ਚੰਡੀਗੜ੍ਹ ਪ੍ਰਸ਼ਾਸਨ ਦੇ
ਖੇਡ ਵਿਭਾਗ ਦੁਆਰਾ ਅੱਜ ਸੈਕਟਰ-1 ਸਥਿਤ ਚੰਡੀਗੜ੍ਹ ਕਲੱਬ ਨੇੜੇ ਓਪਨ ਗਰਾਊਂਡ ਵਿੱਚ ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ 2026 ਦੇ ਸੈਕੰਡ ਐਡੀਸ਼ਨ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਮੈਰਾਥਨ ਵਿੱਚ ਵਿਭਿੰਨ ਦੇਸ਼ਾਂ ਅਤੇ ਭਾਰਤ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਏ ਦੌੜਾਕਾਂ ਨੇ ਵਿਭਿੰਨ ਸ਼੍ਰੇਣੀਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਆਯੋਜਨ ਨੇ ਸ਼ਹਿਰ ਵਿੱਚ ਇੱਕ ਪ੍ਰਮੁੱਖ ਖੇਡ ਆਯੋਜਨ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾਈ।

ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਖ਼ੁਦ ਵੀ 5 ਕਿਲੋਮੀਟਰ ਸ਼੍ਰੇਣੀ ਵਿੱਚ ਹਿੱਸਾ ਲਿਆ। ਇਸ ਆਯੋਜਨ ਵਿੱਚ ਚਾਰ ਸ਼੍ਰੇਣੀਆਂ ਰੱਖੀਆਂ ਗਈਆਂ ਸਨ, ਜਿਨ੍ਹਾਂ ਵਿੱਚ 42 ਕਿਲੋਮੀਟਰ (ਫੁੱਲ ਮੈਰਾਥਨ), 21 ਕਿਲੋਮੀਟਰ (ਹਾਫ ਮੈਰਾਥਨ), 10 ਕਿਲੋਮੀਟਰ ਅਤੇ 5 ਕਿਲੋਮੀਟਰ ਦੀ ਦੌੜ ਸ਼ਾਮਲ ਸਨ। ਮੈਰਾਥਨ ਵਿੱਚ ਇੰਟਰਨੈਸ਼ਨਲ ਐਥਲੀਟਾਂ ਦੇ ਨਾਲ-ਨਾਲ ਦਿੱਵਯਾਂਗ ਦੌੜਾਕਾਂ ਨੇ ਵੀ ਹਿੱਸਾ ਲਿਆ, ਜੋ ਸਮਾਵੇਸ਼ਿਤਾ ਅਤੇ ਖੇਡ ਭਾਵਨਾ ਦਾ ਪ੍ਰਤੀਕ ਰਿਹਾ।

ਬਾਅਦ ਵਿੱਚ ਪ੍ਰਸ਼ਾਸਕ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਇਨਾਮ ਵੰਡ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ। ਪ੍ਰਤੀਭਾਗੀਆਂ ਅਤੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ 18 ਇਨਾਮ ਜੇਤੂਆਂ ਸਹਿਤ ਅਲੱਗ-ਅਲੱਗ ਉਮਰ ਵਰਗਾਂ ਅਤੇ ਓਵਰਆਲ ਸ਼੍ਰੇਣੀਆਂ ਵਿੱਚ ਜੇਤੂਆਂ ਨੂੰ ਕੁੱਲ ‘1 ਕਰੋੜ 16 ਹਜ਼ਾਰ ਰੁਪਏ’ ਦੀ ਪੁਰਸਕਾਰ ਰਾਸ਼ੀ ਵੰਡੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਰਾਥਨ ਕੇਵਲ ਇੱਕ ਖੇਡ ਆਯੋਜਨ ਨਹੀਂ ਹੈ, ਬਲਕਿ ਤੰਦਰੁਸਤ ਰਹਿਣ, ਖੁਸ਼ ਰਹਿਣ ਅਤੇ ਸਰਗਰਮ ਜੀਵਨਸ਼ੈਲੀ ਅਪਣਾਉਣ ਦਾ ਮਹੱਤਵਪੂਰਨ ਸੰਦੇਸ਼ ਵੀ ਦਿੰਦੀ ਹੈ। ਨਸ਼ਾ ਮੁਕਤ ਭਾਰਤ ਦੇ ਨਿਰਮਾਣ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਅਤੇ ਫਿਟਨੈੱਸ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਅਭਿੰਨ ਹਿੱਸਾ ਬਣਾਉਣ ਦਾ ਸੱਦਾ ਦਿੱਤਾ।

ਪ੍ਰਸ਼ਾਸਕ ਨੇ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ ਨੂੰ ਭਾਰਤ ਵਿੱਚ ਨੰਬਰ-1 ਮੈਰਾਥਨ ਬਣਾਉਣ ਲਈ ਆਪਣਾ ਪੂਰਾ ਸਹਿਯੋਗ ਅਤੇ ਭਾਗੀਦਾਰੀ ਸੁਨਿਸ਼ਚਿਤ ਕਰਨ। ਉਨ੍ਹਾਂ ਨੇ ਇਸ ਆਯੋਜਨ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਦੇਣ ਵਾਲੇ ਸਾਰੇ ਆਯੋਜਕਾਂ, ਸਾਂਝੇਦਾਰਾਂ, ਖਿਡਾਰੀਆਂ, ਵਲੰਟੀਅਰਾਂ ਅਤੇ ਅਧਿਕਾਰੀਆਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਪ੍ਰਸ਼ੰਸਾ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

ਪੁਰਸਕਾਰ ਰਾਸ਼ੀ ਦਾ ਵਿਵਰਣ

ਫੁੱਲ ਮੈਰਾਥਨ (42 ਕਿਲੋਮੀਟਰ) – ਓਵਰਆਲ (ਪੁਰਸ਼ ਅਤੇ ਮਹਿਲਾ)
* ਪਹਿਲਾ ਇਨਾਮ – ₹7,00,000
* ਦੂਸਰਾ ਇਨਾਮ – ₹5,00,000
* ਤੀਸਰਾ ਇਨਾਮ – ₹3,00,000

ਹਾਫ ਮੈਰਾਥਨ (21 ਕਿਲੋਮੀਟਰ) – ਓਵਰਆਲ (ਪੁਰਸ਼ ਅਤੇ ਮਹਿਲਾ)
* ਪਹਿਲਾ ਇਨਾਮ – ₹4,00,000
* ਦੂਸਰਾ ਇਨਾਮ – ₹3,00,000
* ਤੀਸਰਾ ਇਨਾਮ – ₹1,50,000

10 ਕਿਲੋਮੀਟਰ ਦੌੜ – ਓਵਰਆਲ (ਪੁਰਸ਼ ਅਤੇ ਮਹਿਲਾ)
* ਪਹਿਲਾ ਇਨਾਮ – ₹2,00,000
* ਦੂਸਰਾ ਇਨਾਮ – ₹1,50,000
* ਤੀਸਰਾ ਇਨਾਮ – ₹1,00,000

ਅਧਿਕ ਜਾਣਕਾਰੀ ਲਈ, ਦੇਖੋ: https://chdmarathon.chd.gov.in/prizemoney

ਮੈਰਾਥਨ ਦੇ ਆਰਜ਼ੀ ਨਤੀਜੇ

ਫੁੱਲ ਮੈਰਾਥਨ (42 ਕਿਲੋਮੀਟਰ) – ਮਹਿਲਾ ਵਰਗ
• ਪਹਿਲਾ – ਜੇਨ ਵਾਂਜੀਰੂ (2:46:56), ਕੀਨੀਆ
• ਦੂਸਰਾ – ਸੈਨੇਟ ਕੇਫੇਲੇਗਨ ਲੇਸ਼ਾਰਜ (2:53:13)
• ਤੀਸਰਾ – ਪਾਰੁਲ ਚੌਧਰੀ (3:03:06), ਭਾਰਤ

ਫੁੱਲ ਮੈਰਾਥਨ (42 ਕਿਲੋਮੀਟਰ) – ਪੁਰਸ਼ ਵਰਗ
• ਪਹਿਲਾ – ਜਾਰਜ ਨਗੰਗਾ (2:22:18), ਕੀਨੀਆ
• ਦੂਸਰਾ – ਪਾਲ ਕੇਮੇਈ (2:25:21), ਕੀਨੀਆ
• ਤੀਸਰਾ – ਆਈਜ਼ੈਕ ਕਿਪਰੋਨੋ ਯੇਗੋ (2:25:21), ਕੀਨੀਆ

ਹਾਫ ਮੈਰਾਥਨ (21 ਕਿਲੋਮੀਟਰ) – ਮਹਿਲਾ ਵਰਗ
• 1ਲਾ – ਤਸੇਹੇ ਦੇਸਾਲੇਗਨ ਅਧਾਨਾ (1:16:12), ਇਥੋਪੀਆ
• ਦੂਸਰਾ – ਰੇਣੂ ਸਿੰਘ (1:17:51), ਭਾਰਤ
• ਤੀਸਰਾ – ਵਰਸ਼ਾ ਦੇਵੀ (1:22:49), ਭਾਰਤ

ਹਾਫ ਮੈਰਾਥਨ (21 ਕਿਲੋਮੀਟਰ) – ਪੁਰਸ਼ ਵਰਗ
• 1 – ਡੀਜੇਨ ਬੋਨਸਾ ਮੇਲਕਾ (1:04:48), ਇਥੋਪੀਆ
* ਦੂਸਰਾ – ਕੁਲਬੀਰ ਸਿੰਘ (1:06:27), ਭਾਰਤ
* ਤੀਸਰਾ – ਨੀਰਜ (1:06:28), ਭਾਰਤ

10 ਕਿਲੋਮੀਟਰ ਦੌੜ – ਮਹਿਲਾ ਵਰਗ
* ਪਹਿਲਾ – ਪ੍ਰੀਤੀ (0:35:08), ਭਾਰਤ
* ਦੂਸਰਾ – ਸਵਾਤੀ ਪਾਲ (0:35:09), ਭਾਰਤ
* ਤੀਸਰਾ – ਸੇਨਾਯਿਤ ਆਯਿਲੇ ਅਲੇਮੂ (0:35:10), ਇਥੋਪੀਆ

10 ਕਿਲੋਮੀਟਰ ਦੌੜ – ਪੁਰਸ਼ ਵਰਗ
* ਪਹਿਲਾ – ਲਵਪ੍ਰੀਤ ਸਿੰਘ (0:29:52), ਭਾਰਤ
* ਦੂਸਰਾ – ਦਿਵਬਯਾਂਸ਼ੂ ਕੁਮਾਰ (0:29:52), ਭਾਰਤ
* ਤੀਸਰਾ – ਪਵਨ ਕੁਮਾਰ (0:29:53), ਭਾਰਤ

ਇਸ ਅਵਸਰ ‘ਤੇ ਪ੍ਰਸ਼ਾਸਕ ਦੇ ਨਾਲ ਸੁਸ਼੍ਰੀ ਪ੍ਰੇਰਣਾ ਪੁਰੀ, ਸਕੱਤਰ, ਖੇਡਾਂ, ਯੂ.ਟੀ. ਚੰਡੀਗੜ੍ਹ; ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਡਿਪਟੀ ਕਮਿਸ਼ਨਰ, ਯੂ.ਟੀ. ਚੰਡੀਗੜ੍ਹ; ਸ਼੍ਰੀ ਪੁਸ਼ਪੇਂਦਰ ਕੁਮਾਰ,ਇੰਸਪੈਕਟਰ ਜਨਰਲ ਆਵ੍ ਪੁਲਿਸ, ਚੰਡੀਗੜ੍ਹ; ਸ਼੍ਰੀ ਸੌਰਭ ਕੁਮਾਰ ਅਰੋੜਾ, ਡਾਇਰੈਕਟਰ ਸਪੋਰਟਸ; ਅਤੇ ਡਾ: ਮਹੇਂਦਰ ਸਿੰਘ,ਜੁਆਇੰਟ ਡਾਇਰੈਕਟਰ, ਖੇਡਾਂ ਵੀ ਉਪਸਥਿਤ ਸਨ।