ਖੇਡ ਵਿਭਾਗ, ਯੂ.ਟੀ. ਚੰਡੀਗੜ੍ਹ, 9 ਤੋਂ 10 ਸਤੰਬਰ, 2026 ਤੱਕ ਸਪੋਰਟਸ ਕੰਪਲੈਕਸ, ਮਨੀਮਾਜਰਾ, ਚੰਡੀਗੜ੍ਹ ਵਿਖੇ ਲੜਕਿਆਂ ਅਤੇ ਲੜਕੀਆਂ ਲਈ ਅੰਡਰ-17 ਕੁਸ਼ਤੀ ਟੂਰਨਾਮੈਂਟ ਦਾ ਆਯੋਜਨ ਕਰੇਗਾ।
ਨਿਰਧਾਰਿਤ ਪ੍ਰੋਫਾਰਮੇ ‘ਤੇ ਐਂਟਰੀਆਂ ਜਮ੍ਹਾਂ ਕਰਨ ਦੀ ਅੰਤਿਮ ਮਿਤੀ 7 ਸਤੰਬਰ, 2026 ਹੈ। ਐਂਟਰੀ ਪ੍ਰੋਫਾਰਮਾ ਵਿਭਾਗ ਦੀ ਵੈੱਬਸਾਇਟ, http://sportsdeptt.chd.gov.in, ਦੇ ਇਲਾਵਾ ਕੁਸ਼ਤੀ ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਮਨੀਮਾਜਰਾ, ਚੰਡੀਗੜ੍ਹ ਅਤੇ ਸਪੋਰਟਸ ਕੰਪਲੈਕਸ, ਸੈਕਟਰ 43, ਚੰਡੀਗੜ੍ਹ ਵਿਖੇ ਉਪਲਬਧ ਹੋਵੇਗਾ।
ਐਂਟਰੀਆਂ ਕੇਵਲ ਨਿਰਧਾਰਿਤ ਕੋਚਿੰਗ ਸੈਂਟਰਾਂ ‘ਤੇ ਫ਼ਿਜ਼ੀਕਲੀ ਸਵੀਕਾਰ ਕੀਤੀਆਂ ਜਾਣਗੀਆਂ। ਇੱਛੁਕ ਪ੍ਰਤੀਭਾਗੀਆਂ ਦੇ ਪ੍ਰਮਾਣ ਪੱਤਰਾਂ ਦੀ ਤਸਦੀਕ ਕਰਨ ਤੋਂ ਬਾਅਦ ਹੀ ਐਂਟਰੀਆਂ ਸਵੀਕਾਰ ਕੀਤੀਆਂ ਜਾਣਗੀਆਂ।
ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਕੋਈ ਐਂਟਰੀ ਫੀਸ ਨਹੀਂ ਲਈ ਜਾਵੇਗੀ। ਸਾਰੇ ਪ੍ਰਤੀਭਾਗੀਆਂ ਨੂੰ ਉਨ੍ਹਾਂ ਦੇ ਮੈਚਾਂ ਦੌਰਾਨ ਰਿਫਰੈਸ਼ਮੈਂਟ ਉਪਲਬਧ ਕਰਵਾਈ ਜਾਵੇਗੀ।
ਪ੍ਰਤੀਭਾਗੀ ਜਾਂ ਤਾਂ ਚੰਡੀਗੜ੍ਹ ਦੇ ਨਿਵਾਸੀ ਹੋਣੇ ਚਾਹੀਦੇ ਹਨ ਜਾਂ ਚੰਡੀਗੜ੍ਹ ਸਥਿਤ ਕਿਸੇ ਸਕੂਲ ਜਾਂ ਕਾਲਜ ਦੇ ਵਿਦਿਆਰਥੀ ਹੋਣੇ ਚਾਹੀਦੇ ਹਨ। ਪਾਤਰਤਾ ਦੇ ਪ੍ਰਮਾਣ ਦੇ ਰੂਪ ਵਿੱਚ ਆਧਾਰ ਕਾਰਡ, ਰਿਹਾਇਸ਼ ਸਰਟੀਫਿਕੇਟ, ਅਤੇ ਸਬੰਧਿਤ ਸਕੂਲ ਜਾਂ ਕਾਲਜ ਦੁਆਰਾ ਜਾਰੀ ਸਕੂਲ/ਕਾਲਜ ਪਹਿਚਾਣ ਪੱਤਰ ਜਾਂ ਬੋਨਾਫਾਇਡ ਸਰਟੀਫਿਕੇਟ ਪ੍ਰਸਤੁਤ ਕਰਨਾ ਜ਼ਰੂਰੀ ਹੋਵੇਗਾ।
ਪ੍ਰਤੀਭਾਗੀਆਂ ਦਾ ਜਨਮ 1 ਜਨਵਰੀ, 2010 ਜਾਂ ਉਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ।
