ਰਾਸ਼ਟਰੀਯ ਪੋਸ਼ਣ ਮਾਹ 2026 ਦੇ ਤਹਿਤ ਚੰਡੀਗੜ੍ਹ ਵਿੱਚ ਸਿਹਤ, ਪੋਸ਼ਣ, ਜਾਗਰੂਕਤਾ ਅਤੇ ਸਮੁਦਾਇਕ ਸੰਪਰਕ ਨਾਲ ਜੁੜੀਆਂ ਵਿਭਿੰਨ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਇਨ੍ਹਾਂ ਗਤੀਵਿਧੀਆਂ ਵਿੱਚ ਗਰਭਵਤੀ ਮਹਿਲਾਵਾਂ,ਬੱਚਿਆਂ, ਮਾਪਿਆਂ ਅਤੇ ਹੋਰ ਲਾਭਾਰਥੀਆਂ ਨੂੰ ਸ਼ਾਮਲ ਕੀਤਾ ਗਿਆ।

ਮਨੀ ਮਾਜਰਾ ਸਰਕਲ ਵਿੱਚ ਆਯੁਸ਼ ਸਿਹਤ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ 41 ਗਰਭਵਤੀ ਮਹਿਲਾਵਾਂ, ਦੀ ਸਿਹਤ ਜਾਂਚ ਕੀਤੀ ਗਈ। ਇਸ ਦੌਰਾਨ ਜੀਐੱਮਐੱਸਐੱਸਐੱਸ ਐੱਮਐੱਚਸੀ, ਮਨੀਮਾਜਰਾ ਦੀ ਯੋਗ ਇੰਸਟ੍ਰਕਟਰ ਸੁਸ਼੍ਰੀ ਸੀਮਾ ਦੇਵੀ ਨੇ ਯੋਗ ਟ੍ਰੇਨਿੰਗ ਸੈਸ਼ਨ ਵੀ ਆਯੋਜਿਤ ਕੀਤਾ। ਇਸ ਵਿੱਚ ਗਰਭ ਅਵਸਥਾ ਦੌਰਾਨ ਸੁਰੱਖਿਅਤ ਯੋਗ, ਤਣਾਅ ਘੱਟ ਕਰਨ ਅਤੇ ਬਿਹਤਰ ਸਿਹਤ ਲਈ ਜ਼ਰੂਰੀ ਜਾਣਕਾਰੀ ਦਿੱਤੀ ਗਈ।

ਇਸੇ ਸਥਾਨ ‘ਤੇ ਡਾਕ ਵਿਭਾਗ ਦੁਆਰਾ ਪ੍ਰਧਾਨ ਮੰਤਰੀ ਮਾਤ੍ਰੁ ਵੰਦਨਾ ਯੋਜਨਾ (ਪੀਐੱਮਐੱਮਵੀਵਾਈ) ਕੈਂਪ ਵੀ ਲਗਾਇਆ ਗਿਆ। ਕੈਂਪ ਦੌਰਾਨ 5 ਖਾਤੇ ਖੋਲ੍ਹੇ ਗਏ ਅਤੇ ਪ੍ਰਧਾਨ ਮੰਤਰੀ ਮਾਤ੍ਰੁ ਵੰਦਨਾ ਯੋਜਨਾ (ਪੀਐੱਮਐੱਮਵੀਵਾਈ) ਦੇ ਤਹਿਤ 6 ਨਵੇਂ ਕੇਸ ਰਜਿਸਟਰ ਕੀਤੇ ਗਏ, ਜਿਸ ਨਾਲ ਲਾਭਾਰਥੀਆਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਵਿੱਚ ਸੁਵਿਧਾ ਮਿਲੀ।

ਆਰਸੀ ਧਨਾਸ-1 ਵਿਖੇ ਗ੍ਰਾਮ ਸਿਹਤ, ਸਵੱਛਤਾ ਤੇ ਪੋਸ਼ਣ ਦਿਵਸ (ਯੂਐੱਚਐੱਸਐੱਨਡੀ) ਵੀ ਆਯੋਜਿਤ ਕੀਤਾ ਗਿਆ। ਇਸ ਦੌਰਾਨ ਡਾਕਟਰ ਅਤੇ ਏਐੱਨਐੱਮ ਦੀ ਦੇਖਰੇਖ ਵਿੱਚ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਵਿੱਚ ਡਾ. ਪਰਵੀਨ ਮਲਿਕ, ਏਐੱਨਐੱਮ, ਸੁਪਰਵਾਇਜ਼ਰਾਂ, ਆਂਗਣਵਾੜੀ ਵਰਕਰਾਂ ਅਤੇ ਲਾਭਾਰਥੀਆਂ ਨੇ ਹਿੱਸਾ ਲਿਆ। ਗਤੀਵਿਧੀਆਂ ਦੇ ਦੌਰਾਨ ਸਿਹਤ ਅਤੇ ਪੋਸ਼ਣ ਸਬੰਧੀ ਸਲਾਹ-ਮਸ਼ਵਰਾ ਦਿੱਤਾ ਗਿਆ ਅਤੇ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ।

ਗ੍ਰਾਮ ਸਿਹਤ, ਸਵੱਛਤਾ ਤੇ ਪੋਸ਼ਣ ਦਿਵਸ (ਯੂਐੱਚਐੱਸਐੱਨਡੀ) ਅਤੇ ਸਮੁਦਾਇਕ ਸੰਪਰਕ ਗਤੀਵਿਧੀਆਂ ਦੇ ਤਹਿਤ ਅਨੀਮੀਆ ਬਾਰੇ ਜਾਗਰੂਕਤਾ ਫੈਲਾਉਣ ਲਈ ਘਰ-ਘਰ ਜਾ ਕੇ
ਸੰਪਰਕ ਕੀਤਾ ਗਿਆ।
ਨਾਲ ਹੀ, ਗੰਭੀਰ ਕੁਪੋਸ਼ਣ (ਐੱਸਏਐੱਮ) ਤੋਂ ਪ੍ਰਭਾਵਿਤ ਬੱਚਿਆਂ ਦੇ ਮਾਪਿਆਂ ਨੂੰ ਸਲਾਹ-ਮਸ਼ਵਰਾ ਦਿੱਤਾ ਗਿਆ ਅਤੇ ਓਆਰਐੱਸ ਬਣਾਉਣ ਦੇ ਤਰੀਕੇ ਦਿ ਪ੍ਰਦਰਸ਼ਨ ਕੀਤਾ ਗਿਆ। ਪਰਿਵਾਰਾਂ ਵਿੱਚ ਸਿਹਤ, ਸਵੱਛਤਾ ਅਤੇ ਬੱਚਿਆਂ ਦੀ ਉਚਿਤ ਦੇਖਭਾਲ਼ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਸਮੁਦਾਇ ਦੇ ਮੈਂਬਰਾਂ ਅਤੇ ਲਾਭਾਰਥੀਆਂ ਨਾਲ ‘ਪੋਸ਼ਣ ਸਹੁੰ’ ਚੁੱਕ ਸਮਾਗਮ ਦਾ ਆਯੋਜਨ ਵੀ ਕੀਤਾ ਗਿਆ। ਸੁਪਰਵਾਇਜ਼ਰਾਂ ਅਤੇ ਲਾਭਾਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦੇ ਹੋਏ ਪੋਸ਼ਣ, ਸਿਹਤ ਅਤੇ ਸਮੁਦਾਇਕ ਕਲਿਆਣ ਨੂੰ ਹੁਲਾਰਾ ਦੇਣ ਦਾ ਸੰਕਲਪ ਲਿਆ।

ਇਸ ਅਵਸਰ ‘ਤੇ ਵਿਕਾਸ ਨਗਰ ਸਰਕਲ ਦੇ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਲਈ ਰਚਨਾਤਮਕ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਗਈਆਂ। ਬੱਚਿਆਂ ਨੇ ਵਿਭਿੰਨ ਰਚਨਾਤਮਕ ਅਤੇ ਸਿੱਖਣ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ।
ਖੇਡ-ਖੇਡ ਵਿੱਚ ਬੱਚਿਆਂ ਨੂੰ ਨਵੀਆਂ ਚੀਜ਼ਾਂ ਅਤੇ ਨਵੇਂ ਕੌਸ਼ਲ ਵਿਕਸਿਤ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੇ ਬੌਧਿਕ, ਰਚਨਾਤਮਕ ਅਤੇ ਸਮਾਜਿਕ ਵਿਕਾਸ ਨੂੰ ਹੁਲਾਰਾ ਮਿਲਿਆ।

ਦਿਨ ਭਰ ਆਯੋਜਿਤ ਇਨ੍ਹਾਂ ਗਤੀਵਿਧੀਆਂ ਦੇ ਜ਼ਰੀਏ ਰਾਸ਼ਟਰੀਯ ਪੋਸ਼ਣ ਮਾਹ 2026 ਦੇ ਤਹਿਤ ਸਮੁਦਾਇ ਦੀ ਭਾਗੀਦਾਰੀ ਵਧਾਉਣ ਅਤੇ ਗਰਭਵਤੀ ਮਹਿਲਾਵਾਂ, ਬੱਚਿਆਂ, ਮਾਪਿਆਂ ਅਤੇ ਹੋਰ ਲਾਭਾਰਥੀਆਂ ਵਿੱਚ ਸਿਹਤ, ਪੋਸ਼ਣ ਅਤੇ ਤੰਦਰੁਸਤ ਜੀਵਨਸ਼ੈਲੀ ਪ੍ਰਤੀ ਜਾਗਰੂਕਤਾ ਵਧਾਉਣ ਦੇ ਪ੍ਰਯਾਸ ਕੀਤੇ ਗਏ।