ਡਰੱਗਸ ਕੰਟਰੋਲ ਵਿੰਗ ਨੇ ਮੁਅੱਤਲੀ ਦੇ ਹੁਕਮਾਂ ਦਾ ਅਨੁਪਾਲਨ ਸੁਨਿਸ਼ਚਿਤ ਕੀਤਾ
ਨਸ਼ੇ ਦੀ ਸਮੱਸਿਆ ‘ਤੇ ਅੰਕੁਸ਼ ਲਗਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ, ਅਤੇ ਮੁੱਖ ਸਕੱਤਰ, ਸਿਹਤ ਸਕੱਤਰ ਅਤੇ ਡਾਇਰੈਕਟਰ ਸਿਹਤ ਸੇਵਾਵਾਂ-ਅਤੇ-ਡਰੱਗਸ ਕੰਟਰੋਲਰ, ਯੂ.ਟੀ. ਚੰਡੀਗੜ੍ਹ ਦੇ ਮਾਰਗਦਰਸ਼ਨ ਵਿੱਚ ਡਰੱਗਸ ਕੰਟਰੋਲ ਵਿੰਗ ਦੀ ਇੱਕ ਟੀਮ ਨੇ ਮੁਅੱਤਲੀ ਦੇ ਹੁਕਮਾਂ ਦੇ ਅਨੁਪਾਲਨ ਦੀ ਜਾਂਚ ਲਈ ‘ਮੈਸਰਜ਼ ਨਿਊ ਸ਼ਿਵਮ ਮੈਡੀਕੋਸ’, ਰਾਮਦਰਬਾਰ, ਫੇਜ਼-II, ਚੰਡੀਗੜ੍ਹ ਦਾ ਨਿਰੀਖਣ ਕੀਤਾ।
ਇਸ ਨਿਰੀਖਣ ਟੀਮ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਡਰੱਗ ਇੰਸਪੈਕਟਰ ਸ਼੍ਰੀ ਤਜਿੰਦਰ ਸਿੰਘ ਅਤੇ ਡਰੱਗ ਇੰਸਪੈਕਟਰ ਸ਼੍ਰੀ ਅਮਿਤ ਲਖਨਪਾਲ ਸ਼ਾਮਲ ਸਨ।
ਇਸ ਤੋਂ ਪਹਿਲਾਂ 29 ਜੂਨ, 2026 ਨੂੰ ਕੀਤੇ ਗਏ ਨਿਰੀਖਣ ਦੇ ਦੌਰਾਨ ਫਰਮ ਨੂੰ ਬਿਨਾ ਕਿਸੇ ਜਾਇਜ਼ ਡਾਕਟਰੀ ਪਰਚੀ (ਪ੍ਰਿਸਕ੍ਰਿਪਸ਼ਨ) ਅਤੇ ਜ਼ਰੂਰੀ ਖਰੀਦ-ਵਿਕਰੀ ਰਿਕਾਰਡ ਦੇ ‘ਪ੍ਰੀਗੈਬਲਿਨ-300’ (Pregabalin-300) ਕੈਪਸੂਲ ਵੇਚਦੇ ਪਾਇਆ ਗਿਆ ਸੀ। ਨੌਜਵਾਨਾਂ ਵੱਲੋਂ ਨਸ਼ੇ ਲਈ ਇਸ ਦਵਾਈ ਦੇ ਕਥਿਤ ਦੁਰਉਪਯੋਗ ਨੂੰ ਦੇਖਦੇ ਹੋਏ ਡਰੱਗਸ ਕੰਟਰੋਲਰ, ਯੂ.ਟੀ. ਚੰਡੀਗੜ੍ਹ ਨੇ ਫਰਮ ਦੇ ਡਰੱਗ ਲਾਇਸੈਂਸ ਦੋ ਹਫ਼ਤਿਆਂ ਲਈ ਮੁਅੱਤਲ ਕਰ ਦਿੱਤੇ ਸਨ।
ਨਵੀਨਤਮ ਨਿਰੀਖਣ ਦੇ ਦੌਰਾਨ ਟੀਮ ਨੇ ਦੁਕਾਨ ਨੂੰ ਬੰਦ ਪਾਇਆ ਅਤੇ ਮੁਅੱਤਲੀ ਦੇ ਹੁਕਮਾਂ ਦਾ ਅਨੁਪਾਲਨ ਸੁਨਿਸ਼ਚਿਤ ਕੀਤਾ।
ਚੰਡੀਗੜ੍ਹ ਪ੍ਰਸ਼ਾਸਨ ਨੇ ਦੁਹਰਾਇਆ ਕਿ ਆਦਤ ਪੈਦਾ ਕਰਨ ਵਾਲੀਆਂ ਦਵਾਈਆਂ ਦੀ ਅਵੈਧ ਵਿਕਰੀ ਜਾਂ ਦੁਰਉਪਯੋਗ ਨਾਲ ਸਬੰਧਿਤ ਕਿਸੇ ਵੀ ਉਲੰਘਣਾ ਦੇ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਜਾਰੀ ਰਹੇਗੀ।


