ਅੱਜ ਫੌਜੀ ਭਾਈਚਾਰੇ ਨੂੰ ਸਿਰਫ਼ ਦੇਸ਼ ਦੇ ਬਾਹਰੀ ਖ਼ਤਰਿਆਂ ਦੀ ਚਿੰਤਾ ਨਹੀਂ ਹੈ, ਸਗੋਂ ਇਸ ਤੋਂ ਵੀ ਵੱਧ ਚਿੰਤਾ ਉਸ ਵੱਧ ਰਹੀ ਬੇਰੁਖ਼ੀ ਦੀ ਹੈ, ਜੋ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਪ੍ਰਤੀ ਸਮਾਜ ਅਤੇ ਪ੍ਰਬੰਧ ਵਿੱਚ ਨਜ਼ਰ ਆ ਰਹੀ ਹੈ। ਹਾਲੀਆ ਘਟਨਾਵਾਂ ਇੱਕ ਸੇਵਾ ਨਿਭਾ ਰਹੇ ਲੈਫਟਿਨੈਂਟ ਕਰਨਲ ਨਾਲ ਕੁੱਟਮਾਰ, ਦੇਹਰਾਦੂਨ ਵਿੱਚ ਇੱਕ...






