ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਦਾ ‘ਸਮਾਧਾਨ ਸ਼ਿਵਿਰ’ ਸੋਮਵਾਰ, 16 ਨਵੰਬਰ, 2026 ਨੂੰ ਦੁਪਹਿਰ 3:00 ਵਜੇ ਤੋਂ ਕਮਿਊਨਿਟੀ ਸੈਂਟਰ, ਸਾਰੰਗਪੁਰ, ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਜਾਵੇਗਾ।
ਇਹ ਸਮਾਧਾਨ ਸ਼ਿਵਿਰ ਵਿਸ਼ੇਸ਼ ਤੌਰ ‘ਤੇ ਸਾਰੰਗਪੁਰ, ਧਨਾਸ, ਈਡਬਲਿਊਐੱਸ ਕਲੋਨੀ ਧਨਾਸ, ਖੁੱਡਾ ਲਾਹੌਰਾ ਅਤੇ ਖੁੱਡਾ ਜੱਸੂ ਦੇ ਨਿਵਾਸੀਆਂ ਦੀਆਂ ਸ਼ਿਕਾਇਤਾਂ ਦੇ ਤੀਬਰ ਨਿਵਾਰਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਸਾਰੰਗਪੁਰ, ਧਨਾਸ, ਈਡਬਲਿਊਐੱਸ ਕਲੋਨੀ ਧਨਾਸ, ਖੁੱਡਾ ਲਾਹੌਰਾ ਅਤੇ ਖੁੱਡਾ ਜੱਸੂ ਦੇ ਨਿਵਾਸੀ ਆਪਣੀਆਂ ਸ਼ਿਕਾਇਤਾਂ ਅਤੇ ਅਰਜ਼ੀਆਂ ਕਮਿਊਨਿਟੀ ਸੈਂਟਰ, ਸਾਰੰਗਪੁਰ ਵਿਖੇ ਸਥਾਪਿਤ ਨਿਰਧਾਰਿਤ ਟੀਮਾਂ ਦੇ ਪਾਸ 15 ਨਵੰਬਰ, 2026 ਨੂੰ ਸਵੇਰੇ 9:30 ਵਜੇ ਤੋਂ ਸ਼ਾਮ 6:00 ਵਜੇ ਤੱਕ ਜਾਂ 16 ਨਵੰਬਰ, 2026 ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਨੂੰ ਜਮ੍ਹਾਂ ਕਰਵਾ ਸਕਦੇ ਹਨ।


