ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਮਲਿਕਆਰਜੁਨ ਖੜਗੇ ਦੇ ਸੰਬੋਧਨ ਤੋਂ ਬਾਅਦ ਕੀਤੇ ਗਏ ਸ਼ੁੱੱਧੀਕਰਨ ਅਤੇ ਇਸ ਸਬੰਧੀ ਆਵਾਜ ਚੁੱਕਣ ਤੇ ਰਾਹੁਲ ਗਾਂਧੀ ਖਿਲਾਫ ਦਰਜ ਕੀਤੇ ਗਏ ਕੇਸ ਦਾ ਵਿਰੋਧ ਕਰਦਿਆਂ ਅੱਜ ਕਾਂਗਰਸ ਪਾਰਟੀ ਵੱਲੋਂ ਜਲੰਧਰ ਵਿੱਚ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਦਲਿਤ ਵਰਗ ਦੇ ਖਿਲਾਫ ਸੋਚ ਉਜਾਗਰ ਹੋਈ ਹੈ ਤੇ ਭਾਜਪਾ ਅਤੇ ਆਰ.ਐਸ.ਐਸ ਦਾ ਦਲਿਤ ਵਿਰੋਧੀ ਚਹਿਰਾ ਨੰਗਾ ਹੋਇਆ ਹੈ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਾਜਪਾ ਤੇ ਆਰ.ਐਸ.ਐਸ ਦੀ ਗਰੀਬ ਵਰਗ ਨੂੰ ਦਬਾਉਣ ਤੇ ਵਰਗਾਂ ਵਿੱਚ ਵੰਡੀਆਂ ਪਾਉਣ ਦੀ ਸੋਚ ਨੂੰ ਉਜਾਗਰ ਕਰਨ ਲਈ ਇਹ ਧਰਨਾ ਲਗਾਇਆ ਗਿਆ।ਉਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਆਰਜੁਨ ਖੜਗੇ ਜੋ ਕਿ ਦਲਿਤ ਵਰਗ ਨਾਲ ਸਬੰਧ ਰੱਖਦੇ ਹਨ,ਦੇ ਉਤਰਾਖੰਡ ਦੇ ਹਲਦਵਾਨੀ ਵਿੱਚ ਸੰਬੋਧਨ ਤੋਂ ਬਾਅਦ ਸ਼ਟੇਜ ਨੂੰ ਗੰਗਾ ਜਲ ਦਾ ਧੋਇਆ ਤੇ ਇਸ ਨੂੰ ਸ਼ੁੱਧੀਕਰਨ ਦਾ ਨਾਮ ਦਿੱਤਾ ਜਿਸ ਨਾਲ ਭਾਜਪਾ ਤੇ ਆਰ.ਐਸ.ਐਸ ਦੀ ਦਲਿਤ ਵਰਗ ਪ੍ਰਤੀ ਮਾੜੀ ਸੋਚ ਉਜਾਗਰ ਹੋਈ ਹੈ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਉਹੀ ਲੋਕ ਹਨ ਜੋ ਦਲਿਤ ਵਰਗ ਨੂੰ ਪਾਣੀ ਨਹੀਂ ਲੈਣ ਦਿੰਦੇ ਸਨ ਤੇ ਦਲਿਤ ਵਰਗ ਦੇ ਲੋਕਾਂ ਦੇ ਕੰਨਾਂ ਵਿੱਚ ਸਿੱਕਾ ਪਾ ਦਿੰਦੇ ਸਨ।ਉਨਾਂ ਕਿਹਾ ਕਿ ਭਾਜਪਾ ਤੇ ਆਰ.ਐਸ.ਐਸ ਦਲਿਤ ਤੇ ਗਰੀਬ ਨੂੰ ਪਾੜਨ ਵਾਲੀ ਸੋਚ ਰੱਖਦੇ ਹਨ ਤੇ ਇਹ ਸੋਚ ਸਮਾਜ ਨੂੰ ਪਾੜਨ ਵਾਲੀ ਹੈ।ਉਨਾਂ ਕਿਹਾ ਕਿ ਮਲਿਕਆਰਜੁਨ ਵਰਗੇ ਸੀਨੀਅਰ ਨੇਤਾ ਨਾਲ iੋੲਹ ਵਿਵਹਾਰ ਕਰਨ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨਾਂ ਕਿਹਾ ਕਿ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਗਰੀਬ ਵਰਗ ਨੂੰ ਪਾਤਸ਼ਾਹੀਆ ਦਿੱਤੀਆਂ ਤੇ ਭਾਈ ਜੈਤਾ ਜੀ ਨੂੰ ਰੰਗਰੇਟਾ ਗੁਰੂ ਕਾ ਬੇਟਾ ਦਾ ਖਿਤਾਬ ਦਿੱਤਾ।ਉਨਾਂ ਕਿਹਾ ਕਿ ਰਾਹੁਲ ਗਾਂਧੀ ਤੇ ਦਰਜ ਕੀਤਾ ਗਿਆ ਪਰਚਾ ਰੱਦ ਕੀਤਾ ਜਾਵੇ।ਇਸ ਦੌਰਾਨ ਉਨਾਂ ਪੰਜਾਬ ਸਰਕਾਰ ਤੇ ਵੀ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਗੁਰਪ੍ਰੀਤ ਸ਼ੇਖੋਂ ਵਰਗੇ ਗੈਂਗਸ਼ਟਰ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਲੋਕਾਂ ਨੂੰ ਡਰ ਦਾ ਮਾਹੋਲ ਦੇਣਾ ਚਾਹੁੰਦੀ ਹੈ।ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਗੈਂਗਸ਼ਟਰਵਾਦ ਨੂੰ ਵਧਾਵਾ ਦੇ ਰਹੇ ਹਨ ਤੇ ਇਸਦੇ ਨਾਲ ਪੰਜਾਬ ਦਾ ਹੋਰ ਮਾਹੋਲ ਖਰਾਬ ਹੋਵੇਗਾ।ਇਸ ਮੋਕੇ ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦਾ ਨੋਜਵਾਨ ਝੂਠੇ ਇੰਨਕਲਾਬੀਆਂ ਦੀਆਂ ਗੱਲਾਂ ਵਿੱਚ ਆ ਕੇ ਗੁਮਰਾਹ ਹੋ ਗਿਆ ਸੀ ਪਰ ਹੁਣ ਪੰਜਾਬ ਦਾ ਨੋਜਵਾਨ ਕਾਂਗਰਸ ਦੇ ਨਾਲ ਆ ਕੇ ਖੜ ਗਿਆ ਹੈ।ਇਸ ਮੋਕੇ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ,ਸਾਬਕਾ ਸਾਂਸਦ ਮਹੁੰਮਦ ਸਦੀਕ,ਵਿਧਾਇਕ ਤੇ ਸਾਬਕਾ ਮੰਤਰੀ ਪ੍ਰਗਟ ਸਿੰਘ,ਹਰਦੇਵ ਸਿੰਘ ਲਾਡੀ,ਸਾਬਕਾ ਵਿਧਾਇਕ ਰਜਿੰਦਰ ਬੇਰੀ,ਵਿਧਾਇਕ ਸੁਖਵਿੰਦਰ ਸਿੰਘ ਕੋਟਲੀ,ਵਿਧਾਇਕ ਅਵਤਾਰ ਹੈਨਰੀ,ਸਾਬਕਾ ਐਸ.ਐਸ.ਪੀ ਰਜਿੰਦਰ ਸਿੰਘ,ਨਵਜੋਤ ਦਾਹੀਆ,ਸੁਰਿੰਦਰ ਕੋਰ,ਸੁਰਿੰਦਰ ਚੋਧਰੀ,ਬਲਵਿੰਦਰ ਸਿੰਘ ਧਾਲੀਵਾਲ,ਸੰਤੋਖ ਸਿੰਘ ਭਲਾਈਪੁਰ ਤੋਂ ਇਲਾਵਾ ਕਾਂਗਰਸ ਦੇ ਮਹਿਲਾ ਵਿੰਗ,ਯੂਥ ਵਿੰਗ,ਸੇਵਾ ਦਲ ਦੇ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।
ਤਾਜ਼ਾ ਪੋਸਟਾਂ
- ਡੀਏ ਦਾ ਮਾਮਲਾ ਅਦਾਲਤ ਵਿੱਚ ਵਿਚਾਰਅਧੀਨ ਹੋਣ ਕਾਰਨ ਮੁਲਾਜ਼ਮਾਂ ਦੀ ਹੜਤਾਲ ਗੈਰ-ਕਾਨੂੰਨੀ, ਜੇਕਰ ਜਨਤਾ ਨੂੰ ਅਸੁਵਿਧਾ ਹੋਈ ਤਾਂ ਸਰਕਾਰ ਕਾਨੂੰਨ ਅਨੁਸਾਰ ਕਰੇਗੀ ਕਾਰਵਾਈ: ਅਮਨ ਅਰੋੜਾ
- ਭਗਵੰਤ ਮਾਨ ਸਰਕਾਰ ਵੱਲੋਂ ਲਿਖਤੀ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਚੰਡੀਗੜ੍ਹ-ਮੋਹਾਲੀ ਸਰਹੱਦ ’ਤੇ ਚੱਲ ਰਿਹਾ ਧਰਨਾ ਸਮਾਪਤ ਕੀਤਾ
- ਅਮਨ ਅਰੋੜਾ ਵੱਲੋਂ ਦੁਬਈ ਸੰਮੇਲਨ ਵਿੱਚ ਯੂ.ਏ.ਈ. ਨਿਵੇਸਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ; ਸੁਚਾਰੂ ਪ੍ਰਵਾਨਗੀਆਂ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਪੂਰਨ ਸਹਿਯੋਗ ਦਾ ਦਿੱਤਾ ਭਰੋਸਾ
- ਟੀਨੂੰ ਅਤੇ ਕੰਗ ਨੇ ਗਡਕਰੀ ਨੂੰ ਆਦਮਪੁਰ ਫਲਾਈਓਵਰ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ
- ਭਾਜਪਾ ਅਤੇ ਆਰ.ਐਸ.ਐਸ ਦਾ ਦਲਿਤ ਵਿਰੋਧੀ ਚਹਿਰਾ ਨੰਗਾ ਹੋਇਆ-ਚਰਨਜੀਤ ਚੰਨੀ ਆਮ ਆਦਮੀ ਪਾਰਟੀ ਗੈਂਗਸ਼ਟਰਾਂ ਨੂੰ ਪਾਰਟੀ ਚ ਸ਼ਾਮਲ ਕਰ ਪੰਜਾਬ ਵਿੱਚ ਡਰ ਦਾ ਮਾਹੋਲ ਬਣਾ ਰਹੀ
Please provide a channel id.


