ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਦੇ ਕੁਸ਼ਲ ਮਾਰਗਦਰਸ਼ਨ ਅਤੇ ਯੂ.ਟੀ. ਚੰਡੀਗੜ੍ਹ ਦੇ ਸਿਹਤ ਸਕੱਤਰ ਸ਼੍ਰੀ ਮਨਦੀਪ ਸਿੰਘ ਬਰਾੜ ਦੇ ਬਹੁਮੁੱਲੇ ਸਹਿਯੋਗ ਸਦਕਾ, ਚੰਡੀਗੜ੍ਹ ਨੂੰ ‘ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ’ (ਏਬੀਡੀਐੱਮ) ਦੇ ਤਹਿਤ ਆਯੁਸ਼ਮਾਨ ਆਰੋਗਯ ਮੰਦਿਰਾਂ (ਏਏਐੱਮਜ਼)/ ਸ਼ਹਿਰੀ ਆਯੁਸ਼ਮਾਨ ਆਰੋਗਯ ਮੰਦਿਰਾਂ (ਯੂਏਏਐੱਮਜ਼) ਵਿੱਚ ਸਿਹਤ ਰਿਕਾਰਡਾਂ ਨੂੰ ਜੋੜਨ ਲਈ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਕੇਂਦਰ ਸ਼ਾਸਿਤ ਪ੍ਰਦੇਸ਼’ ਦਾ ਪੁਰਸਕਾਰ ਮਿਲਿਆ ਹੈ।
ਇਹ ਪੁਰਸਕਾਰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਆਯੋਜਿਤ ਰਾਸ਼ਟਰੀ ਪੱਧਰ ਦੇ ਪ੍ਰੋਗਰਾਮ ‘ਆਰੋਗਯ ਮੰਥਨ’ ਵਿੱਚ ਪ੍ਰਦਾਨ ਕੀਤਾ ਗਿਆ।
‘ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ’ (ਏਬੀਡੀਐੱਮ) ਦੇ ਤਹਿਤ ਸਿਹਤ ਰਿਕਾਰਡਾਂ ਨੂੰ ਡਿਜੀਟਲ ਤੌਰ ‘ਤੇ ਜੋੜਨ ਵਿੱਚ ਚੰਡੀਗੜ੍ਹ ਦੇ ਉਤਕ੍ਰਿਸ਼ਟ ਪ੍ਰਦਰਸ਼ਨ ਲਈ ਇਹ ਸਨਮਾਨ ਦਿੱਤਾ ਗਿਆ।
ਹੋਏ ਇਸ ਸਮਾਗਮ ਦੌਰਾਨ,
ਚੰਡੀਗੜ੍ਹ ਦੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਸੁਮਨ ਸਿੰਘ ਨੇ
ਸੀਨੀਅਰ ਅਧਿਕਾਰੀਆਂ ਅਤੇ ਦੇਸ਼ ਭਰ ਦੇ
ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇ.ਪੀ. ਨੱਡਾ ਤੋਂ ਇਹ ਪੁਰਸਕਾਰ ਪ੍ਰਾਪਤ ਕੀਤਾ।
ਇਸ ਪ੍ਰੋਗਰਾਮ ਵਿੱਚ ‘ਆਯੁਸ਼ਮਾਨ ਭਾਰਤ ਪੀਐੱਮ-ਜੇਏਵਾਈ’ ਦੇ ਅੱਠ ਵਰ੍ਹਿਆਂ ਅਤੇ ‘ਏਬੀਡੀਐੱਮ’ ਦੇ ਪੰਜ ਵਰ੍ਹੇ ਪੂਰੇ ਹੋਣ ਦੇ ਅਵਸਰ ‘ਤੇ ਸਿਹਤ ਖੇਤਰ ਵਿੱਚ ਉਪਲਬਧੀਆਂ ਦੀ ਸਮੀਖਿਆ ਕੀਤੀ ਗਈ ਅਤੇ ਭਵਿੱਖ ਦੀ ਦਿਸ਼ਾ ਵਿੱਚ ਪ੍ਰਯਾਸ ਜਾਰੀ ਰੱਖਣ ਦਾ ਸੰਕਲਪ ਲਿਆ ਗਿਆ। ਸ਼੍ਰੀ ਜੇ.ਪੀ. ਨੱਡਾ ਨੇ ਗ਼ਰੀਬਾਂ ਦੇ ਕਲਿਆਣ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ ਅਤੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ।
ਇਹ ਪੁਰਸਕਾਰ ਡਿਜੀਟਲ ਸਿਹਤ ਈਕੋ-ਸਿਸਟਮ ਨੂੰ ਮਜ਼ਬੂਤ ਕਰਨ ਅਤੇ ਏਬੀਡੀਐੱਮ ਪਹਿਲਾਂ ਨੂੰ ਵਿਆਪਕ ਤੌਰ ‘ਤੇ ਅਪਣਾਉਣ ਲਈ ਚੰਡੀਗੜ੍ਹ ਦੇ ਨਿਰੰਤਰ ਪ੍ਰਯਾਸਾਂ ਨੂੰ ਮਾਨਤਾ ਦਿੰਦਾ ਹੈ। ਸਿਹਤ ਵਿਭਾਗ ਅਤੇ ਸਿਹਤ ਸੰਸਥਾਵਾਂ ਦੇ ਸਮੂਹਿਕ ਪ੍ਰਯਾਸਾਂ ਸਦਕਾ ਚੰਡੀਗੜ੍ਹ ਨੇ ਸਿਹਤ ਰਿਕਾਰਡਾਂ ਨੂੰ ਆਭਾ (ਏਬੀਐੱਚਏ- ਆਯੁਸ਼ਮਾਨ ਭਾਰਤ ਹੈਲਥ ਅਕਾਊਂਟ) ਨਾਲ ਜੋੜਨ ਵਿੱਚ ਜ਼ਿਕਰਯੋਗ ਪ੍ਰਗਤੀ ਕੀਤੀ ਹੈ। ਇਸ ਨਾਲ ਡਿਜੀਟਲ ਸਿਹਤ ਜਾਣਕਾਰੀ ਤੱਕ ਸੁਰੱਖਿਅਤ ਅਤੇ ਨਿਰਵਿਘਨ ਪਹੁੰਚ ਸੰਭਵ ਹੋ ਰਹੀ ਹੈ।
ਇਹ ਉਪਲਬਧੀ ‘ਡਿਜੀਟਲ ਹੈਲਥ ਮਿਸ਼ਨ’ ਨੂੰ ਲਾਗੂ ਕਰਨ ਅਤੇ ਮਰੀਜ਼-ਕੇਂਦਰਿਤ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ
ਚੰਡੀਗੜ੍ਹ ਸਿਹਤ ਵਿਭਾਗ, ਹੈਲਥਕੇਅਰ ਪ੍ਰੋਫੈਸ਼ਨਲਸ, ਫਰੰਟਲਾਇਨ ਸਿਹਤ ਕਰਮਚਾਰੀਆਂ ਅਤੇ ਏਬੀਡੀਐੱਮ ਟੀਮ ਦੀ ਡਿਜੀਟਲ ਸਿਹਤ ਮਿਸ਼ਨ ਨੂੰ ਲਾਗੂ ਕਰਨ ਅਤੇ ਰੋਗੀ-ਕੇਂਦ੍ਰਿਤ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਦਾ ਸਨਮਾਨ ਹੈ।
ਚੰਡੀਗੜ੍ਹ ਸਿਹਤ ਵਿਭਾਗ ਨੇ ਡਿਜੀਟਲ ਸਿਹਤ ਪਹਿਲਾਂ ਨੂੰ ਅੱਗੇ ਵਧਾਉਣ ਅਤੇ ਏਬੀਡੀਐੱਮ ਦਾ ਲਾਭ ਹਰੇਕ ਨਾਗਰਿਕ ਤੱਕ ਪਹੁੰਚਾਉਣ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ। ਇਸ ਨਾਲ ਅਧਿਕ ਜੁੜੀ ਹੋਈ,ਕੁਸ਼ਲ ਅਤੇ ਰੋਗੀ-ਕੇਂਦ੍ਰਿਤ ਸਿਹਤ ਵਿਵਸਥਾ ਬਣਾਉਣ ਵਿੱਚ ਭਦਦ ਮਿਲੇਗੀ।


