ਵਣ ਅਤੇ ਵਣਜੀਵ ਵਿਭਾਗ, ਯੂ.ਟੀ. ਚੰਡੀਗੜ੍ਹ ਦੁਆਰਾ
ਅੱਜ ਲੇਕ ਟ੍ਰੇਲ ‘ਤੇ ਆਯੋਜਿਤ ਇੱਕ ਪ੍ਰਕ੍ਰਿਤੀ ਪਰੀਚੈ ਪ੍ਰੋਗਰਾਮ ਵਿੱਚ ਜੀਐੱਮਐੱਸਐੱਸਐੱਸ ਆਰਸੀ-1, ਮਲੋਆ,ਅਤੇ ਜੀਐੱਮਐੱਸਐੱਸਐੱਸ ਸੈਕਟਰ-39 ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।
ਰੇਂਜ ਅਫ਼ਸਰ ਸ਼੍ਰੀ ਭੂਪਿੰਦਰ ਸਿੰਘ ਅਤੇ ਵਿਭਾਗ ਦੇ ਫੀਲਡ ਸਟਾਫ਼ ਦੇ ਮਾਰਗਦਰਸ਼ਨ ਵਿੱਚ ਪ੍ਰਤੀਭਾਗੀਆਂ ਨੂੰ ਤੰਦਰੁਸਤ ਈਕੋਸਿਸਟਮ ਬਣਾਈ ਰੱਖਣ ਵਿੱਚ ਰੁੱਖਾਂ, ਝਾੜੀਆਂ, ਪੰਛੀਆਂ, ਕੀੜਿਆਂ, ਮਿੱਟੀ ਅਤੇ ਜਲ ਦੀਆਂ ਪਰਸਪਰ ਜੁੜੀਆਂ ਭੂਮਿਕਾਵਾਂ ਤੋਂ ਜਾਣੂ ਕਰਵਾਇਆ ਗਿਆ।
ਵਿਦਿਆਰਥੀਆਂ ਨੂੰ ਪ੍ਰਾਕ੍ਰਿਤਿਕ ਆਵਾਸਾਂ ਦੀ ਸੰਭਾਲ਼ ਅਤੇ ਸ਼ਹਿਰੀ ਪਰਿਵੇਸ਼ ਵਿੱਚ ਵਣਜੀਵਾਂ ਲਈ ਸ਼ਾਂਤ ਅਤੇ ਬੇਰੋਕ ਸਥਾਨਾਂ ਦੇ ਮਹੱਤਵ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਧੀਰਜ ਨਾਲ ਪ੍ਰਕ੍ਰਿਤੀ ਦੇਖਣ, ਕੂੜਾ ਨਾ ਫੈਲਾਉਣ ਅਤੇ ਬਨਸਪਤੀ ਅਤੇ ਵਣਜੀਵਾਂ ਨੂੰ ਨੁਕਸਾਨ ਜਾਂ ਪਰੇਸ਼ਾਨੀ ਨਾ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ।
ਬਟਰਫਲਾਈ ਪਾਰਕ ਵਿੱਚ ਹਾਲ ਹੀ ਵਿੱਚ ਆਯੋਜਿਤ ਪ੍ਰੋਗਰਾਮ ਦੀ ਕੜੀ ਵਿੱਚ ਵਿਭਾਗ ਵਿਭਿੰਨ ਪ੍ਰਾਕ੍ਰਿਤਿਕ ਸਥਲਾਂ ਦੀਆਂ ਵਿਸ਼ਿਸ਼ਟ ਵਾਤਾਵਰਣਕ ਵਿਸ਼ੇਸ਼ਤਾਵਾਂ ‘ਤੇ ਅਧਾਰਿਤ ਦੌਰੇ ਆਯੋਜਿਤ ਕਰ ਰਿਹਾ ਹੈ। ਇਸ ਪਹਿਲ ਦਾ ਉਦੇਸ਼ ਯੁਵਾ ਨਾਗਰਿਕਾਂ ਵਿੱਚ ਚੰਡੀਗੜ੍ਹ ਦੀ ਜੈਵ ਵਿਵਿਧਤਾ ਬਾਰੇ ਸਮਝ ਨੂੰ ਵਧਾਉਣਾ ਅਤੇ ਪ੍ਰਾਕ੍ਰਿਤਿਕ ਧਰੋਹਰ ਦੀ ਸੰਭਾਲ਼ ਲਈ ਜ਼ਿੰਮੇਦਾਰੀ ਦੀ ਭਾਵਨਾ ਵਿਕਸਿਤ ਕਰਨਾ ਹੈ।


