ਇੰਡੀਆਸਕਿੱਲਸ 2026–
27, ਚੰਡੀਗੜ੍ਹ ਲਈ ਪ੍ਰੀ-ਸਕ੍ਰੀਨਿੰਗ ਕੰਪੀਟੀਸ਼ਨ ਅੱਜ ਚੰਡੀਗੜ੍ਹ ਪ੍ਰਸ਼ਾਸਨ ਦੇ ਤਕਨੀਕੀ ਅਤੇ ਉਚੇਰੀ ਸਿੱਖਿਆ ਵਿਭਾਗਾਂ ਦੇ ਤਹਿਤ 9 ਨੋਡਲ ਸੰਸਥਾਨਾਂ ਵਿੱਚ ਸਫ਼ਲਤਾਪੂਰਵਕ ਸੰਪੰਨ ਹੋਇਆ। ਇਸ ਕੰਪੀਟੀਸ਼ਨ ਵਿੱਚ 21 ਸਕਿੱਲ ਟ੍ਰੇਡਸ ਦੇ ਕੁੱਲ 2,459 ਉਮੀਦਵਾਰਾਂ ਨੇ ਹਿੱਸਾ ਲਿਆ।

ਇਸ ਕੰਪੀਟੀਸ਼ਨ ਦਾ ਆਯੋਜਨ ਚੰਡੀਗੜ੍ਹ ਪ੍ਰਸ਼ਾਸਨ ਦੇ ਤਕਨੀਕੀ ਸਿੱਖਿਆ ਸਕੱਤਰ ਸੁਸ਼੍ਰੀ ਪ੍ਰੇਰਣਾ ਪੁਰੀ, ਆਈਏਐੱਸ, ਅਤੇ ਚੰਡੀਗੜ੍ਹ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਮਿਸ਼ਨ ਡਾਇਰੈਕਟਰ
ਡਾ. ਪਾਲਿਕਾ ਅਰੋੜਾ, ,
ਦੇ ਮਾਰਗਦਰਸ਼ਨ ਅਤੇ ਅਗਵਾਈ ਵਿੱਚ ਕੀਤਾ ਗਿਆ।

ਇੰਡੀਆਸਕਿੱਲਸ 2026–
27 ਦਾ ਫਾਇਨਲ ਸਟੇਟ-ਲੈਵਲ ਕੰਪੀਟੀਸ਼ਨ ਜਲਦੀ ਹੀ ਕਰਵਾਇਆ ਜਾਵੇਗਾ। ਇਸ ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਪ੍ਰਾਪਤ ਕਰਨ ਵਾਲੇ ਜੇਤੂਆਂ ਨੂੰ ਕ੍ਰਮਵਾਰ 20,000, 15,000 ਅਤੇ 10,000 ਦੇ ਨਕਦ ਪੁਰਸਕਾਰ ਦਿੱਤੇ ਜਾਣਗੇ।

ਚੁਣੇ ਗਏ ਜੇਤੂ ਰੀਜਨਲ-
ਲੈਵਲ ਕੰਪੀਟੀਸ਼ਨ ਵਿੱਚ ਚੰਡੀਗੜ੍ਹ ਦੀ ਪ੍ਰਤੀਨਿਧਤਾ ਕਰਨਗੇ ਅਤੇ ਨੈਸ਼ਨਲ ਅਤੇ ਇੰਟਰਨੈਸ਼ਨਲ ਸਕਿੱਲ ਕੰਪੀਟੀਸ਼ਨਸ ਦੀ ਦਿਸ਼ਾ ਵਿੱਚ ਅਗਲਾ ਕਦਮ ਵਧਾਉਣਗੇ।

ਇਹ ਪਹਿਲ ਸਕਿੱਲ ਐਕਸੀਲੈਂਸ ਨੂੰ ਹੁਲਾਰਾ ਦੇਣ, ਯੁਵਾ ਪ੍ਰਤਿਭਾਵਾਂ ਨੂੰ ਨਿਖਾਰਨ ਅਤੇ ਉਦਯੋਗਾਂ ਦੀਆਂ ਜ਼ਰੂਰਤਾਂ ਦੇ ਅਨੁਰੂਪ ਸਕਿੱਲ ਵਿਕਸਿਤ ਕਰਕੇ ਨੌਜਵਾਨਾਂ ਦੀ ਰੋਜ਼ਗਾਰ ਸਮਰੱਥਾ ਵਧਾਉਣ ਪ੍ਰਤੀ ਚੰਡੀਗੜ੍ਹ ਪ੍ਰਸ਼ਾਸਨ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।