ਝੂਠੇ ਬਿਆਨਾਂ ਨਾਲ ਲੋਕਾਂ ਨੂੰ ਗੁਮਰਾਹ ਕਰਨਾ ਕੇਜਰੀਵਾਲ ਦੀ ਆਦਤ : ਕੇਜਰੀਵਾਲ

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਬਜ਼ੁਰਗਾਂ ਦੀ ਸੁਰੱਖਿਆ ਤੋਂ ਵੱਧ ਫਿਕਰ ਦੂਜੇ ਸੂਬਿਆਂ ਤੋਂ ਲਿਆਂਦੇ ਆਪਣੇ ਬੱਸ ਮਾਫ਼ੀਆ ਦੀ ਹੈ। ਇਸ ਲਈ ਮੁੱਖ ਮੰਤਰੀ ਤੀਰਥ ਯਾਤਰਾ ਦੀਆਂ ਬੱਸਾਂ ਵਿੱਚ ਸੁਰੱਖਿਆ ਨਾਲ ਜੁੜੇ ਮੁੱਦੇ ਉੱਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਨੋਟਿਸ ਨੂੰ ਉਹ ਸਿਆਸੀ ਮੁੱਦਾ ਬਣਾ ਰਹੇ ਹਨ। ਇਹ ਸ਼ਬਦ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਹਨ।

ਚੰਡੀਗੜ੍ਹ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਮੁਤਾਬਕ ਕੇਵਲ ਸਿੰਘ ਢਿੱਲੋਂ ਨੇ ਕਿਹਾ ਸਲੀਪਰ ਬੱਸਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਮਨੁੱਖੀ ਅਧਿਕਾਰ ਕਮਿਸ਼ਨ ਨੇ ਪਿਛਲੇ ਇੱਕ ਸਾਲ ਵਿੱਚ ਦੇਸ਼ ਭਰ ਵਿੱਚ 1000 ਬੱਸਾਂ ਉੱਤੇ ਕਾਰਵਾਈ ਕੀਤੀ ਹੈ, ਕਿਉਂ ਕਿ ਇਨ੍ਹਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਅਤੇ ਲੋਕਾਂ ਨੂੰ ਜਾਨ ਗੁਆਉਣੀ ਪਈ ਹੈ। ਇਸ ਕਾਰਵਾਈ ਨੂੰ ਸਿਰਫ਼ ਪੰਜਾਬ ਨਾਲ ਜੋੜਨਾ ਕੋਰੇ ਝੂਠ ਤੋਂ ਵੱਧ ਹੋਰ ਕੁਝ ਨਹੀਂ ਹੈ।

ਉਨ੍ਹਾਂ ਕਿਹਾ ਕਿ ਜਨਵਰੀ 2026 ਵਿੱਚ ਪੰਜਾਬ ਸਰਕਾਰ ਨੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦੱਸਿਆ ਸੀ ਕਿ ਪੰਜਾਬ ਵਿੱਚ ਕੋਈ ਵੀ ਸਲੀਪਰ ਬੱਸ ਰਜਿਸਟਡ ਨਹੀਂ ਹੈ, ਇਸ ਅਰਥ ਹੈ ਕਿ ਪੰਜਾਬ ਵਿੱਚ ਤੀਰਥ ਯਾਤਰਾ ਲਈ ਚੱਲਣ ਵਾਲੀਆਂ ਸਾਰੀਆਂ ਬੱਸਾਂ ਦੂਜੇ ਰਾਜਾਂ ਤੋਂ ਲਿਆਂਦੀਆਂ ਗਈਆਂ ਪ੍ਰਾਈਵੇਟ ਬੱਸਾਂ ਹਨ, ਸਿਰਫ਼ ਬੱਸਾਂ ਹੀ ਬਾਹਰੋਂ ਨਹੀਂ ਲਿਆਂਉਦੀਆਂ ਇਸ ਯਾਤਰਾ ਨੂੰ ਚਲਾਉਣ ਵਾਲਾ ਸ਼ਖਸ ਵੀ ਦਿੱਲੀ ਤੋਂ ਹੀ ਲਿਆਂਦਾ ਹੋਇਆ ਹੈ। ਪੰਜਾਬ ਦੀ ਮੁੱਖ ਮੰਤਰੀ ਯਾਤਰਾ ਸਕੀਮ ਨੂੰ ਕੇਜਰੀਵਾਲ ਆਪਣੇ ਨਿੱਜੀ ਕਰਿੰਦੇ ਰਾਹੀਂ ਬੱਸ ਮਾਫ਼ੀਆ ਵਾਂਗ ਚਲਾ ਰਿਹਾ ਹੈ।

ਉਨ੍ਹਾਂ ਕਿਹਾ ਝੂਠ ਬੋਲ਼ਣਾ ਕੇਰਜੀਵਾਲ ਆਦਤ ਹੈ, ਇਸ ਲਈ ਪੰਜਾਬ ਵਿੱਚ ਤੀਰਥ ਯਾਤਰਾ ਬੰਦ ਦੀਆਂ ਕੋਸ਼ਿਸ਼ਾਂ ਦਾ ਇਲਜ਼ਾਮ ਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਦੱਸਣਾ ਚਾਹੀਦਾ ਸੀ ਕਿ ਕੀ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਉੱਤੇ ਤੀਰਥ ਯਾਤਰਾ ਬੰਦ ਹੋ ਗਈ। ਇਸ ਗੱਲ ਦਾ ਜਵਾਬ ਪਹਿਲਾਂ ਦੇਣਾ ਚਾਹੀਦਾ ਸੀ।