ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ 700 ਕਿਲੋ ਮੀਟਰ ਸਫ਼ਰ ਤੈਅ ਕਰ ਕੇ ਸਮਰਸਤਾ ਸੰਕਲਪ ਯਾਤਰਾ ਅਗਲੇ ਸਫ਼ਰ ਲਈ ਰਵਾਨਾ
ਮੋਰਿੰਡਾ ਵਿਖੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਲੀਡਰਸ਼ਿਪ ਨੇ ਟੇਕਿਆ ਮੱਥਾ
ਗੁਰੂ ਰਵਿਦਾਸ ਜੀ ਦਾ ‘ਬੇਗਮਪੁਰਾ’ ਸੰਕਲਪ ਹੀ ਸਮਾਜਿਕ ਨਿਆਂ ਅਤੇ ਸਮਾਨਤਾ ਦਾ ਆਧਾਰ: ਕੇਂਦਰੀ ਮੰਤਰੀ ਵਰਿੰਦਰ ਕੁਮਾਰ
ਭਾਰਤੀ ਜਨਤਾ ਪਾਰਟੀ ਦੀ ਸ੍ਰੀ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਰਸਤਾ ਸੰਕਲਪ ਯਾਤਰਾ ਦਾ ਖਰੜ ਵਿੱਚ ਭਰਵਾਂ ਸਵਾਗਤ ਕੀਤਾ ਗਿਆ। 18 ਨਵੰਬਰ ਨੂੰ ਜਲੰਧਰ ਤੋਂ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵਲੋਂ ਰਵਾਨਾ ਕੀਤਾ ਗਈ ਇਹ ਯਾਤਾਰਾ ਪੰਜਾਬ 17 ਜ਼ਿਲ੍ਹਿਆ ਦਾ 700 ਕਿਲੋ ਮੀਟਰ ਲੰਬਾ ਸਫ਼ਰ ਤੈਅ ਕਰ ਕੇ ਇੱਥੇ ਪਹੁੰਚੀ ਅਤੇ ਦੇਰ ਸ਼ਾਮ ਚੰਡੀਗੜ੍ਹ ਵਿੱਚ ਦਾਖਲ ਹੋ ਗਈ। ਲੁਧਿਆਣਾ ਵਿਖੇ ਪੜਾਅ ਕਰਨ ਉਪਰੰਤ ਅੱਜ ਆਪਣੇ ਪੰਜਵੇਂ ਦਿਨ ਸਮਰਾਲਾ ਅਤੇ ਫ਼ਤਹਿਗੜ੍ਹ ਸਾਹਿਬ ਹੁੰਦੀ ਹੋਈ ਮੋਰਿੰਡਾ ਅਤੇ ਖਰੜ ਪੁੱਜੀ।
ਇਸ ਇਸ ਤੋਂ ਪਹਿਲਾ ਮੋਰਿੰਡਾ ਪੁੱਜਣ ’ਤੇ ਬੀਬੀ ਅਮਨਦੀਪ ਰਾਏ ਦੀ ਅਗਵਾਈ ਹੇਠ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਜਿੱਥੇ ਪਾਰਟੀ ਲੀਡਰਸ਼ਿਪ ਨੇ ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ। ਬਾਅਦ ਦੁਪਹਿਰ ਖਰੜ ਪਹੁੰਚਣ ’ਤੇ ਇੱਕ ਵਿਸ਼ਾਲ ਰੈਲੀ ਕਰਵਾਈ ਗਈ, ਜਿਸ ਵਿੱਚ ਸੈਂਕੜੇ ਸੰਗਤਾਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਖਰੜ ਵਿੱਚ ਬਾਅਦ ਦੁਪਹਿਰ ਪਹੁੰਚਣ ’ਤੇ ਸਮਰਸਤਾ ਸੰਕਲਪ ਯਾਤਰਾ ਦੇ ਸਵਾਗਤ ਲਈ ਵਿਸ਼ਾਲ ਰੈਲੀ ਕਰਵਾਈ ਗਈ, ਜਿਸ ਨੂੰ ਕੇਂਦਰੀ ਮੰਤਰੀ ਡਾ. ਵਰਿੰਦਰ ਕੁਮਾਰ, ਭਾਜਪਾ ਐੱਸਸੀ ਮੋਰਚਾ ਦੇ ਕੌਮੀ ਪ੍ਰਧਾਨ ਸ਼੍ਰੀ ਸ਼ਿਵੇਸ਼ ਕੁਮਾਰ ਅਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਸੰਜੀਵ ਵਸ਼ਿਸ਼ਟ, ਰਜਨੀਸ਼ ਧੀਮਾਨ, ਰਾਜੇਸ਼ ਬਾਘਾ, ਇਕਬਾਲ ਸਿੰਘ ਲਾਲਪੁਰਾ, ਕਰਨਵੀਰ ਸਿੰਘ ਕਾਹਲੋਂ, ਰਣਜੀਤ ਸਿੰਘ, ਐੱਨ.ਕੇ.ਵਰਮਾ, ਸੁਖਵਿੰਦਰ ਗੋਲਡੀ, ਭਾਨੂ ਪ੍ਰਤਾਪ ਰਾਣਾ, ਐੱਸਜੀਪੀਸੀ ਮੈਂਬਰ ਅਤੇ ਮੰਡਲ ਪ੍ਰਧਾਨ ਰਾਜੇਸ਼ ਕੁਮਾਰ ਬੰਟੀ ਸਮੇਤ ਕਈ ਹੋਰ ਪਾਰਟੀ ਆਗੂ ਅਤੇ ਸੈਂਕੜੇ ਲੋਕ ਮੌਜੂਦ ਸਨ।
ਸਮਾਗਮ ਤੋਂ ਬਾਅਦ ਇਹ ਯਾਤਰਾ ਚੰਡੀਗੜ੍ਹ ਵਿੱਚ ਦਾਖਲ ਹੋ ਗਈ ਅਤੇ ਅੱਜ ਇਸ ਦਾ ਪੜ੍ਹਾਅ ਚੰਡੀਗੜ੍ਹ ਹੋਵੇਗਾ, 23 ਨਵੰਬਰ ਨੂੰ ਇਹ ਹਰਿਆਣਾ ਵਿੱਚ ਦਾਖਲ ਹੁੰਦੀ ਹੋਈ ਅੱਗੇ ਵਧੇਗੀ। 18 ਨਵੰਬਰ ਨੂੰ ਜਲੰਧਰ ਤੋਂ ਸ਼ੁਰੂ ਹੋਈ ਇਸ ਯਾਤਰਾ ਨੇ ਪੰਜਾਬ ਦੇ 17 ਜਿ਼ਲ੍ਹਿਆਂ ਵਿੱਚ ਪੰਜ ਦਿਨਾਂ ਦੌਰਾਨ 700 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਇਸ ਨੇ 3 ਦਸੰਬਰ ਨੂੰ 7 ਸੂਬਿਆਂ ਦਾ ਸਫ਼ਰ ਮੁਕੰਮਲ ਕਰ ਕੇ ਵਾਰਾਣਸੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਉੱਤੇ ਸੰਪੰਨ ਹੋਣਾ ਹੈ।
ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਸਮਾਜਿਕ ਬਰਾਬਰੀ ਦਾ ਮਾਰਗ: ਕੇਂਦਰੀ ਮੰਤਰੀ ਵਰਿੰਦਰ ਕੁਮਾਰ
ਖਰੜ ਵਿੱਚ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਸਮਾਜਿਕ ਨਿਆਂ ਮੰਤਰੀ ਡਾ. ਵਰਿੰਦਰ ਕੁਮਾਰ, ਭਾਜਪਾ ਐੱਸਸੀ ਮੋਰਚਾ ਦੇ ਕੌਮੀ ਪ੍ਰਧਮਨ ਤੇ ਰਾਜ ਸਭਾ ਮੈਂਬਰ ਸ਼ਿਵੇਸ਼ ਕੁਮਾਰ ਰਾਮ ਅਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਅਮਰ ਫ਼ਲਸਫ਼ਾ ਜਾਤ-ਪਾਤ ਰਹਿਤ, ਸਮਾਜਿਕ ਬਰਾਬਰੀ ਅਤੇ ਸਾਂਝੀਵਾਲਤਾ ਵਾਲੇ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਗੁਰੂ ਸਾਹਿਬ ਦੇ ‘ਬੇਗਮਪੁਰਾ’ (ਜਿੱਥੇ ਕੋਈ ਗਰੀਬ ਜਾਂ ਭੁੱਖਾ ਨਾ ਰਹੇ) ਦੇ ਸੰਕਲਪ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰ ਰਹੀ ਹੈ। ਲੁਧਿਆਣਾ ਪੜਾਅ ਤੋਂ ਲੈ ਕੇ ਖਰੜ ਤੱਕ ਯਾਤਰਾ ਦੌਰਾਨ ਸੰਸਦ ਮੈਂਬਰ ਮਨੋਜ ਤਿਵਾੜੀ, ਦਿੱਲੀ ਤੋਂ ਵਿਧਾਇਕਾ ਸ਼ਿਖਾ ਰਾਏ ਅਤੇ ਉੱਤਰਾਖੰਡ ਦੇ ਸਾਬਕਾ ਮੰਤਰੀ ਦੇਸ ਰਾਜ ਕਰਨਵਾਲ ਨੇ ਵੀ ਸ਼ਰਧਾ ਪ੍ਰਗਟਾਈ।


