ਆਈਆਂ ਹਨ, ਉਹ ਹੈਰਾਨ ਕਰਨ ਵਾਲੀਆਂ ਹਨ। ਪੰਜਾਬ ਦੇ ਕਿਸੇ ਇੱਕ ਵਿਭਾਗ ਨੂੰ ਨਹੀਂ, ਸਗੋਂ ਸਰਕਾਰ ਦੇ ਕਈ ਮਹੱਤਵਪੂਰਨ ਵਿਭਾਗਾਂ ਅਤੇ ਅਥਾਰਟੀਆਂ ਨੂੰ ਪ੍ਰਭਾਵਿਤ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ।” ਉਨ੍ਹਾਂ ਖਾਸ ਤੌਰ ’ਪੁੱਡਾ, ਗਮਾਡਾ ਤੇ ਗਲਾਡਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਅਥਾਰਟੀਆਂ ਵਿੱਚ ਕੰਮ ਕਰਵਾਉਣ, ਜ਼ਮੀਨੀ ਮਾਮਲਿਆਂ ਅਤੇ ਹੋਰ ਸਰਕਾਰੀ ਕੰਮਾਂ ਲਈ ਕਥਿਤ ਤੌਰ ’ਤੇ ਕਰੋੜਾਂ ਰੁਪਏ ਦੇ ਲੈਣ-ਦੇਣ ਦੇ ਦੋਸ਼ ਸਾਹਮਣੇ ਆ ਰਹੇ ਹਨ।ਉਹਨਾਂ ਵਿਭਾਗ ਵਿੱਚ ਸਰਕਾਰੀ ਫਾਈਲਾਂ ਚੱਲਦੀਆਂ ਸਨ ਜਾਂ ਪੈਸੇ? ਕਿਸ ਕੰਮ ਦੀ ਕੀ ਕੀਮਤ ਤੈਅ ਹੁੰਦੀ ਸੀ? ਕੌਣ ਵਿਚੋਲਾ ਸੀ? ਕੌਣ ਪੈਸਾ ਲੈਂਦਾ ਸੀ ਅਤੇ ਪੈਸਾ ਕਿੱਥੇ ਜਾਂਦਾ ਸੀ? ਇਹ ਸਾਰੇ ਸਵਾਲ ਸੀਬੀਆਈ ਜਾਂਚ ਵਿੱਚ ਸਾਹਮਣੇ ਆਉਣੇ ਚਾਹੀਦੇ ਹਨ। ਉਨ੍ਹਾਂ ਨਿਤਿਨ ਗੁਹਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਲੈਕਚਰਾਰ ਤੋਂ ਕਥਿਤ ਤੌਰ ’ਤੇ ਬੇਹੱਦ ਅਮੀਰੀ ਤੱਕ ਦੇ ਸਫ਼ਰ ਅਤੇ ਸਰਕਾਰੀ ਅਧਿਕਾਰੀਆਂ ਨਾਲ ਉਸ ਦੇ ਸੰਪਰਕਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਮਾਮੂਲ ਜਿਹੇ ਪ੍ਰੋਫੈਸਰ ਤੋਂ ਲਗਜ਼ਰੀ ਗੱਡੀਆਂ ਵਿੱਚ ਵਿੱਚ ਕਿਵੇਂ ਸਵਾਰ ਹੋ ਗਿਆ। ਉਹਨਾਂ ਖੁਲਾਸਾ ਕੀਤਾ ਕਿ ਇਹ ਨਿਤਿਨ ਗੁਹਾਲ ਉਸ ਕ੍ਰਿਸ਼ਨ ਨੂੰ ਦਾ ਗਵਾਂਢੀ ਹੈ ਜੋ ਕਿ ਭਰਿਸ਼ਟਾਚਾਰ ਦੇ ਕੇਸ ਵਿੱਚ ਜੇਲ ਅੰਦਰ ਬੰਦ ਡੀਆਈਜੀ ਭੁੱਲਰ ਲਈ ਦਲਾਲੀ ਕਰਦਾ ਸੀ l ਇਸ ਮੌਕੇ ਉਹਨਾਂ ਓਐਸਡੀ ਘੁੰਮਣ ਦੀਆਂ ਨਿਤਿਨ ਗੁਹਾਲ ਤੇ ਹੋਰ ਦੋਸ਼ੀਆਂ ਨਾਲ ਫੋਟੋਆਂ ਵੀ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਜਦੋਂ ਇਸ ਤੋਂ ਪਹਿਲਾਂ ਈਡੀ ਵੱਲੋਂ ਰੇਡ ਕੀਤੀ ਗਈ ਇਸ ਦਾ ਮੁੱਖ ਮੰਤਰੀ ਮਾਨ ਵੱਲੋਂ ਸਪਸ਼ਟ ਤੌਰ ਤੇ ਉਸੇ ਦਿਨ ਮੁਕਰਦਿਆਂ ਕਿਹਾ ਗਿਆ ਸੀ ਕਿ ਇਸ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਅਤੇ ਹੁਣ ਸੇਕ ਉਸਦੇ ਘਰ ਤੱਕ ਪਹੁੰਚ ਗਿਆ ਹੈ ਜਿਸਦੀ ਸੀਬੀਆਈ ਜਾਂਚ ਬੇਹਦ ਜਰੂਰੀ ਹੈ।
ਮਜੀਠੀਆ ਨੇ ਕਿਹਾ ਕਿ ਇਹ ਸਿਰਫ਼ ਕਿਸੇ ਵਿਅਕਤੀ ਵਿਸ਼ੇਸ਼ ਦਾ ਮਾਮਲਾ ਨਹੀਂ, ਸਗੋਂ ਪੰਜਾਬ ਦੇ ਪ੍ਰਸ਼ਾਸਨਿਕ ਢਾਂਚੇ ਦੀ ਭਰੋਸੇਯੋਗਤਾ ਦਾ ਸਵਾਲ ਹੈ। ਜੇ ਅਧਿਕਾਰੀਆਂ ਦੀਆਂ ਬਦਲੀਆਂ, ਸਰਕਾਰੀ ਫੈਸਲਿਆਂ ਅਤੇ ਜ਼ਮੀਨੀ ਮਾਮਲਿਆਂ ਵਿੱਚ ਪੈਸੇ ਦੇ ਲੈਣ-ਦੇਣ ਦੇ ਦੋਸ਼ ਸਹੀ ਹਨ ਤਾਂ ਇਹ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਹੈ। ਉਨ੍ਹਾਂ ਕਿਹਾ, “ਮੈਂ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਨਾਲ ਸਬੰਧਤ ਹੋਰ ਵੱਡੇ ਖੁਲਾਸੇ ਕਰਾਂਗਾ। ਜੇ ਭਗਵੰਤ ਮਾਨ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ ਮੇਰੇ ਕੋਲ ਮੌਜੂਦ ਈਡੀ ਦਾ ਪੱਤਰ ਵੀ ਜਨਤਕ ਕਰ ਦਿੱਤਾ ਜਾਵੇਗਾ। ਫਿਰ ਸਰਕਾਰ ਕੋਲ ਬਚਣ ਦਾ ਕੋਈ ਰਸਤਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਖ਼ਿਲਾਫ਼ ਅੰਦੋਲਨ ਵਿੱਚੋਂ ਪੈਦਾ ਹੋਣ ਦਾ ਦਾਅਵਾ ਕਰਦੀ ਰਹੀ ਹੈ, ਪਰ ਅੱਜ ਜਦੋਂ ਉਸੇ ਸਰਕਾਰ ਦੇ ਕਾਰਜਕਾਲ ਵਿੱਚ ਇੰਨੇ ਗੰਭੀਰ ਦੋਸ਼ ਸਾਹਮਣੇ ਆ ਰਹੇ ਹਨ ਤਾਂ ਪੰਜਾਬ ਵਿੱਚ ਲੋਕਪਾਲ ਕਿੱਥੇ ਹੈ ਅਤੇ ਸਰਕਾਰ ਦੀ ਕਥਿਤ ‘ਕੱਟੜ ਇਮਾਨਦਾਰੀ’ ਕਿੱਥੇ ਹੈ?ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਨੂੰ ਦਬਣ ਨਹੀਂ ਦੇਵੇਗਾ ਅਤੇ ਪੁੱਡਾ ਗਮਾਡਾ ਗਲਾਡਾ ਅਤੇ ਹੋਰ ਅਧਿਕਾਰੀਆਂ ਦੀਆਂ ਬਦਲੀਆਂ, ਕਥਿਤ ਲੈਣ-ਦੇਣ, ਚੈਟਾਂ ਅਤੇ ਈਡੀ ਦੇ ਪੱਤਰ ਨਾਲ ਜੁੜੇ ਹਰ ਤੱਥ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਦੋਖੀ ਭਗਵੰਤ ਮਾਨ ਆਪਣੀ ਭਰਿਸ਼ਟਾਚਾਰ ਜੁੰਡਲੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗ ਗਿਆ ਹੈ ਪਰ ਜੇਕਰ ਕੱਟੜ ਇਮਾਨਦਾਰੀ ਦਾ ਇੱਕ ਫਿਰਦੀ ਤੱਤ ਵੀ ਉਸਦੇ ਅੰਦਰ ਹੈ ਤਾਂ ਸੀਬੀਆਈ ਜਾਂਚ ਦਾ ਹੁਕਮ ਦੇਵੇ ਨਹੀਂ ਤਾਂ ਫਿਰ ਆਉਂਦੇ ਦਿਨਾਂ ਵਿੱਚ ਗੁਰੂ ਦੋਖੀ ਅਤੇ ਉਸਦੀ ਭਰਿਸ਼ਟਾਚਾਰੀ ਜੁੰਡਲੀ ਦਾ ਪਰਦਾਫਾਸ਼ ਹੋ ਹੀ ਜਾਵੇਗਾ l

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...