ਸੁਵਿਵਸਥਿਤ ਅਤੇ ਨਾਗਰਿਕ-ਅਨੁਕੂਲ ਸ਼ਾਸਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੀ ਔਨਲਾਇਨ ਬਿਲਡਿੰਗ ਪਲਾਨ ਪ੍ਰਵਾਨਗੀ ਪ੍ਰਣਾਲੀ ਦਾ ਪੂਰੇ ਪੱਧਰ ‘ਤੇ ਬਹੁ-ਸ਼੍ਰੇਣੀ ਵਿਸਤਾਰ ਕੀਤਾ ਹੈ, ਜਿਸ ਨਾਲ ਹੁਣ ਪੂਰੇ ਚੰਡੀਗੜ੍ਹ ਵਿੱਚ ਵਿਆਪਕ ਸੇਵਾਵਾਂ ਉਪਲਬਧ ਹੋਣਗੀਆਂ।
ਅਪ੍ਰੈਲ 2022 ਵਿੱਚ ਲਾਂਚ ਕੀਤੀ ਗਈ ਇਹ ਪ੍ਰਣਾਲੀ ਹੁਣ ਪੂਰੇ ਪੱਧਰ ‘ਤੇ ਸੰਚਾਲਿਤ ਹੋ ਰਹੀ ਹੈ। ਵਿਸਤਾਰਿਤ ਪ੍ਰਣਾਲੀ ਦੇ ਤਹਿਤ ਸਵੈ-ਪ੍ਰਮਾਣਨ ਦੇ ਨਾਲ-ਨਾਲ ਅਤੇ ਕਮਰਸ਼ੀਅਲ ਅਤੇ ਉਦਯੋਗਿਕ ਪਲਾਟਾਂ ਦੀਆਂ ਵਿਭਿੰਨ ਸ਼੍ਰੇਣੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਪਹਿਲ ਸ਼ਹਿਰ ਵਿੱਚ ਭਵਨ ਯੋਜਨਾਵਾਂ ਦੀ ਪ੍ਰਵਾਨਗੀ ਪ੍ਰਕਿਰਿਆ ਨੂੰ ਅਧਿਕ ਤੇਜ਼, ਪਾਰਦਰਸ਼ੀ ਅਤੇ ਜਵਾਬਦੇਹ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਬਦਲਾਅ ਹੈ।
ਉੱਨਤ ਪ੍ਰਣਾਲੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ
1. ਫਾਸਟ-ਟ੍ਰੈਕ ਪ੍ਰਵਾਨਗੀਆਂ ਲਈ ਸਵੈ-ਪ੍ਰਮਾਣਨ
ਕੌਂਸਲ ਆਵ੍ ਆਰਕੀਟੈਕਚਰ (ਸੀਓਏ) ਨਾਲ ਰਜਿਸਟਰਡ ਯੋਗ ਆਰਕੀਟੈਕਟਾਂ ਨੂੰ ਰਿਹਾਇਸ਼ੀ, ਕਮਰਸ਼ੀਅਲ ਅਤੇ ਉਦਯੋਗਿਕ ਪਲਾਟਾਂ ਦੀਆਂ ਭਵਨ ਯੋਜਨਾਵਾਂ ਸਵੈ-ਪ੍ਰਮਾਣਨ ਯੋਜਨਾ ਦੇ ਤਹਿਤ ਪ੍ਰਸਤੁਤ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਇਸ ਵਿਵਸਥਾ ਨਾਲ ਪ੍ਰਵਾਨਗੀ ਵਿੱਚ ਲਖਣ ਵਾਲਾ ਸਮਾਂ ਕਾਫ਼ੀ ਘੱਟ ਹੋਵੇਗਾ, ਨਿਰਧਾਰਿਤ ਰੈਗੂਲੇਟਰੀ ਸਮਾਂ-ਸੀਮਾ ਦੇ ਅੰਦਰ ਪ੍ਰਵਾਨਗੀ ਸੁਨਿਸ਼ਚਿਤ ਹੋਵੇਗੀ ਅਤੇ ਬਿਨੈਕਾਰਾਂ ਅਤੇ ਪੇਸ਼ੇਵਰਾਂ ‘ਤੇ ਅਨੁਪਾਲਨ ਦਾ ਬੋਝ ਵੀ ਘੱਟ ਹੋਵੇਗਾ।
1. ਰੀਅਲ-ਟਾਇਮ ਐੱਸਐੱਮਐੱਸ ਅਤੇ ਈਮੇਲ ਅਲਰਟ
ਬਿਨੈਕਾਰਾਂ ਨੂੰ ਹੁਣ ਪ੍ਰਵਾਨਗੀ ਪ੍ਰਕਿਰਿਆ ਦੇ ਹਰੇਕ ਪੜਾਅ – ਦਸਤਾਵੇਜ਼ਾਂ ਦੀ ਜਾਂਚ ਅਤੇ ਫੀਸਾਂ ਦੀ ਗਣਨਾ ਤੋਂ ਲੈ ਕੇ ਤਕਨੀਕੀ ਐੱਨਓਸੀ ਜਾਰੀ ਹੋਣ ਅਤੇ ਅੰਤਿਮ ਪ੍ਰਵਾਨਗੀ ਤੱਕ- ਸਵੈਚਾਲਿਤ, ਰੀਅਲ-ਟਾਇਮ ਸੂਚਨਾ ਪ੍ਰਾਪਤ ਹੋਵੇਗੀ। ਇਸ ਨਾਲ ਪ੍ਰਕਿਰਿਆ ਅਧਿਕ ਪਾਰਦਰਸ਼ਤਾ ਸੁਨਿਸ਼ਚਿਤ ਹੋਵੇਗੀ ਅਤੇ ਬਿਨੈਕਾਰਾਂ ਨੂੰ ਵਾਰ-ਵਾਰ ਵਿਅਕਤੀਗਤ ਤੌਰ ‘ਤੇ ਫਾਲੋ-ਅਪ ਕਰਨ ਦੀ ਜ਼ਰੂਰਤ ਨਹੀਂ ਪਵੇਗੀ।
1. ਨਿਗਰਾਨੀ ਅਤੇ ਜਵਾਬਦੇਹੀ ਡੈਸ਼ਬੋਰਡ
ਸਬੰਧਿਤ ਅਧਿਕਾਰੀਆਂ ਅਤੇ ਵਿਭਾਗੀ ਮੁਖੀਆਂ ਲਈ ਇੱਕ ਸਮਰਪਿਤ ਪ੍ਰਸ਼ਾਸਨਿਕ ਡੈਸ਼ਬੋਰਡ ਉਪਲਬਧ ਕਰਵਾਇਆ ਗਿਆ ਹੈ, ਜਿਸ ਦੇ ਜ਼ਰੀਏ ਪ੍ਰਕਿਰਿਆ ਦੇ ਹਰੇ ਪੜਾਅ ‘ਤੇ ਪੈਂਡੈਂਸੀ ਬਾਰੇ ਅਸਲ-ਸਮੇਂ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇਗੀ। ਇਹ ਵਿਵਸਥਾ ਅੰਦਰੂਨੀ ਜਵਾਬਦੇਹੀ ਨੂੰ ਮਜ਼ਬੂਤ ਕਰੇਗੀ ਅਤੇ ਨਾਗਰਿਕ ਚਾਰਟਰ ਦੇ ਤਹਿਤ ਨਿਰਧਾਰਿਤ ਸਮਾਂ-ਸੀਮਾ ਦਾ ਸਖ਼ਤੀ ਨਾਲ ਪਾਲਨ ਸੁਨਿਸ਼ਚਿਤ ਕਰੇਗੀ।
ਪ੍ਰਮੁੱਖ ਬਿੰਦੂ
ਸਵੈ-ਪ੍ਰਮਾਣਨ ਨਾਲ ਆਰਕੀਟੈਕਟਾਂ ਨੂੰ ਸਸ਼ਕਤ ਬਣਾਉਣ ਦੇ ਨਾਲ ਪ੍ਰਵਾਨਗੀ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ।
ਪੂਰੀ ਪ੍ਰਕਿਰਿਆ ਦੇ ਦੌਰਾਨ ਐੱਸਐੱਮਐੱਸ ਅਤੇ ਈਮੇਲ ਅਲਰਟ ਪ੍ਰਕਿਰਿਆ ਦੇ ਹਰੇਕ ਪੜਾਅ ਵਿੱਚ ਪਾਰਦਰਸ਼ਤਾ ਸੁਨਿਸ਼ਚਿਤ ਕਰਨਗੇ।
ਰੀਅਲ-ਟਾਇਮ ਡੈਸ਼ਬੋਰਡ ਦੇ ਜ਼ਰੀਏ ਅਧਿਕਾਰੀ ਪੈਂਡੈਂਸੀ ਦੀ ਨਿਗਰਾਨੀ ਅਤੇ ਨਾਗਰਿਕ ਚਾਰਟਰ ਦੀ ਸਮਾਂ-ਸੀਮਾ ਦਾ ਅਨੁਪਾਲਨ ਸੁਨਿਸ਼ਚਿਤ ਕਰ ਸਕਣਗੇ।
ਡਿਪਟੀ ਕਮਿਸ਼ਨਰ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ ਨੇ ਕਿਹਾ ਕਿ ਇਹ ਪਹਿਲ ਭਵਨ ਯੋਜਨਾ ਦੀ ਪ੍ਰਵਾਨਗੀ ਪ੍ਰਕਿਰਿਆ ਨੂੰ ਅਧਿਕ ਤੇਜ਼, ਸਰਲ ਅਤੇ ਵਧੇਰੇ ਪਾਰਦਰਸ਼ੀ ਬਣਾਏਗੀ। ਉਨ੍ਹਾਂ ਨੇ ਕਿਹਾ ਕਿ ਆਰਕੀਟੈਕਟਾਂ ਦੁਆਰਾ ਸਵੈ-ਪ੍ਰਮਾਣਨ, ਸਮਾਂਬੱਧ ਐੱਸਐੱਮਐੱਸ ਅਤੇ ਈਮੇਲ ਅਪਡੇਟਸ ਅਤੇ ਰੀਅਲ-ਟਾਇਮ ਨਿਗਰਾਨੀ ਡੈਸ਼ਬੋਰਡ ਨਾਲ ਦੇਰੀ ਨੂੰ ਘਟਾਉਣ, ਬਿਨੈਕਾਰਾਂ ਨੂੰ ਨਿਯਮਿਤ ਤੌਰ ‘ਤੇ ਸੂਚਿਤ ਰੱਖਣ ਅਤੇ ਸਿਟੀਜ਼ਨ ਚਾਰਟਰ ਦੀ ਸਮਾਂ-ਸੀਮਾ ਦਾ ਅਨੁਪਾਲਨ ਸੁਨਿਸ਼ਚਿਤ ਕਰਨ ਵਿੱਚ ਸਹਾਇਤਾ ਮਿਲੀ ਹੈ।
ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਟੈਕਨੋਲੋਜੀ ਦੇ ਜ਼ਰੀਏ ਕੁਸ਼ਲ, ਪਾਰਦਰਸ਼ੀ ਅਤੇ ਨਾਗਰਿਕ-ਕੇਂਦ੍ਰਿਤ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ।
