ਇਮਾਨਦਾਰੀ, ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਪ੍ਰਤੀ ਪ੍ਰਤੀਬੱਧਤਾ ਦੁਹਰਾਈ

ਚੰਡੀਗੜ੍ਹ ਪ੍ਰਸ਼ਾਸਨ ਦੇ
ਇੰਜੀਨੀਅਰਿੰਗ ਵਿਭਾਗ ਦੁਆਰਾ ਸਤਰਕਤਾ ਜਾਗਰੂਕਤਾ ਸਪਤਾਹ 2026 ਦੇ ਤਹਿਤ ਅੱਜ ‘ਸਮ੍ਰਿੱਧੀ ਲਈ ਸਤਿਆਨਿਸ਼ਠਾ’ ਵਿਸ਼ੇ ‘ਤੇ ਸਹੁੰ ਚੁੱਕ ਸਮਾਰੋਹ ਆਯੋਜਿਤ ਕੀਤਾ ਗਿਆ।

ਇਸ ਅਵਸਰ ‘ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਚੀਫ਼ ਇੰਜੀਨੀਅਰ,ਸ਼੍ਰੀ ਸੀ.ਬੀ.ਓਝਾ ਨੇ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਤਿਆਨਿਸ਼ਠਾ ਦੀ ਸਹੁੰ ਚੁਕਾਈ। ਸਾਰੇ ਪ੍ਰਤੀਭਾਗੀਆਂ ਨੇ ਆਪਣੀਆਂ ਅਧਿਕਾਰਿਤ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਇਮਾਨਦਾਰੀ,ਸਤਿਆਨਿਸ਼ਠਾ, ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਉੱਚਤਮ ਮਿਆਰਾਂ ਦਾ ਪਾਲਨ ਕਰਨ ਦਾ ਸੰਕਲਪ ਲਿਆ।

ਇਸ ਅਵਸਰ ‘ਤੇ ਸ਼੍ਰੀ ਸੀ.
ਬੀ.ਓਝਾ ਨੇ ਲੋਕ ਸੇਵਾ ਵਿੱਚ ਨੈਤਿਕ ਆਚਰਣ, ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਕਰਤੱਵਾਂ ਦਾ ਨਿਰਬਾਹ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਕਰਨ ਅਤੇ ਜਨਕਲਿਆਣ ਲਈ ਜਨਤਕ ਸੰਸਾਧਨਾਂ ਦਾ ਕੁਸ਼ਲ, ਪਾਰਦਰਸ਼ੀ ਅਤੇ ਜ਼ਿੰਮੇਦਾਰੀਪੂਰਨ ਉਪਯੋਗ ਸੁਨਿਸ਼ਚਿਤ ਕਰਨ ਦਾ ਸੱਦਾ ਦਿੱਤਾ।

ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭ੍ਰਿਸ਼ਟਾਚਾਰ ਦੀ ਰੋਕਥਾਮ, ਸੁਸ਼ਾਸਨ ਨੂੰ ਹੁਲਾਰਾ ਦੇਣ ਅਤੇ ਸਰਕਾਰੀ ਕਾਰਜਪ੍ਰਣਾਲੀ ਵਿੱਚ ਇਮਾਨਦਾਰੀ ਅਤੇ ਨਿਰਪੱਖਤਾ ਦੇ ਜ਼ਰੀਏ ਜਨਤਾ ਦਾ ਵਿਸ਼ਵਾਸ ਹੋਰ ਅਧਿਕ ਮਜ਼ਬੂਤ ​​ਕਰਨ ਪ੍ਰਤੀ ਆਪਣੀ ਸਮੂਹਿਕ ਪ੍ਰਤੀਬੱਧਤਾ ਦੁਹਰਾਈ।

ਇੰਜਨੀਅਰਿੰਗ ਵਿਭਾਗ ਨੇ ਸਤਰਕਤਾ ਜਾਗਰੂਕਤਾ ਸਪਤਾਹ ਦੇ ਵਿਸ਼ੇ ‘ਸਮ੍ਰਿੱਧੀ ਲਈ ਸਤਿਆਨਿਸ਼ਠਾ’ ਦੀ ਭਾਵਨਾ ਦੇ ਅਨੁਰੂਪ ਸਾਰੇ ਪੱਧਰਾਂ ‘ਤੇ ਇਮਾਨਦਾਰੀ, ਜਵਾਬਦੇਹੀ ਅਤੇ ਨੈਤਿਕ ਕਾਰਜਪ੍ਰਣਾਲੀ ਦੇ ਸੱਭਿਆਚਾਰ ਨੂੰ ਮਜ਼ਬੂਤ ਕਰਨ ਦਾ ਆਪਣਾ ਸੰਕਲਪ ਦੁਹਰਾਇਆ।