ਅਦਵੈ ਕਿਤਾਬ ‘ਚ ਗੁਰੂ ਗੋਬਿੰਦ ਸਿੰਘ ਜੀ ਨੂੰ ਪਾਂਡੂਆਂ ਦਾ ਵੰਸ਼ਜ ਦੱਸਣ ਉਤੇ ਮਚਿਆ ਬਵਾਲ

by | Sep 27, 2025 | breaking news, daily, religion | 0 comments

ਦਿੱਲੀ ਕਮੇਟੀ ਸਿੱਖਾਂ ਨੂੰ ਸਨਾਤਨੀ ਸਾਬਤ ਕਰਨਾ ਚਾਹੁੰਦੀ ਹੈ : ਜੀਕੇ

ਨਵੀਂ ਦਿੱਲੀ (26 ਸਤੰਬਰ 2025) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਪੰਜਵੀਂ ਜਮਾਤ ਦੀ ਪੰਜਾਬੀ ਵਿਸੇ਼ ਦੀ ਕਿਤਾਬ “ਅਦਵੈ” ਦੇ ਕੰਟੈਂਟ ਅਤੇ ਨਾਮ ਨੂੰ ਲੈਕੇ ਵਿਵਾਦ ਭਖ ਗਿਆ ਹੈ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਉਕਤ ਪੰਜਾਬੀ ਦੀ ਕਿਤਾਬ ਦੇ ਸੰਸਕ੍ਰਿਤ ਨਾਮ ਅਤੇ ਸਿੱਖ ਵਿਰੋਧੀ ਕੰਟੈਂਟ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ, ਦਿੱਲੀ ਇਕਾਈ ਦੇ ਦਫ਼ਤਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਜੀਕੇ ਨੇ ਦਾਅਵਾ ਕੀਤਾ ਕਿ ਇਸ ਕਿਤਾਬ ਰਾਹੀਂ ਦਿੱਲੀ ਕਮੇਟੀ ਸਿੱਖਾਂ ਨੂੰ ਸਨਾਤਨੀ ਸਾਬਤ ਕਰਨਾ ਚਾਹੁੰਦੀ ਹੈ।

ਕਿਉਂਕਿ ਇਸ ਕਿਤਾਬ ‘ਚ “ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ” ਦੇ ਸਿਰਲੇਖ ਹੇਠ ਛਪੇ ਇੱਕ ਲੇਖ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਂਕਾਲ ਦਾ ਪੂਜਾਰੀ ਦਸਿਆ ਗਿਆ ਹੈ। ਇਸ ਦੇ ਨਾਲ ਹੀ ਇਸੇ ਲੇਖ ‘ਚ ਗੁਰੂ ਗੋਬਿੰਦ ਸਿੰਘ ਜੀ ਨੂੰ ਪਾਂਡੂਆਂ ਦਾ ਵੰਸ਼ਜ ਦੱਸਣ ਦੀ ਗੁਸਤਾਖੀ ਕੀਤੀ ਗਈ ਹੈ। ਕਿਤਾਬ ਅਨੁਸਾਰ, “ਜਦੋਂ ਪਾਂਡੂ ਹੇਮਕੁੰਟ ਪਰਬਤ ‘ਤੇ ਡੂੰਘੀ ਸਮਾਧੀ ਵਿੱਚ ਸਨ ਤਾਂ ਪਰਮਾਤਮਾ ਨੇ ਉਨ੍ਹਾਂ ਨੂੰ ਇੱਥੇ ਸਿੱਖ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਜਨਮ ਲੈਣ ਦਾ ਹੁਕਮ ਦਿੱਤਾ ਸੀ।” ਜੀਕੇ ਨੇ ਅੱਗੇ ਦੱਸਿਆ ਕਿ ਇਸੇ ਕਿਤਾਬ ‘ਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਛਪੇ ਇੱਕ ਲੇਖ ‘ਚ ਉਨ੍ਹਾਂ ਨੂੰ ਤਾਂਤ੍ਰਿਕ ਦਸਿਆ ਗਿਆ ਹੈ। ਜੋਂ ਕਿ ਲੇਖਕ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਹੋਈ ਵਧੀਕੀਆਂ ਦਾ ਬਦਲੇ ਲੈਂਦੇ ਹਨ।

ਜੀਕੇ ਨੇ ਕਿਤਾਬ ‘ਚ ਪ੍ਰਕਾਸ਼ਕ ਦਾ ਆਈ.ਐਸ.ਬੀ.ਐੱਨ. ਨੰਬਰ ਨਹੀਂ ਹੋਣ ਦਾ ਹਵਾਲਾ ਦਿੰਦੇ ਹੋਏ ਪ੍ਰਕਾਸ਼ਕ ਵੱਲੋਂ ਛਾਪੇ ਗਏ ਡਿਸਕਲੇਮਰ ਉਤੇ ਵੀ ਹੈਰਾਨੀ ਪ੍ਰਗਟਾਈ। ਜੀਕੇ ਨੇ ਕਿਹਾ ਕਿ ਇਸ ਕਿਤਾਬ ਦੇ ਡਿਸਕਲੇਮਰ ਦੀ ਜਾਣਕਾਰੀ ਉਤੇ ਜੇਕਰ ਭਰੋਸੇ ਕਰੀਏ ਤਾਂ ਇਸ ਕਿਤਾਬ ਦੇ ਸਾਰੇ ਲੇਖਕ ਲਾਪਤਾ ਹਨ ਅਤੇ ਇਸ ਕਿਤਾਬ ਦੇ ਕੰਟੈਂਟ ਨੂੰ ਲੈਕੇ ਕਿਸੇ ਕੋਰਟ ‘ਚ ਪ੍ਰਕਾਸ਼ਕ ਅਤੇ ਲੇਖਕ ਉਤੇ ਮੁਕਦਮਾ ਵੀ ਨਹੀਂ ਕੀਤਾ ਜਾ ਸਕਦਾ ਹੈ। ਜੀਕੇ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਸਵਾਲ ਪੁਛਿਆ ਕਿ ਇਸ ਕਿਤਾਬ ਨੂੰ ਧਰਮ ਪ੍ਰਚਾਰ ਕਮੇਟੀ ਜਾਂ ਪੰਜਾਬੀ ਵਿਕਾਸ ਕਮੇਟੀ ਵਿਚੋਂ ਕਿਸ ਨੇ ਮਨਜ਼ੂਰੀ ਦਿੱਤੀ ਹੈ? ਜਦੋਂਕਿ ਇਹ ਕਿਤਾਬ ਨਾ ਸਿਰਫ਼ ਐਤਰਾਜ ਯੋਗ ਹੈ, ਸਗੋਂ ਇਹ ਕਿਤਾਬ ਗੁਰੂ ਗੋਬਿੰਦ ਸਿੰਘ ਨੂੰ ਸਨਾਤਨੀ ਅਤੇ ਪਾਂਡੂਆਂ ਦਾ ਵੰਸ਼ਜ ਦੱਸਣ ਦੀ ਗਲਤੀ ਕਰ ਰਹੀ ਹੈ‌। ਉਸਦੇ ਨਾਲ ਹੀ ਸਮਰਥ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ ਦੇ ਵਧੀਕੀਆਂ ਦਾ ਸ਼ਿਕਾਰ ਹੋਣ ਦੀ ਲਾਚਾਰੀ ਬਿਆਨ ਕਰ ਰਹੀ ਹੈ। ਜਦੋਂਕਿ ਦਸਮ ਗ੍ਰੰਥ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਕਾਲ ਦਾ ਪੂਜਾਰੀ ਦੱਸਦੀ ਹੈ।

ਜੀਕੇ ਨੇ ਸਾਫ ਕਿਹਾ ਕਿ ਆਪਣੇ ਕੋਟੇ, ਪਰਮਿਟ ਤੇ ਲਾਈਸੈਂਸ ਲੈਣ ਲਈ ਦਿੱਲੀ ਕਮੇਟੀ ਪ੍ਰਬੰਧਕਾਂ ਨੇ ਸਿੱਖ ਵਿਚਾਰਧਾਰਾ ਨੂੰ ਸਰੈਂਡਰ ਕਰ ਦਿੱਤਾ ਹੈ। ਸਾਡੋ ਕੋਲ ਇਹ ਵੀ ਤੱਥ ਹਨ ਕਿ ਇਸ ਕਿਤਾਬ ਦਾ ਪ੍ਰਕਾਸ਼ਕ ਡੀ.ਏ.ਵੀ. ਸਕੂਲਾਂ ਦਾ ਸਿਲੇਬਸ ਤੈਅ ਕਰਨ ਵਾਲੀ ਸੰਸਥਾ “ਡੀ.ਏ.ਵੀ. ਸੈਂਟਰ ਫਾਰ ਅਕਾਦਮਿਕ ਐਕਸੀਲੈਂਸ” ਦਾ ਵੀ ਅਧਿਕਾਰਤ ਪ੍ਰਕਾਸ਼ਕ ਹੈ। ਇਸ ਕਰਕੇ ਇਹ ਵੀ ਹੋ ਸਕਦਾ ਹੈ ਕਿ ਇਹ ਕਿਤਾਬ ਡੀ.ਏ.ਵੀ. ਸਕੂਲਾਂ ਦੇ ਸਿਲੇਬਸ ਵਾਲੀ ਕਿਤਾਬ ਦਾ ਨਵਾਂ ਸੰਸਕਰਨ ਹੋਵੇਂ। ਜੀਕੇ ਨੇ ਕਿਹਾ ਕਿ ਸਾਡਾ ਗ੍ਰੰਥ, ਸਾਡੀ ਪਛਾਣ, ਸਾਡਾ ਨਿਸ਼ਾਨ ਸਾਨੂੰ ਵੱਖਰੀ ਕੌਮ ਵਜੋਂ ਅੱਡਰੀ ਪਛਾਣ ਦਿੰਦੇ ਹਨ। ਪਰ ਇਹ ਕਿਤਾਬ ਸਾਨੂੰ ਸਨਾਤਨੀ ਸਾਬਤ ਕਰਨ ਉਤੇ ਉਤਾਰੁ ਲੱਗਦੀ ਹੈ।

ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਇਸ ਕਿਤਾਬ ਦੇ ਮੁਹਰਲੇ ਵਰਕੇ ਉਤੇ ਸੁੱਥਣ ਪਾ ਕੇ ਸਿੱਖ ਬੱਚੇ ਦੀ ਛਪੀ ਤਸਵੀਰ ਉਤੇ ਗੁੱਸਾ ਜਤਾਇਆ ਤੇ ਇਸ ਹਰਕਤ ਨੂੰ ਸਿੱਖ ਪਛਾਣ ਨੂੰ ਸੱਟ ਮਾਰਨ ਵਾਲੀ ਹਰਕਤ ਦਸਿਆ। ਅਕਾਲੀ ਦਲ ਦੇ ਸਾਬਕਾ ਕੌਮੀ ਬੁਲਾਰੇ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਕਿਤਾਬ ਦੇ ਕੰਟੈਂਟ ਦੀ ਪ੍ਰਮਾਣਿਕਤਾ ਅਤੇ ਲੇਖਕਾਂ ਦੇ ਲਾਪਤਾ ਹੋਣ ਨੂੰ ਗੰਭੀਰ ਲਾਪਰਵਾਹੀ ਦਸਦਿਆਂ ਇਤਿਹਾਸਕ ਲੇਖਨ ਦੌਰਾਨ ਡਿਸਕਲੇਮਰ ਦੀ ਲੋੜ ਤੇ ਹੋਂਦ ਉਤੇ ਵੀ ਸਵਾਲ ਉਠਾਏ।

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...