ਪੰਜਾਬ ਸਟੇਟ ਰੈੱਡ ਕਰਾਸ ਨੇ ਨੇਪਾਲ ਵਿੱਚ ਫਲੈਸ਼ ਫਲੱਡ ਪੀੜਿਤਾਂ ਲਈ ਤੀਸਰੀ ਅਤੇ ਸਭ ਤੋਂ ਬੜੀ ਰਾਹਤ ਸਮੱਗਰੀ ਦੀ ਖੇਪ ਭੇਜੀ
ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਸਟੇਟ ਰੈੱਡ ਕਰਾਸ ਦੁਆਰਾ ਜਾਰੀ
ਆਪਣੀ ਮਾਨਵੀ ਸਹਾਇਤਾ ਮੁਹਿੰਮ ਦੇ ਤਹਿਤ ਅੱਜ ਰਾਹਤ ਸਮੱਗਰੀ ਦੀ ਤੀਸਰੀ ਅਤੇ ਹੁਣ ਤੱਕ ਦੀ ਸਭ ਤੋਂ ਬੜੀ ਖੇਪ ਭੇਜੀ ਗਈ। ਇਸ ਪਹਿਲ ਦੇ ਜ਼ਰੀਏ ਨੇਪਾਲ ਦੇ ਲੋਕਾਂ ਪ੍ਰਤੀ ਇਕਜੁੱਟਤਾ ਅਤੇ ਸਹਿਯੋਗ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।
ਲਗਭਗ 52 ਟਨ ਜ਼ਰੂਰੀ ਰਾਹਤ ਸਮੱਗਰੀ ਲੈ ਕੇ ਜਾਣ ਵਾਲੇ ਸੱਤ ਵੱਡੇ ਟਰੱਕਾਂ ਨੂੰ ਪੰਜਾਬ ਦੇ ਰਾਜਪਾਲ ਅਤੇ ਪੰਜਾਬ ਸਟੇਟ ਰੈੱਡ ਕਰਾਸ ਦੇ ਪ੍ਰਧਾਨ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ, ਚੰਡੀਗੜ੍ਹ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਰਾਹਤ ਸਮੱਗਰੀ ਦੀ ਕੀਮਤ ਲਗਭਗ 1.40 ਕਰੋੜ ਰੁਪਏ ਤੋਂ ਅਧਿਕ ਹੈ।
ਇਹ ਰਾਹਤ ਸਮੱਗਰੀ ਐਮਾਜ਼ੌਨ (Amazon) ਵੱਲੋਂ ਉਪਲਬਧ ਕਰਵਾਈ ਗਈ ਹੈ। ਇਸ ਅਵਸਰ ‘ਤੇ ਐਮਾਜ਼ੌਨ ਅਤੇ ਡੋਨੇਟਕਾਰਟ ਫਾਊਂਡੇਸ਼ਨ (Donatekart Foundation) ਦੇ ਪ੍ਰਤੀਨਿਧੀ ਅਤੇ ਸ਼੍ਰੀ ਸ਼ਿਵਦੁਲਾਰ ਸਿੰਘ ਢਿੱਲੋਂ,
ਸਕੱਤਰ, ਪੰਜਾਬ ਸਟੇਟ ਰੈੱਡ ਕਰਾਸ ਵੀ ਉਪਸਥਿਤ ਰਹੇ।
ਇਸ ਰਾਹਤ ਸਮੱਗਰੀ ਵਿੱਚ ਜਨਰੇਟਰ ਸੈੱਟ, ਕੰਬਲ, ਤਰਪਾਲਾਂ, ਸੋਲਰ ਲਾਇਟਾਂ ਅਤੇ ਹੋਰ ਜ਼ਰੂਰੀ ਐਮਰਜੈਂਸੀ ਸਮਾਨ ਸ਼ਾਮਲ ਹਨ। ਸ਼੍ਰੀ ਕਟਾਰੀਆ ਨੇ ਦੱਸਿਆ ਕਿ ਇਹ ਸਮੱਗਰੀ ਨੇਪਾਲ ਰੈੱਡ ਕਰਾਸ ਸੋਸਾਇਟੀ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਜ਼ਰੂਰਤਾਂ ਦੀ ਸੂਚੀ ਦੇ ਅਨੁਸਾਰ ਹੀ ਖਰੀਦੀ ਗਈ ਹੈ, ਤਾਕਿ
ਹੜ੍ਹ-ਪ੍ਰਭਾਵਿਤ ਲੋਕਾਂ ਦੀਆਂ ਤਤਕਾਲ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।
ਇਹ ਪੰਜਾਬ ਸਟੇਟ ਰੈੱਡ ਕਰਾਸ ਵੱਲੋਂ ਨੇਪਾਲ ਲਈ ਭੇਜੀ ਜਾ ਰਹੀ
ਤੀਸਰੀ ਬੜੀ ਰਾਹਤ ਖੇਪ ਹੈ। ਪਹਿਲੀ ਖੇਪ 1 ਸਤੰਬਰ ਨੂੰ ਭੇਜੀ ਗਈ ਸੀ, ਜਿਸ ਵਿੱਚ ਤਿੰਨ ਟਰੱਕਾਂ ਦੇ ਜ਼ਰੀਏ ਖਾਣ ਲਈ ਤਿਆਰ ਖੁਰਾਕੀ ਸਮੱਗਰੀ, ਰਾਸ਼ਨ, ਕੱਪੜੇ ਅਤੇ ਹੋਰ ਜ਼ਰੂਰੀ ਰਾਹਤ ਸਮੱਗਰੀ ਭੇਜੀ ਗਈ ਸੀ। ਇਸ ਦੀ ਕੀਮਤ
ਲਗਭਗ 10 ਲੱਖ ਰੁਪਏ ਤੋਂ ਅਧਿਕ ਸੀ। ਇਸ ਤੋਂ ਬਾਅਦ 18 ਸਤੰਬਰ ਨੂੰ ਦੂਸਰੀ ਖੇਪ ਭੇਜੀ ਗਈ, ਜਿਸ ਵਿੱਚ ਲਗਭਗ 38 ਲੱਖ ਰੁਪਏ ਦੀ ਜ਼ਰੂਰੀ ਰਾਹਤ ਸਮੱਗਰੀ ਸ਼ਾਮਲ ਸੀ। ਇਹ ਖੇਪ
ਇੰਟਰਨੈਸ਼ਨਲ ਫੈਡਰੇਸ਼ਨ ਆਵ੍ ਰੈੱਡ ਕਰਾਸ ਐਂਡ ਰੈੱਡ ਕ੍ਰੀਸੈਂਟ ਸੋਸਾਇਟੀਜ਼ (ਆਈਐੱਫਆਰਸੀ) ਦੇ ਜ਼ਰੀਏ ਨੇਪਾਲ ਰੈੱਡ ਕਰਾਸ ਸੋਸਾਇਟੀ ਦੇ ਤਾਲਮੇਲ ਨਾਲ
ਭੇਜੀ ਗਈ ਸੀ। ਦੂਸਰੀ ਖੇਪ ਵੀ ਨੇਪਾਲ ਰੈੱਡ ਕਰਾਸ ਦੁਆਰਾ ਦੱਸੀਆਂ ਗਈਆਂ ਵਿਸ਼ੇਸ਼ ਜ਼ਰੂਰਤਾਂ ਦੇ ਅਨੁਸਾਰ ਤਿਆਰ ਕੀਤੀ ਗਈ ਸੀ। ਪੰਜਾਬ ਰੈੱਡ ਕਰਾਸ ਦੀ ਇੱਕ ਟੀਮ ਰਾਹਤ ਸਮੱਗਰੀ ਨਾਲ ਨੇਪਾਲਗੰਜ ਇੰਟਰਨੈਸ਼ਨਲ ਬਾਰਡਰ ਤੱਕ ਗਈ ਅਤੇ ਉੱਥੇ ਸਬੰਧਿਤ ਪ੍ਰਤੀਨਿਧੀਆਂ
ਨੂੰ ਸਮੱਗਰੀ ਸੌਂਪੀ ਗਈ।
ਸ਼੍ਰੀ ਕਟਾਰੀਆ ਨੇ ਐਮਾਜ਼ੌਨ (Amazon), ਡੋਨੇਟਕਾਰਟ (Donatekart) ਅਤੇ ਹੋਰ ਸਾਰੇ ਸਹਿਯੋਗੀਆਂ ਦਾ ਇਸ ਰਾਹਤ ਮੁਹਿੰਮ ਵਿੱਚ ਸਹਿਯੋਗ ਲਈ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਨੇਪਾਲ ਦੇ ਪ੍ਰਭਾਵਿਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਲਈ ਪੰਜਾਬ ਸਟੇਟ ਰੈੱਡ ਕਰਾਸ ਦੁਆਰਾ ਕੀਤੇ ਜਾ ਰਹੇ ਰਾਹਤ ਸਮੱਗਰੀ
ਇਕੱਠੀ ਕਰਨ, ਖਰੀਦਣ ਅਤੇ ਭੇਜਣ ਦੇ ਕਾਰਜਾਂ ਦੀ ਸ਼ਲਾਘਾ ਕੀਤੀ।
ਰਾਜਪਾਲ ਨੇ ਇਹ ਵੀ ਦੱਸਿਆ ਕਿ ਇਸ ਰਾਹਤ ਸਮੱਗਰੀ ਨਾਲ ਸਥਾਨਕ ਪੱਧਰ ‘ਤੇ ਆਰਥਿਕ ਲਾਭ ਵੀ ਹੋਇਆ ਹੈ। ਐਮਾਜ਼ੌਨ ਵੱਲੋਂ ਦਿੱਤੀ ਗਈ ਰਾਹਤ ਸਮੱਗਰੀ ਪੰਜਾਬ ਅਤੇ ਚੰਡੀਗੜ੍ਹ ਖੇਤਰ ਤੋਂ ਹੀ ਖਰੀਦੀ ਗਈ ਹੈ। ਇਸ ਨਾਲ ਆਸਪਾਸ ਦੇ ਖੇਤਰ ਦੇ
ਕਾਰੋਬਾਰੀਆਂ ਅਤੇ ਸਪਲਾਇਰਾਂ ਨੂੰ ਵੀ ਲਾਭ ਮਿਲਿਆ ਹੈ ਅਤੇ ਨਾਲ ਹੀ ਨੇਪਾਲ ਵਿੱਚ ਲੋੜਵੰਦ ਲੋਕਾਂ ਤੱਕ ਰਾਹਤ ਪਹੁੰਚਾਉਣ ਦਾ ਕਾਰਜ ਅੱਗੇ ਵਧਿਆ ਹੈ।
ਸ਼੍ਰੀ ਕਟਾਰੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾ ਮੁਸ਼ਕਲ ਸਮੇਂ ਵਿੱਚ ਲੋੜਵੰਦਾਂ ਦੇ ਨਾਲ ਖੜ੍ਹੇ ਰਹੇ ਹਨ। ਉਨ੍ਹਾਂ ਨੇ ਦੁਹਰਾਇਆ ਕਿ ਇਸ ਕਠਿਨ ਸਮੇਂ ਵਿੱਚ ਪੰਜਾਬ ਸਟੇਟ ਰੈੱਡ ਕਰਾਸ ਅਤੇ ਪੰਜਾਬ ਦੇ ਲੋਕ ਨੇਪਾਲ ਰੈੱਡ ਕਰਾਸ ਅਤੇ ਨੇਪਾਲ ਦੇ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ।
ਅੱਜ ਭੇਜੀ ਗਈ ਰਾਹਤ ਸਮੱਗਰੀ ਦੀ ਇਹ ਖੇਪ ਨੇਪਾਲ ਵਿੱਚ ਆਏ ਫਲੈਸ਼ ਫਲੱਡ ਦੀ ਸਥਿਤੀ ਦੇ ਦੌਰਾਨ ਪੰਜਾਬ ਦੀ ਲਗਾਤਾਰ ਜਾਰੀ ਮਾਨਵੀ ਸਹਾਇਤਾ ਦਾ ਇੱਕ ਹੋਰ ਮਹੱਤਵਪੂਰਨ ਪ੍ਰਯਾਸ ਹੈ। ਇਹ ਕਰੁਣਾ, ਸਹਿਯੋਗ ਅਤੇ ਸੇਵਾ ਦੀ ਭਾਵਨਾ ਨੂੰ ਦਰਸਾਉਂਦਾ ਹੈ, ਜੋ ਰੈੱਡ ਕਰਾਸ ਅੰਦੋਲਨ ਦਾ ਮੂਲ ਅਧਾਰ ਹੈ।


