ਜਨਗਣਨਾ 2027 (ਜਨਸੰਖਿਆ ਗਣਨਾ) ਦੇ ਦੂਸਰੇ ਪੜਾਅ ‘ਤੇ ਤੀਸਰੀ ਸਟੇਟ ਲੈਵਲ ਸੈਂਸਸ ਕੋਆਰਡੀਨੇਸ਼ਨ-ਅਤੇ-
ਪ੍ਰਿੰਸੀਪਲ ਸੈਂਸਸ ਅਫ਼ਸਰ ਕਾਨਫਰੰਸ ਅੱਜ ਯੂ.ਟੀ. ਸਕੱਤਰੇਤ, ਸੈਕਟਰ 9, ਚੰਡੀਗੜ੍ਹ ਵਿੱਚ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ, ਮੁੱਖ ਸਕੱਤਰ, ਯੂ.ਟੀ. ਚੰਡੀਗੜ੍ਹ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ।

ਕਾਨਫਰੰਸ ਵਿੱਚ ਸਟੇਟ ਲੈਵਲ ਸੈਂਸਸ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ, ਪ੍ਰਿੰਸੀਪਲ ਸੈਂਸਸ ਅਫ਼ਸਰ, ਡਿਸਟ੍ਰਿਕਟ ਸੈਂਸਸ ਅਫ਼ਸਰ, ਚਾਰਜ ਅਫ਼ਸਰ, ਭਾਰਤ ਦੇ ਰਜਿਸਟਰਾਰ ਜਨਰਲ ਤੇ ਸੈਂਸਸ ਕਮਿਸ਼ਨਰ ਦਫ਼ਤਰ (ਓਆਰਜੀਆਈ), ਨਵੀਂ ਦਿੱਲੀ ਦੇ ਡਾਇਰੈਕਟਰ ਸ਼੍ਰੀ ਐੱਸ.ਐੱਨ. ਸ਼ਰਮਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ
ਅਧਿਕਾਰੀ ਉਪਸਥਿਤ ਰਹੇ।

ਡਾਇਰੈਕਟਰ, ਸੈਂਸਸ ਅਪ੍ਰੇਸ਼ਨਸ, ਚੰਡੀਗੜ੍ਹ,
ਡਾ. ਨਵਜੋਤ ਖੋਸਾ, ਆਈਏਐੱਸ ਨੇ ਸੈਂਸਸ 2027 ਦੇ ਪੜਾਅ-II ਬਾਰੇ ਵਿਸਤ੍ਰਿਤ ਪ੍ਰਸਤੁਤੀ ਦਿੱਤੀ। ਉਨ੍ਹਾਂ ਨੇ ਇਸ ਦੇ ਪ੍ਰਮੁੱਖ ਪਹਿਲੂਆਂ, ਸੰਚਾਲਨ ਸਬੰਧੀ ਜ਼ਰੂਰਤਾਂ ਅਤੇ ਚੰਡੀਗੜ੍ਹ ਦੀਆਂ ਤਿਆਰੀਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪਹਿਲੇ ਪੜਾਅ- ਮਕਾਨ ਸੂਚੀਕਰਣ ਅਤੇ ਆਵਾਸ ਗਣਨਾ- ਦੀ ਪ੍ਰਗਤੀ ਅਤੇ ਨਤੀਜਿਆਂ ਬਾਰੇ ਵੀ ਪ੍ਰਤੀਭਾਗੀਆਂ ਨੂੰ ਜਾਣੂ ਕਰਵਾਇਆ ਅਤੇ ਜਨਸੰਖਿਆ ਗਣਨਾ ਦੀਆਂ ਤਿਆਰੀਆਂ ਦੀ ਰੂਪਰੇਖਾ ਪ੍ਰਸਤੁਤ ਕੀਤੀ। ਪ੍ਰਸਤੁਤੀ ਵਿੱਚ ਸੰਚਾਲਨ ਸਬੰਧੀ ਚੁਣੌਤੀਆਂ, ਡਿਜੀਟਲ ਟੂਲਸ ਅਤੇ ਐਪਲੀਕੇਸ਼ਨਾਂ ਤੋਂ ਜਾਣੂ ਕਰਵਾਉਣ, ਅਧਿਕਾਰੀਆਂ ਅਤੇ ਫੀਲਡ ਕਰਮਚਾਰੀਆਂ ਦੀ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਅਤੇ ਅੰਤਰ-ਵਿਭਾਗੀ ਤਾਲਮੇਲ ਜਿਹੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ।

ਕਾਨਫਰੰਸ ਵਿੱਚ ਦੱਸਿਆ ਗਿਆ ਕਿ ਚੰਡੀਗੜ੍ਹ ਵਿੱਚ ਸਵੈ-ਗਣਨਾ 10 ਜਨਵਰੀ ਤੋਂ 24 ਜਨਵਰੀ, 2027 ਤੱਕ ਕੀਤੀ ਜਾਵੇਗੀ। ਇਸ ਤੋਂ ਬਾਅਦ ਜਨਸੰਖਿਆ ਗਣਨਾ 25 ਜਨਵਰੀ ਤੋਂ 28 ਫਰਵਰੀ, 2027 ਤੱਕ ਹੋਵੇਗੀ। ਇਸ ਤੋਂ ਬਾਅਦ 1 ਤੋਂ 5 ਮਾਰਚ, 2027 ਤੱਕ ਇੱਕ ਸੋਧ ਦੌਰ ਆਯੋਜਿਤ ਕੀਤਾ ਜਾਵੇਗਾ।

ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮੁੱਖ ਸਕੱਤਰ ਨੇ ਜਨਗਣਨਾ ਦੇ ਵਿਆਪਕ ਪੱਧਰ ਅਤੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਕੜਿਆਂ ਦੀ ਸਟੀਕਤਾ, ਸੂਖਮ ਤਿਆਰੀ ਅਤੇ ਅਗਾਊਂ ਯੋਜਨਾ ‘ਤੇ ਬਲ ਦਿੱਤਾ। ਉਨ੍ਹਾਂ ਨੇ ਸਾਰੇ ਚਾਰਜ ਅਫ਼ਸਰਾਂ ਨੂੰ ਜਨਗਣਨਾ ਕਾਰਜ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਅਤੇ ਸਾਰੀਆਂ ਗਤੀਵਿਧੀਆਂ ਦੀ ਵਿਅਕਤੀਗਤ ਤੌਰ ‘ਤੇ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ, ਤਾਕਿ ਇਨ੍ਹਾਂ ਨੂੰ ਸਮਾਂਬੱਧ ਅਤੇ ਸਟੀਕ ਢੰਗ ਨਾਲ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਸਾਰੇ ਸਬੰਧਿਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਸੈਂਸਸ ਅਪ੍ਰੇਸ਼ਨਸ ਡਾਇਰੈਕਟੋਰੇਟ ਨੂੰ ਪੂਰਨ ਸਹਿਯੋਗ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਵੀ ਨਿਰਦੇਸ਼ ਦਿੱਤੇ।

ਮੁੱਖ ਸਕੱਤਰ ਨੇ ਸਵੈ-
ਗਣਨਾ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ ਸਬੰਧਿਤ ਵਿਭਾਗਾਂ ਨੂੰ ਵਿਆਪਕ ਜਾਗਰੂਕਤਾ ਮੁਹਿੰਮਾਂ ਅਤੇ ਤਾਲਮੇਲ ਵਾਲੇ ਆਊਟਰੀਚ ਪ੍ਰਯਾਸਾਂ ਦੇ ਜ਼ਰੀਏ ਨਾਗਰਿਕਾਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਦੀ ਸੰੰਪੂਰਨ ਆਬਾਦੀ ਨੂੰ ਜਨਗਣਨਾ ਵਿੱਚ ਸ਼ਾਮਲ ਕਰਨਾ ਸੁਨਿਸ਼ਚਿਤ ਕਰਨ ਲਈ ਅਧਿਕਤਮ ਜਨਭਾਗੀਦਾਰੀ ਜ਼ਰੂਰੀ ਹੋਵੇਗੀ।

ਕਾਨਫਰੰਸ ਦਾ ਸਮਾਪਨ ਇੰਟਰਐਕਟਿਵ ਚਰਚਾ ਅਤੇ ਧੰਨਵਾਦ ਦੇ ਮਤੇ ਨਾਲ ਹੋਇਆ। ਇਸ ਅਵਸਰ ‘ਤੇ ਯੂ.ਟੀ. ਪ੍ਰਸ਼ਾਸਨ ਅਤੇ ਸੈਂਸਸ ਅਪ੍ਰੇਸ਼ਨਸ ਡਾਇਰੈਕਟੋਰੇਟ ਨੇ ਸਟੀਕਤਾ, ਦਕਸ਼ਤਾ
ਪਾਰਦਰਸ਼ਤਾ ਅਤੇ ਗੁਣਵੱਤਾ ਦੇ ਉੱਚਤਮ ਮਿਆਰਾਂ ਨਾਲ ਚੰਡੀਗੜ੍ਹ ਵਿੱਚ ਜਨਗਣਨਾ 2027 ਦੇ ਸਫ਼ਲ
ਸੰਚਾਲਨ ਦੀ ਪ੍ਰਤੀਬੱਧਤਾ ਦੁਹਰਾਈ।