ਬਾਦਲ ਦਲ ਵਿਚ ਸ਼ਾਮਿਲ ਹੋਣ ਵਾਲਿਆਂ `ਤੇ ਤਿੱਖੀ ਪ੍ਰਤੀਕੀਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਸਲਾਹਕਾਰ ਅਤੇ ਪਾਰਟੀ ਦੇ ਬੁਲਾਰੇ ਦਵਿੰਦਰ ਸਿੰਘ ਸੋਢੀ ਨੇ ਕਿਹਾ ਕਿ ਇਕ ਪਾਸੇ ਪੰਥਕ ਹਿੱਤਾਂ ਨੂੰ ਤਿਲਾਂਜਲੀ ਦੇਣ ਵਾਲੇ ਸਿਧਾਂਤਹੀਣ ਹੰਕਾਰੇ ਹੋਇਆਂ ਨਾਲ ਸ਼ਾਮਿਲ ਹੋਕੇ ਕਿਹੜੇ ਪੰਥ ਦੀ ਸੇਵਾ ਕਰਨਾ ਚਾਹੁੰਦੇ ਹਨ ਜਦਕਿ ਦੂਜੇ ਪਾਸੇ ਪੰਥਕ ਸੋਚ ਨੂੰ ਉਭਾਰਨ ਤੇ ਪੰਥਕ ਸੰਸਥਾਵਾਂ ਦੀ ਮਾਣ-ਮਰਿਆਦਾ ਨੁੰ ਬਹਾਲ ਕਰਵਾਉਣ ਲਈ ਆਪਣਾ ਐਸ਼ੋ-ਆਰਾਮ ਤੇ ਉੱਚ ਅਹੁਦਿਆਂ ਨੂੰ ਤਿਆਗ ਕੇ ਦਿਨ-ਰਾਤ ਸੰਘਰਸ਼ ਕਰਨ ਵਾਲੇ ਹਨ। ਇਹ ਹੁਣ ਅਕਾਲੀ ਲੀਡਰਸਿ਼ਪ ਨੇ ਸੋਚਣਾ ਹੈ ਕਿ ਉਨ੍ਹਾਂ ਨੇ ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਦੇਣ ਵਾਲੇ ਸਿਧਾਂਤਹੀਣ ਲੋਕਾਂ ਨਾਲ ਖੜ੍ਹਨਾ ਹੈ ਜਾਂ ਪੰਥ ਹਿਤੈਸ਼ੀ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਅਨੰਦਾਤਾ ਲਈ ਸੰਘਰਸ਼ ਕਰਨ ਵਾਲਿਆਂ ਨਾਲ ਖੜ੍ਹਨਾ ਹੈ।
ਸੋਢੀ ਨੇ ਸਮਾਜਸੇਵਕ ਐਸ ਪੀ ਸਿੰਘ ਓਬਰਾਏ ਵੱਲੋਂ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਐਸ ਪੀ ਸਿੰਘ ਓਬਰਾਏ ਵਰਗੇ ਸਿੱਖ ਵੀ ਹਨ ਜੋ ਆਪਣੇ ਕੋਲੋਂ ਕਰੋੜਾਂ ਰੁਪਏ ਖਰਚ ਕਰਕੇ ਲੋਕਾਂ ਦੇ ਪੁੱਤਰਾਂ ਨੂੰ ਫਾਂਸੀਆਂ ਦੇ ਫੰਦੇ ਤੋਂ ਬੇਗਾਨੇ ਮੁਲਕਾਂ ਤੋਂ ਰਿਹਾਅ ਕਰਵਾ ਕੇ ਸਿੱਖਾਂ ਦਾ ਨਾਮ ਪੂਰੀ ਦੁਨੀਆ ਵਿਚ ਰੋਸ਼ਨ ਕਰ ਰਹੇ ਹਨ। ਸੋਢੀ ਨੇ ਅੱਗੇ ਕਿਹਾ ਕਿ ਢੀਂਡਸਾ ਸਾਹਿਬ ਤੇ ਉਨ੍ਹਾਂ ਦੇ ਸਾਥੀਆਂ ਦਾ ਬੇਸ਼ਕ ਇਸ ਲੜਾਈ ਵਿਚ ਕੋਈ ਉਨ੍ਹਾਂ ਦਾ ਸਾਥ ਦੇਵੇ ਜਾਂ ਛੱਡ ਜਾਵੇ ਪਰ ਉਹ ਪੰਥ ਤੇ ਪੰਜਾਬ ਵਿਰੋਧੀਆਂ ਦਾ ਡਟਕੇ ਵਿਰੋਧ ਕਰਨਾ ਜਾਰੀ ਰੱਖਣਗੇ। ਸੋਢੀ ਨੇ ਜਾਗਦੀ ਜ਼ਮੀਰ ਵਾਲੇ ਪੰਥ ਹਿਤੈਸ਼ੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆE ਇਕੱਠੇ ਹੋਕੇ ਪੰਥ, ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਦਾ ਯਤਨ ਕਰੀਏ।
ਦਵਿੰਦਰ ਸਿੰਘ ਸੋਢੀ ਨੇ ਕਿਹਾ ਕਿ ਬਾਦਲ ਦਲ ਦੀ ਡਰਾਮੇਬਾਜ਼ੀ ਦੇਖੋ ਕਿ ਜਦੋਂ ਪੰਜਾਬ ਵਿਚ ਸੱਤਾ ਵਿਚ ਸਨ ਤਾਂ ਬੰਦੀ ਸਿੰਘਾਂ ਨੂੰ ਅਤਿਵਾਦੀ ਕਿਹਾ ਕਰਦੇ ਸਨ ਤੇ ਬੰਦੀ ਸਿਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਲੋਕਾਂ ਤੇ ਪੁਲਿਸ ਤੋਂ ਗੋਲੀਆਂ ਚਲਵਾਕੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਦੇ ਰਹੇ ਪਰ ਅੱਜ ਜਦੋਂ ਸਿੱਖ ਪੰਥ ਅਤੇ ਪੰਜਾਬ ਵਾਸੀਆਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਨਾਕਾਰ ਦਿੱਤਾ ਹੈ ਤਾਂ ਇਨ੍ਹਾਂ ਨੂੰ ਪੰਥ, ਪੰਜਾਬ ਅਤੇ ਬੰਦੀ ਸਿੰਘ ਯਾਦ ਆਉਣ ਲੱਗ ਪਏ ਹਨ।