ED ਦੀ ਚੌਥੀ ਚਿੱਠੀ ਆ ਗਈ, ਫਿਰ ਵੀ FIR ਨਹੀਂ – ਕਿਉਂਕਿ ਕਰਪਸ਼ਨ CM ਆਫਿਸ ਅਤੇ ਹਾਊਸ ਤੱਕ ਜਾਂਦੀ ਹੈ!
5 ਕਰੋੜ ਲੈ ਕੇ ਰੇਪਿਸਟ ਨੂੰ ਅਮਰੀਕਾ ਭਜਾਇਆ – ਗੁਰੂ ਦੋਖੀ ਸਰਕਾਰ ਦਾ ਨਵਾਂ ਕਾਰਨਾਮਾ!
“ਗੁਰੂ ਦੋਖੀ ਸਰਕਾਰ – ਨਸ਼ਾ ਵੇਚੋ, ਕਰਪਸ਼ਨ ਕਰੋ, ਬਲਾਤਕਾਰੀ ਬਚਾਓ ਮਾਡਲ” ਪੰਜਾਬ ਬਚਾਓ, ਭਗਵੰਤ ਮਾਨ ਹਟਾਓ ਬਿਕਰਮ ਸਿੰਘ ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰੂ ਦੋਖੀ ਭਗਵੰਤ ਮਾਨ ਸਰਕਾਰ ਨੂੰ ਤਿੱਖੇ ਲਫਜ਼ਾਂ ਵਿੱਚ ਘੇਰਦੇ ਹੋਏ ਗੁਰੂ ਦੋਖੀ ਦੀ ਸਰਕਾਰ ਉਪਰ ਕਈ ਗੰਭੀਰ ਸਵਾਲ ਖੜੇ ਕੀਤੇ ਹਨ।
ਸ. ਮਜੀਠੀਆ ਨੇ ਕਿਹਾ ਕਿ ਪੰਜਾਬ ‘ਚ ਹੁਣ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਬਚੀ। ਗੁਰਦਾਸਪੁਰ ‘ਚ ਇੱਕ ਪੁਲਿਸ ਮੁਲਾਜ਼ਮ ਜੋ ਆਪਣੀ ਡਿਊਟੀ ਕਰ ਰਿਹਾ ਸੀ, ਨਸ਼ਾ ਤਸਕਰਾਂ ਖਿਲਾਫ ਲੜ ਰਿਹਾ ਸੀ, ਉਸਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ। ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ? ਇਹ ਸਾਫ ਸਾਬਿਤ ਕਰਦਾ ਹੈ ਕਿ ਤਸਕਰਾਂ ਦੇ ਹੌਸਲੇ ਬੁਲੰਦ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਰਕਾਰ ਉਹਨਾਂ ਦੇ ਨਾਲ ਹੈ। ਇਸਤੋਂ ਪਹਿਲਾ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਕਿ ਵਿਧਾਨਸਭਾ ਦਾ ਸਪੀਕਰ ਲੋਕਾ ਵਿਚ ਕਹਿ ਰਿਹਾ ਕਿ ਸਾਡੇ ਹੱਥ ਖੜੇ ਹਨ ਕਿ ਅਸੀਂ ਨਸ਼ਾ ਖਤਮ ਨਹੀਂ ਕਰ ਸਕੇ ਜਦਕਿ ਕੱਚਾ ਡੀਜੀਪੀ ਹਰ ਰੋਜ ਨਸ਼ਾ ਤਸਕਰਾਂ ਨੂੰ ਫੜ੍ਹਨ ਦਾ ਝੂਠਾ ਡਾਟਾ ਜਾਰੀ ਕਰਦਾ ਹੈ ਅਤੇ ਕਹਿੰਦਾ ਸੀ ਕਿ 31 ਮਈ ਤੱਕ ਪਿਛਲੇ ਸਾਲ ਦੀ ਤੱਕ ਨਸ਼ਾ ਖਤਮ ਕਰ ਦੇਵਾਂਗੇ ਲੇਕਿਨ ਕੀ ਨਸ਼ਾ ਖਤਮ ਹੋ ਗਿਆ?
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਗੁਰੂ ਦੋਖੀ ਸਰਕਾਰ ਹਰ ਫਰੰਟ ‘ਤੇ ਫੇਲ ਹੋ ਚੁੱਕੀ ਹੈ। ਚਾਹੇ ਮੁਲਾਜ਼ਮਾਂ ਦਾ ਮੁੱਦਾ ਹੋਵੇ, ਨੌਕਰੀਆਂ ਦਾ ਮੁੱਦਾ ਹੋਵੇ, ਕਿਸਾਨਾਂ ਦਾ ਮੁੱਦਾ ਹੋਵੇ, ਨਸ਼ੇ ਦਾ ਮੁੱਦਾ ਹੋਵੇ, ਵਪਾਰੀਆਂ ਦਾ ਮੁੱਦਾ ਹੋਵੇ ਜਾਂ ਇੰਡਸਟਰੀ ਦਾ ਮੁੱਦਾ ਹੋਵੇ – ਕੋਈ ਇੱਕ ਵੀ ਮੁੱਦਾ ਅਜਿਹਾ ਨਹੀਂ ਜਿੱਥੇ ਇਸ ਸਰਕਾਰ ਨੇ ਆਪਣੇ ਵਾਅਦੇ ਪੂਰੇ ਕੀਤੇ ਹੋਣ ਸਿਵਾਏ ਇਸ਼ਤਿਹਾਰ ਦੇਣ ਦੇ।
ਸਭ ਤੋਂ ਗੰਭੀਰ ਖੁਲਾਸਾ ਕਰਦੇ ਹੋਏ ਸ. ਮਜੀਠੀਆ ਨੇ ਕਿਹਾ ਕਿ Enforcement Directorate ਨੇ PMLA ਐਕਟ 66(2) ਤਹਿਤ ਪੰਜਾਬ ਦੇ ਕਾਰਜਕਾਰੀ DGP ਨੂੰ ਚੌਥੀ ਚਿੱਠੀ ਲਿਖੀ ਹੈ। ਪਰ FIR ਅਜੇ ਤੱਕ ਦਰਜ ਨਹੀਂ ਹੋਈ। ਕਿਉਂ? ਕਿਉਂਕਿ ਕਰਪਸ਼ਨ ਸਿੱਧੀ ਮੁੱਖ ਮੰਤਰੀ ਦੇ ਘਰ ਤੱਕ ਜਾਂਦੀ ਹੈ।
OSD ਰਾਜਵੀਰ ਘੁੰਮਨ, OSD ਰੋਮੀ ਮਹਾਜਨ, ਨਿਤਿਨ ਕੋ, ਜਿਤਿਨ ਗੋਇਲ, ਵੀਰ ਦਵਿੰਦਰ, ਪ੍ਰਿਤਪਾਲ ਢੀਂਡਸਾ – CM ਹਾਊਸ ‘ਚ ਬੈਠ ਕੇ ਮਾਫੀਆ ਚਲਾਉਣ ਵਾਲੀ ਇਹ ਲੰਬੀ ਲਿਸਟ ਹੈ। ਸੁਪਰੀਮ ਕੋਰਟ ਦਾ ਸਾਫ ਆਦੇਸ਼ ਹੈ ਕਿ ED ਦੇ ਲਿਖਣ ‘ਤੇ 7 ਦਿਨਾਂ ‘ਚ FIR ਹੋਵੇ, ਪਰ ਇੱਥੇ ਡਬਲ ਸਟੈਂਡਰਡ ਕਿਉਂ? ਕਿਉਂਕਿ ਮਾਮਲਾ ਭਗਵੰਤ ਮਾਨ ਅਤੇ ਇਸਦੇ ਘਰ ਤੱਕ ਪਹੁੰਚਦਾ ਹੈ।
ਸ. ਮਜੀਠੀਆ ਨੇ ਇੱਕ ਹੋਰ ਬਲਾਤਕਾਰ ਦੇ ਗੰਭੀਰ ਮਾਮਲੇ ਦੀ ਸੂਈ ਗੁਰੂ ਦੋਖੀ ਦੇ ਘਰ ਤੱਕ ਪਹੁੰਚ ਚੁੱਕੀ ਹੈ। ” ਕਥਿੱਤ 4-5 ਕਰੋੜ ਰੁਪਏ ਲੈ ਕੇ ਇੱਕ ਰੇਪਿਸਟ ਨੂੰ ਅਮਰੀਕਾ ਭੇਜ ਦਿੱਤਾ ਜਾਂਦਾ ਹੈ। ਜਦੋਂ ਤੱਕ ਕੋਰਟ ਦਾ ਟਰਾਇਲ ਨਹੀਂ ਮੁੱਕਦਾ, ਰੇਪਿਸਟ ਨੂੰ ਬਾਹਰ ਨਹੀਂ ਛੱਡ ਸਕਦੇ। ਪਰ ਪੰਜਾਬ ਪੁਲਿਸ ਨੇ ਕੋਰਟ ‘ਚ ਕਹਿ ਦਿੱਤਾ ਸਾਨੂੰ ਲੋੜ ਨਹੀਂ। ਕਿਉਂ? ਕਿਉਂਕਿ ਉਹ CM ਦੇ ਨਜਦੀਕੀ ਰਿਸ਼ਤੇਦਾਰ ਅਮਰਦੀਪ ਗਰੇਵਾਲ ਦਾ ਖਾਸ ਸੀ ਜਿਸਤੋਂ ਮਾਇਆ ਆਉਣੀ ਸੀ।”
ਉਨ੍ਹਾਂ ਕਿਹਾ ਕਿ FIR ਨੰਬਰ 77 ਸਿਵਲ ਲਾਈਨਜ਼ ਅੰਮ੍ਰਿਤਸਰ ‘ਚ ਵਿਦੇਸ਼ ਗਏ ਵਿਅਕਤੀ ਉਪਰ ਗੰਭੀਰ ਦੋਸ਼ ਹਨ। ਜੇਲ੍ਹ ‘ਚੋਂ ਧਮਕੀਆਂ, ਹੈਂਡ ਗ੍ਰਨੇਡ ਨਾਲ ਘਰ ਉਡਾਉਣ ਦੀ ਗੱਲ। ਪਰ ਉਸਦੀ LOC ਜਾਰੀ ਨਹੀਂ ਹੋਈ। “ਮਜੀਠੀਆ ਦੇ ਖਹਿਰੇ ਲਈ ਤਾਂ LOC ਛੇਤੀ ਜਾਰੀ ਹੁੰਦੀ ਹੈ, ਪਰ ਇੱਥੇ 5 ਕਰੋੜ ਦੀ ਟੂ-ਟੂ ਹੋ ਗਈ ਇਸ ਲਈ ਲੋੜ ਨਹੀਂ”।
ਉਹਨਾਂ ਕਿਹਾ ਕਿ ਗੁਰੂ ਦੋਖੀ “ਜਿਹੜੇ ਦੂਜਿਆਂ ਨੂੰ ਹਜ਼ਾਰ ਹਜਾਰ ਰੁਪਏ ਦੀ ਟੂ-ਟੂ ਕਰਦੇ ਸਨ, ਉਹਨਾਂ ਦੇ ਘਰ 5 ਕਰੋੜ ਦੀ ਟੂ-ਟੂ ਹੋਈ ਹੈ। ਭਗਵੰਤ ਮਾਨ ਖੁਦ ਗ੍ਰਹਿ ਮੰਤਰੀ ਅਤੇ CM ਹੈ। ਜੇ CM ਖੁਦ ਰੇਪਿਸਟਾਂ ਦੀ ਮਦਦ ਕਰੇਗਾ ਤਾਂ ਪੰਜਾਬ ਦੀਆਂ ਧੀਆਂ-ਭੈਣਾਂ ਨੂੰ ਇਨਸਾਫ ਕੌਣ ਦੇਵੇਗਾ?” – ਸ. ਮਜੀਠੀਆ
ਉਨ੍ਹਾਂ ਅੱਗੇ ਕਿਹਾ ਕਿ ED, ਬਦਲੀਆਂ ਦੇ ਪੈਸੇ, GMADA ਦੇ ਪੈਸੇ, ਆਬਕਾਰੀ ਲਾਇਸੰਸਾਂ ਦੇ ਪੈਸੇ – ਸਾਰਾ ਪੈਸਾ ਸਿੱਧਾ ਭਗਵੰਤ ਮਾਨ ਅਤੇ ਉਸਦੇ ਆਲੇ-ਦੁਆਲੇ ਬੈਠੇ ਲੋਕਾਂ ਕੋਲ ਜਾ ਰਿਹਾ ਹੈ। ਪੰਜਾਬ ਦੇ ਇਤਿਹਾਸ ‘ਚ ਪਹਿਲੀ ਵਾਰ CM ਆਫਿਸ ‘ਤੇ ਇੰਨੇ ਗੰਭੀਰ ਇਲਜ਼ਾਮ ਲੱਗੇ ਹਨ।
ਉਹਨਾਂ ਕਿਹਾ ਕਿ ਸੱਜਣ ਕੁਮਾਰ ਵਰਗੇ ਸਿੱਖ ਨਸਲਕੁਸ਼ੀ ਦੇ ਦੋਸ਼ੀ ਨੂੰ ਰੋਲ ਮਾਡਲ ਕਹਿਣ ਵਾਲੀ ਕਾਂਗਰਸ ਦੀ ਚੁੱਪੀ ‘ਤੇ ਵੀ ਸ. ਮਜੀਠੀਆ ਨੇ ਸਵਾਲ ਚੁੱਕੇ।
ਮਜੀਠੀਆ ਨੇ ਕਿਹਾ ਕਿ ਹਾਈਕੋਰਟ ਨੇ ਕਿਹਾ ਮੁਲਾਜ਼ਮਾਂ ਦਾ DA ਦਿਓ, ਪਰ ਸਰਕਾਰ ਸੁਪਰੀਮ ਕੋਰਟ ਭੱਜ ਗਈ। ਪੰਜ ਲੱਖ ਕਰੋੜ ਦਾ ਕਰਜ਼ਾ ਚੜ੍ਹਾ ਲਿਆ, ਪਰ ਮੁਲਾਜਮਾਂ ਨੂੰ ਦੇਣ ਲਈ ਪੈਸੇ ਨਹੀਂ ਲੇਕਿਨ ਇਸ਼ਤਿਹਾਰਬਾਜ਼ੀ ‘ਤੇ ਅਰਬਾਂ ਰੁਪੈ ਉਡਾ ਰਹੇ ਹਨ। ਜਿਸਦਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਮੁਲਾਜਮ ਅਤੇ ਲੋਕ ਹਿਸਾਬ ਲੈਣ ਲਈ ਤਿਆਰ ਬੈਠੇ ਹਨ।
