ਚੰਡੀਗੜ੍ਹ ਆਬਕਾਰੀ ਅਤੇ ਟੈਕਸੇਸ਼ਨ ਵਿਭਾਗ ਨੇ ਚੰਡੀਗੜ੍ਹ ਪੁਲਿਸ ਦੇ ਸਹਿਯੋਗ ਨਾਲ, ਆਬਕਾਰੀ ਕਾਨੂੰਨਾਂ ਦੀ ਉਲੰਘਣਾ ਅਤੇ ਸ਼ਰਾਬ ਦੀ ਗ਼ੈਰ-ਕਾਨੂੰਨੀ ਢੋਆ-ਢੁਆਈ ਵਿਰੁੱਧ ਆਪਣੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ।

ਨਿਯਮਾਂ ਦਾ ਅਨੁਪਾਲਨ ਕਰਵਾਉਣ ਦੀ ਚਲ ਰਹੀ ਮੁਹਿੰਮ ਦੇ ਤਹਿਤ ਚੰਡੀਗੜ੍ਹ ਪੁਲਿਸ ਅਤੇ ਚੰਡੀਗੜ੍ਹ ਆਬਕਾਰੀ ਵਿਭਾਗ ਦੀ ਇੱਕ ਸੰਯੁਕਤ ਟੀਮ ਨੇ ਸ਼ਰਾਬ ਦੀਆਂ ਲਗਭਗ 625 ਪੇਟੀਆਂ ਲੈ ਕੇ ਜਾ ਰਹੇ ਇੱਕ ਵਾਹਨ ਨੂੰ ਰੋਕਿਆ। ਇਸ ਕਾਰਵਾਈ ਤੋਂ ਬਾਅਦ ਵਿਭਾਗ ਨੇ ਸ਼ਰਾਬ ਦੇ ਸਰੋਤ ਅਤੇ ਇਸ ਦੀ ਢੋਆ-ਢੁਆਈ ਬਾਰੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਫੜੀ ਗਈ ਖੇਪ ਦੇ ਪਿਛੋਕੜ ਦੀ ਜਾਂਚ ਕਰਦੇ ਹੋਏ, ਬਾਅਦ ਵਿੱਚ ‘ਮੈਸਰਜ਼ ਮੌਰਯ ਡਿਸਟਿਲਰਸ ਐਂਡ ਬੋਟਲਰਸ ਪ੍ਰਾਈਵੇਟ ਲਿਮਿਟਿਡ’ (ਜੋ ਕਿ ਬੀਡਬਲਿਊਐੱਚ-2, ਐੱਲ-1ਬੀ ਅਤੇ ਐੱਲ-13 ਲਾਇਸੰਸਾਂ ਦੀ ਧਾਰਕ ਹੈ) ਦੇ ਪਰਿਸਰ ‘ਤੇ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਕਈ ਤਰ੍ਹਾਂ ਦੀਆਂ ਖਾਮੀਆਂ/ਅਨਿਯਮਿਤਤਾਵਾਂ ਪਾਈਆਂ ਗਈਆਂ। ਵਿਭਾਗ ਨੇ ਲਾਗੂ ਆਬਕਾਰੀ ਕਾਨੂੰਨਾਂ, ਨਿਯਮਾਂ ਅਤੇ ਲਾਇਸੰਸ ਦੀਆਂ ਸ਼ਰਤਾਂ ਅਨੁਸਾਰ ਲਾਇਸੰਸਧਾਰਕ ਵਿਰੁੱਧ ਉਲੰਘਣਾ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਕਾਰਵਾਈ ਦੇ ਨਤੀਜਿਆਂ ਦੇ ਅਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਸ਼ਰਾਬ ਦੇ ਠੇਕਿਆਂ ਵਿਰੁੱਧ ਕਾਰਵਾਈ

ਉਪਰੋਕਤ ਕਾਰਵਾਈ ਤੋਂ ਇਲਾਵਾ, ਵਿਭਾਗ ਨੇ ਨਿਯਮਾਂ ਦੇ ਅਨੁਪਾਲਨ ਦੀ ਜਾਂਚ ਕਰਨ ਵਾਲੀ ਆਪਣੀ ਨਿਯਮਿਤ ਮੁਹਿੰਮ ਤਹਿਤ ਚੰਡੀਗੜ੍ਹ ਵਿੱਚ ਸ਼ਰਾਬ ਦੇ ਵਿਭਿੰਨ ਠੇਕਿਆਂ ਦਾ ਨਿਰੀਖਣ ਵੀ ਕੀਤਾ ਹੈ।

ਇਨ੍ਹਾਂ ਨਿਰੀਖਣਾਂ ਦੌਰਾਨ:

ਤਿੰਨ ਸ਼ਰਾਬ ਦੇ ਠੇਕੇ ਨਿਰਧਾਰਿਤ ਖੁੱਲ੍ਹਣ ਦੇ ਸਮੇਂ (ਸਵੇਰੇ 9:00 ਵਜੇ) ਤੋਂ ਪਹਿਲਾਂ ਖੁੱਲ੍ਹੇ ਪਾਏ ਗਏ, ਜੋ ਕਿ ਸੰਚਾਲਨ ਦੇ ਨਿਰਧਾਰਿਤ ਸਮੇਂ ਦੀ ਉਲੰਘਣਾ
ਦੋ ਸ਼ਰਾਬ ਦੇ ਠੇਕਿਆਂ ‘ਤੇ ਭੌਤਿਕ ਸਟਾਕ (ਮੌਜੂਦਾ ਸਟਾਕ) ਅਤੇ ਦਰਜ ਕੀਤੇ ਗਏ ਸਟਾਕ ਵਿੱਚ ਅੰਤਰ ਪਾਇਆ ਗਿਆ। ਵਿਭਾਗ ਵੱਲੋਂ ਨਿਯਮਾਂ ਅਨੁਸਾਰ ਇਸ ਅੰਤਰ ਵਾਲੇ ਸਟਾਕ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ/ਜ਼ਬਤ ਕਰ ਲਿਆ ਗਿਆ।

ਨਿਰੀਖਣਾਂ ਦੌਰਾਨ ਪਾਈਆਂ ਗਈਆਂ ਉਲੰਘਣਾਵਾਂ ਲਈ ਸਬੰਧਿਤ ਸਾਰੇ ਲਾਇਸੰਸਧਾਰਕਾਂ ਵਿਰੁੱਧ ਉਲੰਘਣਾ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।