ਸਾਰੀਆਂ 24 ਪ੍ਰਤੀਭਾਗੀ ਜੋੜੀਆਂ ਨੂੰ ਜੇਤੂ (ਚੈਂਪੀਅਨ) ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ
2026: ਸਕੂਲ ਸਿੱਖਿਆ ਵਿਭਾਗ, ਚੰਡੀਗੜ੍ਹ ਵੱਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 23, ਚੰਡੀਗੜ੍ਹ ਵਿਖੇ 9 ਤੋਂ 11 ਸਤੰਬਰ, 2026 ਤੱਕ ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ (ਸੀਡਬਲਿਊਐੱਸਐੱਨ) ਲਈ ਤਿੰਨ ਦਿਨਾਂ ਦਾ ‘ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ’ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ।
ਆਪਣੀ ਕਿਸਮ ਦੀ ਇਸ ਪਹਿਲ ਦਾ ਸਮਾਪਨ ਅੱਜ ਯੂ.ਟੀ. ਚੰਡੀਗੜ੍ਹ ਦੇ ਸਕੂਲ ਸਿੱਖਿਆ ਡਾਇਰੈਕਟਰ, ਸ਼੍ਰੀ ਨਿਤੀਸ਼ ਸਿੰਗਲਾ ਦੀ ਮੌਜੂਦਗੀ ਵਿੱਚ ਹੋਇਆ। ਉਹ ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਉਪਸਥਿਤ ਰਹੇ।
ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਸਿੰਗਲਾ ਨੇ ਕਿਹਾ ਕਿ ਇਹ ਟੂਰਨਾਮੈਂਟ ਕੇਵਲ ਇੱਕ ਖੇਡ ਮੁਕਾਬਲਾ ਹੀ ਨਹੀਂ, ਬਲਕਿ ਸਮਾਵੇਸ਼ੀ ਸਿੱਖਿਆ, ਪਰਿਵਾਰਿਕ ਭਾਗੀਦਾਰੀ ਅਤੇ ਪ੍ਰੋਤਸਾਹਨ ਦਾ ਇੱਕ ਸਾਰਥਕ ਸੰਦੇਸ਼ ਹੈ। ਉਨ੍ਹਾਂ ਨੇ ਕਿਹਾ ਕਿ ਖੇਡਾਂ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨੇੜੇ ਲਿਆ ਸਕਦੀਆਂ ਹਨ ਅਤੇ ਨਾਲ ਹੀ ਆਤਮਵਿਸ਼ਵਾਸ, ਤਾਲਮੇਲ ਅਤੇ ਸਹਿਭਾਗਿਤਾ ਦੀ ਭਾਵਨਾ ਨੂੰ ਵਿਕਸਿਤ ਕਰਨ ਦਾ ਪ੍ਰਭਾਵੀ ਮਾਧਿਅਮ ਹਨ।
ਉਨ੍ਹਾਂ ਨੇ ਬੱਚਿਆਂ ਪ੍ਰਤੀ ਮਾਤਾਵਾਂ ਦੀ ਨਿਰੰਤਰ ਦੇਖਭਾਲ਼ ਅਤੇ ਸਮਰਪਣ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹਰੇਕ ਪ੍ਰਤੀਭਾਗੀ ਮਾਂ ਅਤੇ ਬੱਚਾ ਸਨਮਾਨ ਦਾ ਪਾਤਰ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਵਿਭਾਗ ਭਵਿੱਖ ਵਿੱਚ ਵੀ ਪਰਿਵਾਰ-ਕੇਂਦ੍ਰਿਤ ਅਤੇ ਸਮਾਵੇਸ਼ੀ ਪਹਿਲਾਂ ਨੂੰ ਪ੍ਰੋਤਸਾਹਿਤ ਕਰਦਾ ਰਹੇਗਾ।
ਸਮਾਰੋਹ ਦੇ ਦੌਰਾਨ ਸ਼੍ਰੀ ਸਿੰਗਲਾ ਨੇ ਸਾਰੀਆਂ 24 ਮਾਂ-ਬੱਚਾ ਜੋੜੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ। ਟੂਰਨਾਮੈਂਟ ਦੀ ਸਮਾਵੇਸ਼ੀ ਭਾਵਨਾ ਦੇ ਅਨੁਰੂਪ ਹਰੇਕ ਜੋੜੀ ਨੂੰ ਜੇਤੂ (ਚੈਂਪੀਅਨ) ਐਲਾਨਿਆ ਗਿਆ ਅਤੇ ਇਸ ਵਿੱਚ ਕੋਈ ਦੂਸਰਾ ਜਾਂ ਤੀਸਰਾ ਸਥਾਨ ਨਹੀਂ ਰੱਖਿਆ ਗਿਆ।
ਬੱਚਿਆਂ ਨੂੰ ਮਨੋਰੰਜਕ ਤਰੀਕੇ ਨਾਲ ਸਰੀਰਕ ਗਤੀਵਿਧੀਆਂ ਨਾਲ ਜੋੜਨ ਅਤੇ ਹੱਥਾਂ ਅਤੇ ਅੱਖਾਂ ਦੇ ਤਾਲਮੇਲ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਬੈਡਮਿੰਟਨ ਨੂੰ ਚੁਣਿਆ ਗਿਆ।
ਇਸ ਪਹਿਲ ਨੇ ਮਾਂ ਅਤੇ ਬੱਚੇ ਦੇ ਵਿਸ਼ੇਸ਼ ਸਬੰਧ ਨੂੰ ਵੀ ਰੇਖਾਂਕਿਤ ਕੀਤਾ ਅਤੇ ਦੇਖਭਾਲ਼ ਕਰਨ ਵਾਲਿਆਂ, ਮਾਰਗਦਰਸ਼ਕਾਂ ਅਤੇ ਨਿਰੰਤਰ ਸਹਿਯੋਗੀ ਦੇ ਰੂਪ ਵਿੱਚ ਮਾਤਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਨਮਾਨ ਦਿੱਤਾ।
ਇਸ ਟੂਰਨਾਮੈਂਟ ਦਾ ਆਯੋਜਨ ਸਮਗ੍ਰ ਸ਼ਿਕਸ਼ਾ ਅਤੇ ਸਮਾਵੇਸ਼ੀ ਸਿੱਖਿਆ ਵਿੰਗ, ਚੰਡੀਗੜ੍ਹ ਦੁਆਰਾ
ਸੀਡਬਲਿਊਐੱਸਐੱਨ ਸਪੋਰਟਸ ਦੇ ਨੋਡਲ ਅਫ਼ਸਰ ਸ਼੍ਰੀ ਰਾਜਪਾਲ ਸਿੰਘ ਦੇ ਨਾਲ ਤਾਲਮੇਲ ਕਰਕੇ ਕੀਤਾ ਗਿਆ।
ਟੂਰਨਾਮੈਂਟ ਦੇ ਸਮਾਪਨ ਪੜਾਅ ਵਿੱਚ ਕੁੱਲ 24 ਜੋੜੀਆਂ ਦੇ 48 ਖਿਡਾਰੀਆਂ ਨੇ ਹਿੱਸਾ ਲਿਆ।
ਲੜਕੀਆਂ ਦੇ ਵਰਗ: ਪ੍ਰਿਆ-ਰੇਖਾ, ਹਿਮਾਂਸ਼ੀ-ਰਜਨੀ, ਸੋਨੀਆ ਰਾਵਤ-ਪੁਸ਼ਪਾ ਰਾਵਤ, ਯਸ਼ਿਕਾ-ਗੁਰਮੀਤ ਕੌਰ, ਅਤੇ ਸਿਮਰਨ-ਬਬਲੀ।
ਲੜਕਿਆਂ ਦੇ ਵਰਗ: ਆਇਨੇਸ਼-ਮੰਜੂ, ਹਾਰਦਿਕ-ਅਮਿਤਾ, ਤੁਸ਼ਾਰ-ਤਰੁਣ, ਸਾਹਿਲ ਬਿਡਲਾ-ਮੋਨਿਕਾ, ਆਸ਼ਰੇ-ਮੀਨੂੰ, ਮਾਧਵ-ਨਿਸ਼ਾ, ਯੁਵਰਾਜ-ਦੀਪੀ, ਉੱਜਵਲ-ਪੁਸ਼ਪਾ, ਨਿਸ਼ਾਂਤ-ਪੂਜਾ, ਜਤਿਨ-ਪ੍ਰਿਯਾ, ਨਿਤਿਨ-ਅਰਵਿੰਦਰ-ਦੇਵੀ, ਅਵਿਨਾਸ਼ ਕੌਰ, ਸਾਹਿਲ ਕੌਰ। ਅਭਿਸ਼ੇਕ-ਰਾਜਕਿਰਨ, ਪ੍ਰਿੰਸ-ਸੰਧਿਆ, ਕਾਰਤਿਕ-ਮਧੂਕਾ, ਅਗਮਜੋਤ-ਗੁਰਮੀਤ ਕੌਰ, ਗਗਨਦੀਪ-ਰਾਜ ਕੌਰ ਅਤੇ ਨਵੇਂਦਰ-ਵਿਨੀਤਾ।


