9ਵੇਂ ਰਾਸ਼ਟਰੀਯ ਪੋਸ਼ਣ ਮਾਹ 2026 ਦੇ ਤਹਿਤ ਚੰਡੀਗੜ੍ਹ ਵਿੱਚ ਪੋਸ਼ਣ, ਸਿਹਤ ਅਤੇ ਜਾਗਰੂਕਤਾ ਸਬੰਧੀ ਵਿਭਿੰਨ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਗਤੀਵਿਧੀਆਂ ਵਿੱਚ ਅਨੀਮੀਆ (ਖੂਨ ਦੀ ਕਮੀ) ਦੀ ਰੋਕਥਾਮ, ਮਾਂ ਅਤੇ ਬੱਚੇ ਦੀ ਸਿਹਤ, ਪੌਸ਼ਟਿਕ ਆਹਾਰ ਅਤੇ ਸਮੁਦਾਇਕ ਭਾਗੀਦਾਰੀ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਦਿੱਤਾ ਗਿਆ।
ਮਲੋਆ ਕਲੋਨੀ ਵਿਖੇ ਪੌਸ਼ਟਿਕ ਅਤੇ ਪ੍ਰੋਟੀਨ-ਯੁਕਤ ਆਹਾਰ ਬਾਰੇ ਇੱਕ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਦੇ ਨਾਲ ਹੀ, ਓਆਰਐੱਸ ਘੋਲ ਤਿਆਰ ਕਰਨ ਦਾ ਪ੍ਰਦਰਸ਼ਨ, ਤੰਦਰੁਸਤ ਭੋਜਨ ਬਾਰੇ ਨਾਅਰੇ-ਲਿਖਣ ਦੇ ਮੁਕਾਬਲੇ, ਵਿਆਹ ਦੀ ਉਚਿਤ ਉਮਰ, ਸਿਹਤ ਲਈ ਯੋਗ ਦੇ ਮਹੱਤਵ ਅਤੇ ਆਧਾਰ ਕਾਰਡ ਬਣਵਾਉਣ ਦੀ ਜ਼ਰੂਰਤ ਬਾਰੇ ਜਾਗਰੂਕਤਾ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਗਈਆਂ।
ਇੰਡਸਟ੍ਰੀਅਲ ਏਰੀਆ ਵਿਖੇ ਆਯੁਸ਼ ਵਿਭਾਗ ਦੇ ਸਹਿਯੋਗ ਨਾਲ ਅਨੀਮੀਆ ਜਾਂਚ ਕੈਂਪ ਅਤੇ ‘ਪ੍ਰਧਾਨ ਮੰਤਰੀ ਮਾਤ੍ਰੁ ਵੰਦਨਾ ਯੋਜਨਾ’
(ਪੀਐੱਮਐੱਮਵੀਵਾਈ) ਤਹਿਤ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪਾਂ ਦੇ ਜ਼ਰੀਏ ਸਿਹਤ ਜਾਂਚ ਦੇ ਨਾਲ-ਨਾਲ ਪਾਤਰ ਲਾਭਾਰਥੀਆਂ ਦੀ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਕੀਤੀ ਗਈ।
ਆਰਸੀ ਧਨਾਸ-2 ਵਿਖੇ, ਪਾਤਰ ਗਰਭਵਤੀ ਮਹਿਲਾਵਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਤਾਵਾਂ ਲਈ ਵਿਸ਼ੇਸ਼ ਪੀਐੱਮਐੱਮਵੀਵਾਈ ਰਜਿਸਟ੍ਰੇਸ਼ਨ ਮੁਹਿੰਮ ਚਲਾਈ ਗਈ। ਇਸ ਦੇ ਨਾਲ ਹੀ ਅਨੀਮੀਆ ਬਾਰੇ ਜਾਗਰੂਕਤਾ, ਗੰਭੀਰ ਕੁਪੋਸ਼ਿਤ (ਐੱਸਏਐੱਮ) ਬੱਚਿਆਂ ਦੇ ਮਾਪਿਆਂ ਦੀ ਕਾਉਂਸਲਿੰਗ, ਟੀਕਾਕਰਣ, ਓਆਰਐੱਸ ਘੋਲ ਤਿਆਰ ਕਰਨ ਦੀ ਵਿਧੀ ਅਤੇ ਨਵੀਆਂ ਗਰਭਵਤੀ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਲਈ ਘਰ-ਘਰ ਜਾ ਕੇ ਸੰਪਰਕ ਕੀਤਾ ਗਿਆ।
ਘਰ-ਘਰ ਦੇ ਦੌਰਿਆਂ ਦੌਰਾਨ ਪਰਿਵਾਰਾਂ ਨੂੰ ਅਨੀਮੀਆ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ, ਗੰਭੀਰ ਕੁਪੋਸ਼ਿਤ (ਐੱਸਏਐੱਮ) ਬੱਚਿਆਂ ਦੇ ਮਾਪਿਆਂ ਨੂੰ ਸਲਾਹ-ਮਸ਼ਵਰਾ ਦਿੱਤਾ ਗਿਆ ਅਤੇ ਸਮੇਂ ‘ਤੇ ਟੀਕਾਕਰਣ ਦੇ ਮਹੱਤਵ ਅਤੇ ਓਆਰਐੱਸ ਘੋਲ ਤਿਆਰ ਕਰਨ ਦੀ ਸਹੀ ਵਿਧੀ ਦੀ ਜਾਣਕਾਰੀ ਦਿੱਤੀ ਗਈ। ਨਵੀਆਂ ਗਰਭਵਤੀ ਮਹਿਲਾਵਾਂ ਦੀ ਪਹਿਚਾਣ ਕਰਕੇ ਵਿਭਿੰਨ ਸਰਕਾਰੀ ਯੋਜਨਾਵਾਂ ਦੇ ਤਹਿਤ ਉਨ੍ਹਾਂ ਦੀ ਰਜਿਸਟ੍ਰੇਸ਼ਨ ਵਿੱਚ ਵੀ ਸਹਾਇਤਾ ਪ੍ਰਦਾਨ ਕੀਤੀ ਗਈ।
ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਸਮੁਦਾਇਕ ਪੱਧਰ ‘ਤੇ ਜਾਗਰੂਕਤਾ ਨੂੰ ਮਜ਼ਬੂਤ ਕਰਨਾ ਅਤੇ ਪੋਸ਼ਣ ਮਾਹ 2026 ਦੇ ਦੌਰਾਨ ਤੰਦਰੁਸਤ ਖਾਨ-ਪਾਨ, ਅਨੀਮੀਆ ਦੀ ਰੋਕਥਾਮ, ਮਾਂ ਅਤੇ ਬੱਚੇ ਦੀ ਸਿਹਤ ਅਤੇ ਸਰਕਾਰੀ ਕਲਿਆਣਕਾਰੀ ਯੋਜਨਾਵਾਂ ਤੱਕ ਪਾਤਰ ਲਾਭਾਰਥੀਆਂ ਦੀ ਪਹੁੰਚ ਨੂੰ ਹੁਲਾਰਾ ਦੇਣਾ ਸੀ।


